naphīrīनफीरी
ਫ਼ਾ. [نفیری] ਸੰਗ੍ਯਾ- ਸ਼ਹਨਾਈ. ਫੂਕ ਨਾਲ ਵਜਾਉਣ ਦਾ ਇੱਕ ਵਾਜਾ. ਜੋ ਭੇਰੀ (ਛੋਟੀ ਨੌਬਤ) ਨਾਲ ਮਿਲਾਕੇ ਵਜਾਈਦਾ ਹੈ. ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰ ਤੇ ਨੌਬਤ ਨਫੀਰੀ ਬੱਜਣ ਦੀ ਬਹੁਤ ਪੁਰਾਣੀ ਰੀਤਿ ਹੈ.
फ़ा. [نفیری] संग्या- शहनाई. फूक नाल वजाउण दा इॱक वाजा. जो भेरी (छोटी नौबत) नाल मिलाके वजाईदा है. महाराजिआं अते बादशाहां दे दर ते नौबत नफीरी बॱजण दी बहुत पुराणी रीति है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)...
ਅਨੁ. ਸੰਗ੍ਯਾ- ਸ੍ਵਾਸ. ਪ੍ਰਾਣ ਵਾਯੁ, ਜਿਸ ਤੋਂ ਫੂ ਸ਼ਬਦ ਹੁੰਦਾ ਹੈ. "ਨਿਕਸਿਆ ਫੂਕ, ਤ ਹੋਇ ਗਇਓ ਸੁਆਹਾ." (ਆਸਾ ਮਃ ੫) "ਫੂਕ ਕਢਾਏ ਢਹਿਪਵੈ." (ਵਾਰ ਸਾਰ ਮਃ ੧) ੨. ਜ਼ੋਰ ਨਾਲ ਮੂੰਹ ਤੋਂ ਕੱਢੀ ਹੋਈ ਹਵਾ. "ਫੂਕ ਮਾਰ ਦੀਪਕ ਬਿਸਮਾਵੈ." (ਤਨਾਮਾ) ੩. ਦੇਖੋ, ਫੂਕਣਾ. "ਇਹੁ ਤਨ ਦੇਵੈ ਫੂਕ." (ਸ. ਕਬੀਰ) ੪. ਵਿ- ਸ਼ੋਭਾਹੀਨ. ਫਿੱਕਾ. "ਫੂਕ ਭਏ ਮੁਖ ਸੂਕ ਗਏ ਸਭ." (ਅਜਰਾਜ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ....
ਸੰ. ਸੰਗ੍ਯਾ- ਨਫੀਰੀ ਨਾਲ ਵਜਾਉਣ ਵਾਲਾ ਨਗਾਰਾ. "ਅਨਹਤਾਸਬਦ ਵਾਜੰਤ ਭੇਰੀ." (ਸੋਹਿਲਾ) "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) "ਸਨਾਇ ਭੇਰਿ ਸਾਜਹੀਂ." (ਰਾਮਾਵ)...
ਛੋਟਾ ਦਾ ਇਸਤ੍ਰੀ ਲਿੰਗ। ੨. ਸੰਗ੍ਯਾ- ਲਘੁਸ਼ੰਕਾ. ਮੂਤ੍ਰ ਦਾ ਤ੍ਯਾਗ. ਇਹ ਸ਼ਬਦ ਇਸਤ੍ਰੀਆਂ ਹੀ ਵਰਤਦੀਆਂ ਹਨ....
ਅ਼. [نوَبت] ਸੰਗ੍ਯਾ- ਵਡਾ ਨਗਾਰਾ। ੨. ਬਾਰੀ (ਵਾਰੀ). ੩. ਦਸ਼ਾ. ਹਾਲਤ। ੪. ਪਹਿਰਾ. ਚੌਕੀ। ੫. ਦਰਬਾਰੀ ਖ਼ੇਮਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [نفیری] ਸੰਗ੍ਯਾ- ਸ਼ਹਨਾਈ. ਫੂਕ ਨਾਲ ਵਜਾਉਣ ਦਾ ਇੱਕ ਵਾਜਾ. ਜੋ ਭੇਰੀ (ਛੋਟੀ ਨੌਬਤ) ਨਾਲ ਮਿਲਾਕੇ ਵਜਾਈਦਾ ਹੈ. ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰ ਤੇ ਨੌਬਤ ਨਫੀਰੀ ਬੱਜਣ ਦੀ ਬਹੁਤ ਪੁਰਾਣੀ ਰੀਤਿ ਹੈ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਪੁਰਾਣਾ ਦਾ ਇਸਤ੍ਰੀ ਲਿੰਗ। ੨. ਪੁਰਾਣਾਂ ਨੇ. "ਜਸੁ ਵੇਦ ਪੁਰਾਣੀ ਗਾਇਆ." (ਸੂਹੀ ਛੰਤ ਮਃ ੫) ੩. ਪੁਰਾਣੋਂ ਮੇਂ. ਪੁਰਾਣਾਂ ਵਿੱਚ. "ਮਾਸੁ ਪੁਰਾਣੀ ਮਾਸੁ ਕਤੇਬੀ." (ਵਾਰ ਮਲਾ ਮਃ ੧)...
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....