ਪੰਚਾਇਣ, ਪੰਚਾਇਣੁ

panchāina, panchāinuपंचाइण, पंचाइणु


ਪੰਚਾਯਤਨ. ਪੰਜਾਂ ਦਾ ਸਮੂਹ. ਪੰਜਾਂ ਦਾ ਇਕੱਠ। ੨. ਪੰਜ ਤੱਤਾਂ ਦਾ ਸਮੂਹ, ਸ਼ਰੀਰ ਦੇਹ। ੩. ਚਾਰ ਅੰਤਹਕਰਣ ਅਤੇ ਜੀਵਾਤਮਾ। ੪. ਪੰਜ ਗ੍ਯਾਨਇੰਦ੍ਰਿਯ. "ਤਸ- ਕਰ ਮਾਰਿ ਵਸੀ ਪੰਚਾਇਣਿ." (ਸੂਹੀ ਛੰਤ ਮਃ ੧) ਕਾਮਾਦਿ ਚੋਰ ਮਾਰਕੇ ਵਸ਼ ਕੀਤਾ ਹੈ ਸ਼ਬਦਾਦਿ ਵਿਸਿਆਂ ਦਾ ਸਮੂਹ। ੫. ਪੰਚਾਂ ਦੀ ਸਭਾ. ਪੰਚਾਇਤ. "ਰਾਜਾ ਤਖਤਿ ਟਿਕੈ ਗੁਣੀ ਭੈ ਪੰਚਾਇਣੁ ਰਤੁ." (ਮਾਰੂ ਮਃ ੧) ੬. ਪੰਜਾਂ ਦਾ ਸਰੂਪ. ਪੰਜਾਂ ਦਾ ਮਜਮੂਅਹ. "ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ." (ਵਾਰ ਰਾਮ ੩)


पंचायतन. पंजां दा समूह. पंजां दा इकॱठ। २. पंज तॱतां दा समूह, शरीर देह। ३. चार अंतहकरण अते जीवातमा। ४. पंज ग्यानइंद्रिय. "तस- कर मारि वसी पंचाइणि." (सूही छंत मः १) कामादि चोर मारके वश कीता है शबदादि विसिआं दा समूह। ५. पंचां दी सभा. पंचाइत. "राजा तखति टिकै गुणी भै पंचाइणु रतु." (मारू मः १) ६. पंजां दा सरूप. पंजां दा मजमूअह. "चारे जागे चहु जुगी पंचाइणु आपे होआ." (वार राम ३)