bilakaबिलक
ਸੰ. ਵਲ੍ਕ. ਸੰਗ੍ਯਾ- ਛਿੱਲ. ਬਿਰਛ ਦੀ ਤੁਚਾ। ੨. ਦੇਖੋ, ਬਿਲਖ। ੩. ਬਿੱਲੀ. ਮਾਂਜਾਰੀ. "ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ." (ਬਿਲਾ ਛੰਤ ਮਃ ੪) ਜਿਵੇਂ- ਬਿੱਲੀ ਦੀਆਂ ਅੱਖਾਂ ਮਾਂਸ ਵੱਲ ਧਿਆਨਪਰਾਇਣ ਰਹਿਂਦੀਆਂ ਹਨ. ਅਥਵਾ ਮੂਸਿਕ (ਚੂਹੇ) ਵੱਲ। ੪. ਦੇਖੋ, ਬਿਲਕਣਾ.
सं. वल्क.संग्या- छिॱल. बिरछ दी तुचा। २. देखो, बिलख। ३. बिॱली. मांजारी. "अखी प्रेम कसाईआ जिउ बिलक मसाई." (बिला छंत मः ४) जिवें- बिॱली दीआं अॱखां मांस वॱल धिआनपराइण रहिंदीआं हन. अथवा मूसिक (चूहे) वॱल। ४. देखो, बिलकणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਛਿਲ। ੨. ਸਾਂਡ (ਸਾਂਢ) ਬਕਰੇ ਨੂੰ ਭੀ ਛਿੱਲ ਆਖਦੇ ਹਨ. ਬੋਕ....
ਦੇਖੋ, ਬਿਰਖ ੧....
ਸੰ. ਤ੍ਵਚ. ਸੰਗ੍ਯਾ- ਛਿਲਕਾ। ੨. ਖਲੜੀ. "ਤੁਚਾ ਦੇਹ ਕੁਮਲਾਨੀ." (ਭੈਰ ਮਃ ੧)...
ਦੇਖੋ, ਬਿਲਕ ਅਤੇ ਬਿਲਕਨਾ। ੨. ਸੰ. ਵਿਲਕ੍ਸ਼੍. ਵਿ ਲੱਜਾ ਸਹਿਤ. ਸ਼ਰਮਿੰਦਾ। ੩. ਹੈਰਾਨ. ਪਰੇਸ਼ਾਨ. "ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ, ਸਾ ਬਿਲਖ ਬਦਨ ਕੁਮਲਾਨੀ." (ਮਲਾ ਮਃ ੧)...
ਸੰਗ੍ਯਾ- ਵਿਡਾਲੀ। ੨. ਤਖਤੇ ਦੀ ਚਟਖਨੀ। ੩. ਵਿ- ਬਿੱਲੀ ਜੇਹੀਆਂ ਅੰਖਾਂ ਵਾਲੀ. ਕਬਰੀ....
ਨੇਤ੍ਰ. ਦੇਖੋ, ਅਖਿ. "ਅਖੀ ਕਾਢਿ ਧਰੀ ਚਰਣਾ ਤਲਿ." (ਸੂਹੀ ਅਃ ਮਃ ੪) ੨. ਆਖੀ. ਕਥਨ ਕੀਤੀ. ਬ੍ਯਾਨ ਕੀਤੀ. "ਬਤੀਆਂ ਹਰਿ ਕੇ ਸੰਗ ਹੈਂ ਅਖੀਆਂ." (ਕ੍ਰਿਸਨਾਵ) ੩. ਅੱਖੀਂ. ਅੱਖਾਂ (ਨੇਤ੍ਰਾਂ) ਨਾਲ. ਨੇਤ੍ਰਾਂ ਦ੍ਵਾਰਾ. "ਅਖੀ ਕੁਦਰਤਿ ਕੰਨੀ ਬਾਣੀ." (ਬਸੰ ਮਃ ੧) ੪. ਨੇਤ੍ਰਾਂ ਨੂੰ. "ਅਖੀ ਸੂਤਕੁ ਵੇਖਣਾ ਪਰਤ੍ਰਿਅ." (ਵਾਰ ਆਸਾ)...
ਸੰ. प्रेमन. ਸੰਗ੍ਯਾ- ਪਿਆਰ ਦਾ ਭਾਵ. ਸਨੇਹ. "ਪ੍ਰੇਮ ਕੇ ਸਰ ਲਾਗੇ ਤਨ ਭੀਤਰਿ." (ਸੋਰ ਮਃ ੪) "ਸਾਚ ਕਹੋਂ ਸੁਨਲੇਹੁ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਯੋ." (ਅਕਾਲ) ੨. ਵਾਯੁ. ਪਵਨ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰ. ਵਲ੍ਕ. ਸੰਗ੍ਯਾ- ਛਿੱਲ. ਬਿਰਛ ਦੀ ਤੁਚਾ। ੨. ਦੇਖੋ, ਬਿਲਖ। ੩. ਬਿੱਲੀ. ਮਾਂਜਾਰੀ. "ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ." (ਬਿਲਾ ਛੰਤ ਮਃ ੪) ਜਿਵੇਂ- ਬਿੱਲੀ ਦੀਆਂ ਅੱਖਾਂ ਮਾਂਸ ਵੱਲ ਧਿਆਨਪਰਾਇਣ ਰਹਿਂਦੀਆਂ ਹਨ. ਅਥਵਾ ਮੂਸਿਕ (ਚੂਹੇ) ਵੱਲ। ੪. ਦੇਖੋ, ਬਿਲਕਣਾ....
