sahanāīसहनाई
ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)
फ़ा. [ثہنائی] शहनाई. संग्या- नफ़ीरी. तूती. सरना. "कहां सु भेरी सहनाई." (आसा अः मः १)
ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [نفیری] ਸੰਗ੍ਯਾ- ਸ਼ਹਨਾਈ. ਫੂਕ ਨਾਲ ਵਜਾਉਣ ਦਾ ਇੱਕ ਵਾਜਾ. ਜੋ ਭੇਰੀ (ਛੋਟੀ ਨੌਬਤ) ਨਾਲ ਮਿਲਾਕੇ ਵਜਾਈਦਾ ਹੈ. ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰ ਤੇ ਨੌਬਤ ਨਫੀਰੀ ਬੱਜਣ ਦੀ ਬਹੁਤ ਪੁਰਾਣੀ ਰੀਤਿ ਹੈ....
ਸੰਗ੍ਯਾ- ਤੂਤ ਦਾ ਫਲ। ੨. ਨਫੀਰੀ। ੩. ਫ਼ਾ. [توُتی] ਅਥਵਾ [طوُطی] ਇੱਕ ਛੋਟੇ ਕ਼ੱਦ ਦਾ ਤੋਤਾ, ਜਿਸ ਦੀ ਗਰਦਨ ਬੈਂਗਣੀ, ਖੰਭ ਹਰੇ ਅਤੇ ਚੁੰਜ ਪੀਲੀ ਹੁੰਦੀ ਹੈ. "ਸੁਕ ਸਾਰਿਕਾ ਤੂਤੀ." (ਸਲੋਹ)...
ਦੇਖੋ, ਕਹਾ ੨....
ਸੰ. ਸੰਗ੍ਯਾ- ਨਫੀਰੀ ਨਾਲ ਵਜਾਉਣ ਵਾਲਾ ਨਗਾਰਾ. "ਅਨਹਤਾਸਬਦ ਵਾਜੰਤ ਭੇਰੀ." (ਸੋਹਿਲਾ) "ਵਾਤ ਵਜਨਿ ਟੰਮਕ ਭੇਰੀਆ." (ਸ੍ਰੀ ਮਃ ੫. ਪੈਪਾਇ) "ਸਨਾਇ ਭੇਰਿ ਸਾਜਹੀਂ." (ਰਾਮਾਵ)...
ਫ਼ਾ. [ثہنائی] ਸ਼ਹਨਾਈ. ਸੰਗ੍ਯਾ- ਨਫ਼ੀਰੀ. ਤੂਤੀ. ਸਰਨਾ. "ਕਹਾਂ ਸੁ ਭੇਰੀ ਸਹਨਾਈ." (ਆਸਾ ਅਃ ਮਃ ੧)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...