pradhamāप्रथमा
ਸੰਗ੍ਯਾ- ਪਹਿਲੀ ਵਿਭਕ੍ਤਿ. ਕਰਤਾ ਕਾਰਕ। ੨. ਏਕਮ ਤਿਥਿ। ੩. ਤੰਤ੍ਰਸ਼ਾਸਤ੍ਰ ਅਨੁਸਾਰ ਪ੍ਰਥਮਾ ਨਾਮ ਸ਼ਰਾਬ ਦਾ ਹੈ, ਕਿਉਂਕਿ ਸਾਰੀ ਵਸਤਾਂ ਤੋਂ ਪਹਿਲਾਂ ਇਸ ਦੀ ਲੋੜ ਪੈਂਦੀ ਹੈ.
संग्या- पहिली विभक्ति. करता कारक। २. एकम तिथि। ३. तंत्रशासत्र अनुसार प्रथमा नाम शराब दा है, किउंकि सारी वसतां तों पहिलां इस दी लोड़ पैंदी है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿਭਾਗ. ਹਿੱਸਾ। ੨. ਵ੍ਯਾਕਰਣ ਅਨੁਸਾਰ ਕਾਰਕਾਂ ਦੇ ਭੇਦ. ਸੁਪ੍ ਤਿਙ੍ਹ੍ਹ ਪ੍ਰਤ੍ਯਯ. ਦੇਖੋ, ਕਾਰਕ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰ. ਵਿ- ਕਰਨ ਵਾਲਾ. ਕਰਤਾ. ਇਸ ਸ਼ਬਦ ਦਾ ਵਿਸ਼ੇਸ ਕਰਕੇ ਪ੍ਰਯੋਗ ਦੂਜੇ ਸ਼ਬਦਾਂ ਨਾਲ ਮਿਲਕੇ ਹੋਇਆ ਕਰਦਾ ਹੈ, ਜੈਸੇ- ਸੁਖਕਾਰਕ, ਦੁਖਕਾਰਕ ਆਦਿ। ੨. ਸੰਗ੍ਯਾ- ਵ੍ਯਾਕਰਣ ਅਨੁਸਾਰ ਸੰਗ੍ਯਾ ਅਥਵਾ ਸਰਵਨਾਮ ਸ਼ਬਦ ਦੀ ਉਹ ਅਵਸਥਾ, ਜਿਸ ਨਾਲ ਉਸ ਦੀ ਕ੍ਰਿਯਾ ਨਾਲ ਸੰਬੰਧ ਪ੍ਰਗਟ ਹੋਵੇ. Case. ਕਾਰਕ ਛੀ ਹਨ-#ਕਰਤਾ, ਕਰਮ, ਕਰਣ, ਸੰਪ੍ਰਦਾਨ, ਅਪਾਦਾਨ ਅਤੇ ਅਧਿਕਰਣ. ਇਨ੍ਹਾਂ ਵਿੱਚ ਸਸ੍ਨੀ ਵਿਭਕਤੀ ਬਿਨਾ ਹੋਰ ਸਭੋ ਵਿਭਕਤੀਆਂ ਯਥਾਕ੍ਰਮ ਲਗਦੀਆਂ ਹਨ.¹#ਉਦਾਹਰਣ-#(ੳ) ਕਰਤਾ- ਗੁਰਮੁਖ ਸਿੰਘ ਪਾਠ ਕਰਦਾ ਹੈ. ਗੁਰੂ ਦੇ ਸਿੱਖ ਨੇ ਅਰਦਾਸ ਕੀਤੀ.#(ਅ) ਕਰਮ- ਸਿੱਖ ਨੂੰ ਪ੍ਰਸਾਦ ਛਕਾਇਆ.#(ੲ) ਕਰਣ- ਕਲਮ ਨਾਲ ਲਿਖੋ.#(ਸ) ਸੰਪ੍ਰਦਾਨ- ਮੇਰੇ ਲਈ ਘੋੜਾ ਲਿਆਓ.#(ਹ) ਅਪਾਦਾਨ- ਗ੍ਰੰਥੀ ਤੋਂ ਪੋਥੀ ਲੈ ਆਓ.#(ਕ) ਸੰਬੰਧ- ਬਾਬੇ ਕਾਲੂ ਦਾ ਪੁਤ੍ਰ ਜਗਤ ਦੇ ਉਧਾਰ ਹਿਤ ਆਇਆ.#(ਖ) ਅਧਿਕਰਣ- ਗੁਰਦ੍ਵਾਰੇ ਵਿੱਚ ਕੀਰਤਨ ਹੁੰਦਾ ਹੈ....
