nivēsaनिवेस
(ਨਿ- ਵਿਸ਼) ਸੰ. ਨਿਵੇਸ਼. ਸੰਗ੍ਯਾ- ਘਰ। ੨. ਖ਼ੇਮਾ। ੩. ਡੇਰਾ. ਰਹਾਇਸ਼. "ਸੁੰਦਰ ਸਦਨ ਨਿਵੇਸ ਦੇ, ਵਚ ਮਧੁਰ ਬਖਾਨੇ." (ਗੁਪ੍ਰਸੂ) ੪. ਪ੍ਰਵੇਸ਼. ਦਾਖਿਲਾ। ੫. ਵਿਆਹ. ਸ਼ਾਦੀ.
(नि- विश) सं. निवेश. संग्या- घर। २. ख़ेमा। ३. डेरा. रहाइश. "सुंदर सदन निवेस दे, वच मधुर बखाने." (गुप्रसू) ४. प्रवेश. दाखिला। ५. विआह. शादी.
ਸੰ. विश. ਧਾ- ਧਸਣਾ (ਘੁਸਣਾ), ਫੈਲਣਾ, ਆਰਾਮ ਕਰਨਾ, ਭੋਗਣਾ, ਮੂਰਛਿਤ ਹੋਣਾ, ਵਾਸ ਕਰਨਾ। ੨. ਸੰ. विष. ਧਾ- ਵ੍ਯਾਪਣਾ, ਸਿੰਜਣਾ। ੩. ਸੰ. विस्. ਧਾ- ਫੈਂਕਣਾ, ਸਾਮ੍ਹਣੇ ਰੱਖਣਾ। ੪. ਸੰ. ਵਿਸ਼. ਸੰਗ੍ਯਾ- ਮਨੁੱਖ. ਆਦਮੀ। ੫. ਕਮਲ ਦੀ ਡੰਡੀ। ੬. ਚਾਂਦੀ. ਰਜਤ। ੭. ਵੈਸ਼੍ਯ. ਹਿੰਦੂਮਤ ਅਨੁਸਾਰ ਤੀਜਾ ਵਰਣ. ਖੇਤੀ ਅਤੇ ਵਣਜ ਕਰਨ ਵਾਲਾ। ੮. ਸੰ. ਵਿਸ. ਜ਼ਹਿਰ. ਵਿਖ। ੯. ਜਲ ੧੦. ਕਮਲ ਦੀ ਤਰੀ (ਕੇਸ਼ਰ), ੧੧. ਕਮਲ ਦੀ ਡੰਡੀ (ਮ੍ਰਿਣਾਲ). ਇਹ ਵਿਸ ਭੀ ਸਹੀ ਹੈ....
(ਨਿ- ਵਿਸ਼) ਸੰ. ਨਿਵੇਸ਼. ਸੰਗ੍ਯਾ- ਘਰ। ੨. ਖ਼ੇਮਾ। ੩. ਡੇਰਾ. ਰਹਾਇਸ਼. "ਸੁੰਦਰ ਸਦਨ ਨਿਵੇਸ ਦੇ, ਵਚ ਮਧੁਰ ਬਖਾਨੇ." (ਗੁਪ੍ਰਸੂ) ੪. ਪ੍ਰਵੇਸ਼. ਦਾਖਿਲਾ। ੫. ਵਿਆਹ. ਸ਼ਾਦੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [خیمہ] ਖ਼ੇਮਹ. ਸੰਗ੍ਯਾ- ਤੰਬੂ. ਡੇਰਾ. "ਸਤਿਗੁਰਿ ਖੇਮਾ ਤਾਣਿਆ." (ਸਵੈਯੇ ਮਃ ੪. ਕੇ) ਭਾਵ- ਸਿੱਖਧਰਮ ਰੂਪ ਖ਼ੇਮਾ....
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਨਿਵਾਸ. ਦੇਖੋ, ਰਹਾਯਿਸ਼....
