bēnaबेन
ਸੰ. ਵੇਣੁ. ਬਾਂਸ. "ਬੇਨ ਬਿਰਛ ਕੇ ਖਰੇ ਸਮੂਹਾ." (ਨਾਪ੍ਰ) ੨. ਸੰ. ਵੀਣਾ. ਤੰਤੀ. "ਹਥਿ ਕਰਿ ਤੰਤੁ ਬਜਾਵੈ ਜੋਗੀ ਥੋਥਰ ਬਾਜੈ ਬੇਨ." (ਆਸਾ ਮਃ ੪) ੩. ਦੇਖੋ, ਬੇਣ ਅਤੇ ਬੈਨੁ.
सं. वेणु. बांस. "बेन बिरछ के खरे समूहा." (नाप्र) २. सं. वीणा. तंती. "हथि करि तंतु बजावै जोगी थोथर बाजै बेन." (आसा मः ४) ३. देखो, बेण अते बैनु.
ਸੰ. ਸੰਗ੍ਯਾ- ਬਾਂਸ. ਵੰਸ਼। ੨. ਬਾਂਸ ਦੀ ਪੌਰੀ ਦੀ ਬਣੀ ਹੋਈ ਵੰਸਰੀ. ਮੁਰਲੀ....
ਸੰ. ਵੰਸ਼. ਵੇਣੁ. ਸੰਗ੍ਯਾ- ਤ੍ਰਿਣ ਜਾਤਿ ਦਾ ਇੱਕ ਪੌਧਾ, ਜਿਸ ਦੀ ਲੰਮੀ ਛਟੀ ਗੱਠਦਾਰ ਹੁੰਦੀ ਹੈ. Bambusa. (Bamboo)...
ਸੰ. ਵੇਣੁ. ਬਾਂਸ. "ਬੇਨ ਬਿਰਛ ਕੇ ਖਰੇ ਸਮੂਹਾ." (ਨਾਪ੍ਰ) ੨. ਸੰ. ਵੀਣਾ. ਤੰਤੀ. "ਹਥਿ ਕਰਿ ਤੰਤੁ ਬਜਾਵੈ ਜੋਗੀ ਥੋਥਰ ਬਾਜੈ ਬੇਨ." (ਆਸਾ ਮਃ ੪) ੩. ਦੇਖੋ, ਬੇਣ ਅਤੇ ਬੈਨੁ....
ਦੇਖੋ, ਬਿਰਖ ੧....
ਦੇਖੋ, ਖਰਾ, ਖਰਨਾ ਅਤੇ ਖੜਨਾ....
ਦੇਖੋ, ਬੀਣਾ ੨। ੨. ਤਾਰ ਦਾ ਵਾਜਾ, ਜਿਸ ਦੀਆਂ ਅਨੇਕ ਸ਼ਕਲਾਂ ਹੁੰਦੀਆਂ ਹਨ. ਵਿਸ਼ੇਸ ਕਰਕੇ ਵੀਣਾ ਤੂੰਬੇ ਅਤੇ ਪੋਲੇ ਕਾਨ ਦੀ ਡੰਡੀ ਨਾਲ ਬਣਾਈ ਜਾਂਦੀ ਹੈ. ਡੰਡੀ ਪੁਰ ਸੁਰਾਂ ਦੇ ਭੇਦ ਕਰਨ ਲਈ ਸੁੰਦਰੀਆਂ ਲਗੀਆਂ ਰਹਿੰਦੀਆਂ ਹਨ. ਸੰਗੀਤ ਵਿੱਚ ਇਸ ਦੇ ਛੀ ਭੇਦ ਲਿਖੇ ਹਨ-#(ੳ) ਨਕਲੀ- ਦੋਤਾਰ ਦੀ. ਦੁਤਾਰਾ.