paramahansa, paramahansuपरमहंस, परमहंसु
ਸੰਗ੍ਯਾ- ਪਰਬ੍ਰਹਮ. ਨਿਰਗੁਣ ਬ੍ਰਹਮ. "ਪਰਮਹੰਸੁ ਸਚ ਜੋਤਿ ਅਪਾਰ." (ਗਉ ਅਃ ਮਃ ੧) ੨. ਬ੍ਰਹਮਗ੍ਯਾਨੀ, ਜੋ ਸਤ੍ਯ ਅਸਤ੍ਯ ਦਾ ਨਿਰਣਾ ਕਰਦਾ ਹੈ. "ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮਹੰਸਹਿ ਰੀਤਿ." (ਗੂਜ ਅਃ ਮਃ ੫) ੩. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਚਾਰ ਪ੍ਰਕਾਰ ਦੇ ਸੰਨ੍ਯਾਸੀਆਂ ਵਿਚੋਂ ਇੱਕ ਭੇਦ. ਦੇਖੋ, ਸੰਨਿਆਸੀ.
संग्या- परब्रहम. निरगुण ब्रहम. "परमहंसु सच जोति अपार." (गउ अः मः १) २. ब्रहमग्यानी, जो सत्य असत्य दा निरणा करदा है. "जीअ दइआ मइआ सरबत्र रमणं परमहंसहि रीति." (गूज अः मः ५) ३. हिंदूमत दे ग्रंथां अनुसार चार प्रकार दे संन्यासीआं विचों इॱक भेद. देखो, संनिआसी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਜਗਤ ਤੋਂ ਪਰੇ ਨਿਰਗੁਣ ਬ੍ਰਹਮ. ਉਪਾਧਿ ਰਹਿਤ ਵ੍ਯਾਪਕਰੂਪ ਵਾਹਗੁਰੂ. ਪਾਰਬ੍ਰਹਮ....
ਸੰ. ਨਿਗੁਣ. ਵਿ- ਮਾਇਆ ਦੇ ਸਤ ਰਜ ਤਮ ਗੁਣ ਤੋਂ ਰਹਿਤ। ੨. ਸ਼ੁੱਧ ਬ੍ਰਹਮ. "ਨਿਰਗੁਣ ਰਾਮ ਤਿਨੀ ਬੂਝਿ ਲਹਿਆ." (ਆਸਾ ਪਟੀ ਮਃ ੩) ੩. ਬਿਨਾ ਸਿਫ਼ਤ. ਗੁਣਹੀਨ. ਖ਼ੂਬੀ ਤੋਂ ਬਿਨਾ. "ਨਿਰਗੁਣ ਨਿਸਤਾਰੇ." (ਆਸਾ ਮਃ ਪ) ੪. ਕਮਜ਼ੋਰ. ਬਲ ਰਹਿਤ. "ਇਕ ਨਿਰਗੁਣ ਬੈਲ ਹਮਾਰ." (ਗਉ ਰਵਿਦਾਸ)...
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਸੰਗ੍ਯਾ- ਪਰਬ੍ਰਹਮ. ਨਿਰਗੁਣ ਬ੍ਰਹਮ. "ਪਰਮਹੰਸੁ ਸਚ ਜੋਤਿ ਅਪਾਰ." (ਗਉ ਅਃ ਮਃ ੧) ੨. ਬ੍ਰਹਮਗ੍ਯਾਨੀ, ਜੋ ਸਤ੍ਯ ਅਸਤ੍ਯ ਦਾ ਨਿਰਣਾ ਕਰਦਾ ਹੈ. "ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮਹੰਸਹਿ ਰੀਤਿ." (ਗੂਜ ਅਃ ਮਃ ੫) ੩. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਚਾਰ ਪ੍ਰਕਾਰ ਦੇ ਸੰਨ੍ਯਾਸੀਆਂ ਵਿਚੋਂ ਇੱਕ ਭੇਦ. ਦੇਖੋ, ਸੰਨਿਆਸੀ....
ਸੰ. ਜ੍ਯੋਤਿ (ज्योतिस्) ਸੰਗ੍ਯਾ- ਚਮਕ. ਪ੍ਰਕਾਸ਼. ਰੌਸ਼ਨੀ. "ਨਾ ਸੂਰਜ ਚੰਦ ਨ ਜੋਤਿ ਅਪਾਰ." (ਗੂਜ ਅਃ ਮਃ ੧) ੨. ਚਮਤਕਾਰੀ ਬੁੱਧਿ. "ਜਾਣਹੁ ਜੋਤਿ, ਨ ਪੁਛਹੁ ਜਾਤੀ." (ਆਸਾ ਮਃ ੧) ੩. ਅਗਨਿ. "ਜੋਤਿ ਸ਼ਾਂਤ ਜਿਮਿ ਵਾਰਿ ਕਰ." (ਸਲੋਹ) ੪. ਸੂਰਜ, ਚੰਦ੍ਰਮਾ ਅਤੇ ਨਛਤ੍ਰ। ੫. ਪਰਮਾਤਮਾ. ਵਾਹਗੁਰੂ. "ਸਭ ਮਹਿ ਜੋਤਿ ਜੋਤਿ ਹੈ ਸੋਇ." (ਸੋਹਿਲਾ) ੬. ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ. (ਪ੍ਰਭਾ ਕਬੀਰ) "ਪੂਰਨ ਜੋਤਿ ਜਗੈ ਘਟ ਮੇ." (੩੩ ਸਵੈਯੇ) ੭. ਚਾਂਦਨੀ. ਚੰਦ੍ਰਿਕਾ। ੮. ਨੇਤ੍ਰਾਂ ਦੀ ਰੌਸ਼ਨੀ. "ਨੈਨਨ ਜੋਤਿ ਗਈ ਘਟਕੈ." (ਗੁਪ੍ਰਸੂ)...
