ਮਿਰਤਕ, ਮਿਰਤਕੁ

mirataka, miratakuमिरतक, मिरतकु


ਸੰ. मृतक- ਮ੍ਰਿਤਕ. ਸੰਗ੍ਯਾ- ਪ੍ਰਾਣ ਰਹਿਤ ਦੇਹ. ਸ਼ਵ. ਲੋਥ. "ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ." (ਬਾਵਨ) "ਮਨ ਮਿਰਤਕ ਕੀ ਪਾਏ ਗੰਠ." (ਰਤਨਮਾਲਾ ਬੰਨੋ) ਮੁਰਦੇ ਮਨ ਦਾ ਜੋੜ ਚੇਤਨ ਕਰਤਾਰ ਨਾਲ ਪਾਵੇ, ਜਿਸ ਤੋਂ ਚੇਤਨ ਦਸ਼ਾ ਵਿੱਚ ਆਵੇ। ੨. ਮੌਤ. ਮ੍ਰਿਤ੍ਯੁ. "ਮਿਰਤਕ ਫਾਸੁ ਗਲੈ ਸਿਰਿ ਪੈਰੇ." (ਬਿਲਾ ਮਃ ੫)


सं. मृतक- म्रितक. संग्या- प्राण रहित देह. शव. लोथ. "मिरतक कहीअहि नानका जिह प्रीति नही भगवंत." (बावन) "मन मिरतक की पाए गंठ." (रतनमाला बंनो) मुरदे मन दा जोड़ चेतन करतार नाल पावे, जिस तों चेतन दशा विॱच आवे। २. मौत. म्रित्यु. "मिरतक फासु गलै सिरि पैरे." (बिला मः ५)