nirabharaनिरभर
ਨਿਰ੍ਭਰ. ਵਿ- ਚੰਗੀ ਤਰਾਂ ਭਰਿਆਹੋਇਆ. ਪੂਰਣ। ੨. ਮਿਲਿਆਹੋਇਆ। ੩. ਆਸ਼੍ਰਿਤ. ਆਸਰੇ ਲੱਗਾ। ੪. ਨਿਹਾਇਤ. ਅਤਿ.
निर्भर. वि- चंगी तरां भरिआहोइआ. पूरण। २. मिलिआहोइआ। ३. आश्रित. आसरे लॱगा। ४. निहाइत. अति.
ਸੰ. पूर्ण. ਧਾ- ਏਕਤ੍ਰ ਕਰਨਾ, ਢੇਰ ਕਰਨਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਜਲ। ੪. ਵਿ- ਪੂਰਾ. ਮੁਕੰਮਲ। ੫. ਭਰਿਆ ਹੋਇਆ. ਪੂਰਿਤ. "ਪੂਰਣ ਹੋਈ ਆਸ." (ਵਾਰ ਸੋਰ ਮਃ ੪)...
ਸੰ. ਆਸ਼੍ਰਿਤ. ਵਿ- ਸਹਾਰੇ ਤੇ ਠਹਿਰਿਆ ਹੋਇਆ. ਆਸਰੇ ਲੱਗਿਆ। ੨. ਸੰਗ੍ਯਾ- ਨੌਕਰ. ਸੇਵਕ....
ਦੇਖੋ, ਲਗਾ। ੨. ਸੰਗ੍ਯਾ- ਤੁੱਲਤਾ. ਬਰਾਬਰੀ. ਸਮਾਨਤਾ. ਜਿਵੇਂ- ਉਸ ਦਾ ਲੱਗਾ ਕੋਈ ਨਹੀਂ ਖਾਂਦਾ। ੩. ਸੰਬੰਧ। ੪. ਪ੍ਰੇਮ। ੫. ਨੌਕਾ ਚਲਾਉਣ ਦਾ ਡੰਡਾ. ਚੱਪਾ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...