ਵਿ- ਜਿਸ ਦਾ ਪਾਰ ਨਹੀਂ. ਬੇਅੰਤ. "ਅਪਾਰ ਅਗਮ ਗੋਬਿੰਦ ਠਾਕੁਰ." (ਆਸਾ ਛੰਤ ਮਃ ੫) ੨. ਅਗਾਧ. ਅਥਾਹ। ੩. ਅਧਿਕ. ਬਹੁਤ। ੪. ਅਗਣਿਤ। ੫. ਸੰਗ੍ਯਾ- ਕਰਤਾਰ. ਵਾਹਗੁਰੂ. "ਪਾਯਉ ਅਪਾਰ." (ਸਵੈਯੇ ਮਃ ੪. ਕੇ) ੬. ਉਰਲਾ ਪਾਸਾ. ਉਰਾਰ. ਆਪਣੀ ਵੱਲ ਦਾ ਕਿਨਾਰਾ. "ਆਪੇ ਸਾਗਰ ਬੋਹਿਥਾ, ਆਪੇ ਪਾਰ ਅਪਾਰ." (ਸ੍ਰੀ ਅਃ ਮਃ ੧) ੭. ਸੰ. ਆਪਾਰ. ਪੂਰਣ ਪਾਰ. "ਜਾਨੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ." (ਸਵੈਯੇ ਮਃ ੪. ਕੇ)...
ਸੰ. सत्य ਸੰਗ੍ਯਾ- ਪਾਰਬ੍ਰਹਮ. ਕਰਤਾਰ, ਜੋ ਸਦਾ ਨਿਤ੍ਯ ਹੈ। ੨. ਸਤਯੁਗ। ੩. ਪ੍ਰਤਿਗ੍ਯਾ। ੪. ਸਿੱਧਾਂਤ. ਸਾਰ। ੫. ਸਭ ਤੋਂ ਉੱਚਾ ਸੱਤਵਾਂ ਲੋਕ। ੬. ਸੱਚ. ਝੂਠ ਦੇ ਵਿਰੁੱਧ। ੭. ਵਿ- ਯਥਾਰਥ. ਸਹੀ. ਠੀਕ....
ਵਿ- ਜੋ ਨਹੀਂ ਸਤ੍ਯ. ਮਿਥ੍ਯਾ। ੨. ਸੱਚ ਦੇ ਵਿਰੁੱਧ. ਝੂਠ....
ਸੰ. ਨਿਰ੍ਣਯ. ਸੰਗ੍ਯਾ- ਵਿਵੇਕ. ਵਿਚਾਰ. ਸਤ੍ਯ ਅਸਤ੍ਯ ਆਦਿ ਦਾ ਗ੍ਯਾਨ ਕਰਨ ਦੀ ਕ੍ਰਿਯਾ। ੨. ਫ਼ੈਸਲਾ. ਨਿਬੇੜਾ। ੩. ਨੀਰ- ਨਵ (ਨਯਾ). ਨਵੀਨ ਜਲ. ਨੌ ਨੀਰ. "ਖੇਤ ਮਿਆਲਾ ਉਚੀਆ ਘਰਉਚਾ ਨਿਰਣਉ." (ਵਾਰ ਗੂਜ ੧. ਮਃ ੩) ਜਿਸ ਖੇਤ ਦੀਆਂ ਵੱਟਾਂ ਉੱਚੀਆਂ ਹਨ, ਉਸ ਵਿੱਚ ਮੇਘ ਦਾ ਨਵੀਨ ਜਲ ਠਹਿਰਦਾ ਹੈ. ਭਾਵ- ਜਿਸ ਦੇ ਅੰਤਹਕਰਣ ਵਿੱਚ ਸ਼੍ਰੱਧਾ ਦਾ ਉੱਚਾ ਭਾਵ ਹੈ, ਉਸ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ....
