vibhakti, vibhakatiविभक्ति, विभकति
ਸੰ. ਵਿਭਾਗ. ਹਿੱਸਾ। ੨. ਵ੍ਯਾਕਰਣ ਅਨੁਸਾਰ ਕਾਰਕਾਂ ਦੇ ਭੇਦ. ਸੁਪ੍ ਤਿਙ੍ਹ੍ਹ ਪ੍ਰਤ੍ਯਯ. ਦੇਖੋ, ਕਾਰਕ.
सं. विभाग. हिॱसा। २. व्याकरण अनुसार कारकां दे भेद. सुप् तिङ्ह्ह प्रत्यय. देखो, कारक.
ਸੰਗ੍ਯਾ- ਹਿੱਸਾ. ਬਾਂਟਾ. ਛਾਂਦਾ। ੨. ਅੰਸ਼. ਟੁਕੜਾ. ਖੰਡ। ੩. ਗ੍ਰੰਥ ਦਾ ਅਧ੍ਯਾਯ, ਕਾਂਡ. ਬਾਬ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਸੰ. ਵਿ- ਆ- ਕ੍ਰਿ. ਸੰਗ੍ਯਾ- ਜੁਦਾ ਕਰਨ ਦੀ ਕ੍ਰਿਯਾ. ਅਲਗ ਕਰਨਾ. ਨਿਖੇੜਨਾ। ੨. ਧਾਤੁ ਅਤੇ ਸ਼ਬਦ ਦਾ ਗ੍ਯਾਨ ਕਰਾਉਣ ਵਾਲਾ ਸ਼ਾਸਤ੍ਰ, ਜਿਸ ਦ੍ਵਾਰਾ ਸ਼ਬਦਾਂ ਦੇ ਸ਼ੁੱਧ ਰੂਪ ਅਤੇ ਵਰਤੋਂ ਦੇ ਪ੍ਰਕਾਰ ਜਾਣੇ ਜਾਂਦੇ ਹਨ, ਅ਼. ਸਰਫ਼ੋਨਹ਼ਵ. ਅੰ. Grammar. ਦੇਖੋ, ਅਸਟ ਸਾਜਿ ਸਾਜਿ ੩....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. ਸੰਗ੍ਯਾ- ਵਿਸ਼੍ਵਾਸ. ਯਕੀਨ। ੨. ਪ੍ਰਮਾਣ. ਸਬੂਤ। ੩. ਵਿਚਾਰ। ੪. ਕਾਰਣ. ਹੇਤੁ। ੫. ਵ੍ਯਾਖ੍ਯਾ। ੬. ਜ਼ਰੂਰਤ। ੭. ਚਿੰਨ੍ਹ. ਨਿਸ਼ਾਨ। ੮. ਨਿਰਣਾ. ਫੈਸਲਾ। ੯. ਸੰਮਤਿ. ਰਾਇ। ੧੦. ਸਹਾਇਕ। ੧੧. ਛੰਦਸ਼ਾਸਤ੍ਰ ਅਨੁਸਾਰ ਛੰਦਾਂ ਦੇ ਭੇਦ ਅਤੇ ਗਿਣਤੀ ਜਾਣਨ ਦੀ ਰੀਤਿ. ਇਨ੍ਹਾਂ ਦੀ ਗਿਣਤੀ ਅੱਠ ਹੈ- ਪ੍ਰਸ੍ਤਾਰ, ਸੰਖ੍ਯਾ, ਸੂਚੀ, ਨਸ੍ਟ, ਉਦਿਸ੍ਟ, ਮੇਰੁ, ਪਤਾਕਾ ਅਤੇ ਮਰਕਟੀ। ੧੨. ਵ੍ਯਾਕਰਣ ਅਨੁਸਾਰ ਉਹ ਅੱਖਰ ਅਥਵਾ ਸ਼ਬਦ, ਜੋ ਮੂਲ ਸ਼ਬਦ ਦੇ ਅੰਤ ਲਗਕੇ ਅਰਥ ਵਿੱਚ ਵਿਸ਼ੇਸਤਾ ਕਰਦਾ ਹੈ ਅਤੇ ਸੰਗ੍ਯਾ ਤੋਂ ਵਿਸ਼ੇਸਣ ਅਥਵਾ ਵਿਸ਼ੇਸਣ ਤੋਂ ਸੰਗ੍ਯਾ ਬਣਾ ਦਿੰਦਾ ਹੈ. ਜੈਸੇ- ਸੀਤ ਦੇ ਅੰਤ ਲ ਪ੍ਰਤ੍ਯਯ ਲੱਗਕੇ ਸੀਤਲ, ਮੂਰਖ ਦੇ ਅੰਤ ਤਾ ਲੱਗਕੇ ਮੂਰਖਤਾ ਆਦਿ....
