bhasudī, bhasundīभसुडी, भसुंडी
ਸੰ. भुशुणडी. ਭੁਸ਼ੁੰਡੀ. ਸੰਗ੍ਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਂਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮੜੇ ਨਾਲ ਮੜ੍ਹੀ ਰਹਿਂਦੀ ਹੈ, ਅਰ ਚੰਮ ਦਾ ਤਸਮਾ ਚਲਾਉਣ ਵਾਲੇ ਦੇ ਹੱਥ ਤੇ ਪਹਿਰਿਆ ਹੁੰਦਾ ਹੈ, ਜੋ ਮੁੱਠ ਛੁਟਜਾਣ ਪੁਰ ਭੀ ਸ਼ਸਤ੍ਰ ਹੱਥੋਂ ਨਾ ਡਿਗੇ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) "ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਦੇਖੋ, ਕਾਕ ਭੁਸੁੰਡਿ.
सं. भुशुणडी. भुशुंडी. संग्या- चंम दा गोपीआ, जिस विॱच पॱथर रॱखके फैंकिआ जांदा है। २. इॱक प्रकार दा भाला, जिस दी लकड़ी चमड़े नाल मड़्ही रहिंदी है, अर चंम दा तसमा चलाउण वाले दे हॱथ ते पहिरिआ हुंदा है, जो मुॱठ छुटजाण पुर भी शसत्र हॱथों ना डिगे. "परघ भसुंडी तोमर सकती." (नाप्र) "गड़ीआ भसुडी भैरवी भाला नेजा भाख." (सनामा) ३. देखो, काक भुसुंडि.
ਦੇਖੋ, ਭਸੁੰਡੀ। ੨. ਦੇਖੋ, ਕਾਕਭੁਸੁੰਡਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਰ੍ਮ. ਚਾਮ. ਤੁਚਾ. ਖੱਲ....
ਦੇਖੋ, ਗੋਫਣ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਪਥਰ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. भल्ल- ਭੱਲ. ਸੰਗ੍ਯਾ- ਬਰਛਾ. ਨੇਜਾ....
ਲਗੁਡ. ਦੇਖੋ, ਲਕਰਾ, ਲਕਰੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਮੜੀ....
ਫ਼ਾ. [تسمہ] ਸੰਗ੍ਯਾ- ਚੰਮ ਦੀ ਰੱਸੀ. ਬੱਧਰੀ....
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਮੁਸਟਿ ਅਤੇ ਮੁਠ। ੨. ਤੁ. ਜਲਕ਼ (masturbation)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਸੰ. ਪਰਿਘ. ਸੰਗ੍ਯਾ- ਲੋਹੇ ਦਾ ਡੰਡਾ, ਜਿਸ ਨਾਲ ਅੰਦਰੋਂ ਕਿਵਾੜ ਬੰਦ ਕੀਤੇ ਜਾਂਦੇ ਹਨ। ੨. ਲੋਹੇ ਦੀ ਲੰਮੀ ਗਦਾ. ਲੋਹਮੂਸਲ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) ਧਨੁਰਵੇਦ ਵਿੱਚ ਪਰਿਘ ਦੀ ਲੰਬਾਈ ਸਾਢੇ ਤਿੰਨ ਹੱਥ ਲਿਖੀ ਹੈ। ੩. ਤੀਰ। ੪. ਪਰਵਤ। ੫. ਵਜ੍ਰ। ੬. ਸੰਗੀਤ ਅਨੁਸਾਰ ਢੋਲ ਦੀ ਸ਼ਕਲ ਦਾ ਇੱਕ ਵਾਜਾ, ਜੋ ਬਾਂਸ ਦੀ ਫਾਚੜਾਂ ਨਾਲ ਵਜਾਈਦਾ ਹੈ। ੭. ਘੜਾ. ਕੁੰਭ। ੮. ਘਰ। ੯. ਵਿਘਨ. ਰੁਕਾਵਟ। ੧੦. ਸ਼ੇਸਨਾਗ। ੧੧. ਜਲ। ੧੨. ਚੰਦ੍ਰਮਾ। ੧੩. ਸੂਰਜ....
ਸੰ. भुशुणडी. ਭੁਸ਼ੁੰਡੀ. ਸੰਗ੍ਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਂਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮੜੇ ਨਾਲ ਮੜ੍ਹੀ ਰਹਿਂਦੀ ਹੈ, ਅਰ ਚੰਮ ਦਾ ਤਸਮਾ ਚਲਾਉਣ ਵਾਲੇ ਦੇ ਹੱਥ ਤੇ ਪਹਿਰਿਆ ਹੁੰਦਾ ਹੈ, ਜੋ ਮੁੱਠ ਛੁਟਜਾਣ ਪੁਰ ਭੀ ਸ਼ਸਤ੍ਰ ਹੱਥੋਂ ਨਾ ਡਿਗੇ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) "ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਦੇਖੋ, ਕਾਕ ਭੁਸੁੰਡਿ....
ਸੰ. ਸੰਗ੍ਯਾ- ਨੇਜ਼ਾ. ਬਰਛਾ. ਭਾਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਜ, ਜ. , , .#ਉਦਾਹਰਣ-#ਅਕਲੰਕ ਰੂਪ ਅਪਾਰ,#ਸਭ ਲੋਕ ਸੋਕ ਉਧਾਰ,#ਕਲਿਕਾਲ ਕਰ੍ਮ ਬਿਹੀਨ,#ਸਭ ਕਰ੍ਮ ਧਰ੍ਮ ਪ੍ਰਬੀਨ. (ਅਕਾਲ)#(ਅ) ਤੋਮਰ ਨੂੰ ਕਈ ਵਿਦ੍ਵਾਨਾਂ ਨੇ ਮਾਤ੍ਰਿਕ ਮੰਨਕੇ ਲੱਛਣ ਕੀਤਾ ਹੈ ਕਿ ਪ੍ਰਤਿ ਚਰਣ ਬਾਰਾਂ ਮਾਤ੍ਰਾ, ਅੰਤ ਗੁਰੁ ਲਘੁ.#ਉਦਾਹਰਣ-#ਮਨਿ ਪ੍ਰੀਤਿ ਦਰਸਨ ਪਿਆਸ,¹#ਗੋਬਿੰਦ ਪੂਰਨ ਆਸ, ×××#ਪ੍ਰਭੁ ਤੁਧ ਬਿਨਾ ਨਹੀਂ² ਹੋਰ,#ਮਨਿ ਪ੍ਰੀਤਿ ਚੰਦ ਚਕੋਰ. ××× (ਬਿਲਾ ਅਃ ਮਃ ੫)#(ੲ) ਕ੍ਰਿਸਨਾਵਤਾਰ ਵਿੱਚ ਤੋਮਰ ਦਾ ਇੱਕ ਹੋਰ ਰੂਪ ਹੈ- ਪਹਿਲੇ ਦੋ ਚਰਣ "ਮੁਕਤਾਮਣਿ" ਛੰਦ ਦਾ ਰੂਪਾਂਤਰ, ਅਰਥਾਤ ਪਹਿਲਾ ਵਿਸ਼੍ਰਾਮ ੧੨. ਮਾਤ੍ਰਾ ਪੁਰ, ਦੂਜਾ ੧੩. ਪੁਰ, ਅੰਤ ਗੁਰੁ ਲਘੁ, ਅਤੇ ਪਿਛਲੇ ਦੋ ਚਰਣ "ਹਰਿਗੀਤਿਕਾ" ਛੰਦ ਦੇ, ਯਥਾ-#ਰੋਮਹਰਖ ਹੁਤੋ ਜਹਾਂ, ਸੋਉ ਆਇਓ ਤਹਿਂ ਦੌਰ, ਹਲੀ ਮਦਿਰਾ ਪੀਤ ਥੋ, ਕਵਿ ਸ੍ਯਾਮ ਤਾਹੀ ਠੌਰ, ਸੋ ਆਯ ਠਾਢ ਭਯੋ ਤਹਾਂ ਜੜ੍ਹ, ਤਾਹਿਂ ਸਿਰ ਨ ਨਿਵਾਯਕੈ, ਬਲਭਦ੍ ਕੋਪ ਕਮਾਨ ਲੈਕਰ, ਮਾਰਿਓ ਤਿਂਹ ਧਾਯਕੈ. ੩. ਰਾਜਪੂਤਾਂ ਦੀ ਇੱਕ ਜਾਤਿ, ਜਿਸ ਦਾ ਜਿਕਰ ਚੰਦ ਕਵਿ ਨੇ ਪ੍ਰਿਥੀਰਾਜ ਰਾਯਸੋ ਵਿੱਚ ਕੀਤਾ ਹੈ. ਕਿਤਨੇ ਲੇਖਕਾਂ ਨੇ ਇਸ ਜਾਤਿ ਨੂੰ ਤੁਯਾਰ ਲਿਖਿਆ ਹੈ. ਇਸ ਦਾ ਦਿੱਲੀ ਵਿੱਚ ਭੀ ਕਿਤਨਾ ਚਿਰ ਰਾਜ ਰਿਹਾ ਹੈ....
