musataमुसट
ਸੰ. ਮੁਸ੍ਟਿਕ. ਇੱਕ ਮੁੱਕੀਮਾਰ (boxer) ਪਹਲਵਾਨ, ਜੋ ਕੰਸ ਦੇ ਅਖਾੜੇ ਦਾ ਭੂਸਣ ਸੀ. ਇਹ ਚੰਡ੍ਹਰ (ਚਾਣੂਰ) ਅਤੇ ਤੋਸ਼ਲ ਨਾਲ ਮਿਲਕੇ ਵਡੇ ਵਡੇ ਪਹਲਵਾਨਾਂ ਨੂੰ ਅਖਾੜੇ ਵਿੱਚ ਪਛਾੜਿਆ ਕਰਦਾ ਸੀ. ਕੰਮ ਨੇ ਇਸ ਨੂੰ ਬਲਭਦ੍ਰ ਅਤੇ ਕ੍ਰਿਸਨ ਜੀ ਦੇ ਮਾਰਣ ਲਈ ਸਮਝਾ ਰੱਖਿਆ ਸੀ. "ਮੁਸਟ ਕੇ ਸਾਥ ਲਰ੍ਯੋ ਮੁਸਲੀ, ਸੁ ਚੰਡੂਰ ਸੋਂ ਸ੍ਯਾਮ ਜੂ ਜੁੱਧ ਮਚਾਯੋ." (ਕ੍ਰਿਸਨਾਵ) ਦੇਖੋ, ਚੰਡੂਰ। ੨. ਸੰ. ਮੁਸ੍ਟ. ਵਿ- ਚੁਰਾਇਆ ਹੋਇਆ. ਜਿਸ ਦਾ ਮਾਲ ਖੋਹਿਆ ਗਿਆ ਹੈ। ੩. ਦੇਖੋ, ਮੁਸਟਿ.
सं. मुस्टिक. इॱक मुॱकीमार (boxer) पहलवान, जो कंस दे अखाड़े दा भूसण सी. इहचंड्हर (चाणूर) अते तोशल नाल मिलके वडे वडे पहलवानां नूं अखाड़े विॱच पछाड़िआ करदा सी. कंम ने इस नूं बलभद्र अते क्रिसन जी दे मारण लई समझा रॱखिआ सी. "मुसट के साथ लर्यो मुसली, सु चंडूर सों स्याम जू जुॱध मचायो." (क्रिसनाव) देखो, चंडूर। २. सं. मुस्ट. वि- चुराइआ होइआ. जिस दा माल खोहिआ गिआ है। ३. देखो, मुसटि.
ਦੇਖੋ, ਮੁਸਟ....
ਫ਼ਾ. [پہلوان] ਸੰਗ੍ਯਾ- ਸ਼ੂਰਵੀਰ. ਬਹਾਦੁਰ ਯੋਧਾ।੨ ਭਾਵ- ਕੁਸ਼ਤੀ ਲੜਨ ਵਾਲਾ, ਮੱਲ....
