tūlaतूल
ਸੰ. ਸੰਗ੍ਯਾ- ਰੂੰ. ਰੂਈ. ਬੜੇਵਿਆਂ ਵਿੱਚੋਂ ਅਲਗ ਹੋਈ ਕਪਾਹ. ਸਿੰਮਲ ਅੱਕ ਆਦਿ ਦੀ ਰੂੰ ਭੀ ਤੂਲ ਕਹੀ ਜਾਂਦੀ ਹੈ. "ਲੌਨ ਤੇਲ ਤੂਲੰ ਵਿਵਹਾਰ." (ਨਾਪ੍ਰ) ੨. ਆਕਾਸ਼। ੩. ਸੰ. ਤੁਲ੍ਯ. ਵਿ- ਸਮਾਨ. ਬਰਾਬਰ. "ਮੁਰ ਨਿੰਦ ਉਸਤਤਿ ਤੂਲ." (ਬ੍ਰਹਮਾਵ) ੪. ਅ਼. [طوُل] ਤ਼ੂਲ. ਸੰਗ੍ਯਾ- ਲੰਬਾਈ.
सं. संग्या- रूं. रूई. बड़ेविआं विॱचों अलग होई कपाह. सिंमल अॱक आदि दी रूं भी तूल कही जांदी है. "लौन तेल तूलं विवहार." (नाप्र) २. आकाश। ३. सं. तुल्य. वि- समान. बराबर. "मुर निंद उसतति तूल." (ब्रहमाव) ४. अ़. [طوُل] त़ूल. संग्या- लंबाई.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਰੂਈ. ਤੂਲ....
ਵਿ- ਅ- ਲਗਨ. ਜੋ ਲਗਿਆ ਹੋਇਆ ਨਹੀਂ. ਨਿਰਾਲਾ. ਵੱਖ. ਜੁਦਾ. "ਅਲਗਉ ਜੋਇ ਮਧੂਕੜਾਉ." (ਵਾਰ ਮਾਰੂ ੧, ਮਃ ੧) ਦੇਖੋ, ਮਧੂਕੜਉ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਕਰ੍ਪਾਸ. L. Gossypium Herbaceum.”ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ)...
ਦੇਖੋ, ਸ਼ਾਲਮਲੀ. "ਸਿੰਮਲੁ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ." (ਵਾਰ ਆਸਾ)...
ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਸੰਗ੍ਯਾ- ਰੂੰ. ਰੂਈ. ਬੜੇਵਿਆਂ ਵਿੱਚੋਂ ਅਲਗ ਹੋਈ ਕਪਾਹ. ਸਿੰਮਲ ਅੱਕ ਆਦਿ ਦੀ ਰੂੰ ਭੀ ਤੂਲ ਕਹੀ ਜਾਂਦੀ ਹੈ. "ਲੌਨ ਤੇਲ ਤੂਲੰ ਵਿਵਹਾਰ." (ਨਾਪ੍ਰ) ੨. ਆਕਾਸ਼। ੩. ਸੰ. ਤੁਲ੍ਯ. ਵਿ- ਸਮਾਨ. ਬਰਾਬਰ. "ਮੁਰ ਨਿੰਦ ਉਸਤਤਿ ਤੂਲ." (ਬ੍ਰਹਮਾਵ) ੪. ਅ਼. [طوُل] ਤ਼ੂਲ. ਸੰਗ੍ਯਾ- ਲੰਬਾਈ....
ਕਥਨ ਕੀਤੀ. ਆਖੀ. "ਉਪਮਾ ਜਾਤ ਨ ਕਹੀ." (ਬਿਲਾ ਅਃ ਮਃ ੫) ੨. ਦੇਖੋ, ਕਸੀ. "ਕਹੀ ਚੁਰਾਈ." (ਗੁਪ੍ਰਸੂ) ੩. ਕਿਸੀ. "ਹਿਆਉ ਨ ਠਾਹੇ ਕਹੀ ਦਾ." (ਸ. ਫਰੀਦ) ੪. ਪੁਰਾਣੇ ਜ਼ਮਾਨੇ ਮਾਲ ਅਫਸਰਾਂ ਦੀ ਇੱਕ ਰੀਤਿ. ਕਾਛੂ ਲੋਕ ਖੇਤਾਂ ਵਿੱਚ ਜਾਕੇ ਅੰਨ ਦੀ ਉਪਜ ਦੇਖਕੇ ਕਹੀ ਨਾਲ ਵੱਟਾਂ ਪਵਾ ਦਿੰਦੇ ਸੇ, ਅਤੇ ਉਨ੍ਹਾਂ ਦੇ ਨੰਬਰ ਨੋਟ ਕਰ ਲੈਂਦੇ. ਇਸ ਦਾ ਨਾਉਂ 'ਕਹੀ ਕਰਨਾ' ਸੀ।#੫. ਇਹ ਪਦ ਲੁੱਟ ਖਸੋਟ ਵਾਸਤੇ ਭੀ ਵਰਤਿਆ ਜਾਂਦਾ ਹੈ. ਜਿਸ ਦਾ ਭਾਵ ਇਹ ਹੈ ਕਿ ਆਪੇ ਹੀ ਖੇਤਾਂ ਨੂੰ ਕੱਛ ਲੈਣਾ. "ਨਿਰਭੈ ਜਾਇ ਕਹੀ ਕਰ ਆਵੈਂ।" (ਗੁਵਿ ੧੦) ੬. ਫੌਜ ਦੇ ਅੱਗੇ ਜੋ ਕਹੀ ਆਦਿਕ ਸੰਦ ਲੈ ਕੇ ਟੋਲਾ ਰਾਹ ਦੀ ਸਫਾਈ ਲਈ ਤੁਰਦਾ ਸੀ, ਉਸ ਨੂੰ ਭੀ ਕਹੀ ਆਖਦੇ ਸਨ. ਸਫਰਮੈਨਾ. ਅੰ. Sappers and Miners.#"ਕਹੀ ਛਿੜੀ ਤੁਰਕਨ ਲਖੀ." (ਪ੍ਰਾਪੰਪ੍ਰ), ਦੇਖੋ, ਕਹੀਂ. "ਕਹੀ ਨ ਉਪਜੈ." (ਆਸਾ ਕਬੀਰ)...
