lavangaलवंग
ਸੰ. लवङ्ग. ਸੰਗ੍ਯਾ- ਲੌਂਗ. Caroisphyllus Arramatices. ਇੱਕ ਦਰਖ਼ਤ ਅਤੇ ਉਸ ਦੀਆਂ ਕਲੀਆਂ. ਲੌਂਗ ਜੰਗਬਾਰ ਅਤੇ ਮਾਲਾਬਾਰ ਵਿੱਚ ਬਹੁਤ ਹੁੰਦੇ ਹਨ. ਲਵੰਗ ਦੀ ਤਾਸੀਰ ਗਰਮਤਰ ਹੈ.¹ ਮੂੰਹ ਅਤੇ ਪੇਟ ਦੇ ਰੋਗਾਂ ਨੂੰ ਦੂਰ ਕਰਦਾ ਹੈ. ਕਾਮਸ਼ਕਤਿ ਵਧਾਉਂਦਾ ਹੈ. ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਅਧਰੰਗ ਲਕਵਾ ਸਕਤਾ ਆਦਿ ਰੋਗਾਂ ਵਿੱਚ ਵਰਤਿਆ ਗੁਣਕਾਰੀ ਹੈ. ਸੁਰਮੇ ਵਿੱਚ ਮਿਲਾਕੇ ਅੱਖੀਂ ਪਾਇਆ ਨੇਤ੍ਰਾਂ ਦੇ ਅਨੇਕ ਰੋਗ ਹਟਾਉਂਦਾ ਹੈ. ਲੌਂਗ ਗਰਮ ਮਸਾਲੇ ਵਿੱਚ ਭੀ ਬਹੁਤ ਵਰਤਿਆ ਜਾਂਦਾ ਹੈ। ੨. ਵਿ- ਲੁਬ੍ਰਧਾਂਗ ਦਾ ਰੂਪਾਂਤਰ. ਅੰਗਾਂ ਪੁਰ ਮੋਹਿਤ ਹੋਇਆ. "ਗੁੰਜਤ ਭ੍ਰਿੰਗ ਕਪੋਲਨ ਊਪਰਿ ਨਾਗ ਲਵੰਗ ਰਹੇ ਲਿਵ ਲਾਈ." (ਰਾਮਾਵ)
सं. लवङ्ग. संग्या- लौंग. Caroisphyllus Arramatices. इॱक दरख़त अते उस दीआं कलीआं. लौंग जंगबार अते मालाबार विॱच बहुत हुंदे हन. लवंग दी तासीर गरमतर है.¹ मूंह अते पेट दे रोगां नूं दूर करदा है. कामशकति वधाउंदा है. दिल दिमाग नूं ताकत दिंदा है. अधरंग लकवा सकता आदि रोगां विॱच वरतिआ गुणकारी है. सुरमे विॱच मिलाके अॱखीं पाइआ नेत्रां दे अनेक रोगहटाउंदा है. लौंग गरम मसाले विॱच भी बहुत वरतिआ जांदा है। २. वि- लुब्रधांग दा रूपांतर. अंगां पुर मोहित होइआ. "गुंजत भ्रिंग कपोलन ऊपरि नाग लवंग रहे लिव लाई." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਲਵੰਗ। ੨. ਲੌਂਗ (ਲਵੰਗ) ਦੀ ਸ਼ਕਲ ਦਾ ਇੱਕ ਭੂਖਣ, ਜੋ ਇਸਤ੍ਰੀਆਂ ਨੱਕ ਵਿੱਚ ਪਹਿਰਦੀਆਂ ਹਨ....
