lahanā, lahanānलहणा, लहणां
ਕ੍ਰਿ- ਲਭਣਾ. ਪ੍ਰਾਪਤ ਕਰਨਾ. "ਪ੍ਰਭੁ, ਤੁਮ ਤੇ ਲਹਣਾ, ਤੂੰ ਮੇਰਾ ਗਹਣਾ." (ਮਾਝ ਮਃ ੫) ੨. ਉਤਰਨਾ. ਲਥਣਾ। ੩. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦਾ ਪਹਿਲਾ ਨਾਮ. "ਲਹਣਾ ਜਗਤ੍ਰਗੁਰੁ ਪਰਸਿ ਮੁਰਾਰਿ." (ਸਵੈਯੇ ਮਃ ੨. ਕੇ) "ਰਾਜੁਜੋਗੁ ਲਹਣਾ ਕਰੈ." (ਸਵੈਯੇ ਮਃ ੨. ਕੇ)
क्रि- लभणा. प्रापत करना. "प्रभु, तुम ते लहणा, तूं मेरा गहणा." (माझ मः ५) २. उतरना. लथणा। ३. संग्या- श्री गुरू अंगददेव जी दा पहिला नाम. "लहणा जगत्रगुरु परसि मुरारि." (सवैये मः २. के) "राजुजोगु लहणा करै." (सवैये मः २. के)
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਕ੍ਰਿ- ਲਭਣਾ. ਪ੍ਰਾਪਤ ਕਰਨਾ. "ਪ੍ਰਭੁ, ਤੁਮ ਤੇ ਲਹਣਾ, ਤੂੰ ਮੇਰਾ ਗਹਣਾ." (ਮਾਝ ਮਃ ੫) ੨. ਉਤਰਨਾ. ਲਥਣਾ। ੩. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦਾ ਪਹਿਲਾ ਨਾਮ. "ਲਹਣਾ ਜਗਤ੍ਰਗੁਰੁ ਪਰਸਿ ਮੁਰਾਰਿ." (ਸਵੈਯੇ ਮਃ ੨. ਕੇ) "ਰਾਜੁਜੋਗੁ ਲਹਣਾ ਕਰੈ." (ਸਵੈਯੇ ਮਃ ੨. ਕੇ)...
ਫ਼ਾ. [توُ] ਸਰਵ- "ਤੂੰ ਅਕਾਲ ਪੁਰਖ ਨਾਹੀ ਸਿਰਿ ਕਾਲਾ." (ਮਾਰੂ ਸੋਲਹੇ ਮਃ ੧) "ਤੂੰ ਊਚ ਅਥਾਹੁ ਅਪਾਰ ਅਮੋਲਾ." (ਮਾਝ ਅਃ ਮਃ ੫)...
ਸਰਵ- ਮਾਮਕ. ਬੋਲਣ ਵਾਲੇ ਦਾ ਆਪਣਾ. "ਮੇਰਾ ਸਾਹਿਬ ਅਤਿ ਵਡਾ." (ਮਃ ੩. ਵਾਰ ਗੂਜ ੧) ੨. ਵਿ- ਮੁੱਖ. ਪ੍ਰਧਾਨ. ਦੇਖੋ, ਮੇਰੁ. "ਸਿਰੁ ਕੀਨੋ ਮੇਰਾ." (ਰਾਮ ਅਃ ਮਃ ੫) ਸਾਰੇ ਅੰਗਾਂ ਵਿੱਚੋਂ ਸਿਰ ਨੂੰ ਪ੍ਰਧਾਨ ਬਣਾਇਆ ਹੈ....