#(ਅ) ਤ਼ਿਤੰਤ੍ਰਿ- ਤਿੰਨ ਤਾਰ ਦੀ. ਸਿਤਾਰ.#(ੲ) ਰਾਜਧਾਨੀ- ਚਾਰ ਤਾਰ ਦੀ. ਤੰਬੂਰਾ.#(ਸ) ਵਿਪੰਚੀ- ਪੰਜ ਤਾਰ ਦੀ. ਮਧ੍ਯਮ ਆਦਿ.#(ਹ) ਸਾਰ੍ਵਰੀ- ਛੀ ਤਾਰ ਦੀ.#(ਕ) ਪਰਿਵਾਦਿਨੀ- ਸੱਤ ਤਾਰ ਦੀ. ਇਸ ਪਿਛਲੇ ਭੇਦ ਦੀ ਵਾਣੀ ਦੇ ਤਿੰਨ ਤਾਰ ਲੋਹੇ ਦੇ ਅਤੇ ਚਾਰ ਤਾਰ ਪਿੱਤਲ ਦੇ ਹੁੰਦੇ ਹਨ. ਡੰਡੀ ਦੇ ਦੋਹਾਂ ਸਿਰਿਆਂ ਤੇ ਵਡੇ ਤੂੰਬੇ ਹੋਇਆ ਕਰਦੇ ਹਨ. ਸਰਸ੍ਵਤੀ ਅਤੇ ਨਾਰਦ ਆਦਿਕ ਇਹੀ ਵੀਣਾ ਵਰਤਦੇ ਹਨ ਅਰ ਉਨ੍ਹਾਂ ਦੀ ਵੀਣਾ ਦੇ ਭਿੰਨ ਭਿੰਨ ਨਾਮ ਹਨ- ਮਹਾਦੇਵ ਦੀ ਵੀਣਾ ਲੰਬੀ. ਸਰਸ੍ਵਤੀ ਦੀ ਕੱਛਪੀ. ਨਾਰਦ ਦੀ ਮਹਤੀ, ਤੰਬਰੁ ਦੀ ਕਲਾਵਤੀ। ੩. ਬਿਜਲੀ. ਵਿਦ੍ਯੁਤ....
ਸੰ. तन्ती. ਸੰਗ੍ਯਾ- ਤਾਰ. "ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ." (ਗਉ ਕਬੀਰ) ੨. ਡੋਰੀ. ਰੱਸੀ। ੩. ਸੰ. ਤੰਤ੍ਰੀ. ਵੀਣਾ. ਕਿੰਗਰੀ. "ਜਿਉ ਨਟੂਆ ਤੰਤੁ ਵਜਾਏ ਤੰਤੀ." (ਬਿਲਾ ਮਃ ੪) ੪. ਤੰਤ੍ਰਿਨ੍. ਵਿ- ਤੰਤ੍ਰਸ਼ਾਸਤ੍ਰ ਜਾਣਨ ਵਾਲਾ। ੫. ਤਾਰ ਦਾ ਸਾਜ ਵਜਾਉਣ ਵਾਲਾ....
