banamālāबनमाला
ਸੰਗ੍ਯਾ- ਵਨਮਾਲਾ. ਜੰਗਲੀ ਫੁੱਲਾਂ ਦੀ ਮਾਲਾ, ਜੋ ਗਲ ਤੋਂ ਗਿੱਟਿਆਂ ਤੀਕ ਲੰਮੀ ਹੋਵੇ ਅਤੇ ਜਿਸ ਦੇ ਮੇਰੁ ਦੀ ਥਾਂ ਕਦੰਬ ਦਾ ਫੁੱਲ ਹੋਵੇ. ਕਈ ਸੰਸਕ੍ਰਿਤ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਤੁਲਸੀ. ਕੁੰਦ, ਮੰਦਾਰ, ਹਾਰਸ਼ਿੰਗਾਰ, ਕਮਲ, ਇੰਨ੍ਹਾਂ ਪੰਜ ਪ੍ਰਕਾਰ ਦੇ ਫੁੱਲਾਂ ਤੋਂ ਬਣੀ ਹੋਈ ਮਾਲਾ ਦੀ ਵਨਮਾਲਾ ਸੰਗ੍ਯਾ ਹੈ. ਇਹ ਵਿਸਨੁ ਅਤੇ ਕ੍ਰਿਸਨ ਜੀ ਦਾ ਸ਼੍ਰਿੰਗਾਰ ਹੈ. "ਬਨਮਾਲਾ ਬਿਭੂਖਨ ਕਮਲ ਨੈਨ." (ਮਾਰੂ ਸੋਲਹੇ ਮਃ ੫) ੨. ਵਨਸ੍ਪਤਿ ਰੂਪ ਮਾਲਾ। ੩. ਵਨਮਾਲਾ ਪਹਿਰਨ ਵਾਲਾ. ਦੇਖੋ, ਬਨਮਾਲੀ। ੩. "ਮਿਲਿਆ ਹਰਿ ਬਨਮਾਲਾ." (ਮਾਲੀ ਮਃ ੪)
संग्या- वनमाला. जंगली फुॱलां दी माला, जो गल तों गिॱटिआं तीक लंमी होवे अते जिस दे मेरु दी थां कदंब दा फुॱल होवे. कई संसक्रित ग्रंथां विॱच लिखिआ है कि तुलसी. कुंद, मंदार, हारशिंगार, कमल, इंन्हां पंज प्रकार दे फुॱलां तों बणी होई माला दी वनमाला संग्या है. इह विसनु अते क्रिसन जी दा श्रिंगार है. "बनमाला बिभूखन कमल नैन." (मारू सोलहे मः ५) २. वनस्पति रूप माला। ३. वनमाला पहिरन वाला. देखो, बनमाली। ३. "मिलिआ हरि बनमाला." (माली मः ४)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਨਮਾਲਾ....
ਵਿ- ਜੰਗਲ ਵਿੱਚ ਰਹਿਣ ਵਾਲਾ। ੨. ਅਸਭ੍ਯ. ਗਁਵਾਰ....
ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)...
