pakho, pakhokēपॱखो, पॱखोके
ਜਿਲਾ ਗੁਰਦਾਸਪੁਰ ਵਿੱਚ ਡੇਰਾ (ਦੇਹਰਾ) ਨਾਨਕ ਤੋਂ ਤਿੰਨ ਕੋਹ ਤੇ, ਰਾਵੀ ਤੋਂ ਪਾਰ ਇੱਕ ਪਿੰਡ ਹੈ, ਜਿੱਥੇ ਬਾਬਾ ਮੂਲਚੰਦ ਚੋਣਾ ਖਤ੍ਰੀ ਗੁਰੂ ਨਾਨਕਦੇਵ ਜੀ ਦਾ ਸਹੁਰਾ, ਬਟਾਲੇ ਵਸਣ ਤੋਂ ਪਹਿਲਾਂ, ਰਹਿੰਦਾ ਸੀ. ਅਜਿੱਤਾ ਰੰਧਾਵਾ ਸਤਿਗੁਰੂ ਦਾ ਆਤਮਗ੍ਯਾਨੀ ਸਿੱਖ ਏਥੇ ਹੀ ਹੋਇਆ ਹੈ. ਦੇਖੋ, ਟਾਲ੍ਹੀਸਾਹਿਬ ਨੰਃ ੨.
जिला गुरदासपुर विॱच डेरा (देहरा) नानक तों तिंन कोह ते, रावी तों पार इॱक पिंड है, जिॱथे बाबा मूलचंद चोणा खत्री गुरू नानकदेव जी दा सहुरा, बटाले वसण तों पहिलां, रहिंदा सी. अजिॱता रंधावा सतिगुरू दा आतमग्यानी सिॱख एथे ही होइआ है. देखो, टाल्हीसाहिब नंः २.
ਅ਼. [ضِلع] ਜਿਲਅ਼. ਸੰਗ੍ਯਾ- ਪਰਗਨਾ. ਪ੍ਰਾਂਤ. "ਬਹੁਰੋ ਬਸ ਤੋਹਿ ਨ ਔਰ ਜਿਲੈ." (ਨਾਪ੍ਰ) ੨. ਅ਼. [جلا] ਦੂਰ ਕਰਨਾ. ਮਿਟਾਉਣਾ। ੩. ਮੈਲ ਉਤਾਰਕੇ ਸਾਫ਼ ਕਰਨਾ। ੪. ਦੇਸ਼ ਅਥਵਾ ਘਰ ਤੋਂ ਕੱਢਣਾ....
ਪੰਜਾਬ ਦੇ ਇੱਕ ਜਿਲੇ ਦਾ ਪ੍ਰਧਾਨ ਨਗਰ, ਜੋ ਅੰਮ੍ਰਿਤਸਰ ਤੋਂ ਰੇਲ ਦੇ ਰਸਤੇ ੪੫ ਮੀਲ ਹੈ. ਇੱਥੇ ਬੰਦਾਬਹਾਦੁਰ ਨੂੰ ਅਬਦੁਲਸਮਦਖ਼ਾਨ ਨੇ ਵੀਹ ਹਜਾਰ ਫੌਜ ਨਾਲ ਘੇਰ ਲਿਆ ਸੀ ਅਤੇ ਫੜਕੇ ਦਿੱਲੀ ਭੇਜ ਦਿੱਤਾ ਸੀ, ਦੇਖੋ, ਬੰਦਾ ਬਹਾਦੁਰ....
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਸੰਗ੍ਯਾ- ਦੇਹ (ਸ਼ਰੀਰ) ਦਾ ਹੋਇਆ ਹੈ ਅੰਤਿਮ ਸੰਸਕਾਰ ਜਿਸ ਥਾਂ. ਸਮਾਧਿ। ੨. ਸਮਾਧਿ ਤੇ ਬਣਾਇਆ ਹੋਇਆ ਮੰਦਿਰ। ੩. ਦੇਵਗ੍ਰਿਹ. ਦੇਵਤਾ ਦਾ ਘਰ ਦੇਵਮੰਦਿਰ. "ਦੇਹਰਾ ਮਸੀਤ ਸੋਈ." (ਅਕਾਲ)...
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਵਿ- ਤੀਨ. ਤ੍ਰਯ (ਤ੍ਰੈ)....