ਦੇਖੋ, ਬਿਲਕ ੩....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਸੰ. ਪ੍ਰਾਣੀ ਦੇ ਸ਼ਰੀਰ ਦਾ ਇੱਕ ਧਾਤੁ. ਗੋਸ਼੍ਤ. ਮਨੁ ਨੇ ਮਾਂਸ ਦਾ ਅਰਥ ਲਿਖਿਆ ਹੈ ਕਿ- ਮਾਂ (ਮੈਨੂੰ) ਸ (ਉਹ) ਜਿਸ ਨੂੰ ਮੈਂ ਖਾਂਦਾ ਹਾਂ, ਉਹੀ ਮੈਨੂੰ ਕਿਸੇ ਵੇਲੇ ਖਾਵੇਗਾ.#ਪੁਰਾਣੇ ਸਮੇਂ ਮਾਂਸ ਬਿਨਾਂ ਸੰਕੋਚ ਖਾਧਾ ਜਾਂਦਾ ਸੀ ਅਤੇ ਸ਼੍ਰਾੱਧ ਆਦਿ ਕਰਮਾਂ ਵਿੱਚ ਵਰਤੀਦਾ ਸੀ. ਦੇਖੋ, ਵਿਸਨੁਪੁਰਾਣ ਅੰਸ਼ ੩, ਅਃ ੧੬, ਵਸ਼ਿਸ੍ਟ ਸਿਮ੍ਰਿਤਿ ਅਃ ੪, ਮਨੁ ਸਿਮ੍ਰਿਤ ਅਃ ੩, ਸ਼ਲੋਕ ੨੬੮ ਤੋਂ ੨੭੧ ਅਤੇ ਗੋਘਨ.#ਯਜੁਰਵੇਦ ਦੀ ਬ੍ਰਿਹਦਾਰਣ੍ਯਕ ਉਪਨਿਸਦ ਵਿੱਚ ਪੁਤ੍ਰਇੱਛਾਵਾਨਾ ਇਸਤ੍ਰੀ ਪੁਰਖ ਨੂੰ ਮਾਸ ਚਾਉਲ ਪਕਾਕੇ ਖਾਣੇ ਦੱਸੇ ਹਨ.¹ ਜੈਮਿਨੀ ਅਸ਼੍ਵਮੇਧ ਵਿੱਚ ਅਨੇਕ ਪ੍ਰਕਾਰ ਦੋ ਮਾਸ ਕ੍ਰਿਸਨ ਜੀ ਨੇ ਜੋ ਖਾਧੇ ਹਨ, ਉਨ੍ਹਾਂ ਦਾ ਵਿਸ੍ਤਾਰ ਨਾਲ ਜਿਕਰ ਕੀਤਾ ਹੈ.² ਮਨੁ ਨੇ ਸ਼੍ਰਾੱਧ ਯੱਗ ਆਦਿ ਵਿੱਚ ਵਿਧਾਨ ਕੀਤੇ ਮਾਸ ਨੂੰ ਨਾ ਖਾਣ ਵਾਲੇ ਲਈ ੨੧. ਜਨਮ ਪਸ਼ੂ ਦੇ ਪ੍ਰਾਪਤ ਹੋਣੇ ਦੱਸੇ ਹਨ.³#ਭਾਰਤ ਵਿੱਚ ਮਾਸ ਦਾ ਤ੍ਯਾਗ ਬੁੱਧਧਰਮ ਦੇ ਪ੍ਰਚਾਰ ਤੋਂ ਹੋਇਆ ਹੈ. ਇਸ ਤੋਂ ਪਹਿਲਾਂ ਹਰੇਕ ਮਤ ਦੇ ਲੋਕ ਮਾਂਸਾਹਾਰੀ ਸਨ.#ਸਿੱਖਧਰਮ ਵਿੱਚ ਮਾਸ ਦਾ ਖਾਣਾ ਹਿੰਦੂ ਧਰਮ- ਸਾਸ਼ਤ੍ਰਾਂ ਵਾਂਙ ਵਿਧਾਨ ਨਹੀਂ, ਅਰ ਨ ਬੌੱਧ ਜੈਨੀਆਂ ਵਾਂਙ ਇਸ ਦਾ ਤ੍ਯਾਗ ਹੈ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਵ੍ਯ- ਯਾ. ਵਾ. ਕਿੰਵਾ. ਜਾਂ....
ਕ੍ਰਿ- ਵਿਲਾਪ ਕਰਨਾ. ਰੋਣਾ. ਵੈਣ ਪਾਉਣੇ....