nainaनैण
ਸੰ. ਨਯਨ. ਸੰਗ੍ਯਾ- ਮਨ ਨੂੰ ਪਦਾਰਥਾਂ ਵੱਲ ਜੋ ਲੈ ਜਾਵੇ, ਨੇਤ੍ਰ. "ਨੈਣ ਨ ਦੇਖਹਿ ਸਾਧ, ਸਿ ਨੈਣ ਬਿਹਾਲਿਆ." (ਫੁਨਹੇ ਮਃ ੫) ੨. ਨਾਈ ਦੀ ਇਸਤ੍ਰੀ.
सं. नयन. संग्या- मन नूं पदारथां वॱल जो लै जावे, नेत्र. "नैण न देखहि साध, सि नैण बिहालिआ." (फुनहे मः ५) २. नाई दी इसत्री.
ਦੇਖੋ, ਨਯਣ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਸੰ. ਨਯਨ. ਸੰਗ੍ਯਾ- ਮਨ ਨੂੰ ਪਦਾਰਥਾਂ ਵੱਲ ਜੋ ਲੈ ਜਾਵੇ, ਨੇਤ੍ਰ. "ਨੈਣ ਨ ਦੇਖਹਿ ਸਾਧ, ਸਿ ਨੈਣ ਬਿਹਾਲਿਆ." (ਫੁਨਹੇ ਮਃ ੫) ੨. ਨਾਈ ਦੀ ਇਸਤ੍ਰੀ....
ਸੰ. साधू ਧਾ- ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ. ੨. ਸੰਗ੍ਯਾ- ਪੂਰਣਤਾ. ਕਮਾਲੀਅਤ."ਜਉ ਤੁਹਿ ਸਾਧ ਪਿਰੰਮ ਕੀ." (ਸ. ਕਬੀਰ) ੩. ਸੰ. साधु ਸਾਧੁ. ਉੱਤਮ. "ਜਾਸੁ ਜਪਤ ਹਰਿ ਹੋਵਹਿ ਸਾਧ." (ਗਉ ਅਃ ਮਃ ੫) ੪. ਸੰਤ. "ਸਾਧ ਊਪਰਿ ਜਾਈਐ ਕੁਰਬਾਨੁ." (ਸੁਖਮਨੀ) ੫. ਸਾਧਨ ਦਾ ਸੰਖੇਪ. "ਜਪ ਤਪ ਸੰਜਮ ਲੱਖ ਸਾਧ ਸਿਧਾਵਣਾ." (ਭਾਗੁ)...
ਸੰਗ੍ਯਾ- ਨਾਪਿਤ, ਨਹੁਁ ਲਾਹੁਣ ਅਤੇ ਭਾਂਡੇ ਮਾਂਜਣ ਆਦਿ ਸੇਵਾ ਕਰਨ ਵਾਲਾ. "ਨਾਈ ਉਧਰਿਆ ਸੈਨ ਸੈਵ." (ਬੰਸ ਅਃ ਮਃ ੫) ੨. ਵਿ- ਨਾਮ. "ਵਾਹੁ ਵਾਹੁ ਸਚੇ ਪਾਤਿਸ਼ਾਹ, ਤੂ ਸਚੀ ਨਾਈ." (ਵਾਰ ਰਾਮ ੧. ਮਃ ੩) ੩. ਨਾਮ ਕਰਕੇ. ਨਾਮ ਸੇ. ਨਾਮ ਦ੍ਵਾਰਾ. "ਤੀਰਥ ਅਠਸਠਿ ਮਜਨ ਨਾਈ." (ਮਲਾ ਮਃ ੪) ੪. ਨਾਮੋਂ ਮੇ. ਨਾਮ ਵਿੱਚ "ਜੂਠਿ ਨ ਅੰਨੀ ਜੂਠਿ ਨ ਨਾਈ." (ਵਾਰ ਸਾਰ ਮਃ ੧) ਨਾਮਾਂ ਦੀ ਅਪਵਿਤ੍ਰਤਾ ਹਿੰਦੂ ਧਰਮਸ਼ਾਸਤ੍ਰ ਵਿੱਚ ਮੰਨੀ ਹੈ. ਦੇਖੋ, ਮਨੁ ਅਃ ੩. ਸ਼: ੯। ੫. ਨਿਵਾਕੇ. ਝੁਕਾਕੇ. "ਤੁਰਕ ਮੂਏ ਸਿਰੁ ਨਾਈ." (ਸੋਰ ਕਬੀਰ) ੬. ਅ਼. [ناعی] ਨਾਈ਼. ਮੌਤ ਦਾ ਸੁਨੇਹਾ ਪੁਚਾਣ ਵਾਲਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....