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਰਮਣ ਕੀਤੀ. ਭੋਗੀ. "ਰਾਵੀ ਸਿਰਜਨਹਾਰਿ." (ਮਃ ੩. ਵਾਰ ਸ੍ਰੀ) ੨. ਸੰਗ੍ਯਾ- ਐਰਾਵਤੀ ਨਦੀ. ਰਿਗਵੇਦ ਵਿੱਚ ਇਸ ਦਾ ਨਾਮ ਪਰੁਸਨੀ (परुष्णी) ਆਇਆ ਹੈ. ਰਾਵੀ ਕੁੱਲੂ ਦੇ ਇਲਾਕੇ ਤੋਂ ਨਿਕਲਕੇ ਚੰਬਾ ਮਾਧੋਪੁਰ ਦੇਹਰਾ ਬਾਬਾ ਨਾਨਕ ਲਹੌਰ ਮਾਂਟਗੁਮਰੀ. ਮੁਲਤਾਨ ਆਦਿ ਵਿੱਚ ੪੫੦ ਮੀਲ ਵਹਿਂਦੀ ਹੋਈ, ਚਨਾਬ (ਚੰਦ੍ਰਭਾਗਾ) ਨੂੰ ਜਾ ਮਿਲਦੀ ਹੈ....
ਸੰਗ੍ਯਾ- ਪਾੜ. ਸੰਨ੍ਹ. ਨਕ਼ਬ. "ਇਸ ਕੋ ਪਾਰ ਦਯੋ ਦਰਸਾਵੈ." (ਗੁਪ੍ਰਸੂ) ੨. ਸੰ. पार्. ਧਾ- ਸਮਾਪਤ ਕਰਨਾ, ਪੂਰਾ ਕਰਨਾ। ੩. ਸੰਗ੍ਯਾ- ਦੂਜਾ ਕਿਨਾਰਾ. ਪਰਲਾ ਕਿਨਾਰਾ. ਅਪਰ ਤਟ. "ਪਾਰ ਪਰੇ ਜਗਸਾਗਰ ਤੇ." (ਗੁਪ੍ਰਸੂ) ੪. ਅੰਤ. ਹੱਦ. "ਪਾਰ ਨ ਪਾਇ ਸਕੈ ਪਦਮਾਪਤਿ." (ਅਕਾਲ) ੫. ਕ੍ਰਿ. ਵਿ- ਪਰਲੇ ਪਾਸੇ. ਦੂਜੀ ਵੱਲ। ੬. ਦੇਖੋ, ਪਾਰਿ. ਪਾੜਕੇ. "ਉਰ ਤੇ ਪਰਦਾ ਭ੍ਰਮ ਕੋ ਸਭ ਪਾਰ." (ਗੁਪ੍ਰਸੂ) ੭. ਫ਼ਾ. [پار] ਪਿਛਲਾ ਸਾਲ. ਵੀਤਿਆ ਵਰ੍ਹਾ। ੮. ਫ਼ਾ. [پارہ] ਪਾਰਹ. ਖੰਡ ਟੁਕੜਾ. ਟੂਕ. "ਸਿਰ ਕਰਵਤ ਸਹਿ ਤਰੁ ਪਾਰ ਪਾਰ ਹੈ." (ਭਾਗੁ ਕ) ਪਾਰਹ ਪਾਰਹ ਹੁੰਦਾ ਹੈ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਫ਼ਾ. [بابا] ਸੰਗ੍ਯਾ- ਪਿਤਾ. ਬਾਪ. "ਬਾਬਾ, ਹੋਰ ਖਾਣਾ ਖੁਸੀ ਖੁਆਰ."¹ (ਸ੍ਰੀ ਮਃ ੧) ੨. ਦਾਦਾ। ੩. ਪ੍ਰਧਾਨ ਮਹੰਤ। ੪. ਸਤਿਗੁਰੂ ਨਾਨਕਦੇਵ. "ਘਰਿ ਘਰਿ ਬਾਬਾ ਗਾਵੀਐ." (ਭਾਗੁ) "ਜਾਹਰ ਪੀਰ ਜਗਤਗੁਰੁ ਬਾਬਾ." (ਭਾਗੁ) ਦੇਖੋ, ਬਾਬੇਕੇ। ੫. ਬਜ਼ੁਰਗ ਲਈ ਸਨਮਾਨ ਬੋਧਕ. ਸ਼ਬਦ. "ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ." (ਭੈਰ ਕਬੀਰ)...
