bēsana, bēsanaबेसण, बेसन
ਸੰ. ਵੇਸਨ. ਸੰਗ੍ਯਾ- ਦੋਫਾੜ ਹੋਏ ਛੋਲੇ। ੨. ਚਣਿਆਂ ਦਾ ਚੂਰਣ. ਛਿਲਕਾ ਉਤਾਰਕੇ ਪੀਠੀ ਹੋਈ ਛੋਲਿਆਂ ਦੀ ਦਾਲ। ੩. ਦੇਖੋ, ਵੇਸ਼ਨ.
सं. वेसन. संग्या- दोफाड़ होए छोले। २. चणिआं दा चूरण. छिलका उतारके पीठी होई छोलिआं दी दाल। ३. देखो, वेशन.
ਦੇਖੋ, ਬੇਸਣ...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. चूर्ण् ਧਾ- ਖਿੱਚਣਾ, ਸੰਕੋਚ ਕਰਨਾ, ਪ੍ਰੇਰਨਾ, ਪੀਸਣਾ, ਦਬਾਉਣਾ। ੨. ਸੰਗ੍ਯਾ- ਆਟਾ. ਪਿਸਾਨ। ੩. ਪੀਸੀ ਹੋਈ ਦਵਾਈ. ਜੈਸੇ- ਹਾਜ਼ਮੇ ਦਾ ਚੂਰਣ ਆਦਿ। ੪. ਧੂਲਿ (ਧੂੜ). ਰਜ. "ਚੂਰਣ ਤਾਂ ਚਰਣਾ ਬਲਿਹਾਰੀ." (ਨਾਪ੍ਰ)...
ਸੰਗ੍ਯਾ- ਛਾਲਾ. ਤੁਚਾ. ਬਲਕਲ. ਸੰ. ਛੱਲਿ....
ਸੰ. ਪਿਸ੍ਟੀ. ਸੰਗ੍ਯਾ- ਮਾਂਹ ਮੂੰਠੀ ਆਦਿ ਦੀ ਦਾਲ, ਭਿਉਂਕੇ ਸਿਲ ਵੱਟੇ ਨਾਲ ਰਗੜੀ ਹੋਈ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਸੰਗ੍ਯਾ- ਕੌੜਤੁੰਮਾ. ਇੰਦ੍ਰਾਯਨ। ੨. ਜੰਗਲੀ ਸ਼ਹਦ. ਮਧੁ। ੩. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ, ਦਾਲਿ। ੪. ਦਲੇ ਹੋਏ ਅੰਨ ਦਾ ਸਾਲਣ। ੫. ਵਿ- ਦਲਨ ਕਰਤਾ. "ਸਭ ਦਾਲਿਦ ਭੰਜ ਦੁਖਦਾਲ." (ਨਟ ਮਃ ੪. ਪੜਤਾਲ) ੬. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। ੭. ਯੁਕ੍ਤਿ ਦੱਸਣ ਵਾਲਾ....