puratagālaपुरतगाल
[پُرتگال] Portugal ਯੂਰਪ ਦੇ ਅੰਦਰ ਇੱਕ ਦੇਸ਼ ਜੋ ਅਟਲਾਂਟਿਕ ਸਮੁੰਦਰ ਦੇ ਕਿਨਾਰੇ ਹੈ. ਇਸ ਦੀ ਹੱਦ ਸਪੇਨ ਨਾਲ ਲੱਗਦੀ ਹੈ. ਇਸ ਦਾ ਰਕਬਾ ੩੪੨੫੪ ਵਰਗਮੀਲ ਅਤੇ ਜਨਸੰਖ੍ਯਾ ਪੰਜਾਹ ਲੱਖ ਤੋਂ ਕੁਝ ਵੱਧ ਹੈ.#ਇਸ ਦੇਸ਼ ਦੇ ਵਸਨੀਕ (ਪੁਰਤਗਾਲੀ Portugelera) ਹੀ ਸਾਰੇ ਫਰੰਗੀਆਂ ਤੋਂ ਪਹਿਲਾਂ ਹਿੰਦੁਸਤਾਨ ਪੁੱਜੇ ਸਨ. ਸਭ ਤੋਂ ਪਹਿਲਾਂ ਭਾਰਤ ਦੀ ਜਮੀਨ ਤੇ ਪੈਰ ਰੱਖਣ ਵਾਲਾ Vascoza Gama ਸੀ, ਜਿਸ ਦਾ ਜਹਾਜ San Gabrie ਮਈ ਸਨ ੧੪੯੮ ਨੂੰ ਮਾਲਾਬਾਰ ਦੇ ਕਾਲੀਕਟ ਮੰਦਰ ਤੇ ਪੁੱਜਾ ਸੀ. ਸਨ ੧੫੦੦ ਵਿੱਚ ਪੁਰਤਗਾਲ ਨੇ ਗੋਆ ਮੱਲਿਆ ਅਤੇ ਭਾਰਤ ਨਾਲ ਵਪਾਰ ਸੰਬੰਧ ਜੋੜਿਆ.
[پُرتگال] Portugal यूरप दे अंदर इॱक देश जो अटलांटिक समुंदर दे किनारे है. इस दी हॱद सपेन नाल लॱगदी है. इस दा रकबा ३४२५४ वरगमील अते जनसंख्या पंजाह लॱख तों कुझ वॱध है.#इस देश दे वसनीक (पुरतगाली Portugelera) ही सारे फरंगीआं तों पहिलां हिंदुसतान पुॱजे सन. सभ तों पहिलां भारत दी जमीन ते पैर रॱखण वाला Vascoza Gama सी, जिस दा जहाज San Gabrie मई सन १४९८ नूं मालाबार दे कालीकट मंदर ते पुॱजा सी. सन १५०० विॱच पुरतगाल ने गोआ मॱलिआ अते भारत नाल वपार संबंध जोड़िआ.
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਅ਼. [حّد] ਹ਼ੱਦ. ਸੰਗ੍ਯਾ- ਕਿਨਾਰਾ. ਸੀਮਾ. ਅਵਧਿ। ੨. ਤੇਜੀ. ਤੁੰਦੀ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਮਰਦੁਮਸ਼ੁਮਾਰੀ....
ਦੇਖੋ, ਲਕ੍ਸ਼੍। ੨. ਦੇਖੋ, ਲਕ੍ਸ਼੍ਯ. "ਲੱਖ ਜੀਵ ਅਰੁ ਈਸੁਰ ਕੇਰਾ। ਸਤ ਚਿਤ ਆਨਁਦ ਏਕੈ ਹੇਰਾ ॥" (ਗੁਪ੍ਰਸੂ) "ਲੱਖ ਰੂਪ ਵਾਚਾਰਥ ਜਾਸ ਕਹਿ." (ਗੁਪ੍ਰਸੂ) ਦੇਖੋ, ਵਾਚ੍ਯ....
ਵਿ- ਕਛੁ. ਕਿਛੁ. ਕੁਛ. ਤਨਿਕ. ਥੋੜਾ....
ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨....
ਵਸਣ ਵਾਲਾ. ਨਿਵਾਸ ਕਰਤਾ ਦੇਖੋ, ਵਸਕੀਨ....
ਵਿ- ਪੁਰਤਗਾਲ ਨਾਲ ਸੰਬੰਧ ਰੱਖਣ ਵਾਲਾ. ਪੁਰਤਗਾਲ ਦਾ ਵਸਨੀਕ. ਦੇਖੋ, ਪੁਰਤਗਾਲ....
ਸਾਰਾ ਦਾ ਬਹੁ ਵਚਨ ੨. ਦੇਖੋ, ਸਾਰਣਾ, ਸਾੜਨਾ ਅਤੇ ਲੁਝਿ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ....