ਫ਼ਾ. [درخت] ਸੰਗ੍ਯਾ- ਵ੍ਰਿਕ੍ਸ਼੍. ਬਿਰਛ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰ. लवङ्ग. ਸੰਗ੍ਯਾ- ਲੌਂਗ. Caroisphyllus Arramatices. ਇੱਕ ਦਰਖ਼ਤ ਅਤੇ ਉਸ ਦੀਆਂ ਕਲੀਆਂ. ਲੌਂਗ ਜੰਗਬਾਰ ਅਤੇ ਮਾਲਾਬਾਰ ਵਿੱਚ ਬਹੁਤ ਹੁੰਦੇ ਹਨ. ਲਵੰਗ ਦੀ ਤਾਸੀਰ ਗਰਮਤਰ ਹੈ.¹ ਮੂੰਹ ਅਤੇ ਪੇਟ ਦੇ ਰੋਗਾਂ ਨੂੰ ਦੂਰ ਕਰਦਾ ਹੈ. ਕਾਮਸ਼ਕਤਿ ਵਧਾਉਂਦਾ ਹੈ. ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਅਧਰੰਗ ਲਕਵਾ ਸਕਤਾ ਆਦਿ ਰੋਗਾਂ ਵਿੱਚ ਵਰਤਿਆ ਗੁਣਕਾਰੀ ਹੈ. ਸੁਰਮੇ ਵਿੱਚ ਮਿਲਾਕੇ ਅੱਖੀਂ ਪਾਇਆ ਨੇਤ੍ਰਾਂ ਦੇ ਅਨੇਕ ਰੋਗ ਹਟਾਉਂਦਾ ਹੈ. ਲੌਂਗ ਗਰਮ ਮਸਾਲੇ ਵਿੱਚ ਭੀ ਬਹੁਤ ਵਰਤਿਆ ਜਾਂਦਾ ਹੈ। ੨. ਵਿ- ਲੁਬ੍ਰਧਾਂਗ ਦਾ ਰੂਪਾਂਤਰ. ਅੰਗਾਂ ਪੁਰ ਮੋਹਿਤ ਹੋਇਆ. "ਗੁੰਜਤ ਭ੍ਰਿੰਗ ਕਪੋਲਨ ਊਪਰਿ ਨਾਗ ਲਵੰਗ ਰਹੇ ਲਿਵ ਲਾਈ." (ਰਾਮਾਵ)...
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਮੁਖ। ੨. ਚੇਹਰਾ....
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ....
ਅਰ੍ਧ ਅੰਗ. ਜਿਸ ਰੋਗ ਨਾਲ ਸ਼ਰੀਰ ਦਾ ਅੱਧਾ ਅੰਗ ਮਾਰਿਆ ਜਾਵੇ. ਪਕ੍ਸ਼ਾਘਾਤ. [فالِج] ਫ਼ਾਲਿਜ. Hemiplegia. ਇਹ ਪੱਠਿਆਂ ਦੀ ਬੀਮਾਰੀ ਹੈ. ਇਸ ਦੇ ਕਾਰਣ ਹਨ- ਸਕਤੇ ਦੀ ਬੀਮਾਰੀ, ਦਿਮਾਗ ਦਾ ਫੋੜਾ, ਵਾਉਗੋਲਾ ਮਿਰਗੀ, ਆਤਸ਼ਕ ਆਦਿ. ਜੇ ਇਹ ਰੋਗ ਸ਼ਰੀਰ ਦੇ ਖੱਬੇ ਪਾਸੇ ਹੋਵੇ ਤਾਂ ਬਹੁਤ ਬਰਾ ਹੁੰਦਾ ਹੈ, ਕਿਉਂਕਿ ਖੱਬੇ ਪਾਸੇ ਦਿਲ ਹੈ. ਅਧਰੰਗ ਦੇ ਰੋਗੀ ਦੀ ਛੇਤੀ ਖਬਰ ਲੈਣੀ ਚਾਹੀਦੀ ਹੈ. ਦੋ ਮਹੀਨੇ ਪਿੱਛੋਂ ਇਸ ਦਾ ਹਟਣਾ ਔਖਾ ਹੁੰਦਾ ਹੈ. ਰੋਗੀ ਨੂੰ ਸਣ ਦੇ ਬੀਜ ਪੀਸਕੇ ਸ਼ਹਿਦ ਵਿੱਚ ਮਿਲਾਕੇ ਖਵਾਉਣੇ ਅਥਵਾ ਅਦਰਕ ਦੇ ਰਸ ਵਿੱਚ ਮਿਲਾਕੇ ਸ਼ਹਿਦ ਚਟਾਉਣਾ ਗੁਣਕਾਰੀ ਹੈ.#ਸੇਂਧਾ ਲੂਣ, ਪਿੱਪਲਾ ਮੂਲ, ਚਿਤ੍ਰਾ, ਸੁੰਢ, ਰਾਯਸਨ ਸਭ ਸਮਾਨ ਲੈ ਕੇ ਚੂਰਣ ਕਰਕੇ ਮਾਹਾਂ ਦੇ ਸ਼ੋਰਵੇ ਨਾਲ ਛੀ ਮਾਸ਼ੇ ਨਿੱਤ ਖਾਣਾ ਅਧਰੰਗ ਦਾ ਸਿੱਧ ਇਲਾਜ ਹੈ. ਯੋਗਰਾਜ ਗੁੱਗਲ ਦਾ ਵਰਤਣਾ ਭੀ ਬਹੁਤ ਹੱਛਾ ਹੈ.#ਅੱਕ, ਬਕਾਇਣ, ਸੁਹਾਂਜਣਾ, ਸੰਭਾਲੂ, ਅਰਿੰਡ ਇਨ੍ਹਾਂ ਦੇ ਪੱਤਿਆਂ ਦਾ ਰਸ ਇੱਕੋ ਤੋਲ ਦਾ ਲੈਣਾ, ਅਤੇ ਸਾਰੇ ਰਸ ਦੇ ਵਜਨ ਬਰਾਬਰ ਤੇਲ ਲੈ ਕੇ ਉਸ ਵਿੱਚ ਪਕਾਉਣਾ, ਜਦ ਰਸ ਜਲ ਜਾਵੇ ਤਦ ਤੇਲ ਨੂੰ ਛਾਣਕੇ ਸੀਸੀ ਵਿੱਚ ਪਾ ਰੱਖਣਾ. ਇਸ ਤੇਲ ਦੀ ਮਾਲਿਸ਼ ਕਰਨੀ ਬਹੁਤ ਲਾਭਦਾਇਕ ਹੈ. ਸ਼ੇਰ ਅਤੇ ਰਿੱਛ ਦੀ ਚਰਬੀ ਦੀ ਮਾਲਿਸ਼ ਭੀ ਗੁਣਕਾਰੀ ਹੈ.#ਅਧਰੰਗ ਦੇ ਰੋਗੀ ਨੂੰ ਬਾਇ (ਵਾਈ) ਵਧਾਉਣ ਵਾਲੀਆਂ ਅਤੇ ਲੇਸਲੀਆਂ ਚੀਜਾਂ ਖਾਣ ਲਈ ਨਹੀਂ ਦੇਣੀਆਂ ਚਾਹੀਏ. ਮਾਸ ਅਥਵਾ ਛੋਲਿਆਂ ਦਾ ਰਸਾ ਆਦਿਕ ਪਦਾਰਥ ਲਾਭਦਾਇਕ ਹਨ....
