bhusundīभुसुंडी
ਦੇਖੋ, ਭਸੁੰਡੀ। ੨. ਦੇਖੋ, ਕਾਕਭੁਸੁੰਡਿ.
देखो, भसुंडी। २. देखो, काकभुसुंडि.
ਸੰ. भुशुणडी. ਭੁਸ਼ੁੰਡੀ. ਸੰਗ੍ਯਾ- ਚੰਮ ਦਾ ਗੋਪੀਆ, ਜਿਸ ਵਿੱਚ ਪੱਥਰ ਰੱਖਕੇ ਫੈਂਕਿਆ ਜਾਂਦਾ ਹੈ। ੨. ਇੱਕ ਪ੍ਰਕਾਰ ਦਾ ਭਾਲਾ, ਜਿਸ ਦੀ ਲਕੜੀ ਚਮੜੇ ਨਾਲ ਮੜ੍ਹੀ ਰਹਿਂਦੀ ਹੈ, ਅਰ ਚੰਮ ਦਾ ਤਸਮਾ ਚਲਾਉਣ ਵਾਲੇ ਦੇ ਹੱਥ ਤੇ ਪਹਿਰਿਆ ਹੁੰਦਾ ਹੈ, ਜੋ ਮੁੱਠ ਛੁਟਜਾਣ ਪੁਰ ਭੀ ਸ਼ਸਤ੍ਰ ਹੱਥੋਂ ਨਾ ਡਿਗੇ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) "ਗੜੀਆ ਭਸੁਡੀ ਭੈਰਵੀ ਭਾਲਾ ਨੇਜਾ ਭਾਖ." (ਸਨਾਮਾ) ੩. ਦੇਖੋ, ਕਾਕ ਭੁਸੁੰਡਿ....
ਸੰ काकभुशुण्डि ਭੁਸ਼ੁੰਡਿ ਨਾਮਕ ਇੱਕ ਬ੍ਰਾਹਮਣ, ਜੋ ਲੋਮਸ਼ ਰਿਖਿ ਦੇ ਸ੍ਰਾਪ ਕਰਕੇ ਕਾਂਉਂ ਹੋਗਿਆ, ਅਤੇ ਚਿਰਜੀਵੀ ਹੋਕੇ ਰਿਖੀਆਂ ਨੂੰ ਕਥਾ ਸੁਣਾਉਂਦਾ ਦੱਸਿਆ ਹੈ. "ਕਾਕਭੁਸੁੰਡਿ ਤੇ ਆਦਿ ਰਿਖੀਸ੍ਵਰ." (ਨਾਪ੍ਰ) "ਬਹੁ ਬਿਹੰਗ ਹੈਂ ਅਨਗਨ ਜਹਿਂਵਾ। ਕਾਕਭਸੁੰਡ ਵਿਰਾਜੈ ਤਹਿਂਵਾ ॥" (ਨਾਪ੍ਰ)...