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਪੁਰਾਣਾਂ ਅਨੁਸਾਰ ਪ੍ਰਿਥਿਵੀ ਦੇ ਮੱਧ ਇੱਕ ਵਡਾ ਪਹਾੜ, ਜਿਸ ਪੁਰ ਇੰਦ੍ਰ ਕੁਬੇਰ ਆਦਿ ਦੇਵਤਿਆਂ ਦੀਆਂ ਪੁਰੀਆਂ ਹਨ. ਇਸ ਦੇ ਨਾਮ ਸੁਮੇਰੁ. ਹੇਮਾਦ੍ਰਿ. ਰਤਨਸਾਨੁ, ਅਮਰਾਦ੍ਰਿ ਆਦਿ ਅਨੇਕ ਹਨ. "ਤ੍ਰਿਣ ਮੇਰੁ ਦਿਖੀਤਾ." (ਬਿਲਾ ਮਃ ੫) ੨. ਮੰਦਰਾਚਲ. "ਮੇਰੁ ਕੀਆ ਮਾਧਾਣੀ.") (ਮਃ ੧. ਵਾਰ ਮਾਝ) ੩. ਮਾਲਾ ਦਾ ਸ਼ਿਰੋਮਣਿ ਮਣਕਾ. "ਤੂੰ ਗੰਠੀ, ਮੇਰੁ ਸਿਰਿ ਤੂੰ ਹੈ." (ਮਾਝ ਮਃ ੫) ੪. ਪਹਾੜ. ਗਿਰਿ. "ਮੇਰੁ ਮੇ ਸੁਮੇਰੁ ਬਡੋ." (ਭਾਗੁ ਕ) "ਕੂਪ ਤੇ ਮੇਰੁ ਕਰਾਵੈ." (ਸਾਰ ਕਬੀਰ) ਨੀਵੇਂ ਥਾਂ ਤੋਂ ਉੱਚਾ ਪਹਾੜ ਕਰਦਾ ਹੈ। ੫. ਕੰਗਰੋੜ ਦੀ ਹੱਡੀ. ਰੀਢ. ਦੇਖੋ, ਮੇਰਡੰਡ। ੬. ਯੋਗਮਤ ਅਨੁਸਾਰ ਦਸ਼ਮਦ੍ਵਾਰ। ੭. ਛੱਖ੍ਯ ਦਾ ਇੱਕ ਰੂਪ. ਦੇਖੋ, ਗੁਰੁ ਛੰਦ ਦਿਵਾਕਰ। ੮. ਵਿ- ਪ੍ਰਧਾਨ ਸ਼ਿਰੋਮਣਿ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. कदम्ब ਸੰਗ੍ਯਾ- ਸਮੂਹ. ਸਮੂਦਾਯ. "ਸਿਰਜਤ ਹੈ ਬ੍ਰਹਮੰਡ ਕਦੰਬ." (ਨਾਪ੍ਰ) ੨. ਇੱਕ ਖ਼ਾਸ ਬਿਰਛ, ਜਿਸ ਦੇ ਪੀਲੇ ਫੁੱਲ ਲਗਦੇ ਹਨ. ਇਹ ਬਿਰਛ ਕ੍ਰਿਸਨ ਜੀ ਦੇ ਬਹੁਤ ਪਿਆਰੇ ਸਨ. ਇਨ੍ਹਾਂ ਦੇ ਜੰਗਲ ਵਿੱਚ ਹੀ ਬਹੁਤ ਖੇਲ ਕੀਤੀ ਹੈ. ਹੁਣ ਵ੍ਰਿੰਦਾਵਨ ਵਿੱਚ ਕ੍ਰਿਸਨ ਜੀ ਦੇ ਭਗਤ ਕਦੰਬ ਦੇ ਫੁੱਲਾਂ ਦੀ ਮਾਲਾ ਕ੍ਰਿਸਨ ਦੀ ਮੂਰਤੀ ਨੂੰ ਪਹਿਰਾਂਉਂਦੇ ਹਨ. Nauclea Cadamba....