ਦੇਖੋ, ਸਕਤਿ....
ਸੰਗ੍ਯਾ- ਨੇਜਾ. ਭਾਲਾ। ੨. ਬਰਛੀ. "ਗੜੀਆ ਭਸੁਁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਅਨੰਨ ਸੇਵਕ ਬ੍ਰਹਮਗ੍ਯਾਨੀ ਇੱਕ ਸਿੱਖ. ਇਸ ਨੂੰ ਗੁਰੂ ਸਾਹਿਬ ਨੇ ਧਰਮਪ੍ਰਚਾਰ ਲਈ ਕਸ਼ਮੀਰ ਭੇਜਿਆ ਸੀ. ਇਸ ਤੋਂ ਗੁਜਰਾਤ ਨਿਵਾਸੀ ਸਾਂਈਂ ਸ਼ਾਹਦੌਲਾ ਸੁਖਮਨੀ ਸੁਣਕੇ ਗੁਰੂਘਰ ਦਾ ਸ਼੍ਰੱਧਾਲੂ (ਮੋਤਕਿਦ) ਹੋਇਆ ਸੀ. ਇਹ ਮਹਾਤਮਾ ਨੌਵੇਂ ਸਤਿਗੁਰੂ ਦੀ ਭੀ ਸੇਵਾ ਕਰਦਾ ਰਿਹਾ ਹੈ. ਇਸ ਦਾ ਨਾਉਂ ਗਢੀਆ ਭੀ ਲਿਖਿਆ ਹੈ....
ਸੰ. भुशुणडी. ਭੁਸ਼ੁੰਡੀ. ਸੰਗ੍ਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਂਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮੜੇ ਨਾਲ ਮੜ੍ਹੀ ਰਹਿਂਦੀ ਹੈ, ਅਰ ਚੰਮ ਦਾ ਤਸਮਾ ਚਲਾਉਣ ਵਾਲੇ ਦੇ ਹੱਥ ਤੇ ਪਹਿਰਿਆ ਹੁੰਦਾ ਹੈ, ਜੋ ਮੁੱਠ ਛੁਟਜਾਣ ਪੁਰ ਭੀ ਸ਼ਸਤ੍ਰ ਹੱਥੋਂ ਨਾ ਡਿਗੇ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) "ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਦੇਖੋ, ਕਾਕ ਭੁਸੁੰਡਿ....
ਸੰ. ਵਿ- ਡਰਾਉਣੀ. ਭੈ ਦੇਣ ਵਾਲੀ। ੨. ਸੰਗ੍ਯਾ- ਕਾਲੀ. ਚਾਮੁੰਡਾ।#੩. ਇੱਕ ਰਾਗਿਣੀ, ਜੋ ਸੰਪੂਰਣਜਾਤਿ ਦੀ ਹੈ. ਇਸ ਵਿੱਚ ਸੜਜ ਮੱਧਮ ਅਤੇ ਪੰਚਮ ਸ਼ੁੱਧ ਹਨ. ਰਿਸਭ ਗਾਂਧਾਰ ਧੈਵਤ ਅਤੇ ਨਿਸਾਦ ਕੋਮਲ ਹਨ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਪੁਰਾਣੇ ਗ੍ਰੰਥਾਂ ਵਿੱਚ ਵਾਦੀ ਧੈਵਤ ਅਤੇ ਸੰਵਾਦੀ ਗਾਂਧਾਰ ਹੈ. ਦੱਖਣੀ ਗਵੈਯਾਂ ਦੀ ਇਹੀ ਸ਼ੁੱਧ ਟੋਡੀ ਹੈ. ਇਸ ਦੇ ਗਾਉਣ ਦਾ ਵੇਲਾ ਦਿਨ ਦੇ ਪਹਿਲੇ ਦੋ ਪਹਿਰ ਹਨ....
