bashaharaबशहर
ਪੰਜਾਬ ਵਿੱਚ ਸਿਮਲਾ ਜਿਲੇ ਦੀ ਇੱਕ ਪਹਾੜੀ ਰਿਆਸਤ. ਗੁਰੂ ਨਾਨਕਦੇਵ ਬਸ਼ਹਰ ਪਧਾਰੇ ਹਨ. ਦੇਖੋ, ਪਾਖਰ। ੨. [بوشہر] ਬੁਸ਼ਹਰ Bushire ਫ਼ਾਰਸ ਦਾ ਇੱਕ ਪ੍ਰਸਿੱਧ ਸ਼ਹਰ ਅਤੇ ਪੋਰਟ. ਸਤਿਗੁਰੂ ਨਾਨਕਦੇਵ ਇੱਥੇ ਭੀ ਵਿਚਰੇ ਹਨ. ਸਾਖੀਆਂ ਵਿੱਚ ਇਹ ਦੋਵੇਂ ਨਾਮ ਰਲਮਿਲ ਗਏ ਹਨ.
पंजाब विॱच सिमला जिले दी इॱक पहाड़ी रिआसत. गुरू नानकदेव बशहर पधारे हन. देखो, पाखर। २. [بوشہر] बुशहर Bushire फ़ारस दा इॱक प्रसिॱध शहर अते पोरट. सतिगुरू नानकदेव इॱथे भी विचरे हन. साखीआं विॱच इह दोवें नाम रलमिल गए हन.
ਪੰਜ ਨਦ. ਪੰਜ- ਆਬ. ਪੰਜ ਜਲਧਾਰਾ ਜਿਸ ਦੇਸ਼ ਵਿੱਚ ਵਹਿਂਦੀਆਂ ਹਨ- ਵਿਤਸ੍ਤਾ (ਜੇਹਲਮ), ਚੰਦ੍ਰਭਾਗਾ (ਚਨਾਬ), ਐਰਾਵਤੀ (ਰਾਵੀ), ਵਿਪਾਸ਼ (ਬਿਆਸ), ਸ਼ਤਦ੍ਰਵ (ਸਤਲੁਜ).#ਪੰਜਾਬ ਵਿੱਚ ੩੨ ਅੰਗ੍ਰੇਜ਼ੀ ਜਿਲੇ ਅਤੇ ੪੩ ਦੇਸੀ ਰਿਆਸਤਾਂ ਹਨ, ਜਿਨ੍ਹਾਂ ਵਿੱਚੋਂ ਏ. ਜੀ. ਜੀ. (Agent to the Governor General) ਨਾਲ ਤੇਰਾਂ- (ਪਟਿਆਲਾ, ਬਹਾਵਲਪੁਰ, ਜੀਂਦ, ਨਾਭਾ, ਕਪੂਰਥਲਾ, ਮੰਡੀ, ਸਰਮੌਰ, ਬਿਲਾਸਪੁਰ, ਮਲੇਰ- ਕੋਟਲਾ, ਫਰੀਦਕੋਟ, ਚੰਬਾ, ਸੁਕੇਤ ਅਤੇ ਲੁਹਾਰੂ) ਨੀਤਿਸੰਬੰਧ ਰਖਦੀਆਂ ਹਨ. ਅੰਬਾਲੇ ਦੇ ਕਮਿਸ਼ਨਰ ਦ੍ਵਾਰਾ ਪੰਜਾਬ ਗਵਰਨਮੈਂਟ ਨਾਲ ਤਿੰਨ (ਪਟੌਦੀ, ਦੁਜਾਨਾ ਅਤੇ ਕਲਸੀਆ) ਸੰਬੰਧਿਤ ਹਨ. ਸੁਪਰਨਡੈਂਟ ਹਿਲ ਸਟੇਟਸ ਸਿਮਲਾ (Superintenzent Hill States Simla) ਦੀ ਰਾਹੀਂ ਪੰਜਾਬ ਦੇ ਗਵਰਨਰ ਨਾਲ ਸਤਾਈ ਰਿਆਸਤਾਂ (ਬੁਸ਼ਹਿਰ, ਨਾਲਾਗੜ੍ਹ (ਅਥਵਾ ਹਿੰਡੂਰ) ਕ੍ਯੋਂਥਲ, ਬਾਘਲ, ਬਘਾਟ, ਜੁੱਬਲ, ਕੁਮ੍ਹਾਰਸੈਨ, ਭੱਜੀ, ਮੈਲੋਗ, ਬਲਸਨ, ਧਾਮੀ, ਕੁਠਾਰ, ਕੁਨਿਹਾਰ, ਮਾਂਗਲ, ਬਿਜਾ, ਦਾਰਕੋਟੀ, ਤਿਰੋਚ, ਸਾਂਗਰੀ, ਕਨੇਤੀ, ਡੈਲਠਾ. ਕੋਟੀ ਥੇਓਗ, ਮਧਾਨ, ਘੂੰਡ, ਰਤੇਸ਼, ਹਾਂਵੀਗਢ ਅਤੇ ਢਾਡੀ) ਪੋਲਿਟਿਕਲ#(Political) ਸੰਬੰਧ ਰਖਦੀਆਂ ਹਨ.