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਸੰਗ੍ਯਾ- ਜੋ ਆਪਣੀ ਤੁਲ੍ਯਤਾ (ਬਰਾਬਰੀ) ਨੂੰ ਫੈਂਕ ਦੇਵੇ, ਸੋ ਤੁਲਸੀ. ਅਰਥਾਤ ਜਿਸ ਦੇ ਤੁਲ੍ਯ ਹੋਰ ਬੂਟਾ ਨਹੀਂ. ਤੁਲਸੀ ਮਰੂਏ ਦੀ ਕ਼ਿਸਮ ਦਾ ਇੱਕ ਚਰਪਰਾ ਪੌਦਾ ਹੈ. ਇਸ ਦੇ ਪੱਤੇ ਕਫ ਨਾਸ਼ਕ ਅਤੇ ਭੁੱਖ ਵਧਾਉਣ ਵਾਲੇ ਹਨ. ਵੈਦ ਤਪ ਆਦਿਕ ਕਈ ਰੋਗਾਂ ਵਿੱਚ ਤੁਲਸੀ ਵਰਤਦੇ ਹਨ. ਜੇ ਤੁਲਸੀ ਦੇ ਪੱਤੇ ਚਾਯ ਵਾਂਙ ਉਬਾਲਕੇ ਦੁੱਧ ਅਤੇ ਮਿੱਠਾ ਮਿਲਾਕੇ ਪੀਤੇ ਜਾਣ ਤਾਂ ਮੇਦੇ ਅਤੇ ਫਿਫੜੇ ਦੇ ਅਨੇਕ ਰੋਗ ਦੂਰ ਹੋਂਦੇ ਹਨ. L. Ocymum Sacrum. ਅੰ. Sweet basil.#ਵੈਸਨਵ ਧਰਮ ਅਨੁਸਾਰ ਇਸ ਨੂੰ ਬਹੁਤ ਹੀ ਪਵਿਤ੍ਰ ਮੰਨਿਆ ਹੈ ਅਰ ਸ਼ਾਲਗ੍ਰਾਮ ਦੀ ਪੂਜਾ ਤਾਂ ਬਿਨਾ ਤੁਲਸੀ ਹੋ ਹੀ ਨਹੀਂ ਸਕਦੀ.#ਬ੍ਰਹਮ੍ਵੈਵਰਤ ਪੁਰਾਣ ਵਿੱਚ ਕਥਾ ਹੈ ਕਿ ਗੋਲੋਕ ਵਿੱਚ ਤੁਲਸੀ ਨਾਮ ਦੀ ਇੱਕ ਰਾਧਾ ਦੀ ਸਖੀ ਸੀ. ਇੱਕ ਦਿਨ ਕ੍ਰਿਸਨ ਜੀ ਨਾਲ ਤੁਲਸੀ ਨੂੰ ਕੇਲ ਕਰਦੇ ਦੇਖਕੇ ਰਾਧਾ ਨੇ ਸ੍ਰਾਪ ਦਿੱਤਾ ਕਿ ਤੂੰ ਮਨੁੱਖ ਸ਼ਰੀਰ ਧਾਰਣ ਕਰ. ਇਸ ਪੁਰ ਤੁਲਸੀ ਰਾਜਾ ਧਰਮਧ੍ਵਜ ਦੀ ਕੰਨ੍ਯਾ ਹੋਈ, ਅਤੇ ਸ਼ੰਖਚੂੜ ਰਾਖਸ ਨਾਲ ਵਿਆਹ ਹੋਇਆ. ਸ਼ੰਖਚੂੜ ਨੂੰ ਇਹ ਵਰ ਮਿਲਿਆ ਹੋਇਆ ਸੀ ਕਿ ਜਦ ਤੀਕ ਉਸ ਦੀ ਇਸਤ੍ਰੀ ਦਾ ਸਤਭੰਗ ਨਹੀਂ ਹੋਊ, ਓਦੋਂ ਤੀਕ ਉਸ ਨੂੰ ਕੋਈ ਨਹੀਂ ਜਿੱਤ ਸਕੇਗਾ. ਸ਼ੰਖਚੂੜ ਨੇ ਸਾਰੇ ਦੇਵਤੇ ਜਿੱਤ ਲਏ ਅਰ ਤਿੰਨ ਲੋਕਾਂ ਦਾ ਮਾਲਿਕ ਬਣ ਗਿਆ. ਦੇਵਤਿਆਂ ਨੇ ਵਿਸਨੁ ਦੀ ਸ਼ਰਣ ਲਈ ਅਤੇ ਸਹਾਇਤਾ ਮੰਗੀ. ਵਿਸਨੁ ਨੇ ਸ਼ੰਖਚੂੜ ਦਾ ਭੇਸ ਧਾਰਕੇ ਤੁਲਸੀ ਦਾ ਸਤ ਭੰਗ ਕੀਤਾ. ਤੁਲਸੀ ਨੇ ਵਿਸਨੁ ਨੂੰ ਸ੍ਰਾਪ ਦਿੱਤਾ ਕਿ ਤੂੰ ਪੱਥਰ ਹੋਜਾ. ਵਿਸਨੁ ਨੇ ਆਖਿਆ ਕਿ ਤੂੰ ਭੀ ਇਸ ਸ਼ਰੀਰ ਨੂੰ ਛੱਡਕੇ ਸਦਾ ਲਕ੍ਸ਼੍ਮੀ ਵਾਂਙ ਮੇਰੀ ਪ੍ਯਾਰੀ ਰਹੇਂਗੀ. ਤੇਰੇ ਸ਼ਰੀਰ ਤੋਂ ਗੰਡਕਾ ਨਦੀ ਅਤੇ ਕੇਸ਼ਾਂ ਤੋਂ ਤੁਲਸੀ ਦਾ ਬੂਟਾ ਹੋਵੇਗਾ. ਦੋਹਾਂ ਦੇ ਪਰਸਪਰ ਸ੍ਰਾਪ ਦੇ ਕਾਰਣ ਵਿਸਨੁ ਸ਼ਾਲਗ਼ਾਮ ਹੋਏ, ਜੋ ਗੰਡਕਾ ਨਦੀ ਵਿੱਚੋਂ ਮਿਲਦੇ ਹਨ ਅਤੇ ਤੁਲਸੀ ਬੂਟਾ ਬਣੀ. ਦੇਖੋ, ਜਲੰਧਰ ਸ਼ਬਦ.#ਬਹੁਤ ਵੈਸਨ ਤੁਲਸੀ ਅਤੇ ਸ਼ਾਲਗ੍ਰਾਮ ਦਾ ਵਿਆਹ ਧੂਮ ਧਾਮ ਨਾਲ ਕਰਦੇ ਹਨ ਅਰ ਤੁਲਸੀ ਦੀ ਲੱਕੜ ਦੀ ਮਾਲਾ ਅਤੇ ਕੰਠੀ ਪਹਿਰਦੇ ਹਨ. ਤੁਲਸੀ ਦਾ ਖ਼ਾਸ ਕਰਕੇ ਪੂਜਨ ਕੱਤਕ ਬਦੀ ਅਮਾਵਸ (ਮੌਸ) ਨੂੰ ਹੁੰਦਾ ਹੈ ਕਿਉਂਕਿ ਇਹ ਤਿਥਿ ਤੁਲਸੀ ਦੇ ਜਨਮ ਦੀ ਮੰਨੀ ਗਈ ਹੈ. ਤੁਲਸੀ ਦੇ ਸੰਸਕ੍ਰਿਤ ਨਾਮ ਹਨ-#ਵਿਸਨੁਵੱਲਭਾ, ਹਰਿਪ੍ਰਿਯਾ, ਵ੍ਰਿੰਦਾ, ਪਾਵਨੀ, ਵਹੁਪਤ੍ਰੀ, ਸ਼੍ਯਾਮਾ, ਤ੍ਹ੍ਹਿਦਸ਼ ਮੰਜਰੀ, ਮਾਧਵੀ, ਅਮ੍ਰਿਤਾ, ਸੁਰਵੱਲੀ. "ਨਾ ਸੁਚਿ ਸੰਜਮ ਤੁਲਸੀ ਮਾਲਾ." (ਮਾਰੂ ਸੋਲਹੇ ਮਃ ੫) ੨. ਸ਼੍ਰੀ ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ। ਦੇਖੋ, ਤੁਲਸੀਦਾਸ....
ਸੰ. ਸੰਗ੍ਯਾ- ਜੁਹੀ ਦੀ ਕ਼ਿਸਮ ਦਾ ਇੱਕ ਬੂਟਾ, ਜਿਸ ਨੂੰ ਚਿੱਟੇ ਫੁੱਲ ਲਗਦੇ ਹਨ. ਬਰਦਮਾਨ. ਚਾਂਦਨੀ. ਕੁੰਦ ਦੇ ਫੁੱਲ. ਕਵਿਜਨ ਇਨ੍ਹਾਂ ਦੀ ਉਪਮਾ ਦੰਦਾਂ ਨੂੰ ਦਿੰਦੇ ਹਨ. "ਪੀਤ ਬਸਨ ਕੁੰਦ ਦਸਨ." (ਸਵੈਯੇ ਮਃ ੪. ਕੇ) ਦੇਖੋ, ਡੇਲਾ। ੨. ਕਮਲ। ੩. ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੪. ਗੁਰੁਪ੍ਰਤਾਪਸੂਰਯ ਵਿੱਚ ਕਕੁਦ੍ (ਢੱਟ) ਦੀ ਥਾਂ ਭੀ ਕੁੰਦ ਸ਼ਬਦ ਆਇਆ ਹੈ. "ਬ੍ਰਿਖਭ ਬਿਲੰਦ ਬਲੀ ਤਨ ਪੀਨ। ਜਿਨ ਕੀ ਕੁੰਦ¹#ਤੁੰਗ ਦੁਤਿ ਕੀਨ." (ਗੁਪ੍ਰਸੂ) ੫. ਫ਼ਾ. [کُند] ਵਿ- ਖੁੰਢਾ। ੬. ਜੜ੍ਹਮਤਿ। ੭. ਦਾਨਾ. ਬੁੱਧਿਮਾਨ। ੮. ਦਿਲੇਰ....
ਸੰ. ਸੰਗ੍ਯਾ- ਇੱਕ ਸ੍ਵਰਗ ਦਾ ਬਿਰਛ, ਜਿਸ ਦੇ ਫੁੱਲ ਵਡੇ ਸੁਗੰਧ ਵਾਲੇ ਮੰਨੇ ਗਏ ਹਨ. ਦੇਖੋ, ਸੁਰਤਰੁ. "ਮੰਦਾਰਨ ਕੁਸਮਾਂਜੁਲਿ ਅਰਪਹਿ"." (ਨਾਪ੍ਰ) ੨. ਮੂੰਗੇ ਦਾ ਪਿੰਡ। ੩. ਅੱਕ। ੪. ਧਤੂਰਾ। ੫. ਦੇਖੋ, ਮਢਾਲ। ੬. ਮੰਦ (ਛਨਿੱਛਰ) ਆਰ (ਮੰਗਲ). ਭਾਵ ਛਨਿੱਛਰ ਤੇ ਮੰਗਲਗ੍ਰਹ....
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰਗ੍ਯਾ- ਛੋਟਾ ਵਣ। ੨. ਦੇਖੋ, ਬਣਾਉ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਸਿੰਗਾਰ....
ਸੰਗ੍ਯਾ- ਵਨਮਾਲਾ. ਜੰਗਲੀ ਫੁੱਲਾਂ ਦੀ ਮਾਲਾ, ਜੋ ਗਲ ਤੋਂ ਗਿੱਟਿਆਂ ਤੀਕ ਲੰਮੀ ਹੋਵੇ ਅਤੇ ਜਿਸ ਦੇ ਮੇਰੁ ਦੀ ਥਾਂ ਕਦੰਬ ਦਾ ਫੁੱਲ ਹੋਵੇ. ਕਈ ਸੰਸਕ੍ਰਿਤ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਤੁਲਸੀ. ਕੁੰਦ, ਮੰਦਾਰ, ਹਾਰਸ਼ਿੰਗਾਰ, ਕਮਲ, ਇੰਨ੍ਹਾਂ ਪੰਜ ਪ੍ਰਕਾਰ ਦੇ ਫੁੱਲਾਂ ਤੋਂ ਬਣੀ ਹੋਈ ਮਾਲਾ ਦੀ ਵਨਮਾਲਾ ਸੰਗ੍ਯਾ ਹੈ. ਇਹ ਵਿਸਨੁ ਅਤੇ ਕ੍ਰਿਸਨ ਜੀ ਦਾ ਸ਼੍ਰਿੰਗਾਰ ਹੈ. "ਬਨਮਾਲਾ ਬਿਭੂਖਨ ਕਮਲ ਨੈਨ." (ਮਾਰੂ ਸੋਲਹੇ ਮਃ ੫) ੨. ਵਨਸ੍ਪਤਿ ਰੂਪ ਮਾਲਾ। ੩. ਵਨਮਾਲਾ ਪਹਿਰਨ ਵਾਲਾ. ਦੇਖੋ, ਬਨਮਾਲੀ। ੩. "ਮਿਲਿਆ ਹਰਿ ਬਨਮਾਲਾ." (ਮਾਲੀ ਮਃ ੪)...