ਸੰ. ਸੰਗ੍ਯਾ- ਕਾਂਸ੍ਯ. ਕਾਂਸੀ ਧਾਤੁ। ੨. ਪੀਣ ਦਾ ਪਾਤ੍ਰ. ਕਟੋਰਾ. ਛੰਨਾ। ੩. ਰਾਜਾ ਉਗ੍ਰਸੇਨ ਦੀ ਇਸਤਰੀ ਦੇ ਉਦਰੋਂ ਦ੍ਰੁਮਿਲ ਦੈਤ ਦੇ ਵੀਰਜ ਤੋਂ ਪੈਦਾ ਹੋਇਆ ਇੱਕ ਮਥੁਰਾ ਦਾ ਰਾਜਾ, ਜੋ ਕ੍ਰਿਸਨ ਜੀ ਦਾ ਮਾਮਾ ਅਤੇ ਵਡਾ ਦੁਸ਼ਮਣ ਸੀ. ਕੰਸ ਜਰਾਸੰਧ ਮਗਧਪਤਿ ਦਾ ਜਮਾਈ (ਜਵਾਈ) ਸੀ. ਇਹ ਆਪਣੇ ਸਹੁਰੇ ਦੀ ਸਹਾਇਤਾ ਨਾਲ ਉਗ੍ਰਸੇਨ ਨੂੰ ਗੱਦੀ ਤੋਂ ਲਾਹਕੇ ਆਪ ਰਾਜਾ ਬਣ ਗਿਆ. ਕੰਸ ਨੇ ਆਪਣੀ ਭੈਣ ਦੇਵਕੀ, ਵਸੁਦੇਵ ਯਾਦਵ ਨੂੰ ਵਿਆਹੀ ਸੀ. ਵਿਆਹ ਵੇਲੇ ਆਕਾਸ਼ਬਾਣੀ ਹੋਈ ਕਿ ਦੇਵਕੀ ਦੇ ਅੱਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ. ਇਸ ਲਈ ਕੰਸ ਨੇ ਦੇਵਕੀ ਅਤੇ ਵਸੁਦੇਵ ਨੂੰ ਕੈਦ ਕਰ ਲਿਆ, ਅਤੇ ਜੋ ਪੁਤ੍ਰ ਪੈਦਾ ਹੋਏ ਸਭ ਮਾਰ ਦਿੱਤੇ. ਅੱਠਵੇਂ ਗਰਭ ਵਿੱਚ ਕ੍ਰਿਸਨ ਜੀ ਆਏ, ਜੋ ਵਸੁਦੇਵ ਨੇ ਜੰਮਦੇ ਸਾਰ ਗੋਕੁਲ ਵਿੱਚ ਗੋਪਰਾਜ ਨੰਦ ਦੇ ਘਰ ਪਹੁਚਾ ਦਿੱਤੇ, ਅਤੇ ਯਸ਼ੋਦਾ ਦੇ, ਜੋ ਉਸੇ ਦਿਨ ਲੜਕੀ ਪੈਦਾ ਹੋਈ ਸੀ, ਉਹ ਕੰਸ ਨੂੰ ਲਿਆ ਦਿੱਤੀ, ਜੋ ਪੱਥਰ ਪੁਰ ਪਟਕਾਕੇ ਮਾਰੀ ਗਈ. ਕੰਸ ਨੇ ਕ੍ਰਿਸਨ ਜੀ ਦੇ ਮਾਰਣ ਦੇ ਬਹੁਤ ਉਪਾਉ ਕੀਤੇ, ਜੋ ਨਿਸਫਲ ਹੋਏ. ਅੰਤ ਨੂੰ ਕ੍ਰਿਸਨ ਜੀ ਨੇ ਧਨੁਖਯਰਾ੍ਯ ਵਿੱਚ ਪਹੁੰਚਕੇ ਆਪਣੇ ਮਾਮੇ ਕੰਸ ਨੂੰ ਕੇਸ਼ਾਂ ਤੋਂ ਫੜਕੇ ਪਛਾੜਮਾਰਿਆ, ਅਤੇ ਨਾਨਾ ਉਗ੍ਰਸੇਨ ਰਾਜਗੱਦੀ ਤੇ ਬੈਠਾਇਆ. "ਦੁਆਪਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ। ਉਗ੍ਰਸੈਣ ਕਉ ਰਾਜੁ ਅਭੈ ਭਗਤਹਜਨ ਦੀਓ." (ਸਵੈਯੇ ਮਃ ੧. ਕੇ)...
ਦੇਖੋ, ਚੰਡੂਰ। ੨. ਮਹਾਭਾਰਤ ਅਨੁਸਾਰ ਇੱਕ ਰਾਜਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕੰਸ ਦਾ ਇੱਕ ਬਲਵਾਨ ਪਹਿਲਵਾਨ, ਜੋ ਚਾਣੂਰ ਅਤੇ ਮੁਸ੍ਟਿਕ ਦਾ ਸਾਥੀ ਸੀ. ਦੇਖੋ, ਚੰਡੂਰ ਅਤੇ ਮੁਸਟ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਬਲਰਾਮ. ਕ੍ਰਿਸਨ ਜੀ ਦਾ ਵਡਾ ਭਾਈ. "ਕ੍ਰਿਸ਼ਨ ਬਲਭਦ੍ਰ ਗੁਰਪਗ ਲਗਿ ਧਿਆਵੈ." (ਗਉ ਮਃ ੪)...