ਸੰਗ੍ਯਾ- ਚੰਦ੍ਰਮਾ ਦੇ ਮਹੀਨੇ ਦੀ ਅੰਧੇਰੇ ਅਤੇ ਚਾਂਦਨੇ ਪੱਖ ਦੀ ਪਹਿਲੀ ਤਿਥਿ. ਏਕੋਂ. ਦੇਖੋ, ਫ਼ਾ. ਯਕਮ. "ਏਕਮ ਏਕੰਕਾਰ ਨਿਰਾਲਾ." (ਬਿਲਾ ਮਃ ੧. ਥਿਤੀ) ੨. ਵਿ- ਅਦੁਤੀ. ਲਾਸਾਨੀ. "ਏਕਮ ਏਕੈ ਆਪਿ ਉਪਾਇਆ." (ਮਾਝ ਅਃ ਮਃ ੩) ੩. ਪ੍ਰਥਮ. ਪਹਿਲਾ....
ਸੰ. ਸੰਗ੍ਯਾ- ਚੰਦ੍ਰਮਾ ਦੀ ਕਲਾ ਦੇ ਵਧਣ ਘਟਣ ਨਾਲ ਸ਼ੁਮਾਰ ਹੋਣ ਵਾਲਾ ਦਿਨ. ਮਿਤਿ. ਤਾਰੀਖ਼. ਮਹੀਨੇ ਦੇ ਦੋ ਪੱਖਾਂ ਦੇ ਲਿਖਣ ਲਈ ਤਿਥਾਂ ਦੇ ਨਾਲ ਸੁਦੀ ਬਦੀ ਸ਼ਬਦ ਜੋੜਦੇ ਹਨ. ਸ਼ੁਕ੍ਲ (ਚਿੱਟਾ) ਦਿਨ ਦਾ ਸੰਖੇਪ ਸ਼ੁਦਿ ਹੈ, ਜਿਸ ਤੋਂ ਸੁਦੀ ਬਣ ਗਿਆ ਹੈ, ਬਹੁਲ (ਕਾਲਾ) ਦਿਨ ਦਾ ਸੰਖੇਪ ਬਦਿ ਹੈ, ਜਿਸ ਤੋਂ ਬਦੀ ਸ਼ਬਦ ਬਣਿਆ ਹੈ। ੨. ਪੰਦ੍ਰਾਂ ਦੀ ਗਿਣਤੀ, ਕ੍ਯੋਂਕਿ ਪੱਖ ਵਿੱਚ ਪੰਦਰਾਂ ਤਿਥਾਂ ਹੁੰਦੀਆਂ ਹਨ....
