ਬਿਹਾਲ

bihālaबिहाल


ਫ਼ਾ. [بدحال] ਬਦਹਾਲ, ਅਤੇ ਸੰਸਕ੍ਰਿਤ ਵਿਹ੍ਵਲ. ਬੁਰੇ ਹਾਲ ਵਾਲਾ ਅਰ ਵ੍ਯਾਕੁਲ. "ਬਿਛੁਰਤ ਪ੍ਰੇਮ ਬਿਹਾਲ." (ਚਉਬੋਲੇ ਮਃ ੫) "ਨੈਣ ਨ ਦੇਖਹਿ ਸਾਧੁ, ਸਿ ਨੈਣ ਬਿਹਾਲਿਆ." (ਫੁਨਹੇ ਮਃ ੫)


फ़ा. [بدحال] बदहाल, अते संसक्रित विह्वल. बुरे हाल वाला अर व्याकुल. "बिछुरत प्रेम बिहाल." (चउबोले मः ५) "नैण न देखहि साधु, सि नैण बिहालिआ." (फुनहे मः ५)