rahāisaरहाइस
ਨਿਵਾਸ. ਦੇਖੋ, ਰਹਾਯਿਸ਼.
निवास. देखो, रहायिश.
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਫ਼ਾ. [رہایش] ਸੰਗ੍ਯਾ- ਨਿਰਬੰਧਤਾ. ਛੁਟਕਾਰਾ. ਮੁਕਤਿ। ੨. ਹਿੰ- ਨਿਵਾਸ. ਰਹਿਣ ਦਾ ਭਾਵ. ਇਹ ਰਹਾਇਸ ਭੀ ਸਹੀ ਹੈ....