pachāsāपचासा
ਸੰ. ਪੰਚਾਸ਼ਿਕਾ. ਸੰਗ੍ਯਾ- ਪੰਜਾਹ ਛੰਦਾਂ ਦਾ ਸਮੁਦਾਯ ਹੈ ਜਿਸ ਵਿੱਚ, ਐਸਾ ਗ੍ਰੰਥ ਅਥਵਾ ਕੋਈ ਵਸਤੁ. ਦੇਖੋ, ਗੁਰੁਪਚਾਸਾ। ੨. ਪੰਜਾਹਾਂ ਦਾ ਗਰੋਹ. "ਖਿਨ ਵਿਸਰਹਿ ਤੂ ਸੁਆਮੀ, ਜਾਣਉ ਬਰਸ ਪਚਾਸਾ." ( ਸੋਰ ਮਃ ੩) ੩. ਮੰਤ੍ਰੀਸਭਾ. "ਮਤਾ ਨ ਕਰੈ ਪਚਾਸਾ."(ਸਾਰ ਮਃ ੫) ੪. ਸੰ. ਪੰਚਾਸ੍ਯ. ਵਿ- ਪੰਜ ਮੂੰਹਾਂ ਵਾਲਾ। ੫. ਸੰਗ੍ਯਾ- ਸ਼ਿਵ.
सं. पंचाशिका. संग्या- पंजाह छंदां दा समुदाय है जिस विॱच, ऐसा ग्रंथ अथवा कोई वसतु. देखो, गुरुपचासा। २. पंजाहां दा गरोह. "खिन विसरहि तू सुआमी, जाणउ बरस पचासा." ( सोर मः ३) ३. मंत्रीसभा. "मता न करै पचासा."(सार मः ५) ४. सं. पंचास्य. वि- पंज मूंहां वाला। ५. संग्या- शिव.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਵ੍ਯ- ਯਾ. ਵਾ. ਕਿੰਵਾ. ਜਾਂ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਗੁਰੁਪੰਚਾਸ਼ਿਕਾ. ਗੁਰੁਮਹਿਮਾ ਦੇ ਪੰਜਾਹ ਛੰਦਾਂ ਦਾ ਸਤੋਤ੍ਰ. ਦੇਖੋ, ਸੇਖਰ ਅਤੇ ਗ੍ਵਾਲ....
ਸੰਗ੍ਯਾ- ਮੇਲ. ਮਿਲਾਪ। ੨. ਸਨੇਹ. ਮੁਹੱਬਤ. "ਜਬ ਦਿਜ ਕੇ ਗ੍ਰਹਿ ਪੜ੍ਹਤ ਤਬ ਮੋ ਸੋਂ ਹੁਤੋ ਗਰੋਹ." (ਕ੍ਰਿਸਨਾਵ) ੩. ਫ਼ਾ. [گروہ] ਝੁੰਡ. ਸਮੁਦਾਯ। ੪. ਜਥਾ. ਟੋਲਾ. ਯੂਥ....
ਕ੍ਸ਼ਣ. ਦੇਖੋ, ਖਿਣ. "ਖਿਨ ਪਲ ਨਾਮ ਰਿਦੇ ਵਸੈ ਭਾਈ." (ਸੋਰ ਅਃ ਮਃ ੧)...
ਸੰ स्वामिन- ਸ੍ਵਾਮੀ. ਸੰਗ੍ਯਾ- ਪਤਿ. ਭਰਤਾ। ੨. ਮਾਲਿਕ. ਆਕ਼ਾ. "ਮਾਤ ਪਿਤਾ ਸੁਆਮਿ ਸਜਣੁ." (ਵਡ ਮਃ ੫) "ਸੁਆਮੀ ਕੋ ਗ੍ਰਿਹ ਜਿਉ ਸਦਾ ਸੁਆਨ ਤਜਤ ਨਹਿ." (ਸਃ ਮਃ ੯)...
ਸੰ. ਵਰ੍ਸ. ਸੰਗ੍ਯਾ- ਵਰ੍ਹਾ. ਸਾਲ. "ਬਾਰਹ ਬਰਸ ਬਾਲਪਨ ਬੀਤੇ." (ਆਸਾ ਕਬੀਰ) ੨. ਸੰ. ਵਰ੍ਸਾ. ਮੀਂਹ. ਵ੍ਰਿਸ੍ਟਿ। ੩. ਅ. ਬਰਸ. ਛੰਭ. ਲਹੂ ਦੇ ਵਿਕਾਰ ਨਾਲ ਸ਼ਰੀਰ ਤੇ ਪਏ ਚਿੱਟੇ ਦਾਗ਼. ਦੇਖੋ, ਸ੍ਵੇਤ ਕੁਸ੍ਟ। ੪. ਫ਼ਾ. ਸਰਸ਼. ਇੱਕ ਦਵਾਈ ਜਿਸ ਦਾ ਪੂਰਾ ਨਾਮ "ਬਰਸ਼ਾਸ਼ਾ" ਹੈ. ਇਹ ਪੱਠਿਆਂ ਦੀਆਂ ਬੀਮਾਰੀਆਂ ਅਤੇ ਨਿੱਤ ਰਹਿਣ ਵਾਲੀ ਰੇਜ਼ਿਸ਼ ਵਿੱਚ ਵਰਤੀਦੀ ਹੈ. ਇਸ ਦਾ ਨੁਸਖਾ ਇਹ ਹੈ-#ਮਿਰਚ ਕਾਲੀ, ਮਿਰਚ ਭੂਰੀ, ਖ਼ੁਰਾਸਾਨੀ ਅਜਵਾਇਨ, ਤਿੰਨੇ ਸਾਢੇ ਸੱਤ ਸੱਤ ਤੋਲੇ, ਅਫੀਮ ਤਿੰਨ ਤੋਲੇ, ਕੇਸਰ ਇੱਕ ਤੋਲਾ ਸਾਢੇ ਦਸ ਮਾਸ਼ੇ, ਬਾਲਛੜ, ਅਕ਼ਰਕ਼ਰਾ, ਫ਼ਰਫ਼੍ਯੂਨ, ਤਿੰਨੇ ਚਾਰ ਚਾਰ ਮਾਸ਼ੇ. ਏਹ ਸਾਰੀਆਂ ਦਵਾਈਆਂ ਕੁੱਟ ਛਾਣਕੇ, ਸਾਰੀਆਂ ਦੇ ਤੋਲ ਤੋਂ ਤਿੰਨ ਗੁਣੇ ਸ਼ਹਿਦ ਵਿੱਚ ਮਿਲਾਉਣ ਤੋਂ ਬਰਸ਼ ਤਿਆਰ ਹੁੰਦੀ ਹੈ. ਇਸ ਨੂੰ ਤਿਆਰ ਤਿੰਨ ਮਹੀਨੇ ਜਵਾਂ ਵਿੱਚ ਦੱਬਕੇ ਫੇਰ ਵਰਤਣੀ ਚਾਹੀਏ. ਇਸ ਦੀ ਖ਼ੁਰਾਕ ਕੋਸੇ ਦੁੱਧ ਜਾਂ ਅਰਕ ਗਾਜ਼ਬਾਨ ਨਾਲ ਚਾਰ ਰੱਤੀ ਤੋਂ ਇੱਕ ਮਾਸ਼ਾ ਹੈ.#ਬਹੁਤ ਲੋਕ ਅਫੀਮ ਦੇ ਥਾਂ ਬਰਸ਼ ਖਾਂਦੇ ਹਨ....