ਸੰਗ੍ਯਾ- ਉਹ ਮਸਾਲਾ ਹੈ, ਜੋ ਪਕਾਉਣ ਵੇਲੇ ਸਖ਼ਤ ਚੀਜ਼ ਨੂੰ ਗਾਲ ਦੇਵੇ. "ਖਟਤੁਰਸੀ ਮੁਖਿ ਬੋਲਣਾ, ਮਾਚਣ ਨਾਦ ਕੀਏ." (ਸ੍ਰੀ ਮਃ ੧) "ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ." (ਮਃ ੧. ਵਾਰ ਮਾਝ) ੨. ਧਾਤੁ ਦੇ ਪਿਘਾਰਨ ਦੀ ਭੱਠੀ। ੩. ਉਲਟਾ ਅਸਰ ਰੱਖਣ ਵਾਲੀ ਦਵਾਈ. ਤਿਰਿਯਾਕ. antidote. ੪. ਸੰ. ਵਧ (ਕਤਲ) ਕਰਨ ਦੀ ਕ੍ਰਿਯਾ. ਹਤ੍ਯਾ। ੫. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਪ੍ਰਯੋਗ....
ਸੰ. ਮੁਸ੍ਟਿਕ. ਇੱਕ ਮੁੱਕੀਮਾਰ (boxer) ਪਹਲਵਾਨ, ਜੋ ਕੰਸ ਦੇ ਅਖਾੜੇ ਦਾ ਭੂਸਣ ਸੀ. ਇਹ ਚੰਡ੍ਹਰ (ਚਾਣੂਰ) ਅਤੇ ਤੋਸ਼ਲ ਨਾਲ ਮਿਲਕੇ ਵਡੇ ਵਡੇ ਪਹਲਵਾਨਾਂ ਨੂੰ ਅਖਾੜੇ ਵਿੱਚ ਪਛਾੜਿਆ ਕਰਦਾ ਸੀ. ਕੰਮ ਨੇ ਇਸ ਨੂੰ ਬਲਭਦ੍ਰ ਅਤੇ ਕ੍ਰਿਸਨ ਜੀ ਦੇ ਮਾਰਣ ਲਈ ਸਮਝਾ ਰੱਖਿਆ ਸੀ. "ਮੁਸਟ ਕੇ ਸਾਥ ਲਰ੍ਯੋ ਮੁਸਲੀ, ਸੁ ਚੰਡੂਰ ਸੋਂ ਸ੍ਯਾਮ ਜੂ ਜੁੱਧ ਮਚਾਯੋ." (ਕ੍ਰਿਸਨਾਵ) ਦੇਖੋ, ਚੰਡੂਰ। ੨. ਸੰ. ਮੁਸ੍ਟ. ਵਿ- ਚੁਰਾਇਆ ਹੋਇਆ. ਜਿਸ ਦਾ ਮਾਲ ਖੋਹਿਆ ਗਿਆ ਹੈ। ੩. ਦੇਖੋ, ਮੁਸਟਿ....
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਇਸਲਾਮ ਮਤ ਦੀ ਇਸਤ੍ਰੀ. ਮੁਸਲਮਾਨੀ।¹ ੨. ਦੇਖੋ, ਮੁਸੱਲੀ। ੩. ਸੰ. मुसलिन्.² ਵਿ- ਮੁਸਲ (ਕੁਤਕਾ) ਰੱਖਣ ਵਾਲਾ। ੪. ਸੰਗ੍ਯਾ- ਕ੍ਰਿਸਨ ਜੀ ਦਾ ਵਡਾ ਭਾਈ ਬਲਰਾਮ, ਜੋ ਹਲ ਅਤੇ ਮੂਸਲ (ਮੁਸਲ) ਸ਼ਸਤ੍ਰ ਰਖਦਾ ਸੀ. ਇਸੇ ਕਰਕੇ ਉਸ ਦੇ ਨਾਮ ਹਲੀ ਅਤੇ ਮੁਸਲੀ ਹਨ. "ਮੁਸਟ ਕੇ ਸਾਥ ਲਰ੍ਯੋ ਮੁਸਲੀ." (ਕ੍ਰਿਸਨਾਵ) ਦੇਖੋ, ਸੁਨੰਦ। ੫. ਸੰ. ਮੁਸਲੀ. ਕਿਰਲੀ. ਛਿਪਕਲੀ....
