maganaमगन
ਮਾਂਗਨਾ. ਮੰਗਣਾ. "ਠਾਕੁਰ ਲੇਖਾ ਮਗਨਹਾਰੁ." (ਬਸੰ ਰਵਿਦਾਸ) ੨. ਸੰ. ਮਗ੍ਨ. ਵਿ- ਡੁੱਬਿਆ. "ਮਗਨ ਰਹਿਓ ਮਾਇਆ ਮੈ ਨਿਸ ਦਿਨਿ." (ਟੋਡੀ ਮਃ ੯) ੩. ਪ੍ਰਸੰਨ. ਆਨੰਦਿਤ. ਖ਼ੁਸ਼। ੪. ਦੇਖੋ, ਮਗਣ.
मांगना. मंगणा. "ठाकुर लेखा मगनहारु." (बसं रविदास) २. सं. मग्न. वि- डुॱबिआ. "मगन रहिओ माइआ मै निस दिनि." (टोडी मः ९) ३. प्रसंन. आनंदित. ख़ुश। ४. देखो, मगण.
ਕ੍ਰਿ- ਸੰ. मार्गण- ਮਾਰ੍ਗਣ. ਖੋਜਣਾ. ਤਲਾਸ਼ ਕਰਨਾ। ੨. ਯਾਚਨਾ. ਮੱਗਣਾ. "ਮਾਂਗਨ ਤੇ ਜਿਹ ਤੁਮ ਰਖਉ." (ਬਾਵਨ) "ਮਾਂਗਨਾ ਮਾਗਨ ਨੀਕਾ ਹਰਿਜਸ ਗੁਰੁ ਤੇ ਮਾਂਗਨਾ." (ਮਾਰੂ ਅਃ ਮਃ ੫) ੩. ਕਨ੍ਯਾ ਲਈ ਵਰ ਮਾਰ੍ਗਣ (ਢੂੰਢਣਾ) ੪. ਕਨ੍ਯਾ ਦੀ ਸਗਾਈ ਕਰਨੀ....
ਦੇਖੋ, ਮਾਂਗਨਾ। ੨. ਦੇਖੋ, ਮੰਹਨ. "ਗੁਰੂ ਪੀਰੁ ਸਦਾਏ ਮੰਗਣ ਜਾਇ." (ਮਃ ੧. ਵਾਰ ਸਾਰ) "ਮੰਗਣਾ ਤ ਸਚੁ ਇਕੁ." (ਮਃ ੫. ਵਾਰ ਗਉ ੨) ੩. ਦੇਖੋ, ਮੰਗਨੀ ੨. ਅਤੇ ਮੰਗੇਵਾ....
ਦੇਖੋ, ਠਕੁਰ. "ਠਾਕੁਰ ਸਰਬੇ ਸਮਾਣਾ." (ਸ੍ਰੀ ਮਃ ੫) ੨. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ....
ਸੰਗ੍ਯਾ- ਲਿਖਿਆ ਹੋਇਆ ਹਿਸਾਬ. ਗਿਣਤੀ. ਸ਼ੁਮਾਰ. ਗਣਿਤ ਦੀ ਫੈਲਾਵਟ (calculation) "ਲੇਖਾ ਹੋਇ ਤ ਲਿਖੀਐ." (ਜਪੁ) ੨. ਲਿਖਿਆ. "ਸੇ ਕਰ ਭਲੇ, ਜਿਨੀ ਹਰਿਜਸ ਲੇਖਾ." (ਮਾਝ ਮਃ ੫)...
ਵਿ- ਮੰਗਣ ਵਾਲਾ, ਦੇਖੋ, ਮਗਨ ੧....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਮਾਂਗਨਾ. ਮੰਗਣਾ. "ਠਾਕੁਰ ਲੇਖਾ ਮਗਨਹਾਰੁ." (ਬਸੰ ਰਵਿਦਾਸ) ੨. ਸੰ. ਮਗ੍ਨ. ਵਿ- ਡੁੱਬਿਆ. "ਮਗਨ ਰਹਿਓ ਮਾਇਆ ਮੈ ਨਿਸ ਦਿਨਿ." (ਟੋਡੀ ਮਃ ੯) ੩. ਪ੍ਰਸੰਨ. ਆਨੰਦਿਤ. ਖ਼ੁਸ਼। ੪. ਦੇਖੋ, ਮਗਣ....
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਸੰ, निश, ਧਾ- ਧ੍ਯਾਨਪਰਾਇਣ ਹੋਣਾ, ਸਮਾਧਿ ਲਾਉਣੀ। ੨. ਸੰਗ੍ਯਾ- ਰਾਤ੍ਰਿ. ਰਾਤ, ਦੇਖੋ, L. No).”ਨਿਸਦਿਨ ਸੁਨਿਕੈ ਪੁਰਾਨ, ਸਮਝਤ ਨਹਿ ਰੇ ਅਜਾਨ,"(ਜੈਜਾ ਮਃ ੯) ੩. ਦੇਖੋ, ਨਿਹ....
ਦਿਨ ਵਿੱਚ. "ਰਾਤੀ ਕਾਲੁ ਘਟੈ ਦਿਨਿ ਕਾਲੁ." (ਵਾਰ ਮਲਾ ਮਃ ੧) ਕਾਲ (ਉਮਰ) ਘਟੈ....
ਇਹ ਟੋਡੀਠਾਟ ਦੀ ਸੰਪੂਰਣ ਰਾਗਿਣੀ ਹੈ. ਰਿਸਭ ਗਾਂਧਾਰ ਧੈਵਤ ਕੋਮਲ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ. ਧੈਵਤ ਵਾਦੀ ਅਤੇ ਗਾਂਧਾਰ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਦੂਜਾ ਪਹਿਰ ਹੈ. ਆਰੋਹੀ- ਸ ਰਾ ਗਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮੀ ਗਾ ਰਾ ਸ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਟੋਡੀ ਦਾ ਨੰਬਰ ਬਾਰਵਾਂ ਹੈ....
प्रसन्न. ਵਿ- ਖ਼ੁਸ਼. ਆਨੰਦ ਸਹਿਤ। ੨. ਨਿਰਮਲ. ਸ੍ਵੱਛ। ੩. ਸੰਗ੍ਯਾ- ਮਹਾਦੇਵ. ਸ਼ਿਵ....
ਸੰਗ੍ਯਾ- ਖੋਹਣ (ਖਸੋਟਨ) ਦੀ ਕ੍ਰਿਯਾ. "ਖੁਸਿ ਖੁਸਿ ਲੈਂਦਾ ਵਸਤੁ ਪਰਾਈ." (ਮਾਰੂ ਅਃ ਮਃ ੫. ਅੰਜੁਲੀ) ੨. ਫ਼ਾ. [خوش] ਖ਼ੁਸ਼. ਵਿ- ਪ੍ਰਸੰਨ. ਆਨੰਦ। ੩. ਪਸੰਦ। ੪. ਅੱਛਾ. ਹੱਛਾ....
ਸੰਗ੍ਯਾ- ਵਰਣਿਕ ਗਣ, ਜਿਸ ਦਾ ਰੂਪ ਹੈ ਸਰਵ ਗੁਰੁ, ਦੇਖੋ, ਗੁਣ ੭....