ਸੰਗ੍ਯਾ- ਲਵਣ. ਨਮਕ. ਲੂਣ। ੨. ਵਿ- ਨਮਕੀਨ. ਸਲੂਣਾ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰ. ਵਿ- ਸਮਾਨ. ਬਰਾਬਰ। ੨. ਸਦ੍ਰਿਸ਼. ਜੇਹਾ। ੩. ਸੰਗ੍ਯਾ- ਇੱਕ ਗੰਧਰਵ....
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਫ਼ਾ. [برابر] ਵਿ- ਤੁਲ੍ਯ. ਸਮਾਨ। ੨. ਸਮ. ਹਮਵਾਰ. ਪਧਰਾ। ੩. ਠੀਕ। ੪. ਲਗਾਤਾਰ. ਨਿਰੰਤਰ....
ਦੇਖੋ, ਮੁੜ. "ਮੁਰ ਕੀਨ ਪਿਆਨ." (ਸਲੋਹ) ੨. ਪੂਰ. ਸਰਵ- ਮੇਰਾ. ਮੇਰੀ. ਮੇਰੇ. "ਮੁਰ ਪਿਤ ਪੂਰਬ ਕਿਯਸ ਪਯਾਨਾ." (ਵਿਚਿਤ੍ਰ) "ਮੁਰ ਕਰੀ ਸਹਾਯ." (ਵਿਚਿਤ੍ਰ) ੩. ਮਯੂਰ. ਮੋਰ. "ਜਨੁ ਮੁਰ ਬੋਲੈਂ ਸੁਨ ਘਨਗਾਜਾ" (ਅਜਰਾਜ) ੪. ਸੰ. ਮੁਰ (मुर्). ਧਾ- ਘੇਰਨਾ, ਲਪੇਟਣਾ। ੫. ਸੰਗ੍ਯਾ- ਇੱਕ ਦੈਤ, ਜਿਸ ਦੇ ਪੁਰਾਣਾਂ ਅਨੁਸਾਰ ਪੰਜ ਸਿਰ ਅਤੇ ਸੱਤ ਹਜ਼ਾਰ ਪੁਤ੍ਰ ਮਹਾ ਬਲਵਾਨ ਸਨ. ਇਹ ਭੌਮਾਸੁਰ (ਨਰਕ) ਦਾ ਮਿਤ੍ਰ ਸੀ. ਇਸ ਲਈ ਉਸ ਦੀ ਸਹਾਇਤਾ ਲਈ ਜੰਗ ਵਿੱਚ ਕ੍ਰਿਸਨ ਜੀ ਨਾਲ ਲੜਕੇ ਮੋਇਆ। ੬. ਘੇਰਣ ਦੀ ਕ੍ਰਿਯਾ. ਲਪੇਟਣਾ। ੭. ਅਗ੍ਯਾਨ, ਜੋ ਸਭ ਨੂੰ ਆਪਣੇ ਘੇਰੇ ਵਿੱਚ ਲੈਕੇ ਚੌਰਾਸੀ ਭ੍ਰਮਾਉਂਦਾ ਹੈ....
ਸੰ. निन्द्. ਧਾ- ਧਿੱਕਾਰਨਾ, ਦੋਸ ਲਾਉਣਾ, ਬਦਨਾਮੀ ਕਰਨੀ। ੨. ਸੰਗ੍ਯਾ- ਨਿੰਦਾ. ਗੁਣਾਂ ਵਿੱਚ ਦੋਸ ਥਾਪਣ ਦੀ ਕ੍ਰਿਯਾ. "ਪਰਤ੍ਰਿਯ ਰਮਹਿ, ਬਕਹਿ ਸਾਧਨਿੰਦ." (ਗਉ ਥਿਤੀ ਮਃ ੫)...
ਸੰ. ਸ੍ਤੁਤਿ. ਸੰਗ੍ਯਾ- ਤਾਰੀਫ (ਤਅ਼ਰੀਫ) ਵਡਿਆਈ. ਸ਼ਲਾਘਾ. "ਉਸਤਤਿ ਕਹਨੁ- ਨ ਜਾਇ ਮੁਖਹੁ ਤੁਹਾਰੀਆਂ." (ਫੁਨਹੇ ਮਃ ੫) ਦੇਖੋ, ਸ੍ਤੁ...