pādharīपादरी
ਪੂਰਤ Padre ਪਾਦ੍ਰੇ. ਇਸ ਦਾ ਮੂਲ ਲੈਟਿਨ Pater (ਪਿਤਾ) ਹੈ. ਈਸਾਈ ਧਰਮ ਦਾ ਪੁਰੋਹਿਤ. ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾ ਪਾਦਰੀ William Carey ੧੧. ਨਵੰਬਰ ਸਨ ੧੭੯੩ ਨੂੰ ਮਾਲਵੇ ਆਬਾਦ ਹੋਇਆ, ਜਿਸ ਨੇ ਬੰਗਾਲੀ ਸੰਸਕ੍ਰਿਤ ਆਦਿਕ ਬੋਲੀਆਂ ਸਿੱਖਕੇ ਅੰਜੀਲ ਦਾ ਪ੍ਰਚਾਰ ਕੀਤਾ.
पूरत Padre पाद्रे. इस दा मूल लैटिन Pater (पिता) है. ईसाई धरम दा पुरोहित. हिंदुसतान विॱच सभ तों पहिला पादरी William Carey ११. नवंबर सन १७९३ नूं मालवे आबाद होइआ, जिस ने बंगाली संसक्रित आदिक बोलीआं सिॱखके अंजील दा प्रचार कीता.
ਸੰ. पूर्त्त्. ਸੰਗ੍ਯਾ- ਪਾਲਣ. ਪਰਵਰਿਸ਼। ੨. ਖੋਦਣ ਅਤੇ ਚਿਣਨ ਦਾ ਕੰਮ। ੩. ਤਾਲ ਖੂਹ ਆਦਿ ਦੇ ਰਚਣ ਦੀ ਕ੍ਰਿਯਾ। ੪. ਵਿ- ਪੂਰਤਿ. ਭਰਿਆ ਹੋਇਆ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
Latin. ਲਾਤੀਨੀ ਭਾਸਾ. ਇਹ ਪਹਿਲਾਂ ਇਟਲੀ ਵਿੱਚ ਬੋਲੀ ਜਾਂਦੀ ਹੈ. ਖ਼ਾਸ ਕਰਕੇ ਵਿਦ੍ਵਾਨਾਂ ਅਤੇ ਪਾਦਰੀਆਂ ਦੀ ਬੋਲੀ ਸੀ. ਹੁਣ ਇਹ ਸੰਸਕ੍ਰਿਤ ਵਾਂਙ ਪੁਰਾਣੀ ਭਾਸਾ ਹੋ ਗਈ ਹੈ. ਯੂਰਪ ਦੇ ਕਾਲਿਜਾਂ ਵਿੱਚ ਇਸ ਦੀ ਹੁਣ ਭੀ ਪੜ੍ਹਾਈ ਹੁੰਦੀ ਹੈ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਫ਼ਾ. [عیِسائی] ਵਿ- ਈ਼ਸਾ ਨਾਲ ਸੰਬੰਧਿਤ। ੨. ਸੰਗ੍ਯਾ- ਈ਼ਸਾ ਦਾ ਧਰਮ ਧਾਰਣ ਵਾਲਾ. ਈਸਾ ਮਸੀਹ ਦਾ ਪੈਰੋ (ਅਨੁਗਾਮੀ). Christian....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਸੰਗ੍ਯਾ- ਯਗ੍ਯਾਦਿ ਧਾਰਮਿਕ ਕੰਮਾਂ ਵਿੱਚ ਆਗੂ ਕੀਤਾ ਹੋਇਆ ਪੁਰਖ. ਹਿੰਦੂਆਂ ਦੇ ਸੰਸਕਾਰ ਆਦਿ ਕਰਮ ਕਰਾਉਣ ਵਾਲਾ ਬ੍ਰਾਹਮਣ. ਚਾਣਿਕ੍ਯ ਨੇ ਪੁਰੋਹਿਤ ਦਾ ਲੱਛਣ ਕੀਤਾ ਹੈ-#''वेद वेदांङ्ग तत्वज्ञो जप होम परायणः#आशीर्वाद वचो युक्त एव राजपुरोहितः ''...