ਜਿਲਾ ਗੁਰਦਾਸਪੁਰ ਦੇ ਪੱਖੋਕੇ ਅਤੇ ਬਟਾਲੇ ਪਿੰਡਾਂ ਦਾ ਵਸਨੀਕ ਚੋਣਾਖਤ੍ਰੀ ਬਾਬਾ ਮੂਲਚੰਦ, ਜਿਸ ਦੀ ਸੁਪੁਤ੍ਰੀ ਸ਼੍ਰੀ ਮਤੀ ਸੁਲਖਣੀ ਜੀ ਦਾ ਵਿਆਹ ਸ਼੍ਰੀਗੁਰੂ ਨਾਨਕਦੇਵ ਜੀ ਨਾਲ ਹੋਇਆ. ਦੇਖੋ, ਸੁਲਖਣੀ ਮਾਤਾ। ੨. ਭਾਈ ਮੂਲਚੰਦ, ਜਿਸ ਦਾ ਜਨਮ ਸੰਮਤ ੧੭੦੫ ਵਿੱਚ ਹੋਇਆ. ਇਹ ਕਰਨੀ ਵਾਲਾ ਗੁਰਸਿੱਖ ਹੋਇਆ ਹੈ. ਦੇਖੋ, ਗੰਗਾਰਾਮ....
ਕ੍ਰਿ- ਚੋ ਲੈਣਾ. ਦੁਹਨ ਕਰਨਾ. ਚੁਆਉਣਾ ਟਪਕਾਉਣਾ. "ਅੰਮ੍ਰਿਤ ਹਰਿ ਮੁਖਿ ਚੋਇ ਜੀਉ." (ਆਸਾ ਛੰਤ ਮਃ ੪) ਚੁਇਣਾ ਕ੍ਰਿਯਾ ਦਾ ਰੂਪਾਂਤਰ ਭੀ ਚੋਣਾ ਹੈ. ਟਪਕਣਾ। ੨. ਵਿ- ਚੁਗਣ ਵਾਲਾ. ਚੁਣਨ ਵਾਲਾ। ੩. ਸੰਗ੍ਯਾ- ਇੱਕ ਖਤ੍ਰੀ ਗੋਤ੍ਰ. ਸ਼੍ਰੀ ਗੁਰੂ ਨਾਨਕ ਦੇਵ ਦਾ ਸਹੁਰਾ ਬਾਬਾ ਮੂਲਚੰਦ ਇਸੇ ਜਾਤਿ ਦਾ ਸੀ.#"ਭਾਖਤ ਜੈਰਾਮ ਚੋਣਾ ਗੋਤ ਮੂਲਾ ਨਾਮ ਤਿਂਹ#ਤਨੁਜਾ ਹੈ ਧਾਮ ਸੋ ਰੰਧਾਵੇ ਪਟਵਾਰੀਆ."#(ਨਾਪ੍ਰ)...
ਸੰ. क्षत्रिय ਕ੍ਸ਼ਤ੍ਰਿਯ. ਹਿੰਦੂਆਂ ਦੇ ਚਾਰ ਵਰਣਾਂ ਵਿੱਚੋਂ ਦੂਜਾ ਵਰਣ. "ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ." (ਗਉ ਥਿਤੀ ਮਃ ੫) ੨. ਯੋਧਾ. ਪ੍ਰਜਾ ਨੂੰ ਭੈ ਤੋਂ ਬਚਾਉਣ ਵਾਲਾ. "ਖਤ੍ਰੀ ਸੋ ਜੁ ਕਰਮਾ ਕਾ ਸੂਰੁ." (ਸਵਾ ਮਃ ੧) ੩. ਬਹੁਤ ਖ਼ਿਆਲ ਕਰਦੇ ਹਨ ਕਿ ਛਤ੍ਰੀ ਅਤੇ ਖਤ੍ਰੀ ਸ਼ਬਦ ਦੇ ਭਿੰਨ ਅਰਥ ਹਨ, ਪਰੰਤੂ ਐਸਾ ਨਹੀਂ. ਦੋਹਾਂ ਦਾ ਮੂਲ ਕ੍ਸ਼ਤ੍ਰਿਯ ਸ਼ਬਦ ਹੈ. ਪੁਰਾਣਾਂ ਵਿੱਚ ਕ੍ਸ਼ਤ੍ਰੀਆਂ ਦੇ ਮੁੱਖ ਦੋ ਵੰਸ਼ ਲਿਖੇ ਹਨ, ਇੱਕ ਸੂਰਜਵੰਸ਼, ਜਿਸ ਵਿੱਚ ਰਾਮਚੰਦ੍ਰ ਜੀ ਹੋਏ ਹਨ, ਦੂਜਾ ਚੰਦ੍ਰਵੰਸ਼, ਜਿਸ ਵਿੱਚ ਕ੍ਰਿਸ੍ਨ ਜੀ ਪ੍ਰਗਟੇ ਹਨ.