ਹਾਥ ਮੇਂ. ਹੱਥ ਵਿੱਚ. "ਰਾਜਾ ਨਿਆਉ ਕਰੇ ਹਥਿ ਹੋਇ." (ਆਸਾ ਮਃ ੧) "ਜਿਸੁ ਆਇਆ ਹਥਿ ਨਿਧਾਨੁ." (ਵਾਰ ਰਾਮ ੨. ਮਃ ੫)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. तन्तु. ਸੰਗ੍ਯਾ- ਤਾਗਾ. "ਛੋਛੀ ਨਲੀ ਤੰਤੁ ਨਹੀ ਨਿਕਸੈ." (ਗਉ ਕਬੀਰ) ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। ੨. ਮੱਛੀ ਫੜਨ ਦਾ ਜਾਲ, ਦੇਖੋ, ਜਲਤੰਤੁ ੩. ਤਾਰ. "ਤੂਟੀ ਤੰਤੁ ਰਬਾਬ ਕੀ." (ਓਅੰਕਾਰ) ਰਬਾਬ ਦੇਹ, ਤੰਤੁ, ਪ੍ਰਾਣ। ੪. ਤੰਦੂਆ. ਗ੍ਰਾਹ। ੫. ਸੰਤਾਨ. ਔਲਾਦ। ੬. ਪੱਠੇ. Nerves । ੭. ਸੰ. ਤਤ੍ਵ. "ਤੰਤੈ ਕਉ ਪਰਮ ਤੰਤੁ ਮਿਲਾਇਆ." (ਸੋਰ ਮਃ ੧) ੮. ਜੀਵਾਤਮਾ. "ਆਪੇ ਤੰਤੁ ਪਰਮ ਤੰਤੁ ਸਭ ਆਪੇ." (ਵਾਰ ਬਿਹਾ ਮਃ ੪) ਜੀਵਾਤਮਾ ਅਤੇ ਬ੍ਰਹਮ ਆਪੇ। ੯. ਦੇਖੋ, ਤੰਤ੍ਰ. "ਤੰਤੁ ਮੰਤੁ ਪਾਖੰਡੁ ਨ ਕੋਈ." (ਮਾਰੂ ਸੋਲਹੇ ਮਃ ੧) "ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ." (ਆਸਾ ਮਃ ੫)...
ਸੰ. ਯੋਗਿਨ੍. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ....
ਵਿ- ਵਿੱਚੋਂ ਪੋਲਾ. ਖੋਖਲਾ। ੨. ਸਾਰ ਰਹਿਤ. "ਕਣ ਬਿਨਾ ਜੈਸੇ ਥੋਥਰ ਤੁਖਾ." (ਗਉ ਮਃ ੫) "ਮੁਖ ਅਲਾਵਣ ਥੋਥਰਾ." (ਵਾਰ ਮਾਰੂ ੨. ਮਃ ੫) ੩. ਸੱਖਣਾ. ਖ਼ਾਲੀ. "ਅੰਦਰਹੁ ਥੋਥਾ ਕੂੜਿਆਰੁ." (ਵਾਰ ਮਾਰੂ ੨. ਮਃ ੫) ੪. ਅਸਰ ਤੋਂ ਬਿਨਾ. "ਥੋਥਰ ਵਾਜੈ ਬੇਨ." (ਆਸਾ ਮਃ ੪)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰ. ਵੇਣ. ਸੰਗ੍ਯਾ- ਬਾਂਸੀ ਅਤੇ ਕਾਨਿਆਂ ਦੀ ਚੀਜਾਂ ਬਣਾਉਣ ਵਾਲਾ ਕਾਰੀਗਰ। ੨. ਅੰਗ ਦਾ ਪੁਤ੍ਰ ਅਤੇ ਰਾਜਾ ਪ੍ਰਿਥੁ ਦਾ ਪਿਤਾ ਇੱਕ ਰਾਜਾ, ਜੋ ਮਹਾਭਾਰਤ ਅਤੇ ਹਰਿਵੰਸ਼ ਅਨੁਸਾਰ ਮਹਾ ਅਧਰਮੀ ਸੀ. ਇਸ ਨੂੰ ਰਿਖੀਆਂ ਨੇ ਕੁਸ਼ਾ ਦੀ ਤੀਲੀਆਂ ਨਾਲ ਮਾਰਦਿੱਤਾ ਸੀ. ਦੇਖੋ, ਵੇਣ.#"ਸਤਜੁਗ ਵਿਖੇ ਬੇਣ ਭੂਪਾਲਾ।#ਕਲੀਕਾਲ ਵਰਤਾਇ ਵਿਸਾਲਾ।।"#(ਨਾਪ੍ਰ)#੩. ਸੰ. ਵੇਣੁ. ਬਾਂਸ. "ਬਧੈ ਬੇਣ ਸਿਰ ਊਚੋ ਰਾਖੈ." (ਗੁਪ੍ਰਸੂ) ੪. ਦੇਖੋ, ਬੇਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....