ਸੰ. ਵਿਭੂਸਣ ਸੰਗ੍ਯਾ- ਉਹ ਵਸ੍ਤੁ, ਜਿਸ ਨਾਲ ਸ਼ੋਭਾ ਅਧਿਕ ਹੋਵੇ। ੨. ਗਹਿਣਾ. ਜ਼ੇਵਰ. "ਬਨਮਾਲਾ ਬਿਭੂਖਨ ਕਮਲਨੈਨ." (ਮਾਰੂ ਸੋਲਹੇ ਮਃ ੫) ੩. ਸ਼ੋਭਾ. ਛਬਿ....
ਨੇਤ੍ਰ. ਦੇਖੋ, ਨਯਣ ਅਤੇ ਨੈਣ. "ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ." (ਸੋਹਿਲਾ)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. वनमालिन्. ਵਨਮਾਲਾ ਪਹਿਰਨ ਵਾਲਾ ਵਿਸਨੁ। ੨. ਕ੍ਰਿਸਨ ਜੀ। ੩. ਕਰਤਾਰ, ਜੋ ਸਾਰੇ ਜੰਗਲਾਂ ਨੂੰ ਮਾਲਾਵਤ ਧਾਰਨ ਕਰਦਾ ਹੈ। ੪. ਪਰਸ਼ੁਰਾਮ ਬ੍ਰਾਹਮਣ ਦਾ ਭਾਈ ਇੱਕ ਵੈਦ੍ਯ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਕੇ ਪਰਉਪਕਾਰ ਅਰਥ ਇਲਾਜ, ਅਤੇ ਨਾਲ ਹੀ ਗੁਰਮਤ ਦਾ ਪ੍ਰਚਾਰ ਕੀਤਾ ਕਰਦਾ ਸੀ....
ਵਿ- ਹਰ਼ਿਤ (ਹਰਾ) ਦਾ ਸੰਖੇਪ. "ਦਾਵਾ ਅਗਨਿ ਰਹੇ ਹਰਿ ਬੂਟ." (ਰਾਮ ਅਃ ਮਃ ੫) ਹਰੇ ਬੂਟੇ।#੨. ਹਰਇੱਕ. ਹਰੇਕ. "ਹਰਿ ਭਾਵੈ ਹਰਿ ਨਿਸਤਾਰੇ." (ਗੂਜ ਮਃ ੪) ੩. ਕਿਰ. ਵਿ- ਹਰਕੇ. ਚੁਰਾਕੇ. "ਹਰਿ ਧਨ ਪਾਪ ਕਰੰਤ." (ਸਲੋਹ) ੪. ਸੰ. (हृ- इन) ਸੰਗ੍ਯਾ- ਵਿਸਨੁ. "ਦਸਿਕ ਅਸੁਰ ਹਰਿ ਘਾਏ." (ਹਜਾਰੇ ੧੦) ੫. ਕ੍ਰਿਸਨ ਜੀ ੬. ਪੌਂਡਕ ਵਾਸੁਦੇਵ. "ਆਇ ਭਿਰ੍ਯੋ ਹਰਿ ਹਰਿ ਸੋਂ."