ਸੰ. ਵਿ- ਸੋਹਣਾ. ਖੂਬਸੂਰਤ. "ਸੁੰਦਰ ਚਤੁਰ ਤਤ ਕਾ ਬੇਤਾ." (ਸੁਖਮਨੀ) ੨. ਸੰਗ੍ਯਾ- ਕਾਮਦੇਵ। ੩. ਸ਼੍ਰੀ ਗੁਰੂ ਅਮਰਦੇਵ ਜੀ ਦਾ ਪੜੋਤਾ, ਜਿਸ ਦੀ ਰਚਨਾ ਰਾਮਕਲੀ ਰਾਗ ਵਿੱਚ "ਸਦੁ" ਦੇਖੀਦਾ ਹੈ. "ਕਹੈ ਸੁੰਦਰ ਸੁਣਹੁ ਸੰਤਹੁ ਸਭ ਜਗਤ ਪੈਰੀ ਪਾਇ ਜੀਉ." (ਸਦੁ) "ਨੰਦਨੁ ਮੋਹਰੀ ਨਾਮ ਅਨੰਦ। ਤਿਹ ਨੰਦਨ ਸੁੰਦਰ ਮਤਿਵੰਦ।।"¹ (ਗੁਪ੍ਰਸੂ) ੪. ਦਾਦੂ ਜੀ ਦਾ ਚੇਲਾ ਇੱਕ ਮਹਾਤਮਾ ਸਾਧੂ, ਜਿਸ ਦਾ ਜਨਮ ਸੰਮਤ ੧੬੫੩ ਵਿੱਚ ਦ੍ਯੋਸਾ ਪਿੰਡ (ਰਾਜ ਜੈਪੁਰ) ਵਿੱਚ ਹੋਇਆ ਅਤੇ ਸੰਮਤ ੧੭੪੬ ਵਿੱਚ ਸੀਂਗਾਨੇਰ ਦੇ ਮਕਾਮ, ਜੋ ਜੈਪੁਰ ਤੋਂ ਚਾਰ ਕੋਹ ਦੱਖਣ ਹੈ, ਦੇਹਾਂਤ ਹੋਇਆ. ਇਸ ਮਹਾਤਮਾ ਦੇ ਰਚੇ ਹੋਏ ਗ੍ਰੰਥ ਸੁੰਦਰ ਵਿਲਾਸ, ਗ੍ਯਾਨਸਮੁਦ੍ਰ ਅਤੇ ਸਾਖੀ ਆਦਿਕ ਅਨੇਕ ਹਨ. ਦੇਖੋ, ਸੁੰਦਰ ਜੀ ਦੀ ਕਵਿਤਾ-#ਕਾਮਿਨੀ ਕੀ ਦੇਹ ਅਤਿ ਕਹਿਯੇ ਸਘਨ ਵਨ#ਉਹਾਂ ਸੁਤੌ ਜਾਇ ਕੋਊ ਭੂਲਕੈ ਪਰਤ ਹੈ,#ਕੁੰਜਰ ਹੈ ਗਤਿ ਕਟਿ ਕੇਹਰਿ ਕੀ ਭਯ ਯਾਮੇ#ਬੇਨੀ ਕਾਰੀ ਨਾਗਨਿ ਸੀ ਫਣ ਕੋ ਧਰਤ ਹੈ,#ਕੁਚ ਹੈਂ ਪਹਾਰ ਜਹਾਂ ਕਾਮਚੋਰ ਬੈਠੋ, ਤਹਾਂ-#ਸਾਧ ਕੈ ਕਟਾਛ ਬਾਣ ਪ੍ਰਾਣ ਕੋ ਹਰਤ ਹੈ,#ਸੁੰਦਰ ਕਹਤ ਏਕ ਔਰ ਅਤਿ ਭਯ ਤਾਮੇ#ਰਾਖਸੀ ਵਦਨ ਖਾਵ ਖਾਵਹੀ ਕਰਤ ਹੈ.#ਸਾਚੋ ਉਪਦੇਸ਼ ਦੇਤ ਭਲੀ ਭਲੀ ਸੀਖ ਦੇਤ,#ਸਮਤਾ ਸੁਬੁੱਧਿ ਦੇਤ ਕੁਮਤਿ ਹਰਤ ਹੈਂ,#ਮਾਰਗ ਦਿਖਾਇ ਦੇਤ ਭਾਵਹੂੰ ਭਗਤਿ ਦੇਤ,#ਪ੍ਰੇਮ ਕੀ ਪ੍ਰਤੀਤ ਦੇਤ ਅਭਰਾ ਭਰਤ ਹੈਂ,#ਗ੍ਯਾਨ ਦੇਤ ਧ੍ਯਾਨ ਦੇਤ ਆਤਮਵਿਚਾਰ ਦੇਤ,#ਬ੍ਰਹ੍ਮ ਕੋ ਬਤਾਇ ਦੇਤ ਬ੍ਰਹ੍ਮ ਮੇ ਚਰਤ ਹੈਂ,#ਸੁੰਦਰ ਕਹਤ ਜਗ ਸੰਤ ਕਛੁ ਦੇਤ ਨਾਹੀ,#ਸੰਤ ਜਨ ਨਿਸਿ ਦਿਨ ਦੇਬੋਈ ਕਰਤ ਹੈਂ.#੫. ਇੱਕ ਮਾਛੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਹ ਸੇਵਾ ਕਰਨ ਵਿੱਚ ਵਡਾ ਨਿਪੁਣ ਸੀ। ੬. ਬੁਰਹਾਨਪੁਰ ਨਿਵਾਸੀ ਇੱਕ ਸੱਜਨ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ। ੭. ਆਗਰਾ ਨਿਵਾਸੀ ਚੱਢਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ. ੮. ਦੇਖੋ, ਤ੍ਰਿਭੰਗੀ ਦਾ ਰੂਪ ੪. (ਸ), ੯. ਇੱਕ ਬ੍ਰਾਹਮਣ ਕਵਿ ਗਵਾਲਿਯਰ ਦੇ ਰਹਿਣ ਵਾਲਾ, ਜੋ ਸ਼ਾਹਜਹਾਂ ਦੇ ਦਰਬਾਰ ਦਾ ਕਵੀ ਸੀ. ੧੦. ਦੇਖੋ, ਸੁੰਦਰਸ਼ਾਹ....
