visaविस
ਸੰ. विश. ਧਾ- ਧਸਣਾ (ਘੁਸਣਾ), ਫੈਲਣਾ, ਆਰਾਮ ਕਰਨਾ, ਭੋਗਣਾ, ਮੂਰਛਿਤ ਹੋਣਾ, ਵਾਸ ਕਰਨਾ। ੨. ਸੰ. विष. ਧਾ- ਵ੍ਯਾਪਣਾ, ਸਿੰਜਣਾ। ੩. ਸੰ. विस्. ਧਾ- ਫੈਂਕਣਾ, ਸਾਮ੍ਹਣੇ ਰੱਖਣਾ। ੪. ਸੰ. ਵਿਸ਼. ਸੰਗ੍ਯਾ- ਮਨੁੱਖ. ਆਦਮੀ। ੫. ਕਮਲ ਦੀ ਡੰਡੀ। ੬. ਚਾਂਦੀ. ਰਜਤ। ੭. ਵੈਸ਼੍ਯ. ਹਿੰਦੂਮਤ ਅਨੁਸਾਰ ਤੀਜਾ ਵਰਣ. ਖੇਤੀ ਅਤੇ ਵਣਜ ਕਰਨ ਵਾਲਾ। ੮. ਸੰ. ਵਿਸ. ਜ਼ਹਿਰ. ਵਿਖ। ੯. ਜਲ ੧੦. ਕਮਲ ਦੀ ਤਰੀ (ਕੇਸ਼ਰ), ੧੧. ਕਮਲ ਦੀ ਡੰਡੀ (ਮ੍ਰਿਣਾਲ). ਇਹ ਵਿਸ ਭੀ ਸਹੀ ਹੈ.
सं. विश. धा- धसणा (घुसणा), फैलणा, आराम करना, भोगणा, मूरछित होणा, वास करना। २. सं. विष.धा- व्यापणा, सिंजणा। ३. सं. विस्. धा- फैंकणा, साम्हणे रॱखणा। ४. सं. विश. संग्या- मनुॱख. आदमी। ५. कमल दी डंडी। ६. चांदी. रजत। ७. वैश्य. हिंदूमत अनुसार तीजा वरण. खेती अते वणज करन वाला। ८. सं. विस. ज़हिर. विख। ९. जल १०. कमल दी तरी (केशर), ११. कमल दी डंडी (म्रिणाल). इह विस भी सही है.
ਕ੍ਰਿ- ਖੁਭਣਾ. ਗਡਣਾ. ਪ੍ਰਵੇਸ਼ ਕਰਨਾ. ਪੈਠਨਾ....
ਕ੍ਰਿ- ਧਸਣਾ. ਪ੍ਰਵੇਸ਼ ਕਰਨਾ. ਦਾਖ਼ਿਲ ਹੋਣਾ। ੨. ਭੁੱਲਣਾ. ਚੂਕਨਾ. "ਸਤਿਗੁਰ ਕੀ ਗਣਤੈ ਘੁਸੀਐ, ਦੁਖੇਦੁਖਿ ਵਿਹਾਇ." (ਵਾਰ ਗਉ ੧. ਮਃ ੩)...
ਕ੍ਰਿ- ਸਫਰ ਹੋਣਾ. ਪਸਰਨਾ. ਵਿਸ੍ਤਾਰ ਸਹਿਤ ਦੇਣਾ....
ਫ਼ਾ. [آرام] ਸੰਗ੍ਯਾ- ਸੁਖ. ਆਨੰਦ। ੨. ਵਿਸ਼੍ਰਾਮ। ੩. ਸੰ. ਬਾਗ. ਬਗੀਚਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਆਨੰਦ ਲੈਣਾ। ੨. ਪਦਾਰਥ ਦਾ ਰਸ ਲੈਣਾ. ਖਾਣਾ ਪੀਣਾ। ੩. ਦੇਖੋ, ਭੋਗ। ੪. ਸਹਾਰਨਾ. ਸਹਿਣਾ। ੫. ਸੁਖ ਦੁਖ ਦਾ ਅਨੁਭਵ ਕਰਨਾ. "ਮਹਾਂ ਦੁਖ ਭੋਗਤ." (ਗੁਪ੍ਰਸੂ)...
