bhringaभ्रिंग
ਸੰ. भृङ्ग. ਸੰਗ੍ਯਾ ਫੁੱਲਾਂ ਤੇ ਭ੍ਰਮਣ ਵਾਲਾ ਭ੍ਰਮਰ. ਭੌਰਾ. ਮਧੁਕਰ. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੌਖ ਬਿਨਾਸ." (ਆਸਾ ਰਵਿਦਾਸ) ੨. ਪਰ- ਇਸਤ੍ਰੀਗਾਮੀ. ਜਾਰ.
सं. भृङ्ग. संग्या फुॱलां ते भ्रमण वाला भ्रमर. भौरा. मधुकर. "म्रिग मीन भ्रिंग पतंग कुंचर एक दौख बिनास." (आसा रविदास) २. पर- इसत्रीगामी. जार.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਘੁੰਮਣਾ. ਚਕ੍ਰਾਕਾਰ ਫਿਰਨਾ। ੨. ਵਿਚਰਨਾ। ੩. ਸ਼ੱਕ ਵਿੱਚ ਪੈਣਾ। ੪. ਮਨ ਦਾ ਕਾਇਮ ਨਾ ਰਹਿਣਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ....
ਦੇਖੋ, ਭੌਰ ਅਤੇ ਭ੍ਰਮਰ....
ਸੰ. ਸੰਗ੍ਯਾ- ਮਧੁ (ਸ਼ਹਦ) ਬਣਾਉਣ ਵਾਲਾ. ਸ਼ਹਦ ਦੀ ਮੱਖੀ। ੨. ਭ੍ਰਮਰ. ਭੌਰਾ. "ਮਨੁ ਸੁ ਮਧੁਕਰ ਕਰਉ, ਚਰਨ ਹਿਰਦੈ ਧਰਉ." (ਪੰਨਾ ਰਵਿਦਾਸ)...
ਸੰ. मृग्. ਧਾ- ਢੂੰਡਣ. ਤਲਾਸ਼ ਕਰਨਾ), ਸ਼ਿਕਾਰ ਕਰਨਾ। ੨. ਸੰਗ੍ਯਾ- ਚਾਰ ਪੈਰ ਵਾਲਾ ਪਸ਼ੂ। ੩. ਰਹਿਣ. "ਮ੍ਰਿਗ ਮੀਨ ਭ੍ਰਿੰਗ ਪਤੰਗ." (ਆਸਾ ਰਵਿਦਾਸ) ੪. ਦੇਖੋ, ਪੁਰੁਖਜਾਤਿ (ਅ)...
ਸੰ. ਸੰਗ੍ਯਾ- ਮੱਛ. ਮੱਛੀ. ਮਤਸ੍ਯ. ਮਤਸ੍ਯਾ. "ਜਿਉ ਮੀਨ ਜਲ ਸਿਉ ਹੇਤ." (ਬਿਲਾ ਅਃ ਮਃ ੫)#"ਤੁਮ ਜਲਨਿਧਿ, ਹਮ ਮੀਨ ਤੁਮਾਰੇ." (ਕਲਿ ਮਃ ੪) ੨. ਬਾਰਵੀਂ ਰਾਸ਼ਿ। ੩. ਮੱਛ ਅਵਤਾਰ। ੪. ਮਤਸ੍ਯੋਦਰੀ ਲਈ ਭੀ ਮੀਨ ਸ਼ਬਦ ਆਇਆ ਹੈ. "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ਦੇਖੋ, ਮਤਸ੍ਯੋਦਰੀ....
ਸੰ. भृङ्ग. ਸੰਗ੍ਯਾ ਫੁੱਲਾਂ ਤੇ ਭ੍ਰਮਣ ਵਾਲਾ ਭ੍ਰਮਰ. ਭੌਰਾ. ਮਧੁਕਰ. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੌਖ ਬਿਨਾਸ." (ਆਸਾ ਰਵਿਦਾਸ) ੨. ਪਰ- ਇਸਤ੍ਰੀਗਾਮੀ. ਜਾਰ....