¹ (ਕ੍ਰਿਸਨਾਵ) ਕ੍ਰਿਸਨ ਜੀ ਨਾਲ ਪੌਂਡ੍ਰਕ ਵਾਸੁਦੇਵ ਆਕੇ ਲੜਿਆ। ੭. ਕਰਤਾਰ. ਪਰਮੇਸ਼੍ਵਰ. "ਬਿਨ ਹਰਿ ਨਾਮ ਨ ਬਾਚਨ ਪੈਹੈ." (ਹਜਾਰੇ ੧੦) "ਹਰਿ ਸਿੰਘਾਸਣੁ ਦੀਅਉ ਸਿਰਿ ਗੁਰੁ ਤਹ ਬੈਠਾਯਉ." (ਸਵੈਯੇ ਮਃ ੫. ਕੇ) ੮. ਚੰਦ੍ਰਮਾ. "ਹਰਿ ਸੋ ਮੁਖ ਹੈ." (ਚੰਡੀ ੧) ੯. ਸਿੰਹੁ. ਸ਼ੇਰ। ੧੦. "ਹਰਿ ੧੦. ਸੂਰਜ. "ਹਰਿ ਵੰਸ਼ ਵਿਖੇ ਅਵਤਾਰ ਭਏ." (ਗੁਪ੍ਰਸੂ) ੧੧. ਤੋਤਾ। ੧੨. ਸਰਪ। ੧੩. ਬਾਂਦਰ. ਵਾਨਰ. "ਹਤ ਰਾਵਣ ਕੋ ਲਿਯ ਸੰਗ ਚਮੂ ਹਰਿ." (ਗੁਪ੍ਰਸੂ) ੧੪. ਡੱਡੂ. ਮੇਂਡਕ। ੧੫. ਪੌਣ. ਹਵਾ। ੧੬. ਘੋੜਾ। ੧੭. ਯਮ। ੧੮. ਬ੍ਰਹਮਾ। ੧੯. ਇੰਦ੍ਰ। ੨੦. ਕਿਰਣ. ਰਸ਼ਿਮ੍। ੨੧. ਮੋਰ। ੨੨ ਕੋਕਿਲਾ। ੨੩ ਹੰਸ। ੨੪ ਅਗਨਿ। ੨੫ ਜਲ. ਦੇਖੋ, ਘਨਿ। ੨੬ ਪੀਲਾ ਰੰਗ। ੨੭ ਮਾਰਗ. ਰਸਤਾ। ੨੮ ਪਰਬਤ। ੨੯ ਹਾਥੀ। ੩੦ ਕਮਲ। ੩੧ ਰਾਜਾ। ੩੨ ਭੌਰਾ. ਭ੍ਰਮਰ। ੩੩ ਸੁਵਰਣ. ਸੋਨਾ. "ਸ੍ਰਿੰਗ ਧਰੇ ਹਰਿ ਧੇਨੁ ਹਜਾਰਾ." (ਕ੍ਰਿਸਨਾਵ) ੩੪ ਕਾਮਦੇਵ। ੩੫ ਮ੍ਰਿਗ. ਹਰਿਣ (ਹਰਨ) ੩੬ ਬਨ. ਜੰਗਲ. ਦੇਖੋ, ਦੌਂ। ੩੭ ਮੇਘ. ਬੱਦਲ. "ਘਨ ਸ੍ਯਾਮ ਬਿਰਾਜਤ ਹੈਂ ਹਰਿ, ਰਾਧਿਕਾ ਬਿੱਦੁਲਤਾ." (ਕ੍ਰਿਸਨਾਵ) ੩੮ ਆਕਾਸ਼। ੩੯ ਧਨੁਖ। ੪੦ ਬਾਣ. ਤੀਰ। ੪੧ ਖੜਗ. "ਕਰੱਧਰ ਕੈ ਹਰਿ" (ਚੰਡੀ ੧) ੪੨ ਸੰਖ "ਨਾਦ ਪ੍ਰਚੰਡ ਸੁਨ੍ਯੋ ਹਰਿ ਕਾ." (ਕ੍ਰਿਸਨਾਵ) ੪੩ ਚੰਦਨ. "ਹਿਰਡ ਪਲਾਸ ਸੰਗ ਹਰਿ ਬੁਹੀਆ." (ਬਿਲਾ ਅਃ ਮਃ ੪) ੪੪ ਹਰਿ ਚੰਦਨ, ਜੋ ਸੁਰਗ ਦਾ ਬਿਰਛ ਹੈ."