ਵਿ- ਮੂਰ੍ਛਿਤ. ਬੇਹੋਸ਼ ਹੋਇਆ. ਬੇਸੁਧ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. वास्. ਧਾ ਸੁਗੰਧਿਤ ਕਰਨਾ, ਧੂਪ ਦੇਣਾ। ੨. ਸੰਗ੍ਯਾ- ਵਸਤ੍ਰ. ਪੋਸ਼ਾਕ। ੩. ਸੁਗੰਧ. "ਚੰਦਨ ਵਾਸ ਬਨਾਸਪਤਿ." (ਭਾਗੁ) ੪. ਘਰ. ਮਕਾਨ। ੫. ਨਿਵਾਸ. ਰਹਣਾ. ਵਸਣਾ....
ਕ੍ਰਿ- ਸੇਚਨ. ਜਲ ਛਿੜਕਨਾ. ਰੌਣੀ ਕਰਨੀ....
ਕ੍ਰਿ- ਜ਼ੋਰ ਨਾਲ ਵਗਾਹੁਣਾ. ਸਿੱਟਣਾ. ਸੰ. ਕ੍ਸ਼ੇਪਣ. ਦੇਖੋ, ਫਿਕੰਦਨ....
ਸੰ. विश. ਧਾ- ਧਸਣਾ (ਘੁਸਣਾ), ਫੈਲਣਾ, ਆਰਾਮ ਕਰਨਾ, ਭੋਗਣਾ, ਮੂਰਛਿਤ ਹੋਣਾ, ਵਾਸ ਕਰਨਾ। ੨. ਸੰ. विष. ਧਾ- ਵ੍ਯਾਪਣਾ, ਸਿੰਜਣਾ। ੩. ਸੰ. विस्. ਧਾ- ਫੈਂਕਣਾ, ਸਾਮ੍ਹਣੇ ਰੱਖਣਾ। ੪. ਸੰ. ਵਿਸ਼. ਸੰਗ੍ਯਾ- ਮਨੁੱਖ. ਆਦਮੀ। ੫. ਕਮਲ ਦੀ ਡੰਡੀ। ੬. ਚਾਂਦੀ. ਰਜਤ। ੭. ਵੈਸ਼੍ਯ. ਹਿੰਦੂਮਤ ਅਨੁਸਾਰ ਤੀਜਾ ਵਰਣ. ਖੇਤੀ ਅਤੇ ਵਣਜ ਕਰਨ ਵਾਲਾ। ੮. ਸੰ. ਵਿਸ. ਜ਼ਹਿਰ. ਵਿਖ। ੯. ਜਲ ੧੦. ਕਮਲ ਦੀ ਤਰੀ (ਕੇਸ਼ਰ), ੧੧. ਕਮਲ ਦੀ ਡੰਡੀ (ਮ੍ਰਿਣਾਲ). ਇਹ ਵਿਸ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਸੰਗ੍ਯਾ- ਛੋਟਾ ਦੰਡ. ਸੋਟੀ। ੨. ਤਰਾਜ਼ੂ ਦੀ ਛਟੀ, ਜਿਸ ਨਾਲ ਦੇਵੋਂ ਪਲੜੇ ਬੱਧੇ ਰਹਿੰਦੇ ਹਨ. "ਜਿਹਬਾ ਡੰਡੀ ਇਹੁ ਘਟੁ ਛਾਬਾ." (ਮਾਰੂ ਮਃ ੧) ੩. ਦੰਡ ਜੇਹੀ ਸਿੱਧੀ ਪਗਡੰਡੀ। ੪. ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰ ਕਰਿ ਡੰਡੀ." (ਰਾਮ ਅਃ ਮਃ ੩) ਦੇਖੋ, ਪਤ। ੫. ਸੰ. दरिाडन् ਵਿ- ਡੰਡਾ ਰੱਖਣ ਵਾਲਾ। ੬. ਸੰਗ੍ਯਾ- ਸੰਨ੍ਯਾਸੀ. "ਕਹੂੰ ਡੰਡੀ ਹ੍ਵੈ ਪਧਾਰੇ." (ਅਕਾਲ) ੭. ਦੇਖੋ, ਡਾਂਡੀ ੫....
ਸੰਗ੍ਯਾ- ਰਜਤ. ਰੂਪਾ. ਰੁੱਪਾ. ਇੱਕ ਚਿੱਟੀ ਧਾਤੁ, ਜਿਸ ਦੇ ਰੁਪਯੇ ਅਤੇ ਭੂਖਣ ਬਣਦੇ ਹਨ। ੨. ਸਿਰ ਦੀ ਟੱਟਰੀ. ਕੇਸ਼ਾਂ ਬਿਨਾ ਚਮਕਦੀ ਹੋਈ ਖੋਪਰੀ. "ਜਲ ਢੋਵਤ ਸਿਰ ਚਾਂਦੀ ਪਰੀ." (ਗੁਪ੍ਰਸੂ)...
ਸੰ. ਸੰਗ੍ਯਾ- ਚਮਕਣ ਵਾਲੀ ਧਾਤੁ। ੨. ਚਾਂਦੀ। ੩. ਹਾਥੀ ਦੰਦ। ੪. ਲਹੂ ਰੁਧਿਰ। ੫. ਪਰਵਤ। ੬਼ ਸੁਵਰਣ. ਸੋਨਾ। ੭. ਵਿ- ਚਿੱਟਾ....
ਦੇਖੋ, ਚਾਰ ਵਰਣ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਸੰ. ਸੰਗ੍ਯਾ- ਲਪੇਟਣਾ. ਵੇਸ੍ਟਨ. (ਦੇਖੋ, ਵ੍ਰਿ ਧਾ). ੨. ਕੋਟ. ਸ਼ਹਰਪਨਾਹ. ਫਸੀਲ। ੩. ਊਠ. ਸੂਤਰ। ੪. ਸੰ. वर्ण. ਧਾ- ਰੰਗਣਾ ਆਗ੍ਯਾ ਕਰਨਾ, ਵਰਣਨ ਕਰਨਾ, ਫੈਲਾਉਣਾ, ਚਮਕਣਾ, ਮਿਹਨਤ ਕਰਨਾ, ਪੀਹਣਾ, ਉਸਤਤਿ ਕਰਨਾ। ੫. ਸੰਗ੍ਯਾ- ਰੰਗ। ੬. ਬ੍ਰਾਹਮਣ ਕ੍ਸ਼੍ਤ੍ਰਿਯ ਆਦਿ ਜਾਤਿ. ਜਾਤਿ ਭੇਦ ਭੀ ਰੰਗਾਂ ਕਰਕੇ ਹੀ ਹੋਏ ਹਨ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਗੋਰਾ ਰੰਗ ਬ੍ਰਾਹਮਣ ਦਾ, ਲਾਲ ਛਤ੍ਰੀ ਦਾ, ਪੀਲਾ ਵੈਸ਼੍ਯ ਦਾ ਅਤੇ ਕਾਲਾ ਸ਼ੂਦ੍ਰ ਦਾ ਲਿਖਿਆ ਹੈ. ਦੇਖੋ, ਵਿਸਨੁਪੁਰਾਣ ਅੰਸ਼ ੨. ਅ਼. ੪. ਦੇਖੋ, ਚਾਰ ਵਰਣ। ੭. ਭੇਦ. ਫਰਕ। ੮. ਅੱਖਰ. ਹਰਫ। ੯. ਉਸਤਤਿ. ਤਅ਼ਰੀਫ਼। ੧੦. ਸੁਵਰ੍ਣ. ਸੋਨਾ। ੧੧. ਗੁਣ। ੧੨. ਕੇਸਰ. ਕੁੰਕੁਮ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਬਣਜ ਅਤੇ ਵਣਜੁ। ੨. ਦੇਖੋ, ਵਣਿਜ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)...
ਸਿੰਧੀ. ਸੰਗ੍ਯਾ- ਕ਼ਦਮ. ਡਿੰਘ. ਡਗ. "ਇਕ ਵਿਖ ਨ ਚਲਹਿ ਸਾਥਿ." (ਗਉ ਵਾਰ ੨. ਮਃ ੫) "ਜੇ ਇਕ ਵਿਖ ਅਗਾਹਾਂ ਭਰੇ, ਤਾਂ ਦਸ ਵਿਖਾਂ ਪਿਛਾਹਾਂ ਜਾਇ." (ਮਃ ੪. ਵਾਰ ਸਾਰ) ੨. ਸੰ. ਵਿਨਕਟਾ। ੩. ਸੰ. ਵਿਸ. ਸੰਗ੍ਯਾ- ਜ਼ਹਿਰ. "ਵਿਖ ਵਿਚਿ ਅੰਮ੍ਰਿਤੁ ਪ੍ਰਗਟਿਆ." (ਮਃ ੩. ਵਾਰ ਸੋਰ) ਸਿੰਧੀ. ਵਿਖੁ। ੪. ਜਲ। ੫. ਕਮਲ ਦੀ ਡੰਡੀ। ੬. ਕੌਲਫੁੱਲ ਦੀ ਤਰੀ....
