varatīवरती
ਸੰ. वर्ती. ਸੰਗ੍ਯਾ- ਦੀਵੇ ਦੀ ਬੱਤੀ. ਵੱਟੀ। ੨. ਲੇਖ. ਲਿਖਤ. ਤਹਰੀਰ। ੩. ਦਵਾਈਆਂ ਦੀ ਬਣਾਈ ਹੋਈ ਬੱਤੀ, ਜੋ ਸਲਾਈ (ਸੁਰਮਚੂ) ਵਾਂਙ ਅੱਖ ਵਿੱਚ ਫੇਰੀ ਜਾਵੇ। ੪. ਸੰ. वत्तरि्न्. ਵਿ- ਰਹਣ ਵਾਲਾ. ਇਹ ਸਮਾਸ ਵਿੱਚ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਨਿਕਟਵਰਤੀ। ੫. ਦੇਖੋ, ਵ੍ਰਤੀ.
सं. वर्ती. संग्या- दीवे दी बॱती. वॱटी। २. लेख. लिखत. तहरीर। ३. दवाईआं दी बणाई होई बॱती, जो सलाई (सुरमचू) वांङ अॱख विॱच फेरी जावे। ४. सं. वत्तरि्न्. वि- रहण वाला. इह समास विॱच दूजे शबद दे अंत आउंदा है, जिवें- निकटवरती। ५. देखो, व्रती.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਦੇਖੋ, ਵਟੀ। ੨. ਪੰਜ ਸੇਰ ਪ੍ਰਮਾਣ। ੩. ਪੰਜ ਸੇਰੀ। ੪. ਕਈ ਥਾਂਈਂ ਦੋ ਸੇਰ ਦੀ ਭੀ ਵੱਟੀ ਹੋਇਆ ਕਰਦੀ ਹੈ....
ਸੰ. ਰੇਖਾ ਸੰਗ੍ਯਾ- ਲੀਕ। ੨. ਲਿਪਿ. ਲਿਖਿਤ. ਤਹਰੀਰ। ੩. ਮਜਮੂਨ। ੪. ਭਾਗ. ਨਸੀਬ। ੫. ਹਿਸਾਬ. ਗਿਣਤੀ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ." (ਵਾਰ ਮਾਰੂ ੨. ਮਃ ੫)...
ਸੰ. ਲਿਖਤ. ਸੰਗ੍ਯਾ- ਲਿਪਿ. ਦਸ੍ਤਖਤ. ਤਹਰੀਰ. ਲੇਖ. "ਪੂਰਬਿ ਲਿਖਤ ਲਿਖੇ ਗੁਰੂ ਪਾਇਆ." (ਸੋਹਿਲਾ)...
ਅ਼. [تحریِر] ਸੰਗ੍ਯਾ- ਲਿਖਤ. ਲੇਖ. ਇਸਦਾ ਮੂਲ ਹ਼ਰਰ (ਅੰਦਾਜ਼ਾ ਲਾਉਣਾ) ਹੈ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਸਿਲਾਈ। ੨. ਸ਼ਲਾਕਾ. ਸੁਰਮਚੂ. "ਭੈ ਕੀਆ ਦੇਹ ਸਲਾਈਆ ਨੈਣੀ." (ਤਿਲੰ ਮਃ ੧) ੩. ਲੰਮੀ ਜੇਹੀ ਲੋਹੇ ਆਦਿ ਦੀ ਤੀਲ ਜਿਸ ਨਾਲ ਜੁਰਾਬਾਂ ਆਦਿ ਚੀਜਾਂ ਉਣਦੇ ਹਨ....
ਫ਼ਾ. ਸੁਰਮਹ- ਚੋਬ ਦਾ ਸੰਖੇਪ. ਸਲਾਈ. ਅੰਜਨ ਪਾਉਣ ਦੀ ਸ਼ਲਾਕਾ....