ਹਿੰਦੂਆਂ ਦੇ ਰਹਿਣ ਦਾ ਅਸਥਾਨ. ਉਹ ਦੇਸ਼ ਜਿਸ ਵਿੱਚ ਵਿਸ਼ੇਸ ਕਰ ਹਿੰਦੂ ਆਬਾਦ ਹਨ. ਇਸ ਦੇ ਨਾਉ, ਆਰਯਾਵਰਤ ਭਾਰਤ ਆਦਿ ਅਨੇਕ ਹਨ. ਹਿੰਦੁਸਤਾਨ ਹਿਮਾਲਯ ਅਤੇ ਸਮੁੰਦਰ ਨਾਲ ਘਿਰਿਆ ਹੋਇਆ ਹੈ, ਇਸਦੀ ਲੰਬਾਈ ੧੯੦੦ ਅਤੇ ਚੌੜਾਈ ੧੫੦੦ ਮੀਲ ਹੈ. ਰਕਬਾ ੧, ੮੦੫, ੩੩੨ ਵਰਗ ਮੀਲ ਹੈ. ਜਿਸ ਵਿੱਚੋਂ ੧, ੦੯੪, ੩੦੦ ਵਰਗਮੀਲ ਅੰਗ੍ਰੇਜ਼ੀ ਇਲਾਕੇ ਦਾ ਹੈ ਅਤੇ ਬਾਕੀ ਦੇਸੀ ਰਿਆਸਤਾਂ ਦਾ. ਇਸ ਵਿੱਚ ਵਡੀਆਂ ਛੋਟੀਆਂ ਮਿਲਾਕੇ ਕੁੱਲ ੬੬੬ ਦੇਸੀ ਰਿਆਸਤਾਂ ਹਨ. ਹਿੰਦੁਸਤਾਨ ਦੀ ਵਸੋਂ ਨੌਂ ਹਿੱਸੇ ਪਿੰਡਾਂ ਵਿੱਚ ਅਤੇ ਇੱਕ ਹਿੱਸਾ ਸ਼ਹਿਰਾਂ ਵਿੱਚ ਹੈ. ਸ਼ਹਿਰ ੨੩੧੬ ਹਨ ਜਿਨ੍ਹਾਂ ਵਿਚੋਂ ੩੧ ਵੱਡੇ ਵੱਡੇ ਹਨ, ਜਿਨ੍ਹਾਂ ਦੀ ਵਸੋਂ ਇੱਕ ਇੱਕ ਲੱਖ ਤੋਂ ਵਧੀਕ ਹੈ, ਅਤੇ ਪਿੰਡਾਂ ਦੀ ਗਿਨਤੀ ੬੮੫, ੬੬੫ ਹੈ. ਹਿੰਦੁਸਤਾਨ ਬਰਤਾਨੀਆਂ ਤੋਂ ੧੫. ਗੁਣਾ ਵਡਾ ਹੈ. ਜੇ ਕਦੇ ਰੂਸ ਨੂੰ ਕੱਢ ਦਿੱਤਾ ਜਾਵੇ ਤਦ ਸਾਰੇ ਯੂਰਪ ਦਾ ਰਕਬਾ ਮਿਲਕੇ ਇਸ ਦੇ ਬਰਾਬਰ ਹੁੰਦਾ ਹੈ.#ਸਨ ੧੯੨੧ ਦੀ ਮਰਦੁਮਸ਼ੁਮਾਰੀ ਅਨੁਸਾਰ ਹਿੰਦੁਸਤਾਨ ਦੀ ਵਸੋਂ ੩੧੮, ੪੭੫, ੪੮੦ ਹੈ. (ਅੰਗ੍ਰੇਜ਼ੀ ਇਲਾਕੇ ਦੀ ੨੪੭, ੦੦੩, ੨੯੩, ਅਤੇ ਰਿਆਸਤਾਂ ਦੀ ੭੧, ੯੩੯, ੧੮੭ ਹੈ)#ਮਰਦ ੧੬੩, ੯੯੫, ੫੫੪ ਅਤੇ ਤੀਵੀਆਂ ੧੫੪, ੯੪੬, ੯੨੬, ਹਨ. ਧਰਮਾਂ ਦੇ ਲਿਹਾਜ਼ ਨਾਲ ਗਿਣਤੀ ਇਉਂ ਹੈ:-#ਈਸਾਈ ੪, ੧੫੪, ੦੦੦#ਸਿੱਖ ੩, ੨੨੯, ੦੦੦#ਹਿੰਦੂ ੨੧੬, ੭੩੫, ੦੦੦#ਜੈਨੀ ੧, ੧੭੮, ੦੦੦#ਪਾਰਸੀ ੧੦੨, ੦੦੦#ਪੁਰਾਣੇ ਵਸਨੀਕ ੯, ੭੭੫, ੦੦੦#ਬੌੱਧ ੧੧, ੫੭੧, ੦੦੦#ਮੁਸਲਮਾਨ ੬੮, ੭੩੫, ੦੦੦#ਯਹੂਦੀ ੨੨, ੦੦੦#ਹਿੰਦੁਸਤਾਨ ਵਿੱਚ ਹਿੰਦੂ ਵਿਧਵਾ ਇਸਤ੍ਰੀਆਂ ਦੀ ਗਿਣਤੀ ੨੦੨੫੦੦੭੫ ਹੈ, ਅਥਵਾ ਇਉਂ ਕਹੋ ਕਿ ਹਰ ੧੦੦੦ ਪਿੱਛੇ ੧੭੫ ਵਿਧਵਾ ਹਨ.#ਭਾਰਤ ਅੰਦਰ ਕੁੱਲ ਬੋਲੀਆਂ ੨੨੨ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿਚੋਂ ਪ੍ਰਸਿੱਧ ਭਾਸਾ ਬੋਲਣ ਵਾਲਿਆਂ ਦੀ ਗਿਣਤੀ ਇਹ ਹੈ-#ਹਿੰਦੀ (ਪੱਛਮੀ ਹਿੰਦੀ) ਬੋਲਣ ਵਾਲੇ#੯੬, ੭੧੪, ੦੦੦#ਕਨਾਰੀ (ਕਾਨੜੀ) ੧੦, ੩੭੪, ੦੦੦#ਗੁਜਰਾਤੀ ੯, ੫੫੨, ੦੦੦#ਤਾਮਿਲ ੧੮, ੭੮੦ ੦੦੦#ਤਿਲੁਗੂ ੨੩, ੬੦੧, ੦੦੦#ਪੰਜਾਬੀ ੧੬, ੨੩੪, ੦੦੦ ਅਤੇ#ਲਹਿੰਦੀ ਪੰਜਾਬੀ ੫, ੬੫੨, ੦੦੦#ਬੰਗਾਲੀ ੪੯, ੨੯੪, ੦੦੦#ਬ੍ਰਹਮੀ ੮, ੪੨੩, ੦੦੦#ਮਰਹਟੀ ੧੮, ੭੯੮, ੦੦੦#ਰਾਜਸ੍ਥਾਨੀ ੧੨, ੬੮੧, ੦੦੦#ਹਿੰਦੁਸਤਾਨ ਦਾ ਰਾਜ ਪ੍ਰਬੰਧ ਵਾਇਸਰਾਯ (Viceroy) ਦੇ ਹੱਥ ਹੈ. ਅਤੇ ਇੰਤਜਾਮ ਦੇ ਲਈ ਦੋ ਕੌਂਸਲਾਂ ਬਣਾ ਰੱਖੀਆਂ ਹਨ, ਇੱਕ ਕੌਂਸਲ ਆਵ ਸਟੇਟ ਦੂਜੀ ਲੈਜਿਸਲੇਟਿਵ ਐਸੰਬਲੀ ( the Council of State and the Legislative Assembly )#ਸਰਕਾਰ ਹਿੰਦ ਦੇ ਮਾਤਹਿਤ ੧੫. ਸੂਬਿਕ ਸਰਕਾਰਾਂ ਹਨ, ਜਿਨ੍ਹਾਂ ਉੱਤੇ ਆਪਣੇ ਆਪਣੇ ਲਾਟ ਸਾਹਿਬ ਹੁਕਮਰਾਂ ਹਨ. ਸੂਬਿਆਂ ਦੀ ਸਰਕਾਰਾਂ ਦੇ ਦੋ ਹਿੱਸੇ ਹਨ, ਇੱਕ ਅੰਤਰੰਗ ਕੌਂਸਿਲ, ਜਿਸ ਹੱਥ ਚੰਦ ਰਾਖਵੇਂ ਮਹਿਕਮੇ ਹਨ. ਅਤੇ ਦੂਜੇ ਦੋ ਜਾਂ ਤਿੰਨ ਵਜ਼ੀਰ, ਜੋ ਕਾਨੂਨ ਕੌਂਸਲ ਅੱਗੇ ਜਿੰਮੇਵਾਰ ਹਨ....