ਅ਼. [لقبہ] Facial Paralysis ਸੰ. अर्दितवात. ਅਰਦਿਤਵਾਤ. ਇਸ ਰੋਗ ਵਿੱਚ ਮੂੰਹ ਦੇ ਇੱਕ ਪਾਸੇ ਦੇ ਪੱਠੇ ਕਮਜੋਰ ਹੋਣ ਤੋਂ ਚੇਹਰਾ ਉਸ ਪਾਸੇ ਨੂੰ ਝੁਕ ਜਾਂਦਾ ਹੈ, ਜਿਧਰ ਦੇ ਪੱਠੇ ਰੋਗੀ ਨਹੀਂ. ਮੂੰਹ ਵਿਗਾ ਹੋਣ ਕਰਕੇ ਸਾਫ ਬੋਲਿਆਂ ਨਹੀਂ ਜਾਂਦਾ, ਅੱਖਾਂ ਤੋਂ ਪਾਣੀ, ਮੂੰਹ ਤੋਂ ਲਾਲਾਂ ਵਗਦੀਆਂ ਰਹਿਂਦੀਆਂ ਹਨ, ਰੋਗੀ ਪਾਸੇ ਦੀ ਅੱਖ ਬੰਦ ਨਹੀਂ ਹੋ ਸਕਦੀ.#ਇਸ ਰੋਗ ਦੇ ਕਾਰਣ ਹਨ- ਬਹੁਤ ਉੱਚਾ ਬੋਲਣਾ, ਕਰੜੀਆਂ ਚੀਜਾਂ ਦੰਦ ਦਾੜ੍ਹਾਂ ਨਾਲ ਚੱਬਣੀਆਂ, ਬਹੁਤ ਮੂੰਹ ਤਾਣਕੇ ਅਵਾਸੀਆਂ ਲੈਣੀਆਂ, ਬਹੁਤ ਭਾਰ ਚੁੱਕਣਾ, ਸਰਦੀ ਦਾ ਲੱਗਣਾ, ਦਿਮਾਗ ਦੀਆਂ ਬੀਮਾਰੀਆਂ ਦਾ ਹੋਣਾ, ਬਾਦਫਿਰੰਗ ਹੋਣਾ, ਅਤੇ ਬਹੁਤ ਕਮਜੋਰੀ ਹੋਣੀ ਆਦਿ.#ਇਸ ਦਾ ਇਲਾਜ ਹੈ-#(੧) ਰੋਗ ਦੇ ਹੋਣ ਤੋਂ ਪੰਜ ਸੱਤ ਦਿਨ ਤੀਕ ਕੇਵਲ ਸ਼ਹਦ ਮਿਲਾਕੇ ਪਾਣੀ ਦਿੱਤਾ ਜਾਵੇ.#(੨) ਇੱਕ ਤੋਲਾ ਲਸਣ ਕੁੱਟਕੇ, ਹਿੰਗ, ਜੀਰਾ, ਸੇਂਧਾ ਲੂਣ, ਸੰਚਰ ਲੂਣ, ਮਘਾਂ, ਮਿਰਚਾਂ ਅਤੇ ਸੁੰਢ ਇਹ ਸਭ ਇੱਕ ਇੱਕ ਮਾਸ਼ਾ ਪੀਹਕੇ ਲਸਣ ਨਾਲ ਮਿਲਾਕੇ ਨਿੱਤ ਸਵੇਰ ਵੇਲੇ ਇਰੰਡ ਦੇ ਕਾੜ੍ਹੇ ਨਾਲ ਖਵਾਇਆ ਜਾਵੇ.#(੩) ਛੋਲਿਆਂ ਦਾ ਪਾਣੀ, ਕਬੂਤਰ ਬਟੇਰ ਦਾ ਸ਼ੋਰਵਾ ਖਾਣ ਨੂੰ ਦੇਣਾ ਚਾਹੀਏ....