ਫ਼ਾ. [نیزہ] ਨੇਜ਼ਹ. ਸੰ. ਨੇਕ੍ਸ਼੍ਣ. ਸੰਗ੍ਯਾ- ਭਾਲਾ. ਬਰਛਾ. "ਨੇਜਾ ਨਾਮ ਨੀਸਾਣੁ." (ਸਵੈਯੇ ਮਃ ੫. ਕੇ) ੨. ਨਿਸ਼ਾਨ. ਝੰਡਾ। ੩. ਪੁਰਾਣੇ ਸਮੇਂ ਦਾ ਇੱਕ ਮਾਪ, ਜੋ ਸੱਤ ਹੱਥ (ਸਾਢੇ ਤਿੰਨ ਗਜ) ਹੋਇਆ ਕਰਦਾ ਸੀ, ਕਿਉਂਕਿ ਨੇਜਾ ਸ਼ਸਤ੍ਰ ਸੱਤ ਹੱਥ ਭਰ ਹੁੰਦਾ ਸੀ. "ਸੂਰਜ ਸਵਾ ਨੇਜੇ ਉੱਤੇ ਆਨ ਠਹਿਰੇ." (ਹੀਰ ਵਾਰਸਸ਼ਾਹ) ੪. ਚਿਲਗੋਜ਼ੇ (ਨੇਉਜੇ) ਨੂੰ ਭੀ ਬਹੁਤ ਲੋਕ ਨੇਜਾ ਆਖਦੇ ਹਨ. ਦੇਖੋ, ਨੇਵਜਾ....
ਸੰ. ਭਕ੍ਸ਼੍. ਖਾਣ ਦੀ ਕ੍ਰਿਯਾ. ਖਾਨਪਾਨ. "ਬਹੁ ਜੋਨੀ ਦੁਰਗੰਧ ਭਾਖੁ." (ਮਾਰੂ ਮਃ ੪) "ਭਾਖਿਲੇ ਪੰਚੈ ਹੋਇ ਸਬੂਰੀ." (ਭੈਰ ਕਬੀਰ) ਪੰਜ ਵਿਕਾਰਾਂ ਨੂੰ ਭਕ੍ਸ਼੍ਣ ਕਰਲੈ। ੨. ਭਾਸਣ. ਕਥਨ. ਦੇਖੋ, ਭਾਸ ੨. "ਕਹੁ ਕਬੀਰ ਅਖਰ ਦੁਇ ਭਾਖਿ." (ਗਉ ਕਬੀਰ) ੩. ਭਾਸਾ. ਬੋਲੀ. "ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." (ਭਾਗੁ) ੪. ਭਾਸ਼੍ਯ. ਵ੍ਯਾਖ੍ਯਾ. ਟੀਕਾ ਸੂਤ੍ਰਾਂ ਤੇ ਕੀਤੀ ਵ੍ਯਾਖ੍ਯਾ. "ਕਹੂੰ ਭਾਖ ਬਾਚੈਂ, ਕਹੂੰ ਕੌਮਦੀਅੰ." (ਗ੍ਯਾਨ) ਕਿਤੇ ਪਤੰਜਲਿ ਦਾ ਮਹਾਭਾਸ਼੍ਯ ਪੜ੍ਹਦੇ ਹਨ ਅਤੇ ਕਿਤੇ ਕੌਮੁਦੀ ਨੂੰ ਪੜ੍ਹਦੇ ਹਨ....
ਦੇਖੋ, ਕਾਉ....