ਪਾਰਜਾਤ ਹਰਿ ਹਰਿ ਰੁਖੁ." (ਟੋਡੀ ਮਃ ੫) ਪਾਰਿਜਾਤ ਅਤੇ ਹਰਿਚੰਦਨ ਬਿਰਛ ਹਰਿ (ਕਰਤਾਰ) ਹੈ.#ਉੱਪਰ ਲਿਖੇ ਹਰਿ ਸ਼ਬਦ ਦੇ ਬਹੁਤ ਉਦਾਹਰਣ#ਹੇਠ ਲਿਖੇ ਸਵੈਯੇ ਵਿੱਚ ਦੇਖੇ ਜਾਂਦੇ ਹਨ-#(ੳ) ਹਰਿ ਸੋ ਮੁਖ ਹੈ ਹਰਤੀ ਦੁਖ ਹੈ,#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ।#(ਅ) ਲੋਚਨ ਹੈਂ ਹਰਿ ਸੇ ਸਰਸੇ,#ਹਰਿ ਸੇ ਭਰੁਟੇ ਹਰਿ ਸੀ ਬਰਨੀ ਹੈ।#(ੲ) ਕੇਹਰਿ ਸੋ ਕਰਿਹਾਂ, ਚਲਬੋ ਹਰਿ,#ਪੈ ਹਰਿ ਕੀ ਹਰਨੀ ਤਰਨੀ ਹੈ।#(ਸ) ਹੈ ਕਰ ਮੇ ਹਰਿ ਪੈ ਹਰਿ ਸੋ,#ਹਰਿਰੂਪ ਕਿਯੇ ਹਰ ਕੀ ਧਰਨੀ ਹੈ.#(ਚੰਡੀ ੧)#(ਉ) ਚੰਦ ਜੇਹਾ ਮੁਖ ਹੈ, ਦੁੱਖ ਦੂਰ ਕਰਦੀ ਹੈ, ਜੁਲਫਾਂ ਸ਼ਿਵ ਦੇ ਹਾਰ (ਸੱਪ) ਦੀ ਸ਼ੋਭਾ ਚੁਰਾਉਂਦੀਆਂ ਹਨ.#(ਅ) ਨੇਤ੍ਰ ਕਮਲ ਤੋਂ ਵਧਕੇ ਕਮਾਣ ਜੇਹੀ ਭੌਹਾਂ, ਤੀਰ ਜੇਹੀ ਪਲਕਾਂ ਹਨ.#(ੲ) ਸ਼ੇਰ ਜੇਹਾ ਕਟਿਭਾਗ, ਹਾਥੀ ਜੇਹੀ ਚਾਲ, ਹਰਿ ਤਰੁਣੀ (ਕਾਮ ਦੀ ਇਸਤ੍ਰੀ- ਰਤਿ) ਦੀ ਸ਼ੋਭਾ ਦੂਰ ਕਰਨ ਵਾਲੀ ਹੈ.#(ਸ) ਹੱਥ ਵਿੱਚ ਖੜਗ ਹੈ, ਜੋ ਸੂਰਜ ਜੇਹਾ ਚਮਕੀਲਾ ਹੈ, ਮਨੋਹਰ ਰੂਪ ਧਾਰੇ ਹੋਏ ਸ਼ਿਵ ਦੀ ਅਰਧਾਂਗਿਨੀ ਹੈ....
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....