ਤਰ ਗਈ. ਦੇਖੋ, ਤਰਣਾ. "ਹਰਿ ਹਰਿ ਕਰਤ ਪੂਤਨਾ ਤਰੀ." (ਗੌਡ ਨਾਮਦੇਵ) ੨. ਸੰ. ਸੰਗ੍ਯਾ- ਨੌਕਾ. ਬੇੜੀ. "ਚਢ ਕਰ ਤਰੀ ਭਏ ਪੁਨ ਪਾਰੀ." (ਗੁਪ੍ਰਸੂ) ਦੇਖੋ, ਨੌਕਾ. "ਤਰੀ ਤਰੀ ਸੰਗ ਔਰ, ਤਰੀ ਤਰੀ ਤਰ ਤਰ ਉਤਰ। ਨਰ ਵਰ ਸੁਰ ਸਿਰਮੌਰ, ਵਾਰ ਵਾਰ ਵਰ ਵਾਰਿ ਵਰ." (ਗੁਪ੍ਰਸੂ) ਗੁਰੂ ਸਾਹਿਬ ਦੀ ਤਰੀ (ਬੇੜੀ) ਨਾਲ, ਸ਼ਾਹੂਕਾਰਾਂ ਦੇ ਬਾਲਕਾਂ ਦੀ ਨੌਕਾ ਤੇਜੀ ਨਾਲ ਪਾਣੀ ਉੱਤੇ ਤਰੀ, ਬੇੜੀ ਤੋਂ ਤਲੇ (ਹੇਠ) ਉਤਰਕੇ, ਮਨੁੱਖਾਂ ਵਿੱਚੋਂ ਉੱਤਮ ਅਤੇ ਦੇਵਤਿਆਂ ਦੇ ਸਿਰਤਾਜ ਗੁਰੂ ਜੀ ਪਾਣੀ ਵਿੱਚ ਵੜਕੇ ਵਾਰੰਵਾਰ ਨਿਰਮਲ ਜਲ ਨੂੰ ਬਾਹਾਂ ਨਾਲ ਵਾਰਕੇ (ਹਟਾਕੇ) ਸਾਥੀਆਂ ਨਾਲ ਪਾਣੀ ਦੀ ਖੇਡ ਖੇਡਣ ਲੱਗੇ। ੩. ਗਦਾ। ੪. ਕੱਪੜੇ ਰੱਖਣ ਦੀ ਪਿਟਾਰੀ। ੫. ਫ਼ਾ. [تری] ਨਮੀ. ਗਿੱਲਾਪਨ। ੬. ਉਹ ਭੂਮਿ, ਜਿੱਥੇ ਬਰਸਾਤ ਦਾ ਪਾਣੀ ਬਹੁਤ ਦਿਨਾਂ ਤਾਂਈਂ ਠਹਿਰੇ। ੭. ਉਤਰਾਈ. ਨਿਵਾਣ। ੮. ਕੇਸ਼ਰ. ਤਿਰੀ. ਫੁੱਲ ਦੀ ਬਾਰੀਕ ਪੰਖੜੀ, ਜਿਸ ਪੁਰ ਪਰਾਗ ਹੁੰਦਾ ਹੈ। ੯. ਤਰਕਾਰੀ ਦਾ ਰਸਾ. ਸ਼ੋਰਵਾ। ੧੦. ਦੇਖੋ, ਤੜੀ....
ਸੰ. ਸੰਗ੍ਯਾ- ਕੁੰਕੁਮ. ਕਸ਼ਮੀਰਜ. ਕੁੰਗੂ. "ਕੇਸਰ ਕੁਸਮ ਮਿਰਗਮੈ ਹਰਣਾ." (ਤਿਲੰ ਮਃ ੧) ੨. ਘੋੜੇ ਅਤੇ ਸ਼ੇਰ ਦੀ ਗਰਦਨ ਦੇ ਲੰਮੇ ਰੋਮ. ਅਯਾਲ। ੩. ਫੁੱਲ ਦੀ ਤਰੀ. ਇਹ ਸ਼ਬਦ ਕੇਸ਼ਰ ਭੀ ਸ਼ੁੱਧ ਹੈ। ੪. ਡਿੰਗ. ਮੌਲਸਰੀ. ਬਕੁਲ....
ਸੰ. मृणाल. ਸੰਗ੍ਯਾ- ਕਮਲ ਦੀ ਨਾਲੀ ਦਾ ਬਾਰੀਕ ਸੂਤ, ਜੋ ਆਸਾਨੀ ਨਾਲ ਤੋੜਿਆ ਜਾ ਸਕਦਾ ਹੈ. ਇਹ ਮੱਕੜੀ ਦੇ ਤੰਦ ਜੇਹਾ ਸੂਖਮ ਹੁੰਦਾ ਹੈ। ੨. ਕਮਲ ਦੀ ਨਾਲ (ਡੰਡੀ) ਨੂੰ ਭੀ ਕਈਆਂ ਨੇ ਮ੍ਰਿਣਾਲ ਲਿਖਿਆ ਹੈ....