ਸੰ. ਵਿ- ਉਡਦਾ ਹੋਇਆ. ਉਡਣ ਵਾਲਾ। ੨. ਸੰਗ੍ਯਾ. ਪੰਛੀ. ਪਰਿੰਦ। ੩. ਭਮੱਕੜ, ਸ਼ਲਭ. ਪਰਵਾਨਾ. "ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ." (ਚਉਬੋਲੇ ਮਃ ੫) ੪. ਸੂਰਜ। ੫. ਫਿੰਡ. ਗੇਂਦ। ੬. ਸ਼ਰੀਰ. ਦੇਹ। ੭. ਨੌਕਾ. ਜਹਾਜ। ੮. ਅੱਗ ਦੀ ਚਿਨਗਾਰੀ, ਵਿਸਫੁਲਿੰਗ। ੯. ਤੀਰ। ੧੦. ਪੰਛੀ ਦੀ ਤਰਾਂ ਉਡਣ ਵਾਲੀ ਹੋਣ ਕਰਕੇ ਗੁੱਡੀ (ਚੰਗ) ਦਾ ਨਾਮ ਭੀ ਪਤੰਗ ਹੈ। ੧੧. ਦੇਖੋ, ਪਤੰਗੁ। ੧੨. ਸੰ. ਪਤੰਗ ਇੱਕ ਬਿਰਛ, ਜਿਸ ਦੀ ਲੱਕੜ ਵਿੱਚੋਂ ਉਬਾਲਕੇ ਲਾਲ ਰੰਗ ਕੱਢਿਆ ਜਾਂਦਾ ਹੈ. Caesalpina Sappan ਪਤੰਗ ਦਾ ਰੰਗ ਕੱਚਾ ਹੁੰਦਾ ਹੈ. "ਸਭ ਜਗ ਰੰਗ ਪਤੰਗ ਕੋ ਹਰਿ ਏਕੈ ਨਵਰੰਗ." (ਨੰਦਦਾਸ)...
ਸੰ. कुंचर ਕੁੰਜਰ. ਹਾਥੀ....
ਸੰ. ਵਿਨਾਸ਼. ਸੰਗ੍ਯਾ- ਅਭਾਵ. ਧੰਸ. ਨਾਸ਼....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰਗ੍ਯਾ- ਜਾਲ. "ਬਿਥਰ੍ਯੋ ਅਦ੍ਰਿਸ੍ਟ ਜਿਹ ਕਰਮਜਾਰ." (ਅਕਾਲ) ੨. ਸੰ. ਪਰਿਇਸਤ੍ਰੀਗਾਮੀ. ਵਿਭਚਾਰੀ.¹ "ਚੋਰ ਜਾਰ ਜੂਆਰ ਪੀੜੇ ਘਾਣੀਐ." (ਵਾਰ ਮਲਾ ਮਃ ੧) ੩. ਬੁੱਢਾ. ਜਰਾਗ੍ਰਸਿਤ। ੪. ਜਾਰਨ (ਜਲਾਨਾ) ਦਾ ਅਮਰ. ਜਲਾ। ੫. ਅ਼. [جار] ਪੜੋਸੀ। ੬. ਫ਼ਾ. [زار] ਜ਼ਾਰ. ਰੁਦਨ. ਵਿਲਾਪ। ੭. ਇੱਛਾ। ੮. ਜਗਾ. ਸ੍ਥਾਨ. ਐਸੀ ਸੂਰਤ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ ਗੁਲਜ਼ਾਰ। ੯. ਸਿੰਧੀ. ਜਾਰ. ਜਲਨ. ਦਾਹ। ੧੦. ਚਿੰਤਾ। ੧੧. ਰੂਸ ਦੇ ਬਾਦਸ਼ਾਹਾਂ ਦਾ ਖ਼ਿਤਾਬ (Czar)² ਇਸ ਦਾ ਮੂਲ ਲੈਟਿਨ ਦਾ ਸ਼ਬਦ Caesar ਹੈ, ਰੂਸ ਵਿੱਚ ਸਭ ਤੋਂ ਪਹਿਲਾਂ ਇਹ ਖ਼ਿਤਾਬ ਡ੍ਯੂਕ ਈਵਾਨ (Grand Duke Ivan III 1462- 1505) ਨੇ ਧਾਰਨ ਕੀਤਾ, ਪਰ ਪੂਰੇ ਅਧਿਕਾਰ ਨਾਲ ਇਸ ਦੀ ਵਰਤੋਂ ਈਵਾਨ ਚੌਥੇ (Ivan IV) ਨੇ ਸਨ ੧੫੪੭ ਵਿੱਚ ਕੀਤੀ. ਜ਼ਾਰ ਦਾ ਅਰਥ ਸ਼ਹਨਸ਼ਾਹ ਹੈ. ਲੇਖਕਾਂ ਨੇ ਲਿਖਮ ਵਿੱਚ ਇਸ ਦੇ ਰੂਪ ਬਣਾ ਦਿੱਤੇ ਹਨ- Czar, Zarr, Czaar, Czarr, Tdar ਅਤੇ Tsar....