ਸੰਗ੍ਯਾ- ਪ੍ਰਾਣੀ ਜੀਵਨ. "ਮੈ ਤਉ ਮੋਲਿ ਮਹਗੀ ਲਈ ਜੀਅ ਸਟੈ." (ਧਨਾ ਰਵਿਦਾਸ) ੨. ਮਨ. ਚਿੱਤ. "ਜੀਅ ਸੰਗਿ ਪ੍ਰਭੁ ਅਪਨਾ ਧਰਤਾ." (ਆਸਾ ਮਃ ੫) ੩. ਜਲ. "ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅਦਾਨ." (ਵਾਰ ਮਲਾ ਮਃ ੩) ਇਸ ਥਾਂ "ਜੀਅ" ਦੋ ਅਰਥ ਰਖਦਾ ਹੈ, ਜਲ ਅਤੇ ਜੀਵਨ। ੪. ਜ਼ਿੰਦਗੀ। ੫. ਪ੍ਰਾਣੀ. ਜੀਵ. "ਜੇਤੇ ਜੀਅ ਜੀਵਹਿ ਲੈ ਸਾਹਾ." (ਵਾਰ ਮਾਝ ਮਃ ੧) ੬. ਜੀਵਾਤਮਾ। ੭. ਦੇਖੋ, ਜਿਅ....
ਸੰ. ਦਯਾ. ਸੰਗ੍ਯਾ- ਦੂਸਰੇ ਦੇ ਦੁੱਖ ਨੂੰ ਦੇਖ ਕੇ ਚਿੱਤ ਦੇ ਦ੍ਰਵਣ ਦਾ ਭਾਵ. ਕਰੁਣਾ. ਰਹ਼ਮ. "ਸਤਿ ਸੰਤੋਖ ਦਇਆ ਕਮਾਵੈ." (ਸ੍ਰੀ ਮਃ ੫) "ਧੌਲੁ ਧਰਮੁ ਦਇਆ ਕਾ ਪੂਤੁ." (ਜਪੁ)...
ਸੰ. ਮਯਾ- ਸੰਗ੍ਯਾ- ਪ੍ਰਸਾਦ. ਕ੍ਰਿਪਾ. ਮਿਹਰਬਾਨੀ. "ਕਰਿ ਅਪੁਨੀ ਧਰਿ ਮਇਆ." (ਸ੍ਰੀ ਮਃ ੫) "ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ." (ਮਲਾ ਮਃ ੪) ੨. ਸੰ. ਮਯ (मय) ਸ਼ਬਦ ਜਦ ਦੂਜੇ ਨਾਲ ਮਿਲਦਾ ਹੈ, ਤਦ ਇਸ ਦਾ ਅਰਥ ਹੁੰਦਾ ਹੈ ਮਿਲਿਆ ਹੋਇਆ. ਬਣਿਆ ਹੋਇਆ. ਤਦ੍ਰਪ (ਤਨਮਯ). "ਸਾਚੇ ਸੂਚੇ ਏਕਮਇਆ." (ਸਿਧਗੋਸਟਿ) ੩. ਦੇਖੋ, ਦਇਆ ਮਇਆ। ੪. ਮਾਯਾ ਵਾਸਤੇ ਭੀ ਮਇਆ ਸ਼ਬਦ ਆਇਆ ਹੈ. "ਜੋ ਦੀਸੈ ਸਭ ਤਿਸਹਿ ਮਇਆ." (ਰਾਮ ਅਃ ਮਃ ੧)...
ਸੰ. ਸਰ੍ਵਤ੍ਰ. ਕ੍ਰਿ. ਵਿ- ਸਭ ਥਾਂ. ਸਭ ਜਗਾ. "ਸਰਬ ਮਾਨ ਸਰਬਤ੍ਰ ਮਾਨ." (ਜਾਪੁ) "ਅੰਤਰਿ ਬਾਹਰਿ ਸਰਬਤਿ ਰਵਿਆ." (ਸ੍ਰੀ ਛੰਤ ਮਃ ੫) ੨. ਸਾਰੇ ਸਮਿਆਂ ਵਿੱਚ. ਸਰਵ ਕਾਲ ਮੇ. "ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ." (ਵਾਰ ਸੋਰ ਮਃ ੪) "ਹਰਿ ਭਗਤਾਂ ਕਾ ਮੇਲੀ ਸਰਬਤ." (ਵਾਰ ਬਿਲਾ ਮਃ ੪) "ਦਯਾਲੰ ਸਰਬਤ੍ਰ ਜੀਆ." (ਸਹਸ ਮਃ ੫) ੩. ਸਭ. ਤਮਾਮ. "ਤੇਰੇ ਭਾਣੇ ਸਰਬੱਤ ਕਾ ਭਲਾ." (ਅਰਦਾਸ)...
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਦੇਖੋ, ਵਿਚਹੁ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਸੰ. संन्यासिन् ਸੰਨ੍ਯਾਸੀ. ਵਿ- ਤਿਆਗੀ। ੨. ਸੰਨ੍ਯਾਸ ਆਸ਼੍ਰਮ ਧਾਰਨ ਵਾਲਾ.¹ "ਸੰਨਿਆਸੀ ਹੋਇਕੈ ਤੀਰਥਿ ਭ੍ਰਮਿਓ" (ਮਾਰੂ ਮਃ ੫) ਦੇਖੋ, ਦਸ ਨਾਮ ਸੰਨ੍ਯਾਸੀ....