lanjaलंज
ਸੰ. लञ्ज्. ਧਾ- ਭੁੰਨਣਾ, ਤਲਣਾ, ਅਪਮਾਨ ਕਰਨਾ, ਚਮਕਣਾ, ਦੁੱਖ ਦੇਣਾ, ਨਿੰਦਾ ਕਰਨਾ, ਦ੍ਰਿੜ੍ਹ ਹੋਣਾ. ਸ਼ਰਮਿੰਦਾ ਕਰਨਾ। ੨. ਸੰਗ੍ਯਾ- ਪੈਰ। ੩. ਸੋਤਾ. ਚਸ਼ਮਾ.
सं. लञ्ज्. धा- भुंनणा, तलणा, अपमान करना, चमकणा, दुॱख देणा, निंदा करना, द्रिड़्ह होणा. शरमिंदा करना। २. संग्या- पैर। ३. सोता. चशमा.
ਭਰ੍ਜਨ ਕਰਨਾ. ਅੱਗ ਦੀ ਆਂਚ ਨਾਲ ਰਾੜ੍ਹਨਾ. ਦੇਖੋ, ਭ੍ਰੱਜ ਧਾ....
ਸੰਗ੍ਯਾ- ਆਪਣਾ ਮੰਨਣਾ. ਮਮਤ੍ਵ. "ਕਿਨਹੂ ਪ੍ਰੀਤਿ ਲਾਈ ਮੋਹ ਅਪਮਾਨ." (ਆਸਾ ਮਃ ੪) ੨. ਸੰ. ਨਿਰਾਦਰ. ਬੇਇੱਜ਼ਤੀ. ਤਿਰਸਕਾਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਲਸਕਣਾ (ਲਿਸ਼ਕਣਾ). ਪ੍ਰਕਾਸ਼ਨਾ। ੨. ਭੜਕਣਾ....
ਕ੍ਰਿ- ਦਾਨ ਕਰਨਾ. ਬਖਸ਼ਣਾ....
ਸੰਗ੍ਯਾ- ਦੋਸ ਕਹਿਣ ਦੀ ਕ੍ਰਿਯਾ. ਹਜਵ. ਗੁਣਾਂ ਵਿੱਚ ਦੋਸ ਥਾਪਣ ਦਾ ਕਰਮ. ਦੇਖੋ, ਨਿੰਦ ਅਤੇ ਪਰਿਵਾਦ. "ਨਿੰਦਾ ਕਰਹਿ ਸਿਰਿ ਭਾਰ ਉਠਾਏ." (ਆਸਾ ਮਃ ੫) ੨. ਚੰਡੀ ਦੀ ਵਾਰ ਵਿੱਚ ਕਿਸੇ ਅਞਾਂਣ ਲਿਖਾਰੀ ਨੇ ਨੰਦਾ ਦੀ ਥਾਂ ਨਿੰਦਾ ਸ਼ਬਦ ਲਿਖਦਿੱਤਾ ਹੈ, ਦੇਖੋ. ਨੰਦਾ ੩....
ਦੇਖੋ, ਦ੍ਰਿਢ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਫ਼ਾ. [شرمندہ] ਸ਼ਰਮਿੰਦਹ. ਵਿ- ਲੱਜਿਤ. ਸ਼ਰਮਸਾਰ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਦੇਖੋ, ਸੋਤ....
ਫ਼ਾ. [چشمہ] ਸੰਗ੍ਯਾ- ਸੂਰਜ। ੨. ਪਾਣੀ ਦਾ ਸੋਤ. ਉਮਾਹੂ ਪਾਣੀ ਦਾ ਚੋਹਾ। ੩. ਸੂਈ ਦਾ ਨੱਕਾ। ੪. ਐ਼ਨਕ. "ਲਾਇ ਚਸਮੇ ਜਹ ਤਹਾ ਮਉਜੂਦ." (ਤਿਲੰ ਕਬੀਰ) ਗ੍ਯਾਨ ਅਤੇ ਵਿਵੇਕਰੂਪ ਚਸ਼ਮਾ....