#ਪੰਜਾਬ ਦਾ ਕੁੱਲ ਰਕਬਾ (area) ੧੩੬੯੦੫ ਵਰਗ ਮੀਲ ਹੈ. ਜਿਸ ਵਿੱਚੋਂ ਰਿਆਸਤਾਂ ਦਾ ੩੭੦੫੯ ਵਰਗ ਮੀਲ ਹੈ.#ਪੰਜਾਬ ਦੀ ਕੁੱਲ ਆਬਾਦੀ ੨੫੧੦੧੦੬੦ ਹੈ, ਜਿਸ ਵਿੱਚੋਂ ਰਿਆਸਤਾਂ ਦੀ ੪, ੪੧੬, ੦੩੬ ਹੈ. ਜਾਤਿ ਅਤੇ ਮਤ ਭੇਦ ਅਨੁਸਾਰ ਜਨਸੰਖ੍ਯਾ ਇਉਂ ਹੈ-#ਮੁਸਲਮਾਨ ੧੨, ੯੫੫, ੧੪੧.#ਹਿੰਦੂ ੯, ੧੨੫, ੨੦੨.#ਸਿੱਖ ੩, ੧੧੦, ੦੬੦.¹#ਈਸਾਈ ੩੪੬, ੨੫੯.#ਜੈਂਨੀ ੪੬, ੦੧੯#ਬੌੱਧ ੫, ੯੧੮.#ਪਾਰਸੀ ੫੯੮.#ਯਹੂਦੀ ੩੬.#ਇਹ ਦੇਸ਼, ਸਿੱਖਰਾਜ ਦੇ ਛਿੰਨ ਭਿੰਨ ਹੋਣ ਪੁਰ ੨੯ ਮਾਰਚ ਸਨ ੧੮੪੯ ਨੂੰ ਅੰਗ੍ਰੇਜ਼ਾਂ ਦੇ ਕਬਜੇ ਆਇਆ. ਇਸ ਦਾ ਅਸਲ ਹਾਲ ਜਾਣਨ ਲਈ ਦੇਖੋ, J. D. Cunningham ਦਾ ਸਿੱਖ ਇਤਿਹਾਸ ਅਤੇ ਮੇਜਰ Evans Bell ਕ੍ਰਿਤ Annexation of the Punjab....
ਅੰਬਾਲੇ ਦੀ ਕਮਿਸ਼ਨਰੀ ਦਾ ਇੱਕ ਪਹਾੜੀ ਸ਼ਹਰ, ਜੋ ਹਿਮਾਲੇ ਦੀ ਧਾਰਾ ਵਿੱਚ ਹੈ. ਇਹ ਕਲਕੱਤੇ ਤੋਂ ੧੧੭੬, ਬੰਬਈ ਤੋਂ ੧੧੧੨, ਕਰਾਚੀ ਤੋਂ ੯੪੭, ਲਹੌਰ ਤੋਂ ੨੮੭ ਅਤੇ ਕਾਲਕਾ ਤੋਂ ੫੯ ਮੀਲ ਹੈ. ਇਸ ਦੀ ਸਮੁੰਦਰ ਤੋਂ ਉਚਾਣ ੭੦੮੪ ਫੁਟ ਹੈ ਅਤੇ ਜਾਖੋ ਟਿੱਲੇ ਦੀ ੮੦੦੦ ਹੈ.#ਇਸ ਥਾਂ ਅੰਗ੍ਰੇਜੀ ਸਰਕਾਰ ਨੇ ਸਨ ੧੮੧੬ ਵਿੱਚ ਕਬਜ਼ਾ ਕੀਤਾ ਅਰ ਸਭ ਤੋਂ ਪਹਿਲਾ ਘਰ ਪਹਾੜੀ ਰਿਆਸਤਾਂ ਦੇ ਪੋਲਿਟੀਕਲ ਅਫਸਰ ਲਫਟੰਟ ਰਾਸ (Lt. Ross) ਨੇ ਸਨ ੧੮੧੯ ਵਿੱਚ ਬਣਾਇਆ.