ਸੰ. ਪੰਚਾਸ਼ਿਕਾ. ਸੰਗ੍ਯਾ- ਪੰਜਾਹ ਛੰਦਾਂ ਦਾ ਸਮੁਦਾਯ ਹੈ ਜਿਸ ਵਿੱਚ, ਐਸਾ ਗ੍ਰੰਥ ਅਥਵਾ ਕੋਈ ਵਸਤੁ. ਦੇਖੋ, ਗੁਰੁਪਚਾਸਾ। ੨. ਪੰਜਾਹਾਂ ਦਾ ਗਰੋਹ. "ਖਿਨ ਵਿਸਰਹਿ ਤੂ ਸੁਆਮੀ, ਜਾਣਉ ਬਰਸ ਪਚਾਸਾ." ( ਸੋਰ ਮਃ ੩) ੩. ਮੰਤ੍ਰੀਸਭਾ. "ਮਤਾ ਨ ਕਰੈ ਪਚਾਸਾ."(ਸਾਰ ਮਃ ੫) ੪. ਸੰ. ਪੰਚਾਸ੍ਯ. ਵਿ- ਪੰਜ ਮੂੰਹਾਂ ਵਾਲਾ। ੫. ਸੰਗ੍ਯਾ- ਸ਼ਿਵ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰਗ੍ਯਾ- ਮਤ. ਖ਼ਿਆਲ. ਇਰਾਦਾ. "ਮਤਾ ਕਰੈ ਪਛਮ ਕੈ ਤਾਈ, ਪੂਰਬਹੀ ਲੈਜਾਤ." (ਗੂਜ ਮਃ ੫) ੨. ਮੰਤ੍ਰ. ਮਸ਼ਵਰਾ. "ਉਠਿ ਚਲਤੈ ਮਤਾ ਨ ਕੀਨਾ ਹੇ." (ਮਾਰੂ ਸੋਲਹੇ ਮਃ ੧) ੩. ਵਿ- ਮੱਤ ਹੋਇਆ. ਮੱਤਾ. ਦੇਖੋ, ਮਤਾਗਲੁ....
ਸੰਗ੍ਯਾ- ਕਦਰ. ਮੁੱਲ. "ਪ੍ਰੇਮ ਕੀ ਸਾਰ ਸੋਈ ਜਾਣੈ." (ਮਾਰੂ ਅਃ ਮਃ ੩) "ਜੋ ਜੀਐ ਕੀ ਸਾਰ ਨ ਜਾਣੈ। ਤਿਸ ਸਿਉ ਕਿਛੁ ਨ ਕਹੀਐ ਅਜਾਣੈ." (ਮਾਰੂ ਸੋਲਹੇ ਮਃ ੪) ੨. ਕ੍ਰਿ. ਵਿ- ਮਾਤ੍ਰ. ਪ੍ਰਮਾਣ. ਭਰ. "ਨਹਿ ਬਢਨ ਘਟਨ ਤਿਲਸਾਰ." (ਬਾਵਨ) ੩. ਸੰਗ੍ਯਾ- ਖਬਰਦਾਰੀ. ਸੰਭਾਲ. "ਸਦਾ ਦਇਆਲੁ ਹੈ ਸਭਨਾ ਕਰਦਾ ਸਾਰ." (ਸ੍ਰੀ ਮਃ ੩) "ਜੇ ਕੋ ਡੁਬੈ, ਫਿਰਿ ਹੋਵੈ ਸਾਰ." (ਧਨਾ ਮਃ ੧) ੪. ਵਿ- ਸਾਵਧਾਨ. ਖਬਰਦਾਰ। ੫. ਸੰਗ੍ਯਾ- ਸੁਧ. ਸਮਾਚਾਰ. ਖਬਰ. "ਜੇ ਹੁਕਮ ਹੋਵੇ ਤਾਂ ਘਰ ਦੀ ਸਾਰ ਲੈ ਆਵਾਂ।" (ਜਸਾ) ੬. ਸਾਲ ਬਿਰਛ ਦੀ ਥਾਂ ਭੀ ਸਾਰ ਸ਼ਬਦ ਆਇਆ ਹੈ। ੭. ਸੰ, ਲੋਹਾ. ਫੌਲਾਦ. "ਅਸੰਖ ਸੂਰ ਮੁਹ ਭਖ ਸਾਰ." (ਜਪੁ) "ਸਾਰ ਸੋਂ ਸਾਰ ਕੀ ਧਾਰ ਬਜੀ." (ਚੰਡੀ ੧) ੮. ਜਲ। ੯. ਮੱਖਣ। ੧੦. ਬੱਦਲ. ਮੇਘ। ੧੧. ਬਲ। ੧੨. ਨਿਆਉਂ. ਇਨਸਾਫ. "ਕਰਣੀ ਉਪਰਿ ਹੋਵਗਿ ਸਾਰ." (ਬਸੰ ਮਃ ੧) ੧੩. ਪਵਨ। ੧੪. ਪਾਰਬ੍ਰਹਮ. ਕਰਤਾਰ। ੧੫. ਧਰਮ। ੧੬. ਕਿਸੇ ਵਸਤੁ ਦਾ ਰਸ। ੧੭. ਵਿ- ਉੱਤਮ. ਸ਼੍ਰੇਸ੍ਠ. "ਮਨ ਮੇਰੇ ਸਤਿਗੁਰ ਸੇਵਾ ਸਾਰ." (ਸ੍ਰੀ ਮਃ ੫) ੧੮. ਇੱਕ ਅਰਥਾਲੰਕਾਰ. ਅੱਛਾ ਅਥਵਾ ਬੁਰਾ ਪਦਾਰਥ, ਜੋ ਇੱਕ ਤੋਂ ਇੱਕ ਵਧਕੇ ਹੋਵੇ, ਅਰਥਾਤ ਪਹਿਲੇ ਨਾਲੋਂ ਦੂਜਾ ਸਾਰ ਹੋਵੇ, ਐਸਾ ਵਰਣਨ "ਸਾਰ" ਅਲੰਕਾਰ ਹੈ.#ਜਹਿਂ ਉਤਰੋਤਰ ਹਨਐ ਅਧਿਕਾਈ,#ਅਲੰਕਾਰ ਸੋ ਸਾਰ ਕਹਾਈ. (ਗਰਬ ਗੰਜਨੀ)#ਉਦਾਹਰਣ-#ਮਾਨਸ ਦੇਹ ਦੁਲੱਭ ਹੈ ਜੁਗਹ ਜੁਗੰਤਰਿ ਆਵੈ ਵਾਰੀ,#ਉੱਤਮਜਨਮ ਦੁਲੱਭ ਹੈ ਇਕਵਾਕੀ ਕੋੜਮਾ ਵਿਚਾਰੀ,#ਦੇਹ ਅਰੋਗ ਦੁਲੱਭ ਹੈ ਭਾਗਠ ਮਾਤ ਪਿਤਾ ਹਿਤਕਾਰੀ,#ਸਾਧੂਸੰਗ ਦੁਲੱਭਹੈ ਗੁਰਮੁਖ ਸੁਖਫਲ ਭਗਤਿ ਪਿਆਰੀ.#(ਭਾਗੁ)#ਮਿਸ਼ਰੀ ਤੇ ਮਧੁ ਮਧੁਰ ਹੈ ਮਧੁ ਤੇ ਸੁਧਾ ਮਹਾਨ,#ਸ਼੍ਰੀ ਗੁਰੁਬਾਨੀ ਸੁਧਾ ਤੇ ਨਿਸ਼ਚਯ ਮੀਠੀ ਜਾਨ.#੧੯ ਇੱਕ ਮਾਤ੍ਰਿਕ ਛੰਦ, ਇਸ ਦਾ ਨਾਉਂ "ਲਲਿਤਪਦ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ੧੬. ਅਤੇ ੧੨. ਮਾਤ੍ਰਾ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਉਦਾਹਰਣ-#ਥਿੱਤਿ ਵਾਰ ਨਾ ਜੋਗੀ ਜਾਣੈ, ਰੁੱਤਿ ਮਾਹੁ ਨਾ ਕੋਈ,#ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ,#ਕਿਵਕਰਿ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ,#ਨਾਨਕ ਆਖਣਿ ਸਭਕੋ ਆਖੈ, ਇਕ ਦੂ ਇੱਕ ਸਿਆਣਾ।#(ਜਪੁ)¹#(ਅ) ਵਰਣ ਵ੍ਰਿੱਤ 'ਸਾਰ' ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਇੱਕ ਇੱਕ ਲਘੁ ਗੁਰੁ.#ਉਦਾਹਰਣ-#ਜਾਪ। ਤਾਪ। ਗ੍ਯਾਨ। ਧ੍ਯਾਨ।। ੨੦. ਦੇਖੋ, ਸਾਰਣਾ। ੨੧. ਫ਼ਾ. [سار] ਊਂਟ. ਸ਼ੁਤਰ. ਦੇਖੋ, ਸਾਰਬਾਨ। ੨੨ ਸ੍ਵਾਮੀ. ਮਾਲਿਕ....
ਪੰਜ ਹਨ ਆਸ੍ਯ (ਮੁਖ) ਜਿਸ ਦੇ. ਦੇਖੋ, ਪੰਚਾਨਨ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....