murāriमुरारि
ਮੁਰ- ਅਰਿ. ਮੁਰ ਦੈਤ ਦਾ ਵੈਰੀ ਕ੍ਰਿਸਨਦੇਵ।#੨. ਅਗ੍ਯਾਨ ਵਿਨਾਸ਼ਕ ਗੁਰੂ. ਦੇਖੋ, ਮੁਰ ਧਾ।#੩. ਕਰਤਾਰ. "ਮੁਰਾਰਿ, ਸਹਾਇ ਹੋਹੁ ਦਾਸ ਕਉ." (ਧਨਾ ਮਃ ੫) ੪. ਦੇਖੋ, ਮਰਾਰਿ ੨.
मुर- अरि. मुर दैत दा वैरी क्रिसनदेव।#२. अग्यान विनाशक गुरू. देखो, मुर धा।#३. करतार. "मुरारि, सहाइ होहु दासकउ." (धना मः ५) ४. देखो, मरारि २.
ਦੇਖੋ, ਮੁੜ. "ਮੁਰ ਕੀਨ ਪਿਆਨ." (ਸਲੋਹ) ੨. ਪੂਰ. ਸਰਵ- ਮੇਰਾ. ਮੇਰੀ. ਮੇਰੇ. "ਮੁਰ ਪਿਤ ਪੂਰਬ ਕਿਯਸ ਪਯਾਨਾ." (ਵਿਚਿਤ੍ਰ) "ਮੁਰ ਕਰੀ ਸਹਾਯ." (ਵਿਚਿਤ੍ਰ) ੩. ਮਯੂਰ. ਮੋਰ. "ਜਨੁ ਮੁਰ ਬੋਲੈਂ ਸੁਨ ਘਨਗਾਜਾ" (ਅਜਰਾਜ) ੪. ਸੰ. ਮੁਰ (मुर्). ਧਾ- ਘੇਰਨਾ, ਲਪੇਟਣਾ। ੫. ਸੰਗ੍ਯਾ- ਇੱਕ ਦੈਤ, ਜਿਸ ਦੇ ਪੁਰਾਣਾਂ ਅਨੁਸਾਰ ਪੰਜ ਸਿਰ ਅਤੇ ਸੱਤ ਹਜ਼ਾਰ ਪੁਤ੍ਰ ਮਹਾ ਬਲਵਾਨ ਸਨ. ਇਹ ਭੌਮਾਸੁਰ (ਨਰਕ) ਦਾ ਮਿਤ੍ਰ ਸੀ. ਇਸ ਲਈ ਉਸ ਦੀ ਸਹਾਇਤਾ ਲਈ ਜੰਗ ਵਿੱਚ ਕ੍ਰਿਸਨ ਜੀ ਨਾਲ ਲੜਕੇ ਮੋਇਆ। ੬. ਘੇਰਣ ਦੀ ਕ੍ਰਿਯਾ. ਲਪੇਟਣਾ। ੭. ਅਗ੍ਯਾਨ, ਜੋ ਸਭ ਨੂੰ ਆਪਣੇ ਘੇਰੇ ਵਿੱਚ ਲੈਕੇ ਚੌਰਾਸੀ ਭ੍ਰਮਾਉਂਦਾ ਹੈ....
ਸੰ. ਸੰਗ੍ਯਾ- ਵੈਰੀ. ਦੁਸ਼ਮਨ। ੨. ਚਕ੍ਰ ਸ਼ਸਤ੍ਰ....
ਦਿੰਦਾ ਹੈ. ਦੇਵਤ. "ਡਾਨ ਦੈਤ ਨਿੰਦਕ ਕਉ ਜਾਮ." (ਭੈਰ ਮਃ ੫) ੨. ਸੰ. ਦੈਤ੍ਯ. ਸੰਗ੍ਯਾ- ਦਿਤਿ ਦੇ ਗਰਭ ਤੋਂ ਕਸ਼੍ਯਪ ਦੀ ਸੰਤਾਨ. "ਦੈਤ ਸੰਘਾਰੇ ਬਿਨ ਭਗਤਿ ਅਭਿਆਸਾ." (ਗਉ ਅਃ ਮਃ ੧) ੩. ਸੰ. ਦਯਿਤ. ਵਿ- ਪ੍ਯਾਰਾ. ਪ੍ਰਿਯ। ੪. ਸੰਗ੍ਯਾ- ਪਤਿ. ਭਰਤਾ....
ਦੁਸ਼ਮਨ. ਦੇਖੋ, ਬੈਰੀ....
ਦੇਖੋ, ਅਗਿਆਨ. ਪੰਜਾਬੀ ਵਿੱਚ ਇਹ ਸ਼ਬਦ ਬਹੁਤ ਕਰਕੇ "ਅਗਿਆਨ" ਲਿਖਿਆ ਜਾਂਦਾ ਹੈ, ਅਰ ਅਗ੍ਯਾਨ ਭੀ ਵਰਤੀਦਾ ਹੈ. ਛੰਦਰਚਨਾ ਵਿੱਚ ਮਾਤ੍ਰਾ ਅਤੇ ਗਣ ਦੀ ਗਿਣਤੀ ਸਹੀ ਰੱਖਣ ਲਈ ਅਗ੍ਯਾਨ ਹੀ ਠੀਕ ਹੈ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਮੁਰ- ਅਰਿ. ਮੁਰ ਦੈਤ ਦਾ ਵੈਰੀ ਕ੍ਰਿਸਨਦੇਵ।#੨. ਅਗ੍ਯਾਨ ਵਿਨਾਸ਼ਕ ਗੁਰੂ. ਦੇਖੋ, ਮੁਰ ਧਾ।#੩. ਕਰਤਾਰ. "ਮੁਰਾਰਿ, ਸਹਾਇ ਹੋਹੁ ਦਾਸ ਕਉ." (ਧਨਾ ਮਃ ੫) ੪. ਦੇਖੋ, ਮਰਾਰਿ ੨....
ਸੰ. ਸਹਾਯ. ਵਿ- ਜੋ ਸਹ (ਸਾਥ) ਜਾਂਦਾ ਹੈ. ਸਹਾਇਤਾ ਕਰਨ ਵਾਲਾ. ਸਹਾਇਕ. ਮਦਦ ਦੇਣ ਵਾਲਾ. ਯਥਾ- "ਸ੍ਰੀ ਅਕਾਲ ਜੀ ਸਹਾਇ."...
ਦੇਖੋ, ਹੋਹ. ਹੋ. ਹੋਜਾ. "ਹੋਹੁ ਸਭਨਾ ਕੀ ਰੇਣੁਕਾ." (ਵਾਰ ਮਾਰੂ ੨. ਮਃ ੫)...
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਵਿ- ਮਾਰਨ ਵਾਲਾ। ੨. ਸੰਗ੍ਯਾ- ਵੈਰੀ. ਦੁਸ਼ਮਨ. "ਕਰ ਮੈ ਕਰਵਾਰ ਸੰਭਾਰ ਹਕਾਰ, ਮਰਾਰਿ ਪੈ ਧਾਇਪਰੇ ਅਰਕੈ." (ਕ੍ਰਿਸਨਾਵ) ਲਿਖਾਰੀ ਨੇ ਇਹ ਸ਼ਬਦ ਭੁੱਲ ਨਾਲ ਮੁਰਾਰਿ ਲਿਖ ਦਿੱਤਾ ਹੈ। ੩. ਸੰ. ਖ਼ਲਿਹਾਨ. ਪਿੜ....