chandūraचंडूर
ਸੰ. ਚਾਣੂਰ. ਕੰਸ ਦਾ ਪ੍ਰਸਿੱਧ ਪਹਿਲਵਾਨ, ਜਿਸ ਨੂੰ ਕ੍ਰਿਸਨ ਜੀ ਨੇ ਅਖਾੜੇ ਵਿੱਚ ਮਾਰਿਆ. "ਚੰਡੂਰ ਕੰਸ ਕੇਸੁ ਮਰਾਹਾ." (ਸੋਰ ਮਃ ੪) ਦੇਖੋ, ਮੁਸਟ.
सं. चाणूर. कंस दा प्रसिॱध पहिलवान, जिस नूं क्रिसन जी ने अखाड़े विॱच मारिआ. "चंडूर कंस केसु मराहा." (सोर मः ४) देखो, मुसट.
ਦੇਖੋ, ਚੰਡੂਰ। ੨. ਮਹਾਭਾਰਤ ਅਨੁਸਾਰ ਇੱਕ ਰਾਜਾ....
ਸੰ. ਸੰਗ੍ਯਾ- ਕਾਂਸ੍ਯ. ਕਾਂਸੀ ਧਾਤੁ। ੨. ਪੀਣ ਦਾ ਪਾਤ੍ਰ. ਕਟੋਰਾ. ਛੰਨਾ। ੩. ਰਾਜਾ ਉਗ੍ਰਸੇਨ ਦੀ ਇਸਤਰੀ ਦੇ ਉਦਰੋਂ ਦ੍ਰੁਮਿਲ ਦੈਤ ਦੇ ਵੀਰਜ ਤੋਂ ਪੈਦਾ ਹੋਇਆ ਇੱਕ ਮਥੁਰਾ ਦਾ ਰਾਜਾ, ਜੋ ਕ੍ਰਿਸਨ ਜੀ ਦਾ ਮਾਮਾ ਅਤੇ ਵਡਾ ਦੁਸ਼ਮਣ ਸੀ. ਕੰਸ ਜਰਾਸੰਧ ਮਗਧਪਤਿ ਦਾ ਜਮਾਈ (ਜਵਾਈ) ਸੀ. ਇਹ ਆਪਣੇ ਸਹੁਰੇ ਦੀ ਸਹਾਇਤਾ ਨਾਲ ਉਗ੍ਰਸੇਨ ਨੂੰ ਗੱਦੀ ਤੋਂ ਲਾਹਕੇ ਆਪ ਰਾਜਾ ਬਣ ਗਿਆ. ਕੰਸ ਨੇ ਆਪਣੀ ਭੈਣ ਦੇਵਕੀ, ਵਸੁਦੇਵ ਯਾਦਵ ਨੂੰ ਵਿਆਹੀ ਸੀ. ਵਿਆਹ ਵੇਲੇ ਆਕਾਸ਼ਬਾਣੀ ਹੋਈ ਕਿ ਦੇਵਕੀ ਦੇ ਅੱਠਵੇਂ ਗਰਭ ਤੋਂ ਕੰਸ ਦਾ ਨਾਸ਼ ਹੋਵੇਗਾ. ਇਸ ਲਈ ਕੰਸ ਨੇ ਦੇਵਕੀ ਅਤੇ ਵਸੁਦੇਵ ਨੂੰ ਕੈਦ ਕਰ ਲਿਆ, ਅਤੇ ਜੋ ਪੁਤ੍ਰ ਪੈਦਾ ਹੋਏ ਸਭ ਮਾਰ ਦਿੱਤੇ. ਅੱਠਵੇਂ ਗਰਭ ਵਿੱਚ ਕ੍ਰਿਸਨ ਜੀ ਆਏ, ਜੋ ਵਸੁਦੇਵ ਨੇ ਜੰਮਦੇ ਸਾਰ ਗੋਕੁਲ ਵਿੱਚ ਗੋਪਰਾਜ ਨੰਦ ਦੇ ਘਰ ਪਹੁਚਾ ਦਿੱਤੇ, ਅਤੇ ਯਸ਼ੋਦਾ ਦੇ, ਜੋ ਉਸੇ ਦਿਨ ਲੜਕੀ ਪੈਦਾ ਹੋਈ ਸੀ, ਉਹ ਕੰਸ ਨੂੰ ਲਿਆ ਦਿੱਤੀ, ਜੋ ਪੱਥਰ ਪੁਰ ਪਟਕਾਕੇ ਮਾਰੀ ਗਈ. ਕੰਸ ਨੇ ਕ੍ਰਿਸਨ ਜੀ ਦੇ ਮਾਰਣ ਦੇ ਬਹੁਤ ਉਪਾਉ ਕੀਤੇ, ਜੋ ਨਿਸਫਲ ਹੋਏ. ਅੰਤ ਨੂੰ ਕ੍ਰਿਸਨ ਜੀ ਨੇ ਧਨੁਖਯਰਾ੍ਯ ਵਿੱਚ ਪਹੁੰਚਕੇ ਆਪਣੇ ਮਾਮੇ ਕੰਸ ਨੂੰ ਕੇਸ਼ਾਂ ਤੋਂ ਫੜਕੇ ਪਛਾੜਮਾਰਿਆ, ਅਤੇ ਨਾਨਾ ਉਗ੍ਰਸੇਨ ਰਾਜਗੱਦੀ ਤੇ ਬੈਠਾਇਆ. "ਦੁਆਪਰਿ ਕ੍ਰਿਸਨ ਮੁਰਾਰਿ ਕੰਸ ਕਿਰਤਾਰਥੁ ਕੀਓ। ਉਗ੍ਰਸੈਣ ਕਉ ਰਾਜੁ ਅਭੈ ਭਗਤਹਜਨ ਦੀਓ." (ਸਵੈਯੇ ਮਃ ੧. ਕੇ)...
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਦੇਖੋ ਪਹਲਵਾਨ. "ਹਉ ਗੋਸਾਈ ਦਾ ਪਹਿਲਵਾਨੜਾ." (ਸ੍ਰੀ ਮਃ ੫. ਪੈਪਾਇ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਚਾਣੂਰ. ਕੰਸ ਦਾ ਪ੍ਰਸਿੱਧ ਪਹਿਲਵਾਨ, ਜਿਸ ਨੂੰ ਕ੍ਰਿਸਨ ਜੀ ਨੇ ਅਖਾੜੇ ਵਿੱਚ ਮਾਰਿਆ. "ਚੰਡੂਰ ਕੰਸ ਕੇਸੁ ਮਰਾਹਾ." (ਸੋਰ ਮਃ ੪) ਦੇਖੋ, ਮੁਸਟ....
ਦੇਖੋ, ਕੇਸੀ ੨. "ਕੰਸ ਕੇਸੁ ਮਰਾਹਾ." (ਸੋਰ ਮਃ ੪) "ਕੰਸ ਕੇਸੁ ਚਾਂਡੂਰੁ ਨ ਕੋਈ." (ਗਉ ਅਃ ਮਃ ੧)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਮੁਸ੍ਟਿਕ. ਇੱਕ ਮੁੱਕੀਮਾਰ (boxer) ਪਹਲਵਾਨ, ਜੋ ਕੰਸ ਦੇ ਅਖਾੜੇ ਦਾ ਭੂਸਣ ਸੀ. ਇਹ ਚੰਡ੍ਹਰ (ਚਾਣੂਰ) ਅਤੇ ਤੋਸ਼ਲ ਨਾਲ ਮਿਲਕੇ ਵਡੇ ਵਡੇ ਪਹਲਵਾਨਾਂ ਨੂੰ ਅਖਾੜੇ ਵਿੱਚ ਪਛਾੜਿਆ ਕਰਦਾ ਸੀ. ਕੰਮ ਨੇ ਇਸ ਨੂੰ ਬਲਭਦ੍ਰ ਅਤੇ ਕ੍ਰਿਸਨ ਜੀ ਦੇ ਮਾਰਣ ਲਈ ਸਮਝਾ ਰੱਖਿਆ ਸੀ. "ਮੁਸਟ ਕੇ ਸਾਥ ਲਰ੍ਯੋ ਮੁਸਲੀ, ਸੁ ਚੰਡੂਰ ਸੋਂ ਸ੍ਯਾਮ ਜੂ ਜੁੱਧ ਮਚਾਯੋ." (ਕ੍ਰਿਸਨਾਵ) ਦੇਖੋ, ਚੰਡੂਰ। ੨. ਸੰ. ਮੁਸ੍ਟ. ਵਿ- ਚੁਰਾਇਆ ਹੋਇਆ. ਜਿਸ ਦਾ ਮਾਲ ਖੋਹਿਆ ਗਿਆ ਹੈ। ੩. ਦੇਖੋ, ਮੁਸਟਿ....