ਸੰ. विश. ਧਾ- ਧਸਣਾ (ਘੁਸਣਾ), ਫੈਲਣਾ, ਆਰਾਮ ਕਰਨਾ, ਭੋਗਣਾ, ਮੂਰਛਿਤ ਹੋਣਾ, ਵਾਸ ਕਰਨਾ। ੨. ਸੰ. विष. ਧਾ- ਵ੍ਯਾਪਣਾ, ਸਿੰਜਣਾ। ੩. ਸੰ. विस्. ਧਾ- ਫੈਂਕਣਾ, ਸਾਮ੍ਹਣੇ ਰੱਖਣਾ। ੪. ਸੰ. ਵਿਸ਼. ਸੰਗ੍ਯਾ- ਮਨੁੱਖ. ਆਦਮੀ। ੫. ਕਮਲ ਦੀ ਡੰਡੀ। ੬. ਚਾਂਦੀ. ਰਜਤ। ੭. ਵੈਸ਼੍ਯ. ਹਿੰਦੂਮਤ ਅਨੁਸਾਰ ਤੀਜਾ ਵਰਣ. ਖੇਤੀ ਅਤੇ ਵਣਜ ਕਰਨ ਵਾਲਾ। ੮. ਸੰ. ਵਿਸ. ਜ਼ਹਿਰ. ਵਿਖ। ੯. ਜਲ ੧੦. ਕਮਲ ਦੀ ਤਰੀ (ਕੇਸ਼ਰ), ੧੧. ਕਮਲ ਦੀ ਡੰਡੀ (ਮ੍ਰਿਣਾਲ). ਇਹ ਵਿਸ ਭੀ ਸਹੀ ਹੈ....
ਪ੍ਰਾ. ਸਹੇਲੀ. ਸੰ. ਸਖੀ "ਸਹੀਆਂ ਵਿਚਿ ਫਿਰੈ ਸੁਹੇਲੀ." (ਸ੍ਰੀ ਛੰਤ ਮਃ ੪) "ਸੋਈ ਸਹੀ ਸੰਦੇਹ ਨਿਵਾਰੈ." (ਗਉ ਬਾਵਨ ਕਬੀਰ) ਸ਼ਸ਼ਕੀ. ਸਹੇ ਦੀ ਮਦੀਨ। ੩. ਫ਼ਾ. [سہی] ਵਿ- ਸਿੱਧਾ. ਰਾਸ੍ਤ। ੪. ਅ਼. [سحیح] ਸਹੀਹ. ਕ੍ਰਿ. ਵਿ- ਬਿਨਾ ਸੰਸੇ. ਨਿਸ਼ਚੇ ਕਰਕੇ. "ਹੈ ਤਉ ਸਹੀ ਲਖੈ ਜਉ ਕੋਈ." (ਗਉ ਬਾਵਨ ਕਬੀਰ) ੫. ਠੀਕ. ਯਥਾਰਥ. "ਸੁਣੀਐ ਸਿਖ ਸਹੀ." (ਵਾਰ ਰਾਮ ੧. ਮਃ ੧) "ਜਿਨੀ ਚਲਣੁ ਸਹੀ ਜਾਣਿਆ." (ਵਡ ਮਃ ੩. ਅਲਾਹਣੀ) "ਭਜਨ ਰਾਮ ਕੋ ਸਹੀ." (ਸੋਰ ਮਃ ੯) ੬. ਸੰਗ੍ਯਾ- ਨਿਰਣਾ. "ਮਿਲਿ ਸਾਧਹ ਕੀਨੋ ਸਹੀ." (ਸਾਰ ਮਃ ੫) ੭. ਹਸ੍ਤਾਕ੍ਸ਼੍ਰ. ਦਸ੍ਤਖ਼ਤ਼ "ਸ਼੍ਰੀ ਗੁਰੁ ਤੇ ਨਹਿ ਸਹੀ ਪਵਾਈ." (ਗੁਪ੍ਰਸੂ) ੮. ਹਿਸਾਬ ਦੀ ਵਹੀ. ੯. ਦੇਖੋ, ਸਹਨ. "ਮੈ ਤੇਰੀ ਕਠੋਰ ਬਾਣੀ ਬਹੁਤ ਸਹੀ ਹੈ." (ਜਸਾ)...