ਵਿ- ਸ਼ਕਤਿ ਵਾਲਾ. ਸਮਰਥ. ਬਲਵਾਨ "ਸਕਤਾ ਸੀਹੁ ਮਾਰੇ ਪੈ ਵਗੈ." (ਆਸਾ ਮਃ ੧) ੨. ਅ਼. [سکتہ] ਸੰਗ੍ਯਾ- ਬਿਨਾ ਹਰਕਤ ਹੋਣ ਦੀ ਹਾਲਤ. ਸਤੰਭ ਹੋਣਾ। ੩. ਇੱਕ ਰੋਗ. ਸੰ. संन्यास ਸੰਨ੍ਯਾਸ. Apoplexy. ਇਹ ਰੋਗ ਚਾਲੀ ਵਰ੍ਹੇ ਦੀ ਉਮਰ ਪਿੱਛੋਂ ਜਾਂਦਾ ਹੁੰਦਾ ਹੈ. ਇਸ ਦੇ ਕਾਰਣ ਦਿਮਾਗ ਤੇ ਸੱਟ ਵੱਜਣੀ, ਗੁਰਦੇ ਦੀਆਂ ਬੀਮਾਰੀਆਂ ਹੋਣੀਆਂ, ਸ਼ਰਾਬ, ਅਫੀਮ, ਚੰਡੂ, ਸੁਲਫਾ ਆਦਿ ਬਹੁਤ ਨਸ਼ੇ ਸੇਵਨ ਕਰਨੇ, ਬਹੁਤ ਭੋਗ ਕਰਨਾ ਆਦਿ ਹਨ.#ਸਕਤੇ ਵਿੱਚ ਸ਼ਰੀਰ ਜੜ੍ਹ ਹੋ ਜਾਂਦਾ ਹੈ, ਦਿਲ ਹਰਕਤ ਕਰਦਾ ਹੈ ਪਰ ਦਿਮਾਗ ਆਪਣਾ ਕੰਮ ਛੱਡ ਦਿੰਦਾ ਹੈ, ਨਬਜ ਮੱਧਮ ਪੈ ਜਾਂਦੀ ਹੈ, ਸ਼ਰੀਰ ਠੰਢਾ ਹੋ ਜਾਂਦਾ ਹੈ. ਕਦੇ ਕਦੇ ਮਲ ਮੂਤ੍ਰ ਅਚਾਨਕ ਹੀ ਨਿਕਲ ਜਾਂਦੇ ਅਥਵਾ ਬੰਦ ਹੋ ਜਾਂਦੇ ਹਨ.#ਇਸ ਦਾ ਇਲਾਜ ਇਹ ਹੈ ਕਿ ਰੋਗੀ ਦਾ ਸਿਰ ਉੱਚਾ ਰੱਖਕੇ ਸ਼ਾਂਤਿ ਨਾਲ ਲਿਟਾ ਦਿੱਤਾ ਜਾਵੇ. ਕੁੜਤੇ ਆਦਿ ਦੇ ਗਲਾਵੇਂ ਦੇ ਬਟਨ ਖੋਲ੍ਹ ਦਿੱਤੇ ਜਾਣ. ਸਿਰਕੇ ਵਿੱਚ ਚੰਦਨ ਤੇ ਕਪੂਰ ਘਸਾਕੇ ਇਸ ਨਾਲ ਵਸਤ੍ਰ ਤਰ ਕਰਕੇ ਮੱਥੇ ਤੇ ਰੱਖਿਆ ਜਾਵੇ. ਲਹੂ ਦੀ ਅਧਿਕਤਾ ਹੋਵੇ ਤਾਂ ਸਿਆਣੇ ਆਦਮੀ ਤੋਂ ਫਸਦ ਖੁਲ੍ਹਵਾਕੇ ਕੁਝ ਕਢਵਾ ਦਿੱਤਾ ਜਾਵੇ. ਪਿੰਨਣੀਆਂ (ਪਿੰਨੀਆਂ) ਅਤੇ ਡੌਲਿਆਂ ਨੂੰ ਰੁਮਾਲਾਂ ਨਾਲ ਘੁੱਟਕੇ ਬੰਨ੍ਹਿਆ ਜਾਵੇ. ਹੁਕਨਾ ਅਤੇ ਹੱਥ ਪੈਰ ਦੀਆਂ ਤਲੀਆਂ, ਤੇ ਮਾਲਿਸ਼ ਕੀਤੀ ਜਾਵੇ.#ਇਸ ਬੀਮਾਰੀ ਵਿੱਚ ਮਾਜੂਨ ਫ਼ਿਲਾਸਫ਼ਾ, ਖ਼ਮੀਰਾ, ਗਾਉਜੁਬਾਨ ਅਤੇ ਯੋਗਰਾਜ ਗੁੱਗਲ ਦਾ ਖਵਾਉਣਾ ਅਤੇ ਅਰਕ ਕਾਸਨੀ ਪਿਲਾਉਣਾ ਗੁਣਕਾਰੀ ਹੈ. ਅੰਤੜੀ ਦੀ ਮੈਲ ਜਿਨ੍ਹਾਂ ਚੀਜਾਂ ਤੋਂ ਖਾਰਿਜ ਹੋਵੇ ਉਨ੍ਹਾਂ ਦਾ ਵਰਤਣਾ ਅਤੇ ਜੌਂ ਦਾ ਰਸ, ਮੂੰਗੀ ਦਾ ਪਾਣੀ ਅਤੇ ਚਿੱਟੇ ਮਾਸਾਂ ਦਾ ਸ਼ੋਰਵਾ ਆਦਿ ਨਰਮ ਗਿਜਾ ਦੇਣੀ ਚਾਹੀਏ। ਯਤਿ ਭੰਗ ਦੋਸ. ਦੇਖੋ, ਕਾਵ੍ਯਦੋਸ ਅਤੇ ਯਤਿ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਗੁਣ ਕਰਨ ਵਾਲਾ. "ਗੁਰਮੁਖਿ ਸਜਣੁ ਗੁਣਕਾਰੀਆ." (ਸ੍ਰੀ ਮਃ ੪) "ਜਿਸੁ ਅੰਤਰਿ ਹਰਿ ਗੁਣਕਾਰੀ." (ਵਾਰ ਵਡ ਮਃ ੪) ੨. ਲਾਭਦਾਇਕ। ੩. ਇਨਸਾਫ਼ ਕਰਨ ਵਾਲਾ. ਨ੍ਯਾਯਕਰਤਾ. ਦੇਖੋ, ਗੁਣ ੧੮....
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਫ਼ਾ. [گرم] ਵਿ- ਤੱਤਾ. ਦੇਖੋ, ਘਰਮ। ੨. ਸੰ. गरिमन ਭਾਰੀ. ਵਜ਼ਨਦਾਰ. "ਕਿਤੇ ਬਰਮ ਪੈ ਚਰਮ ਰੁਪ ਗਰਮ ਝਾਰੈ." (ਚਰਿਤ੍ਰ ੯੧)...
ਹੋਰ ਰੂਪ ਦੂਜੀ ਸ਼ਕਲ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਵਿ- ਮੋਹਿਆ ਹੋਇਆ। ੨. ਬੇਹੋਸ਼ ਹੋਇਆ. ਮੂਰਛਿਤ. "ਲਾਗਤ ਹੀ ਸਰ ਮੋਹਿਤ ਭ੍ਯੋ." (ਕ੍ਰਿਸਨਾਵ) "ਕਰ ਮੋਹਿਤ ਕੇਸਨ ਤੇ ਗਹਿਲੀਨੋ," (ਕ੍ਰਿਸਨਾਵ)...
ਗੁੰਜ- ਕਰਤ. ਦੇਖੋ, ਗੁੰਜ. "ਗੁੰਜਤ ਸਿੰਘ ਡਕਾਰਤ ਕੋਲ." (ਰਾਮਾਵ) ਗਰਜਦੇ ਹਨ ਸ਼ੇਰ....
ਸੰ. भृङ्ग. ਸੰਗ੍ਯਾ ਫੁੱਲਾਂ ਤੇ ਭ੍ਰਮਣ ਵਾਲਾ ਭ੍ਰਮਰ. ਭੌਰਾ. ਮਧੁਕਰ. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੌਖ ਬਿਨਾਸ." (ਆਸਾ ਰਵਿਦਾਸ) ੨. ਪਰ- ਇਸਤ੍ਰੀਗਾਮੀ. ਜਾਰ....
ਸੰ. उपरि- ਉਪਰਿ. ਕ੍ਰਿ. ਵਿ- ਉੱਤੇ. ਉਤਾਹਾਂ. "ਊਪਰਿ ਭੁਜਾ ਕਰਿ ਮੈ ਗੁਰੁ ਪਹਿ ਪੁਕਾਰਿਆ" (ਸੂਹੀ ਕਬੀਰ) ੨. ਉੱਤੋਂ ਊਪਰ ਸੇ. "ਰਾਜ ਮਾਲ ਜੋਬਨ ਤਨੁ ਜੀਅਰਾ ਇਨ ਊਪਰਿ ਲੈ ਬਾਰੇ." (ਧਨਾ ਮਃ ੫)...
ਸੰ. ਸੰਗ੍ਯਾ- ਹਾਥੀ. ਹਸ੍ਤੀ. "ਆਰੂੜ ਤੇ ਅਸ੍ਤ ਰਥ ਨਾਗਹ." (ਸਹਸ ਮਃ ੫) "ਗੁਰੁਵਚ ਅੰਕੁਸ, ਨਾਗ ਮਨ." (ਨਾਪ੍ਰ) ੨. ਸਰਪ. ਸੱਪ. "ਪੱਛਿ ਪਸ੍ਤ ਨਗ ਨਾਗ ਨਰਾਧਿਪ." (ਅਕਾਲ) ੩. ਸ਼ਰੀਰ ਵਿੱਚ ਇੱਕ ਵਾਯੁ (ਪਵਨ), ਜਿਸ ਤੋਂ ਡਕਾਰ ਦਾ ਹੋਣਾ ਲਿਖਿਆ ਹੈ. "ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ." (ਨਾਪ੍ਰ) ਦੇਖੋ, ਦਸਪ੍ਰਾਣ। ੪. ਕਦ੍ਰੁ ਤੋਂ ਕਸ਼੍ਯਪ ਦੀ ਸੰਤਾਨ, ਜਿਸ ਤੋਂ ਨਾਗਵੰਸ਼ ਚੱਲਿਆ ਹੈ. ਇਸ ਵੰਸ਼ ਦੇ ਹੀ ਰਾਜਿਆਂ ਦਾ ਜਨਮੇਜਯ ਨੇ ਨਾਸ਼ ਕੀਤਾ ਸੀ. ਇਤਿਹਾਸਵੇੱਤਾ ਆਖਦੇ ਹਨ ਕਿ ਸ਼ਕਵੰਸ਼ ਦੀ ਹੀ ਇੱਕ ਸਾਖ ਨਾਗਵੰਸ਼ ਹੈ. ਜਦ ਸਿੰਕਦਰ ਭਾਰਤ ਵਿੱਚ ਆਇਆ ਤਦ ਤਕ੍ਸ਼੍ਸ਼ਿਲਾ ਦਾ ਰਾਜਾ ਨਾਗਵੰਸ਼ੀ ਸੀ, ਜਿਸ ਨੇ ਵਡੇ ਵਡੇ ਸੱਪ ਪਾਲੇ ਹੋਏ ਸਨ ਅਰ ਉਨ੍ਹਾਂ ਦੀ ਨਿੱਤ ਪੂਜਾ ਹੁੰਦੀ ਸੀ। ੫. ਸੰਧੂਰ. ਸਿੰਦੂਰ। ੬. ਇੱਕ ਨਦੀ. ਦੇਖੋ, ਨਾਗਪੁਰ...
ਸੰਗ੍ਯਾ- ਇਸ ਦਾ ਮੂਲ ਸੰਸਕ੍ਰਿਤ लिप्सा. ਲਿਪਸਾ ਸ਼ਬਦ ਹੈ. ਪ੍ਰੀਤਿ. "ਲਿਵ ਪਾਤੁ ਦੁਇ ਰਾਹ ਹੈ." (ਮਃ ੩. ਵਾਰ ਸ੍ਰੀ) ਦੇਖੋ, ਅੰ. Love। ੨. ਵ੍ਰਿੱਤਿ ਦੀ ਏਕਾਗ੍ਰਤਾ. "ਲਿਵ ਛੁੜਕੀ, ਲਗੀ ਤ੍ਰਿਸਨਾ." (ਅਨੰਦੁ) ੩. ਦੇਖੋ, ਨਾਮ ਅਭ੍ਯਾਸ....