patanbaraपटंबर
ਸੰਗ੍ਯਾ- ਪੱਟ- ਅੰਬਰ. ਰੇਸ਼ਮੀ ਵਸਤ੍ਰ. "ਪਹਿਰੇ ਪਟੰਬਰ ਕਰਿ ਅਡੰਬਰ." (ਸੂਹੀ ਛੰਤ ਮਃ ੧)
संग्या- पॱट- अंबर. रेशमी वसत्र. "पहिरे पटंबर करि अडंबर." (सूही छंत मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪੱਟਣਾ ਦਾ ਅਮਰ ਖੋਦ. ਪੁੱਟ। ੨. ਸੰਗ੍ਯਾ- ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗੁ। ੩. ਟੋਆ। ੪. ਤ੍ਰੇੜ. ਦਰਾਰ। ੫. ਵਿੱਥ। ੬. ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭. ਸੰ. ਪੱਟ. ਨਗਰ। ੮. ਮੁਲਕ। ੯. ਚੌਰਾਹਾ. ਚੁਰਸਤਾ। ੧੦. ਪਟੜਾ. ਤਖ਼ਤਾ। ੧੧. ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ। ੧੨. ਢਾਲ। ੧੩. ਰਾਜਸਿੰਘਾਸਨ। ੧੪. ਓਢਣ ਦਾ ਵਸਤ੍ਰ। ੧੫. ਰੇਸ਼ਮ। ੧੬. ਉਹ ਪੱਥਰ, ਜਿਸ ਪੁਰ ਕੋਈ। ਵਸਤੁ ਪੀਠੀ ਜਾਵੇ....
ਸੰ. अम्बर्. ਧਾ- ਏਕਤ੍ਰ (ਇਕੱਠਾ) ਕਰਨਾ. ਬਟੋਰਨਾ। ੨. ਸੰ. अम्बर. ਸੰਗ੍ਯਾ- ਆਕਾਸ਼. ਆਸਮਾਨ. "ਅੰਬਰ ਧਰਤਿ ਵਿਛੋੜਿਅਨੁ." (ਵਾਰ ਰਾਮ ੧. ਮਃ ੩) ੩. ਭਾਵ- ਦਸ਼ਮਦ੍ਵਾਰ. ਦਿਮਾਗ਼. "ਅੰਬਰ ਕੂੰਜਾਂ ਕੁਰਲੀਆਂ." (ਸੂਹੀ ਮਃ ੧. ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ, ਅਰਥਾਤ ਸਿਰ ਭਾਂ ਭਾਂ ਕਰਨ ਲੱਗਿਆ ਹੈ। ੪. ਵਸਤ੍ਰ. "ਦੁਹਸਾਸਨ ਕੀ ਸਭਾ. ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) ੫. ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. [عنبر] ੬. ਅਭਰਕ ਧਾਤੁ। ੭. ਕਪਾਸ (ਕਪਾਹ). ੮. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੇ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। ੯. ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਵਾਣ ਲਿਖਾਰੀ ਨੇ ਅੰਬਰ ਲਿਖਿਆ ਹੈ. "ਭਜਤ ਭਯੋ ਅੰਬਰ ਕੀ ਦਾਰਾ." (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। ੧੦. ਫ਼ਾ. [انبر] ਮੋਚਨਾ. ਚਿਮਟਾ....
ਫ਼ਾ. [ریشمی] ਵਿ- ਰੇਸ਼ਮ (ਪੱਟ) ਦਾ ਬਣਾਇਆ ਹੋਇਆ. ਚੀਨਾਂਸ਼ੁਕ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ ਪਹਰੇ....
ਸੰਗ੍ਯਾ- ਪੱਟ- ਅੰਬਰ. ਰੇਸ਼ਮੀ ਵਸਤ੍ਰ. "ਪਹਿਰੇ ਪਟੰਬਰ ਕਰਿ ਅਡੰਬਰ." (ਸੂਹੀ ਛੰਤ ਮਃ ੧)...
ਕਰ (ਹੱਥ) ਵਿੱਚ. ਕਰ ਮੇਂ. "ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ." (ਫੁਨਹੇ ਮਃ ੫) ੨. ਕ੍ਰਿ. ਵਿ- ਕਰਕੇ. "ਕਰਿ ਅਨਰਥ ਦਰਬੁ ਸੰਚਿਆ." (ਵਾਰ ਜੈਤ) ੩. ਸੰ. करिन् ਹਾਥੀ, ਜੋ ਕਰ (ਸੁੰਡ) ਵਾਲਾ ਹੈ. "ਏਕਹਿ ਕਰ ਕਰਿ ਹੈ ਕਰੀ. ਕਰੀ ਸਹਸ ਕਰ ਨਾਹਿ." (ਵ੍ਰਿੰਦ) ਇੱਕੇ ਹੱਥ (ਸੁੰਡ) ਨਾਲ ਹਾਥੀ ਕਰੀ (ਬਾਂਹ ਵਾਲਾ) ਆਖੀਦਾ ਹੈ, ਹਜਾਰ ਹੱਥ ਵਾਲਾ (ਸਹਸ੍ਰਵਾਹ) ਕਰੀ ਨਹੀਂ ਹੈ....
ਸੰ. आडम्बर- ਆਡੰਬਰ. ਸੰਗ੍ਯਾ- ਉੱਪਰਲੀ ਬਣਾਉਟ. ਦਿਖਾਵਾ। ੨. ਪਾਖੰਡਜਾਲ। ੩. ਤੰਬੂ. ਖ਼ੇਮਾ। ੪. ਉਛਾੜ. ਗ਼ਿਲਾਫ। ੫. ਹਾਥੀ ਅਤੇ ਤੁਰ੍ਹੀ ਦੀ ਆਵਾਜ਼। ੬. ਸਜਧਜ. ਠਾਟਬਾਟ. "ਨਾਨਕ ਹਭ ਅਡੰਬਰ ਕੂੜਿਆ" (ਵਾਰ ਜੈਤ)...
ਵਿ- ਕੁਸੁੰਭ ਰੰਗੀ. "ਮਨੋ ਅੰਗ ਸੂਹੀ ਕੀ ਸਾਰ੍ਹੀ ਕਰੀ ਹੈ." (ਚੰਡੀ ੧) ੨. ਇੱਕ ਰਾਗਿਣੀ, ਜਿਸ ਨੂੰ ਸੂਹਾ ਭੀ ਆਖਦੇ ਹਨ.¹ ਇਹ ਕਾਫੀ ਠਾਟ ਦੀ ਸਾੜਵ ਰਾਗਿਣੀ ਹੈ. ਇਸ ਵਿੱਚ ਧੈਵਤ ਵਰਜਿਤ ਹੈ. ਸੂਹੀ ਨੂੰ ਗਾਂਧਾਰ ਅਤੇ ਨਿਸਾਦ ਕੋਮਲ, ਬਾਕੀ ਸ਼ੁੱਧ ਸੁਰ ਹਨ. ਵਾਦੀ ਮੱਧਮ ਅਤੇ ਸੜਜ ਸੰਵਾਦੀ ਹੈ. ਗਾਉਣ ਦਾ ਵੇਲਾ ਦੋ ਘੜੀ ਦਿਨ ਚੜ੍ਹੇ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਮ ਪ ਗਾ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਹੀ ਦਾ ਪੰਦਰਵਾਂ ਨੰਬਰ ਹੈ। ੩. ਪੋਠੋਹਾਰ ਵੱਲ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦਾ ਕਰਮ. ਦੇਖੋ, ਸੁਹੀਆ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....