nugadhīनुगदी
ਫ਼ਾ. [نُخُدی] ਨਖ਼ੁਦੀ. ਸੰਗ੍ਯਾ- ਨੁਕਤੀ. ਨਖ਼ੂਦ (ਛੋਲਿਆ) ਦੇ ਆਟੇ (ਬੇਸਣ) ਦੀ ਘੀ ਅਥਵਾ ਤੇਲ ਵਿੱਚ ਤਲੀ ਹੋਈ ਨਮਕੀਨ ਪਕੌੜੀ। ੨. ਖੰਡ ਵਿੱਚ ਪਾਗੀਹੋਈ ਮਿੱਠੀ ਨੁਗਦੀ. "ਨੁਗਦੀ ਅਰੁ ਸੇਵਕੀਆਂ ਚਿਰਵੇ." (ਕ੍ਰਿਸਨਾਵ)
फ़ा. [نُخُدی] नख़ुदी. संग्या- नुकती. नख़ूद (छोलिआ) दे आटे (बेसण) दी घी अथवा तेल विॱच तली होई नमकीन पकौड़ी। २. खंड विॱच पागीहोई मिॱठी नुगदी. "नुगदी अरु सेवकीआं चिरवे." (क्रिसनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਨੁਗਦੀ....
ਫ਼ਾ. [نخوُد] ਸੰਗ੍ਯਾ- ਚਣਾ. ਛੋਲਾ. ਦੇਖੋ, ਚਣਾ....
ਸੰ. ਵੇਸਨ. ਸੰਗ੍ਯਾ- ਦੋਫਾੜ ਹੋਏ ਛੋਲੇ। ੨. ਚਣਿਆਂ ਦਾ ਚੂਰਣ. ਛਿਲਕਾ ਉਤਾਰਕੇ ਪੀਠੀ ਹੋਈ ਛੋਲਿਆਂ ਦੀ ਦਾਲ। ੩. ਦੇਖੋ, ਵੇਸ਼ਨ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਸੰਗ੍ਯਾ- ਹਥੇਲੀ. ਦੇਖੋ, ਤਲ ੫. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਪਾਤਲੀ. ਦੇਖੋ, ਤਲ ੪. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੩. ਦੇਖੋ, ਤਲਿ ੨....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਫ਼ਾ. [نمکین] ਵਿ- ਸਲਵਣ. ਜਿਸ ਵਿੱਚ ਲੂਣ ਮਿਲਿਆ ਹੋਇਆ ਹੈ. ਸਲੂਣਾ....
ਸੰਗ੍ਯਾ- ਪਕ੍ਵ ਵਟਿਕਾ. ਘੀ ਵਿੱਚ ਤਲੀ- ਹੋਈ ਬੇਸਣ ਦੀ ਬੜੀ. "ਦਧਿ ਸੋਂ ਪਕੌਰੀ ਬਰੇ ਜੀਰਕ ਮਰਚ ਪਾਇ." (ਗੁਪ੍ਰਸੂ) "ਸੂਖਮ ਓਦਨ ਬਰੇ ਪਕੌਰੇ." (ਨਾਪ੍ਰ)...
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਫ਼ਾ. [نُخُدی] ਨਖ਼ੁਦੀ. ਸੰਗ੍ਯਾ- ਨੁਕਤੀ. ਨਖ਼ੂਦ (ਛੋਲਿਆ) ਦੇ ਆਟੇ (ਬੇਸਣ) ਦੀ ਘੀ ਅਥਵਾ ਤੇਲ ਵਿੱਚ ਤਲੀ ਹੋਈ ਨਮਕੀਨ ਪਕੌੜੀ। ੨. ਖੰਡ ਵਿੱਚ ਪਾਗੀਹੋਈ ਮਿੱਠੀ ਨੁਗਦੀ. "ਨੁਗਦੀ ਅਰੁ ਸੇਵਕੀਆਂ ਚਿਰਵੇ." (ਕ੍ਰਿਸਨਾਵ)...
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...