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [جہاز] ਸੰਗ੍ਯਾ- ਤਿਆਰੀ। ੨. ਉੱਠ ਦਾ ਪਲਾਣ। ੩. ਪੋਤ. ਜਲਯਾਨ. ਬੋਹਿਥ. ਬੇੜਾ. "ਗੁਰੂ ਬਾਦਬਾਨਾਂ ਵਾਲੇ ਜਹਾਜ਼ ਹਵਾ ਦੇ ਜ਼ੋਰ ਚਲਦੇ ਸਨ, ਫੇਰ ਵਿਦ੍ਵਾਨਾਂ ਦੇ ਭਾਪ ਦੇ ਬਲ ਚਲਾਉਣੇ ਆਰੰਭੇ. ਸਭ ਤੋਂ ਪਹਿਲਾਂ ਭਾਰਤ ਵਿੱਚ ਹਵਾ ਦੇ ਬਲ ਨਾਲ ਚੱਲਣ ਵਾਲਾ ਪੁਰਤਗਾਲੀਆਂ (Portugese) ਦਾ ਜਹਾਜ ਸਨ ੧੪੯੮ ਵਿਚ ਗੋਆ ਦੇ ਬੰਦਰ ਆ ਕੇ ਲੱਗਾ, ਅਤੇ ਭਾਪ (ਵਾਸ੍ਪ) ਨਾਲ ਚਲਣ ਵਾਲਾ ਜਹਾਜ਼ "Enterprize" ਸਨ ੧੮੮੫ ਵਿੱਚ ਕਲਕੱਤੇ ਪਹੁਚਿਆ। ੪. ਦੇਖੋ, ਜਹੇਜ। ੫. ਭਾਵ- ਸਿੱਖਧਰਮ।...
ਦੇਖੋ, ਮਦ੍ਰ....
[پُرتگال] Portugal ਯੂਰਪ ਦੇ ਅੰਦਰ ਇੱਕ ਦੇਸ਼ ਜੋ ਅਟਲਾਂਟਿਕ ਸਮੁੰਦਰ ਦੇ ਕਿਨਾਰੇ ਹੈ. ਇਸ ਦੀ ਹੱਦ ਸਪੇਨ ਨਾਲ ਲੱਗਦੀ ਹੈ. ਇਸ ਦਾ ਰਕਬਾ ੩੪੨੫੪ ਵਰਗਮੀਲ ਅਤੇ ਜਨਸੰਖ੍ਯਾ ਪੰਜਾਹ ਲੱਖ ਤੋਂ ਕੁਝ ਵੱਧ ਹੈ.#ਇਸ ਦੇਸ਼ ਦੇ ਵਸਨੀਕ (ਪੁਰਤਗਾਲੀ Portugelera) ਹੀ ਸਾਰੇ ਫਰੰਗੀਆਂ ਤੋਂ ਪਹਿਲਾਂ ਹਿੰਦੁਸਤਾਨ ਪੁੱਜੇ ਸਨ. ਸਭ ਤੋਂ ਪਹਿਲਾਂ ਭਾਰਤ ਦੀ ਜਮੀਨ ਤੇ ਪੈਰ ਰੱਖਣ ਵਾਲਾ Vascoza Gama ਸੀ, ਜਿਸ ਦਾ ਜਹਾਜ San Gabrie ਮਈ ਸਨ ੧੪੯੮ ਨੂੰ ਮਾਲਾਬਾਰ ਦੇ ਕਾਲੀਕਟ ਮੰਦਰ ਤੇ ਪੁੱਜਾ ਸੀ. ਸਨ ੧੫੦੦ ਵਿੱਚ ਪੁਰਤਗਾਲ ਨੇ ਗੋਆ ਮੱਲਿਆ ਅਤੇ ਭਾਰਤ ਨਾਲ ਵਪਾਰ ਸੰਬੰਧ ਜੋੜਿਆ....
ਗੋਪਕ ਪੱਤਨ. ਅਰਬ ਸਾਗਰ ਦੇ ਕੰਢੇ ਬੰਬਈ ਹਾਤੇ ਨਾਲ ਲਗਦਾ ਇੱਕ ਪਹਾੜੀ ਇਲਾਕਾ, ਜੋ ੬੨ ਮੀਲ ਲੰਮਾ ਅਤੇ ਜਾਦਾ ਤੋਂ ਜਾਦਾ ੪੦ ਮੀਲ ਚੌੜਾ ਹੈ. ਇਸ ਪੁਰ ਸਨ ੧੫੧੦ ਵਿੱਚ ਪੁਰਤਗੇਜ਼ਾਂ (Portuguese) ਨੇ ਕਬਜਾ ਕੀਤਾ, ਅਤੇ ਹੁਣ ਭੀ ਉਨ੍ਹਾਂ ਦੇ ਹੀ ਰਾਜ ਵਿੱਚ ਹੈ. ਭਾਰਤ ਵਿੱਚ ਸਭ ਤੋਂ ਪਹਿਲਾਂ ਈਸਾਈ ਮਤ ਵਾਲਿਆਂ ਦਾ ਇੱਥੇ ਹੀ ਅਧਿਕਾਰ ਹੋਇਆ ਹੈ। ੨. ਗੋਇਆ ਦਾ ਵਨਸੀਕ....
ਦੇਖੋ, ਵ੍ਯਾਪਾਰ....
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....