#ਵਰਤਮਾਨ ਕਾਲ ਵਿੱਚ ਖਤ੍ਰੀ ਚਾਰ ਭਾਗਾਂ ਵਿੱਚ ਵੰਡੇ ਹੋਏ ਹਨ- ਬਾਰ੍ਹੀ, ਖੁਖਰਾਣ, ਬੁੰਜਾਹੀ ਅਤੇ ਸਰੀਨ.#ਬਾਰ੍ਹੀ ਬਾਰਾਂ ਗੋਤਾਂ ਵਿੱਚ, ਖੁਖਰਾਣ ਅੱਠ ਗੋਤਾਂ ਵਿੱਚ,¹ ਬੁੰਜਾਹੀ ਬਵੰਜਾ ਅਤੇ ਸਰੀਨ ਵੀਹ ਗੋਤ੍ਰਾਂ ਵਿੱਚ ਵੰਡੇ ਹੋਏ (ਵਿਭਕ੍ਤ) ਹਨ. ਖਤ੍ਰੀਆਂ ਵਿੱਚ ਢਾਈ ਘਰ ਦੇ ਖਤ੍ਰੀ- ਸੇਠ, ਮੇਹਰਾ, ਕਪੂਰ ਅਤੇ ਖੰਨਾ ਹਨ. ਛੀ ਜਾਤੀ ਵਿੱਚ- ਬਹਲ, ਧੌਨ, ਚੋਪੜਾ, ਸਹਗਲ, ਤਲਵਾੜ ਅਤੇ ਪੁਰੀ ਹਨ. ਪੰਜ ਜਾਤੀ ਵਿੱਚ- ਬਹਲ, ਬੇਰੀ ਸਹਗਲ, ਵਾਹੀ ਅਤੇ ਵਿੱਜ ਹਨ.#ਸ਼੍ਰੀ ਗੁਰੂ ਨਾਨਕ ਦੇਵ ਦੇ ਜਨਮ ਨਾਲ ਵੇਦੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਨਾਲ ਤ੍ਰੇਹਣ (ਅਥਵਾ ਤੇਹਣ), ਸ਼੍ਰੀ ਗੁਰੂ ਅਮਰ ਦੇਵ ਜੀ ਦੇ ਜਨਮ ਕਰਕੇ ਭੱਲੇ ਅਤੇ ਸ਼੍ਰੀ ਗਰੂ ਰਾਮਦਾਸ ਸਾਹਿਬ ਦੇ ਪ੍ਰਗਟਣ ਕਰਕੇ ਸੋਢੀ ਗੋਤ੍ਰ ਜੋ ਮਾਨ ਯੋਗ੍ਯ ਹੋਏ ਹਨ, ਇਹ ਸਰੀਨ ਜਾਤਿ ਦੇ ਅੰਦਰ ਹਨ.#ਖਤ੍ਰੀਆਂ ਵਿੱਚ ਇਹ ਕਥਾ ਚਲੀ ਆਈ ਹੈ ਕਿ ਦਿੱਲੀਪਤਿ ਅਲਾਉੱਦੀਨ ਖ਼ਲਜੀ ਦੇ ਸਮੇਂ ਜਦ ਬਹੁਤ ਖਤ੍ਰੀਸਿਪਾਹੀ ਜੰਗ ਵਿੱਚ ਮਾਰੇ ਗਏ, ਤਦ ਉਨ੍ਹਾਂ ਦੀਆਂ ਵਿਧਵਾ ਇਸਤ੍ਰੀਆਂ ਦਾ ਪੁਨਰਵਿਵਾਹ ਕਰਾਉਣ ਲਈ ਬਾਦਸ਼ਾਹ ਨੇ ਯਤਨ ਕੀਤਾ. ਜਿਨ੍ਹਾਂ ਖਤ੍ਰੀਆਂ ਨੇ ਸ਼ਾਹੀ ਹੁਕਮ ਮੰਨਿਆ ਉਨ੍ਹਾਂ ਦਾ ਨਾਉਂ ਸਰੀਨ (ਸ਼ਰਹ- ਆਈਨ ਮੰਨਣ ਵਾਲੇ) ਹੋਇਆ. ਵਿਧਵਾ- ਵਿਵਾਹ ਦੇ ਵਿਰੁੱਧ ਕਜਨੰਦ ਗ੍ਰਾਮ ਦੇ ਨਿਵਾਸੀ ਧੰਨਾ ਮਿਹਰਾ ਆਦਿ ਖਤ੍ਰੀ, ਜੋ ਬਾਦਸ਼ਾਹ ਪਾਸ ਅਪੀਲ ਕਰਨ ਲਈ ਤੁਰੇ, ਉਨ੍ਹਾਂ ਨਾਲ ਸ਼ਾਮਿਲ ਹੋਣ ਵਾਲੇ ਖਤ੍ਰੀ ਜੋ ਢਾਈ ਕੋਹ ਪੁਰ ਜਾ ਮਿਲੇ ਉਹ ਢਾਈ ਘਰ, ਬਾਰਾਂ ਕੋਹ ਪੁਰ ਮਿਲਣ ਵਾਲੇ ਬਾਰ੍ਹੀ ਪ੍ਰਸਿੱਧ ਹੋਏ. ਇਸ ਪਿੱਛੋਂ ਜੋ ਬਹੁਤ ਜਗਾ ਦੇ ਖਤ੍ਰੀ ਭਿੰਨ ਭਿੰਨ ਦੂਰੀ ਤੇ ਮਿਲੇ ਉਨ੍ਹਾਂ ਦੀ ਸੰਗ੍ਯਾ ਬਹੁਜਾਈ (ਬੁੰਜਾਹੀ) ਹੋਈ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਦੇਖੋ, ਸਸੁਰਾਰ. "ਸਹੁਰਾ ਵਾਦੀ." (ਵਾਰ ਰਾਮ ੨. ਮਃ ੫) ਭਾਵ- ਅਗ੍ਯਾਨ....
ਸੰ. ਵਸਨ. ਸਿੰਧੀ. ਵਸਣੁ. ਰਹਿਣਾ. ਨਿਵਾਸ ਕਰਨਾ. ਦੇਖੋ, ਵਸ ੨। ੨. ਸੰ. वर्षण. ਵਰ੍ਸਣ. ਬਰਸਣਾ. ਵਰ੍ਹਣਾ. ਮੀਂਹ ਪੈਣਾ. ਦੇਖੋ, ਵਸਸੀ ੨....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਪੱਖੋ ਪਿੰਡ (ਜਿਲਾ ਗੁਰਦਾਸਪੁਰ) ਦਾ ਚੌਧਰੀ ਰੰਧਾਵਾ ਜੱਟ, ਜੋ ਗੁਰੂ ਨਾਨਕ ਦੇਵ ਦਾ ਸਿੱਖ ਹੋਕੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. ਜਨਮਸਾਖੀਆਂ ਵਿੱਚ ਇਸ ਨਾਲ ਹੋਈ ਗੋਸਟਿ ਵਿਸਤਾਰ ਨਾਲ ਲਿਖੀ ਹੈ....
ਇੱਕ ਜੱਟ ਜਾਤਿ, ਜੋ ਜੈਸਲਵੰਸ਼ ਵਿੱਚ ਹੋਣ ਵਾਲੇ ਪ੍ਰਤਾਪੀ "ਰੰਧਾਵੇ" ਭੱਟੀ ਤੋਂ ਚੱਲੀ ਹੈ. ਬਾਬਾ ਬੁੱਢਾ ਜੀ ਇਸੇ ਜਾਤਿ ਵਿੱਚੋਂ ਸਨ. "ਜਿੱਤਾ ਰੰਧਾਵਾ ਭਲਾ ਬੂੜਾ ਬੁੱਢਾ ਇਕ ਮਨ ਧਿਆਵੈ." (ਭਾਗੁ)...