ਦੇਖੋ, ਪਹਲਾ। ੨. ਕ੍ਰਿ. ਵਿ- ਪਹਲੇ. ਪੇਸ਼ਤਰ. ਪਹਿਲਾਂ. "ਪਹਿਲਾ ਸੁਚਾ ਆਪਿ ਹੁਇ." (ਵਾਰ ਆਸਾ)...
ਪੂਰਤ Padre ਪਾਦ੍ਰੇ. ਇਸ ਦਾ ਮੂਲ ਲੈਟਿਨ Pater (ਪਿਤਾ) ਹੈ. ਈਸਾਈ ਧਰਮ ਦਾ ਪੁਰੋਹਿਤ. ਹਿੰਦੁਸਤਾਨ ਵਿੱਚ ਸਭ ਤੋਂ ਪਹਿਲਾ ਪਾਦਰੀ William Carey ੧੧. ਨਵੰਬਰ ਸਨ ੧੭੯੩ ਨੂੰ ਮਾਲਵੇ ਆਬਾਦ ਹੋਇਆ, ਜਿਸ ਨੇ ਬੰਗਾਲੀ ਸੰਸਕ੍ਰਿਤ ਆਦਿਕ ਬੋਲੀਆਂ ਸਿੱਖਕੇ ਅੰਜੀਲ ਦਾ ਪ੍ਰਚਾਰ ਕੀਤਾ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਬੰਗਾਲ ਦੇਸ਼ ਦਾ ਵਸਨੀਕ। ੨. ਬੰਗਾਲ ਨਾਲ ਹੈ ਸੰਬੰਧ ਜਿਸ ਦਾ। ੩. ਬੰਗਾਲ ਦੀ ਭਾਸਾ (ਬੋੱਲੀ)....
ਵਿ- ਜਿਸ ਦਾ ਸੰਸਕਾਰ ਕੀਤਾ ਗਿਆ ਹੈ। ੨. ਸ਼ੁੱਧ ਕੀਤਾ। ੩. ਸੁਧਾਰਿਆ। ੪. ਵ੍ਯਾਕਰਣ ਦੀ ਰੀਤਿ ਅਨੁਸਾਰ ਸੁਧਾਰੀ ਹੋਈ ਬੋਲੀ। ੫. ਸੰਗ੍ਯਾ- ਦੇਵਭਾਸਾ. ਸੰਸਕ੍ਰਿਤ. (संस्कृत)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਦੇਖੋ, ਇੰਜੀਲ....
ਸੰਗ੍ਯਾ- ਕਿਸੇ ਕਾਰਜ ਦੇ ਚਲਾਉਣ ਅਤੇ ਫੈਲਾਉਣ ਦੀ ਕ੍ਰਿਯਾ। ੨. ਚਲਨ. ਰਿਵਾਜ। ੩. ਪ੍ਰਸਿੱਧਿ. ਸ਼ੁਹਰਤ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...