ਸੰ. ਸੰਗ੍ਯਾ- ਬੈਠਣ ਦੀ ਥਾਂ. ਘਰ। ੨. ਅਸਥਾਨ. ਥਾਂ। ੩. ਜਲ। ੪. ਸ੍ਵਾਮੀ....
(ਨਿ- ਵਿਸ਼) ਸੰ. ਨਿਵੇਸ਼. ਸੰਗ੍ਯਾ- ਘਰ। ੨. ਖ਼ੇਮਾ। ੩. ਡੇਰਾ. ਰਹਾਇਸ਼. "ਸੁੰਦਰ ਸਦਨ ਨਿਵੇਸ ਦੇ, ਵਚ ਮਧੁਰ ਬਖਾਨੇ." (ਗੁਪ੍ਰਸੂ) ੪. ਪ੍ਰਵੇਸ਼. ਦਾਖਿਲਾ। ੫. ਵਿਆਹ. ਸ਼ਾਦੀ....
ਵਿ- ਮਿੱਠਾ। ੨. ਪ੍ਰਿਯ. ਪ੍ਯਾਰੀ. ਮਿਨੀ. ਕੰਨਾ ਨੂੰ ਡਾਉਣ ਵਾਲੀ. "ਮਧੁਰ ਬਾਨੀ ਪਿਰਹਿ ਮਲੀ." (ਆਸਾ ਛੰਤ ਮਃ ੫) ੩. ਸੰਗ੍ਯਾ- ਗੰਨਾ. ਧੁੜ। ੪. ਮਹੂਆ। ੫. ਚਿੱਟਾ ਸੇਮ। ੬. ਬਾਦਾਮ....
ਪ੍ਰ- ਵਿਸ਼. ਸੰਗ੍ਯਾ- ਅੰਦਰ ਨਿਵੇਸ਼ (ਦਖ਼ਲ). "ਸਤਿ ਤੇ ਜਨ ਜਾਕੈ ਰਿਦੈ ਪ੍ਰਵੇਸ਼." (ਸੁਖਮਨੀ) ੨. ਗਤਿ. ਪਹੁੱਚ....
ਦੇਖੋ, ਵਿਵਾਹ....
ਸਾਦਾ ਦਾ ਇਸਤ੍ਰੀ ਲਿੰਗ। ੨. ਫ਼ਾ. [سعدی] ਸ਼ੈਖ ਸਅ਼ਦੀ. ਸ਼ੀਰਾਜ਼ ਨਿਵਾਸੀ ਫਾਰਸੀ ਦਾ ਪ੍ਰਸਿੱਧ ਕਵੀ. ਇਸ ਦਾ ਜਨਮ ਸਨ ੧੧੭੫ ਅਤੇ ਦੇਹਾਂਤ ਸਨ ੧੨੯੨ ਨੂੰ ਹੋਇਆ. ਇਸ ਦੀਆਂ ਲਿਖੀਆਂ ਅਨੇਕ ਕਿਤਾਬਾਂ- ਗੁਲਿਸ੍ਤਾਂ, ਬੋਸ੍ਤਾਂ, ਪੰਦਨਾਮਾ, ਆਦਿ ਜਗਤ ਪ੍ਰਸਿੱਧ ਹਨ। ੩. [شادی] ਸ਼ਾਦੀ. ਖ਼ੁਸ਼ੀ. ਆਨੰਦ। ੪. ਵਿਆਹ। ੫. ਦੇਖੋ, ਸਾਦਿ....