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਸੰਗ੍ਯਾ- ਭੁਆਟਣੀ. ਚਕ੍ਰ ਮੰਡਲ ਨ੍ਰਿਤ੍ਯ. "ਬਾਜੇ ਬਿਨੁ ਨਹੀਂ ਲੀਜੈ ਫੇਰੀ." (ਗੌਂਡ ਕਬੀਰ) "ਭਉ ਫੇਰੀ ਹੋਵੈ ਮਨ ਚੀਤ." (ਆਸਾ ਮਃ ੧) ੨. ਘੁੰਮਣ (ਚਕ੍ਰ ਲਾਉਣ) ਦੀ ਕ੍ਰਿਯਾ. "ਮਲ ਲਥੇ ਲੈਦੇ ਫੇਰੀਆ." (ਸ੍ਰੀ ਮਃ ੫. ਪੈਪਾਇ) ੩. ਭਿਖ੍ਯਾ ਮੰਗਣ ਲਈ ਫੇਰਾ ਪਾਉਣ ਦੀ ਕ੍ਰਿਯਾ। ੪. ਪਰਿਕ੍ਰਮਾ. ਪਰਦੱਛਣਾ. "ਵਾਰੀ ਫੇਰੀ ਸਦਾ ਘੁਮਾਈ." (ਕੇਦਾ ਮਃ ੫)...
ਸੰ. ਸੰਗ੍ਯਾ- ਤਿਆਗ. "ਰਹਣ ਕਹਣ ਤੇ ਰਹੈ ਨ ਕੋਈ." (ਓਅੰਕਾਰ) ਤਿਆਗ ਦੀਆਂ ਗੱਲਾਂ ਕਰਨ ਤੋਂ ਕੋਈ ਨਹੀਂ ਹਟਦਾ. ਭਾਵ ਜ਼ਬਾਨੀ ਤਿਆਗੀ ਬਣ ਬੈਠਦੇ ਹਨ। ੨. ਦੇਖੋ, ਰਹਣਾ ਅਤੇ ਰਹਣੁ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਸਮ- ਆਸ. ਇੱਕ ਥਾਂ ਬੈਠਣ ਦੀ ਕ੍ਰਿਯਾ। ੨. ਇਕੱਠਾ ਕਰਨਾ। ੩. ਵ੍ਯਾਕਰਣ ਅਨੁਸਾਰ ਅਨੇਕ ਪਦਾਂ ਨੂੰ ਇੱਕ ਬਣਾਉਣ ਵਾਲਾ ਸੰਸਕਾਰ. ਜਿਵੇਂ- ਗੁਰਸਿੱਖਰੀਤਿ ਆਦਿਕ ਪਦਾਂ ਵਿੱਚ ਸਮਾਸ ਹੈ।¹ ੪. ਸੰਕ੍ਸ਼ੇਪ. ਖ਼ੁਲਾਸਾ. "ਦੂਜੇ ਹੁਇ ਵਿਤ ਵ੍ਯਾਸ ਸਮਾਸ." (ਗੁਪ੍ਰਸੂ) ਵਕਤਾ ਦਾ ਦੂਜਾ ਗੁਣ ਹੈ ਕਿ ਵਿਸ੍ਤਾਰ ਅਤੇ ਸੰਖੇਪ ਕਰਨ ਦਾ ਜਾਣੂ ਹੋਵੇ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰ. निकटवर्त्ति्न. ਵਿ- ਪਾਸ ਰਹਿਣ ਵਾਲਾ. ਹਾਜਿਰਬਾਸ਼....
व्रतिन्. ਵ੍ਰਤ ਕਰਨ ਵਾਲਾ. ਨਿਯਮ ਪਾਲਨ ਵਾਲਾ। ੨. ਕਿਸੇ ਖ਼ਾਸ ਸਮੇਂ ਲਈ ਅੰਨ ਜਲ ਆਦਿਕ ਦਾ ਤ੍ਯਾਗ ਕਰਨ ਵਾਲਾ....