ਸੰ. ਵਿ- ਕਰਨ ਵਾਲਾ. ਕਰਤਾ. ਇਸ ਸ਼ਬਦ ਦਾ ਵਿਸ਼ੇਸ ਕਰਕੇ ਪ੍ਰਯੋਗ ਦੂਜੇ ਸ਼ਬਦਾਂ ਨਾਲ ਮਿਲਕੇ ਹੋਇਆ ਕਰਦਾ ਹੈ, ਜੈਸੇ- ਸੁਖਕਾਰਕ, ਦੁਖਕਾਰਕ ਆਦਿ। ੨. ਸੰਗ੍ਯਾ- ਵ੍ਯਾਕਰਣ ਅਨੁਸਾਰ ਸੰਗ੍ਯਾ ਅਥਵਾ ਸਰਵਨਾਮ ਸ਼ਬਦ ਦੀ ਉਹ ਅਵਸਥਾ, ਜਿਸ ਨਾਲ ਉਸ ਦੀ ਕ੍ਰਿਯਾ ਨਾਲ ਸੰਬੰਧ ਪ੍ਰਗਟ ਹੋਵੇ. Case. ਕਾਰਕ ਛੀ ਹਨ-#ਕਰਤਾ, ਕਰਮ, ਕਰਣ, ਸੰਪ੍ਰਦਾਨ, ਅਪਾਦਾਨ ਅਤੇ ਅਧਿਕਰਣ. ਇਨ੍ਹਾਂ ਵਿੱਚ ਸਸ੍ਨੀ ਵਿਭਕਤੀ ਬਿਨਾ ਹੋਰ ਸਭੋ ਵਿਭਕਤੀਆਂ ਯਥਾਕ੍ਰਮ ਲਗਦੀਆਂ ਹਨ.¹#ਉਦਾਹਰਣ-#(ੳ) ਕਰਤਾ- ਗੁਰਮੁਖ ਸਿੰਘ ਪਾਠ ਕਰਦਾ ਹੈ. ਗੁਰੂ ਦੇ ਸਿੱਖ ਨੇ ਅਰਦਾਸ ਕੀਤੀ.#(ਅ) ਕਰਮ- ਸਿੱਖ ਨੂੰ ਪ੍ਰਸਾਦ ਛਕਾਇਆ.#(ੲ) ਕਰਣ- ਕਲਮ ਨਾਲ ਲਿਖੋ.#(ਸ) ਸੰਪ੍ਰਦਾਨ- ਮੇਰੇ ਲਈ ਘੋੜਾ ਲਿਆਓ.#(ਹ) ਅਪਾਦਾਨ- ਗ੍ਰੰਥੀ ਤੋਂ ਪੋਥੀ ਲੈ ਆਓ.#(ਕ) ਸੰਬੰਧ- ਬਾਬੇ ਕਾਲੂ ਦਾ ਪੁਤ੍ਰ ਜਗਤ ਦੇ ਉਧਾਰ ਹਿਤ ਆਇਆ.#(ਖ) ਅਧਿਕਰਣ- ਗੁਰਦ੍ਵਾਰੇ ਵਿੱਚ ਕੀਰਤਨ ਹੁੰਦਾ ਹੈ....