ਸੰਗ੍ਯਾ- ਬ੍ਰਹਮਗ੍ਯਾਨੀ। ੨. ਸ੍ਵਰੂਪ ਦਾ ਗ੍ਯਾਤਾ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਕ੍ਰਿ. ਵਿ- ਇਸ ਥਾਂ. ਇਸ ਜਗਾ। ੨. ਇਸ ਲੋਕ ਵਿੱਚ. "ਏਥੈ ਓਥੈ ਨਾਨਕਾ ਕਰਤਾ ਰਖੈ ਪਤਿ." (ਜਸਾ)...
ਉਹ ਟਾਲ੍ਹੀ, ਜਿਸ ਹੇਠ ਦਸਾਂ ਸਤਿਗੁਰਾਂ ਵਿੱਚੋਂ ਕੋਈ ਵਿਰਾਜਿਆ ਹੈ ਅਥਵਾ ਸਤਿਗੁਰੂ ਦੇ ਇਤਿਹਾਸ ਨਾਲ ਜਿਸ ਦਾ ਸੰਬੰਧ ਹੈ. ਹੇਠ ਲਿਖੀਆਂ ਟਾਲ੍ਹੀਆਂ ਪ੍ਰਸਿੱਧ ਹਨ:-#੧. ਅਮ੍ਰਿਤਸਰ ਜੀ ਵਿੱਚ ਸੰਤੋਖਸਰ ਦੇ ਕਿਨਾਰੇ ਉਹ ਟਾਲ੍ਹੀ ਜਿਸ ਹੇਠ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਵਿਰਾਜਿਆ ਕਰਦੇ ਸਨ।#੨. ਡੇਰਾ ਬਾਬਾ ਨਾਨਕ ਤੋਂ ਸੱਤ ਕੋਹ ਉੱਤਰ ਪਿੰਡ ਪੱਖੋਕੇ ਤੋਂ ਪੱਛਮ, ਆਬਾਦੀ ਦੇ ਨਾਲ ਹੀ ਬਾਬਾ ਸ਼੍ਰੀਚੰਦ ਜੀ ਦੀ ਟਾਲ੍ਹੀ, ਜਿਸ ਹੇਠ ਬੈਠਕੇ ਧ੍ਯਾਨਪਰਾਇਣ ਹੋਇਆ ਕਰਦੇ ਸਨ ਅਤੇ ਇੱਥੇ ਇੱਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਭੀ ਬਾਬਾ ਜੀ ਦਾ ਦਰਸ਼ਨ ਕਰਨ ਗਏ ਕੁਝ ਕਾਲ ਵਿਰਾਜੇ ਹਨ. ਇਸ ਗੁਰਦ੍ਵਾਰੇ ਨਾਲ ੫੦ ਘੁਮਾਉਂ ਜ਼ਮੀਨ ਇੱਥੇ, ਅਤੇ ੩੦੦ ਵਿੱਘੇ ਬਾਰ ਵਿੱਚ ਹੈ ਅਰ ਤੇਰਾਂ ਸੌ ਰੁਪਏ ਸਾਲਾਨਾ ਜਾਗੀਰ ਹੈ. ਅੱਸੂ ਬਦੀ ੫. ਨੂੰ ਮੇਲਾ ਲਗਦਾ ਹੈ.#੩. ਜਿਲ੍ਹਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ, ਥਾਣਾ ਸ਼ਾਹਗਰੀਬ ਵਿੱਚ ਇੱਕ ਪਿੰਡ ਘੱਕਾ ਕੋਟਲੀ ਹੈ, ਉਸ ਤੋਂ ਅਗਨਿ ਕੋਣ ਆਬਾਦੀ ਦੇ ਪਾਸ ਹੀ ਗੁਰੂ ਹਰਿਰਾਇ ਸਾਹਿਬ ਟਾਲ੍ਹੀ ਬਿਰਛ ਹੇਠ ਵਿਰਾਜੇ ਹਨ, ਜੋ ਹੁਣ ਸੁੱਕ ਗਿਆ ਹੈ, ਪਰ ਉਸ ਦੀ ਥਾਂ ਹੋਰ ਪੈਦਾ ਹੋਗਿਆ ਹੈ. ਇੱਥੇ ਗੁਰੂ ਸਾਹਿਬ ਨੇ ਮੂਲੇ ਨੂੰ ਖ਼ਰਗੋਸ਼ ਦੀ ਯੋਨਿ ਤੋਂ ਮੁਕ੍ਤ ਕੀਤਾ, ਜਿਸਦੀ ਸਮਾਧ ਪਿੰਡ ਕਲ੍ਹਾਬੂਹਾ ਦੇ ਪਾਸ ਸੜਕ ਦੇ ਕਿਨਾਰੇ ਹੈ. ਭਾਈ ਫਤੇਚੰਦ ਪ੍ਰੇਮੀ ਸਿੱਖ ਦੀ ਪ੍ਰੀਤਿ ਕਰਕੇ ਗੁਰੂ ਸਾਹਿਬ ਕੁਝ ਦਿਨ ਇਸ ਟਾਲ੍ਹੀ ਪਾਸ ਠਹਿਰੇ ਹਨ. ਇਸ ਗੁਰਦ੍ਵਾਰੇ ਨੂੰ ਪੰਜਾਹ ਵਿੱਘੇ ਜ਼ਮੀਨੇ, ਅਤੇ ਸੌ ਰੁਪਯਾ ਸਾਲਾਨਾ ਜਾਗੀਰ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਨਾਰੋਵਾਲ ਤੋਂ ਨੌ ਮੀਲ ਪੂਰਵ ਹੈ.#੪. ਜ਼ਿਲ੍ਹਾ ਜਲੰਧਰ, ਤਸੀਲ ਨਵਾਂਸ਼ਹਿਰ, ਥਾਣਾ ਰਾਹੋਂ ਦੇ ਪਿੰਡ ਦੌਲਤਪੁਰ ਤੋਂ ਵਾਯਵੀ ਕੋਣ ਆਬਾਦੀ ਦੇ ਨਾਲ ਹੀ ਬਾਬਾ ਸ਼੍ਰੀਚੰਦ ਜੀ ਦਾ ਅਸਥਾਨ ਹੈ. ਬਾਬਾ ਜੀ ਕੀਰਤਪੁਰ ਵੱਲ ਜਾਂਦੇ ਹੋਏ ਤਿੰਨ ਦਿਨ ਇੱਥੇ ਟਾਲ੍ਹੀ ਹੇਠ ਰਹੇ. ਇਸ ਨਾਲ ੧੭. ਘੁਮਾਉਂ ਦੇ ਕ਼ਰੀਬ ਜ਼ਮੀਨ ਹੈ. ੧. ਹਾੜ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਨਵਾਂਸ਼ਹਿਰ ਤੋਂ ੯. ਮੀਲ ਪੂਰਵ ਹੈ।#੫. ਜਿਲ੍ਹਾ ਹੁਸ਼ਿਆਰਪੁਰ, ਤਸੀਲ ਦੁਸੂਹਾ, ਥਾਣਾ ਟਾਂਡਾ ਦੇ ਪਿੰਡ 'ਮੂਣਕ' ਦੇ ਬਾਹਰਵਾਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਸ਼ਿਕਾਰ ਖੇਡਦੇ ਇੱਥੇ ਆਏ. ਟਾਲ੍ਹੀ ਦੇ ਨਾਲ ਗੁਰੂ ਜੀ ਦਾ ਘੋੜਾ ਬੱਧਾ ਸੀ. ਸਾਧਾਰਣ ਜਿਹਾ ਮੰਜੀਸਾਹਿਬ ਬਣਿਆ ਹੋਇਆ ਹੈ, ਸੇਵਾਦਾਰ ਕੋਈ ਨਹੀਂ ਹੈ. ਦੋ ਕਨਾਲ ਜ਼ਮੀਨ ਦਾ ਅਹ਼ਾਤ਼ਾ ਹੈ. ਹਾੜ ਵਦੀ ੧. ਨੂੰ ਮੇਲਾ ਹੁੰਦਾ ਹੈ. ਗੁਰਦ੍ਵਾਰੇ ਪਾਸ ਇੱਕ ਬਹੁਤ ਸੁੰਦਰ ਨਦੀ ਚਲ ਰਹੀ ਹੈ. ਰੇਲਵੇ ਸਟੇਸ਼ਨ ਟਾਂਡਾ ਤੋਂ ਉੱਤਰ ਦੇ ਮੀਲ ਦੇ ਕਰੀਬ ਹੈ।#੬. ਲਹੌਰ ਰੇਲਵੇ ਸਟੇਸ਼ਨ ਪਾਸ ਬਾਬਾ ਸ਼੍ਰੀਚੰਦ ਜੀ ਦੀ ਟਾਲ੍ਹੀ....