#ਸਭ ਤੋਂ ਪਹਿਲਾ ਗਵਰਨਰ ਜਨਰਲ ਲਾਰਡ ਐਮਹਰਸਟ (Lord Amherst) ਇੱਥੇ ਸਨ ੧੮੨੭ ਵਿੱਚ ਆਇਆ. ਅਰ ਪੰਜਾਬ ਗਵਨਰਮੈਂਟ ਨੇ ਸਨ ੧੮੭੧ ਵਿੱਚ ਚਰਣ ਰੱਖਿਆ. ਕਾਲਕਾ ਤੋਂ ਰੇਲਵੇ ਦਾ ਸੰਬੰਧ ਸਿਮਲੇ ਨਾਲ ਸਨ ੧੯੦੩ ਵਿੱਚ ਹੋਇਆ. ਹੁਣ ਇਹ ਵਾਯਸਰਾਯ, ਕਮਾਡਰ- ਇਨ- ਚੀਫ ਅਤੇ ਗਵਰਨਰ ਪੰਜਾਬ ਦੀ ਗਰਮੀਆਂ ਵਿੱਚ ਰਾਜਧਾਨੀ ਦੀ ਥਾਂ ਹੈ. ਅਤੇ ਹਿੰਦ ਦੀਆਂ ਰਾਜਸੀ ਅਤੇ ਕਾਨੂਨੀ ਕੌਂਸਲਾਂ ਦੇ ਸਮਾਗਮ ਹੁੰਦੇ ਹਨ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਪੰਜਾਬ ਵਿੱਚ ਸਿਮਲਾ ਜਿਲੇ ਦੀ ਇੱਕ ਪਹਾੜੀ ਰਿਆਸਤ. ਗੁਰੂ ਨਾਨਕਦੇਵ ਬਸ਼ਹਰ ਪਧਾਰੇ ਹਨ. ਦੇਖੋ, ਪਾਖਰ। ੨. [بوشہر] ਬੁਸ਼ਹਰ Bushire ਫ਼ਾਰਸ ਦਾ ਇੱਕ ਪ੍ਰਸਿੱਧ ਸ਼ਹਰ ਅਤੇ ਪੋਰਟ. ਸਤਿਗੁਰੂ ਨਾਨਕਦੇਵ ਇੱਥੇ ਭੀ ਵਿਚਰੇ ਹਨ. ਸਾਖੀਆਂ ਵਿੱਚ ਇਹ ਦੋਵੇਂ ਨਾਮ ਰਲਮਿਲ ਗਏ ਹਨ....
ਬਸ਼ਹਰ ਨਿਵਾਸੀ ਝੰਡੇ ਤਖਾਣ ਦਾ ਪਿਤਾ, ਜੋ ਪੁਤ੍ਰ ਸਮੇਤ ਗੁਰੂ ਨਾਨਕ ਸ੍ਵਾਮੀ ਦਾ ਸਿੱਖ ਹੋਕੇ ਧਰਮ- ਪ੍ਰਚਾਰਕ ਅਤੇ ਮਹਾਨ ਉਪਕਾਰੀ ਹੋਇਆ। ੨. ਸੰ. ਪ੍ਰੱਖਰ (प्रक्खर). ਹਾਥੀ ਘੋੜੇ ਦਾ ਜ਼ੰਜੀਰਦਾਰ ਹੋਹੇ ਦਾ ਝੁੱਲ, ਜਿਸ ਤੋਂ ਜੰਗ ਵਿੱਚ ਸ਼ਰੀਰ ਦੀ ਰਖ੍ਯਾ ਹੋਵੇ. "ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ." (ਸ੍ਰੀ ਅਃ ਮਃ ੧)...
ਦੇਖੋ, ਬਸ਼ਹਰ....
ਫ਼ਾ. [فارس] ਫ਼ਾਰਿਸ. ਸੰਗ੍ਯਾ- ਪਾਰਸ (ਈਰਾਨ) ਦੇਸ਼. ਦੇਖੋ, ਪਾਰਸ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਫ਼ਾ. [شہر] ਸ਼ਹਰ. ਸੰਗ੍ਯਾ- ਨਗਰ. ਪੱਤਨ। ੨. ਅ਼. ਮਹੀਨਾ. ਮਾਸ। ੩. ਅ਼. [سحر] ਸਹ਼ਰ. ਪ੍ਰਾਤਹਕਾਲ. ਭੋਰ. ਤੜਕਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਇਸ ਥਾਂ. ਯਹਾਂ....
ਕ੍ਰਿ. ਵਿ- ਦੋਨੋਂ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....