bilakhaबिलख
ਦੇਖੋ, ਬਿਲਕ ਅਤੇ ਬਿਲਕਨਾ। ੨. ਸੰ. ਵਿਲਕ੍ਸ਼੍. ਵਿ ਲੱਜਾ ਸਹਿਤ. ਸ਼ਰਮਿੰਦਾ। ੩. ਹੈਰਾਨ. ਪਰੇਸ਼ਾਨ. "ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ, ਸਾ ਬਿਲਖ ਬਦਨ ਕੁਮਲਾਨੀ." (ਮਲਾ ਮਃ ੧)
देखो, बिलक अते बिलकना। २. सं. विलक्श्. वि लॱजा सहित. शरमिंदा। ३. हैरान. परेशान. "जिनि धन पिर का सादु न जानिआ, सा बिलख बदन कुमलानी." (मला मः १)
ਸੰ. ਵਲ੍ਕ. ਸੰਗ੍ਯਾ- ਛਿੱਲ. ਬਿਰਛ ਦੀ ਤੁਚਾ। ੨. ਦੇਖੋ, ਬਿਲਖ। ੩. ਬਿੱਲੀ. ਮਾਂਜਾਰੀ. "ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ." (ਬਿਲਾ ਛੰਤ ਮਃ ੪) ਜਿਵੇਂ- ਬਿੱਲੀ ਦੀਆਂ ਅੱਖਾਂ ਮਾਂਸ ਵੱਲ ਧਿਆਨਪਰਾਇਣ ਰਹਿਂਦੀਆਂ ਹਨ. ਅਥਵਾ ਮੂਸਿਕ (ਚੂਹੇ) ਵੱਲ। ੪. ਦੇਖੋ, ਬਿਲਕਣਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸ਼ਰਮ. ਦੇਖੋ, ਲਜਾ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਫ਼ਾ. [شرمندہ] ਸ਼ਰਮਿੰਦਹ. ਵਿ- ਲੱਜਿਤ. ਸ਼ਰਮਸਾਰ. "ਜਿਹ ਕਰਣੀ ਹੋਵਹਿ ਸਰਮਿੰਦਾ." (ਧਨਾ ਮਃ ੫)...
ਅ਼. [حیران] ਹ਼ੈਰਾਨ. ਵਿ- ਅਚਰਜ ਸਹਿਤ. ਚਕਿਤ. "ਗੁਨ ਗਾਇ ਰਹੇ ਹੈਰਾਨ." (ਪ੍ਰਭਾ ਮਃ ੪) "ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ." (ਆਸਾ ਅਃ ਮਃ ੧)...
ਫ਼ਾ. [پریشان] ਪਰੇਸ਼ਾਨ. ਵਿ- ਵ੍ਯਾਕੁਲ. ਹੈਰਾਨ. ਉਦਾਸ. "ਕਰ ਮਲਤ ਬਹੁ ਪਰੇਸਾਨ ਭੋ." (ਸਲੋਹ)...
ਸਰਵ- ਜਿਸ ਨੇ. "ਜਿਨਿ ਏਹੁ ਜਗਤੁ ਉਪਾਇਆ." (ਸ੍ਰੀ ਮਃ ੧) ੨. ਜਿਨ੍ਹਾਂ ਨੇ. "ਜਿਨਿ ਜਿਨਿ ਨਾਮੁ ਧਿਆਇਆ." (ਮਾਝ ਬਾਰਹਮਾਹਾ) ੩. ਵ੍ਯ- ਨਿਸੇਧ. ਮਤ. ਜਨਿ. ਜਿਨ. "ਉਨਕੀ ਗੈਲਿ ਤੋਹਿ ਜਿਨਿ ਲਾਗੈ." (ਆਸਾ ਕਬੀਰ) "ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ." (ਸਃ ਮਃ ੯)...
ਵਿ- ਪ੍ਰਿਯ. ਪਿਆਰਾ. "ਸੀਗਾਰੁ ਕਰੇ ਪਿਰ ਖਸਮੁ ਨ ਭਾਵੈ." (ਮਾਰੂ ਸੋਲਹੇ ਮਃ ੩) ੨. ਸੰਗ੍ਯਾ- ਪਤਿ. ਭਰਤਾ. "ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ?" (ਮਾਰੂ ਸੋਲਹੇ ਮਃ ੧) ੩. ਪਿੜ. ਅਖਾੜਾ. "ਮੱਲਹਿ ਕੀ ਪਿਰ ਸੋਭ ਧਰੇ." (ਕ੍ਰਿਸਨਾਵ)...
ਸੰਗ੍ਯਾ- ਸ੍ਵਾਦ। ੨. ਸੰ- ਸ੍ਵਾਦੁ. ਵਿ- ਰਸ ਦਾਇਕ. ਮਜ਼ੇਦਾਰ. "ਸਾਕਤ ਹਰਿਰਸ ਸਾਦੁ ਨ ਜਾਨਿਆ." (ਸੋਹਿਲਾ) ਸ੍ਵਾਦੁ ਹਰਿਰਸ ਨ ਜਾਨਿਆ....
ਦੇਖੋ, ਬਿਲਕ ਅਤੇ ਬਿਲਕਨਾ। ੨. ਸੰ. ਵਿਲਕ੍ਸ਼੍. ਵਿ ਲੱਜਾ ਸਹਿਤ. ਸ਼ਰਮਿੰਦਾ। ੩. ਹੈਰਾਨ. ਪਰੇਸ਼ਾਨ. "ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ, ਸਾ ਬਿਲਖ ਬਦਨ ਕੁਮਲਾਨੀ." (ਮਲਾ ਮਃ ੧)...
ਅ਼. [بدن] ਸੰਗ੍ਯਾ- ਦੇਹ. ਸ਼ਰੀਰ. ਜਿਸਮ. ਤਨੁ. "ਸਿਥਿਲ ਬਦਨ ਤੇ ਜਾਇ ਨ ਚਲ੍ਯੋ." (ਗੁਪ੍ਰਸੂ) ੨. ਸੰ. ਵਦਨ. ਮੁਖ. "ਜੈਸੇ ਦਰਪਨ ਮਾਹਿ ਬਦਨ ਪਰਵਾਨੀ." (ਕਾਨ ਨਾਮਦੇਵ) ਜੈਸੇ ਸ਼ੀਸ਼ੇ ਵਿੱਚ ਮੁਖ ਦਾ ਪ੍ਰਤਿਬਿੰਬ....
ਸੰਗ੍ਯਾ- ਕੰਡੇਦਾਰ ਝਾੜ। ੨. ਫੋੜਾ। ੩. ਸੰ. ਚਮੜਾ। ੪. ਬਿੱਛੂ ਦਾ ਕੰਡਾ....