ਸੰ. ਚਾਣੂਰ. ਕੰਸ ਦਾ ਪ੍ਰਸਿੱਧ ਪਹਿਲਵਾਨ, ਜਿਸ ਨੂੰ ਕ੍ਰਿਸਨ ਜੀ ਨੇ ਅਖਾੜੇ ਵਿੱਚ ਮਾਰਿਆ. "ਚੰਡੂਰ ਕੰਸ ਕੇਸੁ ਮਰਾਹਾ." (ਸੋਰ ਮਃ ੪) ਦੇਖੋ, ਮੁਸਟ....
ਸੰ. श्यात ਵਿ- ਨੀਲਾ. ਕਾਲਾ। ੨. ਸੰਗ੍ਯਾ- ਕਾਲਾ ਪਦਾਰਥ. ਕਵੀ ਆਪਣੀ ਰਚਨਾ ਵਿੱਚ ਇਹ ਵਸਤੂਆਂ ਸ਼੍ਯਾਮ ਲਿਖਦੇ ਹਨ- ਅਪਯਸ਼, ਲੋਹਾ, ਸੱਪ, ਕੱਜਲ, ਕਲਹ, ਕਲਿਯੁਗ, ਕਲੰਕ, ਕਾਮ, ਕਾਲੀ ਦੇਵੀ, ਕੀਚ (ਚਿੱਕੜ), ਕੇਸ਼, ਚੋਰ, ਅੰਧੇਰਾ, ਨਾਕੂ (ਨਕ੍ਰ), ਪਾਪ, ਕੋਕਿਲ, ਭੌਰਾ, ਮਹਿਂ (ਭੈਂਸ), ਮਦ, ਕਸਤੂਰੀ, ਰਾਖਸ, ਰਾਤ੍ਰਿ ਅਤੇ ਰਿੱਛ। ੩. ਸ੍ਰੀ ਕ੍ਰਿਸਨ, ਕਾਲਾ ਰੰਗ ਹੋਣ ਕਰਕੇ ਇਹ ਨਾਉਂ ਪ੍ਰਸਿੱਧ ਹੋ ਗਿਆ ਹੈ। ੪. ਕਿਤਨਿਆਂ ਦੇ ਖਿਆਲ ਅਨੁਸਾਰ "ਸ੍ਯਾਮ" ਦਸ਼ਮੇਸ਼ ਦਾ ਤਖੱਲੁਸ (ਛਾਪ) ਹੈ ਬਹੁਤ ਵਿਦ੍ਵਾਨ ਮੰਨਦੇ ਹਨ ਕਿ ਸ੍ਯਾਮ ਇੱਕ ਕਵੀ ਸੀ. "ਜੋ ਬ੍ਰਿਜਨਾਯਕ ਕੋ ਰੁਚਿ ਸੋਂ ਕਵਿ ਸ੍ਯਾਮ ਭਨੈ ਫੁਨ ਜਾਪ ਜਪੈ ਹੈਂ." (ਕ੍ਰਿਸਨਾਵ) ੫. ਸੰ. स्याम ਕ੍ਰਿ- ਅਸੀਂ ਹੋਈਏ।...
(ਸੰ. ਯੁਧ੍. ਧਾ- ਜੰਗ ਕਰਨਾ). ਸੰਗ੍ਯਾ- ਜੰਗ. ਯੁੱਧ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. ਮੁਸ੍ਟਿ. ਸੰਗ੍ਯਾ- ਮੁੱਕੀ. ਮੁੱਠ। ੨. ਤਲਵਾਰ ਆਦਿ ਦਾ ਕਬਜਾ. ਫ਼ਾ. [مُشت] ਮੁਸ਼੍ਤ....