ਤੰਤੀ

tantīतंती


ਸੰ. तन्ती. ਸੰਗ੍ਯਾ- ਤਾਰ. "ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ." (ਗਉ ਕਬੀਰ) ੨. ਡੋਰੀ. ਰੱਸੀ। ੩. ਸੰ. ਤੰਤ੍ਰੀ. ਵੀਣਾ. ਕਿੰਗਰੀ. "ਜਿਉ ਨਟੂਆ ਤੰਤੁ ਵਜਾਏ ਤੰਤੀ." (ਬਿਲਾ ਮਃ ੪) ੪. ਤੰਤ੍ਰਿਨ੍‌. ਵਿ- ਤੰਤ੍ਰਸ਼ਾਸਤ੍ਰ ਜਾਣਨ ਵਾਲਾ। ੫. ਤਾਰ ਦਾ ਸਾਜ ਵਜਾਉਣ ਵਾਲਾ.


सं. तन्ती. संग्या- तार. "थिरु भई तंती तूटसि नाही अनहद किंगुरी बाजी." (गउ कबीर) २. डोरी. रॱसी। ३. सं. तंत्री. वीणा. किंगरी. "जिउ नटूआ तंतु वजाए तंती." (बिला मः ४) ४. तंत्रिन्‌. वि- तंत्रशासत्र जाणन वाला। ५. तार दा साज वजाउण वाला.