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਪਹਿਲੀ ਵਿਭਕ੍ਤਿ. ਕਰਤਾ ਕਾਰਕ। ੨. ਏਕਮ ਤਿਥਿ। ੩. ਤੰਤ੍ਰਸ਼ਾਸਤ੍ਰ ਅਨੁਸਾਰ ਪ੍ਰਥਮਾ ਨਾਮ ਸ਼ਰਾਬ ਦਾ ਹੈ, ਕਿਉਂਕਿ ਸਾਰੀ ਵਸਤਾਂ ਤੋਂ ਪਹਿਲਾਂ ਇਸ ਦੀ ਲੋੜ ਪੈਂਦੀ ਹੈ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਅ਼. [شراب] ਸ਼ਰਾਬ. ਸੰਗ੍ਯਾ- ਸ਼ੁਰਬ (ਪੀਣ) ਯੋਗ ਪਦਾਰਥ. ਪੇਯ ਵਸਤੁ। ੨. ਸ਼ਰ- ਆਬ. ਸ਼ਰਾਰਤ ਭਰਿਆ ਪਾਣੀ. ਮਦਿਰਾ. ਦੇਖੋ, ਸੁਰਾ ਅਤੇ ਸੋਮ। ੩. ਅ਼. [سراب] ਸਰਾਬ. ਮ੍ਰਿਗਤ੍ਰਿਸਨਾ। ੪. ਦੇਖੋ, ਸਰਾਵ....
ਵਿ- ਸਰਵ. ਪੂਰੀ। ੨. ਸਾਰ ਰੂਪ. "ਨਾਨਕ ਇਹੁ ਮਤਿ ਸਾਰੀ ਜੀਉ." (ਮਾਝ ਮਃ ੫) ੩. ਕਥਨ (ਬਯਾਨ) ਕੀਤੀ. "ਗੁਰੁ ਪੂਰੇ ਏਹ ਗਲ ਸਾਰੀ." (ਸੋਰ ਮਃ ੫) ੪. ਸੰਗ੍ਯਾ- ਸਾਰ. ਸੁਧ. ਖ਼ਬਰ. "ਅਪਨੀ ਇਤਨੀ ਕਛੂ ਨ ਸਾਰੀ." (ਸਾਰ ਮਃ ੫) ੫. ਦੇਖੋ, ਸਾਰਿ. "ਕਰਮ ਧਰਮ ਤੁਮ ਚਉਪੜ ਸਾਜਹੁ ਸਤਿ ਕਰਹੁ ਤੁਮ ਸਾਰੀ." (ਬਸੰ ਮਃ ੫) "ਆਪੇ ਪਾਸਾ ਆਪੇ ਸਾਰੀ." (ਮਾਰੂ ਸੋਲਹੇ ਮਃ ੧) ੬. ਬਾਜੀ. ਖੇਲ. "ਸਾਰੀ ਸਿਰਜਨਹਾਰ ਕੀ." (ਸ. ਕਬੀਰ) ੭. ਸਾੜ੍ਹੀ. ਓਢਨੀ. "ਡਾਰੇ ਸਾਰੀ ਨੀਲ ਕੀ." (ਚਰਿਤ੍ਰ ੧੩੬) "ਸੇਤ ਧਰੇ ਸਾਰੀ ਬ੍ਰਿਖਭਾਨੁ ਕੀ ਕੁਮਾਰੀ." (ਕ੍ਰਿਸਨਾਵ) ੮. ਸਾਲੀ. ਬਹੂ ਦੀ ਭੈਣ. "ਨਹੀ ਸਸੁਰਾਲ ਸਾਸ ਸਸੁਰਾ ਔ ਸਾਰੋ ਸਾਰੀ." (ਭਾਗੁ ਕ) "ਰਾਮੋ ਲਗਤ ਹੁਤੀ ਗੁਰੁ ਸਾਰੀ." (ਗੁਪ੍ਰਸੂ) "ਸਾਰੀਆਂ ਸਾਰੀਆਂ ਆਇ ਪਿਖ੍ਯੋ." (ਗੁਪ੍ਰਸੂ) ਸਭ ਸਾਲੀਆਂ ਨੇ ਆਕੇ ਦੇਖਿਆ। ੯. ਸਾਰਿਕਾ. ਮੈਨਾ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਸੰਗ੍ਯਾ- ਇੱਛਾ. ਚਾਹ। ੨. ਜਰੂਰਤ. ਆਵਸ਼੍ਯਕਤਾ....