ਕ੍ਰਿ- ਗ੍ਰਹਣ ਕਰਨਾ. ਫੜਨਾ। ੨. ਸੰਗ੍ਯਾ- ਭੂਸਣ. ਜ਼ੇਵਰ. "ਤੂੰ ਮੇਰਾ ਗਹਣਾ." (ਮਾਝ ਮਃ ੫) "ਨਾਮੁ ਸਚੇ ਕਾ ਗਹਣਾ." (ਮਾਝ ਮਃ ੫) ਦੇਖੋ, ਦੁਆਦਸ ਭੂਸਣ ਅਤੇ ਭੂਸਣ। ੩. ਧਰੋਹਰ. ਖਾਸ ਕਰਕੇ ਉਹ ਧਰੋਹਰ, ਜੋ ਕਿਸੇ ਕਰਜ ਦੇ ਬਦਲੇ ਗ੍ਰਹਣ ਕੀਤੀ ਜਾਵੇ. ਰੇਹਨ. "ਜੇ ਤੂੰ ਕਿਸੈ ਨ ਦੇਈ ਮੇਰੇ ਸਾਹਿਬਾ! ਕਿਆ ਕੋ ਕਢੈ ਗਹਣਾ?" (ਧਨਾ ਮਃ ੧) ਜੇ ਤੂੰ ਕਿਸੇ ਨੂੰ ਕੁਝ ਨਾ ਬਖ਼ਸ਼ੇਂ, ਤਦ ਕੀ ਕੋਈ ਜੀਵ ਤੇਰੇ ਪਾਸ ਕੁਝ ਗਿਰੋ ਰੱਖਕੇ ਲੈ ਸਕਦਾ ਹੈ?...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. उत्त्रण. ਕ੍ਰਿ- ਉਤਰਜਾਣਾ. ਦੂਜੇ ਪਾਸੇ ਪਹੁੰਚਣਾ. ਪਾਰ ਹੋਣਾ। ੨. ਉੱਪਰੋਂ ਹੇਠ ਆਉਣਾ. ਅਵਤਰਣ। ੩. ਜਨਮ ਲੈਣਾ. ਦੂਜਾ ਸ਼ਰੀਰ ਧਾਰਨ ਕਰਨਾ. "ਘਰਿ ਗੁਰੁ ਰਾਮਦਾਸ ਭਗਤ ਉਤਰਿ ਆਯਉ." (ਸਵੈਯੇ ਮਃ ੫. ਕੇ) ੪. ਦੂਰ ਹੋਣਾ. ਮਿਟਣਾ. "ਉਤਰਗਇਓ ਮੇਰੇ ਮਨ ਕਾ ਸੰਸਾ." (ਸਾਰ ਮਃ ੫) "ਲਗਾ ਰੰਗ ਅਪਾਰ ਕੋ ਨ ਉਤਾਰਈ." (ਸਵਾ ਮਃ ੫)...
ਕ੍ਰਿ- ਉਤਾਰਨਾ. ਹੇਠ ਆਉਣਾ। ੨. ਮਿਟਣਾ. "ਚਿੰਤ ਲਥੀ ਭੇਟੇ ਗੋਬਿੰਦ." (ਬਸੰ ਮਃ ੫) ੩. ਅਸ੍ਤ ਹੋਣਾ. ਛਿਪਣਾ. "ਲਥੇ ਸਭਿ ਵਿਕਾਰ." (ਮਃ ੫. ਵਾਰ ਮਲਾ) "ਗੁਰੁ ਸੇਵਿਆ ਭੈਭੰਜਨ ਦੁਖ ਲਥਾ." (ਸ੍ਰੀ ਮਃ ੫) "ਲਥਿਅੜੇ ਜਗਿ ਤਾਪਾ ਰਾਮ." (ਵਡ ਛੰਤ ਮਃ ੪) ੪. ਅਕਾੜੇ ਵਿੱਚ ਦਾਖ਼ਿਲ ਹੋਣਾ. "ਮਲ ਲਥੇ ਲੈਦੇ ਫੇਰੀਆ." (ਸ੍ਰੀ ਮਃ ੫. ਪੈਪਾਇ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸਪਰਸ਼ ਕਰਕੇ. ਛੁਹਕੇ. "ਕੰਚਨੁ ਤਨੁ ਹੋਇ ਪਰਸਿ ਪਾਰਸ ਕਉ." (ਸਵੈਯੇ ਮਃ ੪. ਕੇ)...
ਮੁਰ- ਅਰਿ. ਮੁਰ ਦੈਤ ਦਾ ਵੈਰੀ ਕ੍ਰਿਸਨਦੇਵ।#੨. ਅਗ੍ਯਾਨ ਵਿਨਾਸ਼ਕ ਗੁਰੂ. ਦੇਖੋ, ਮੁਰ ਧਾ।#੩. ਕਰਤਾਰ. "ਮੁਰਾਰਿ, ਸਹਾਇ ਹੋਹੁ ਦਾਸ ਕਉ." (ਧਨਾ ਮਃ ੫) ੪. ਦੇਖੋ, ਮਰਾਰਿ ੨....