tūtīतूती
ਸੰਗ੍ਯਾ- ਤੂਤ ਦਾ ਫਲ। ੨. ਨਫੀਰੀ। ੩. ਫ਼ਾ. [توُتی] ਅਥਵਾ [طوُطی] ਇੱਕ ਛੋਟੇ ਕ਼ੱਦ ਦਾ ਤੋਤਾ, ਜਿਸ ਦੀ ਗਰਦਨ ਬੈਂਗਣੀ, ਖੰਭ ਹਰੇ ਅਤੇ ਚੁੰਜ ਪੀਲੀ ਹੁੰਦੀ ਹੈ. "ਸੁਕ ਸਾਰਿਕਾ ਤੂਤੀ." (ਸਲੋਹ)
संग्या- तूत दा फल। २. नफीरी। ३. फ़ा. [توُتی] अथवा[طوُطی] इॱक छोटे क़ॱद दा तोता, जिस दी गरदन बैंगणी, खंभ हरे अते चुंज पीली हुंदी है. "सुक सारिका तूती." (सलोह)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਤੇ ਫ਼ਾ. [توُت] ਸੰਗ੍ਯਾ- ਇੱਕ ਬਿਰਛ, ਜਿਸ ਦੇ ਫਲ ਖਾਣ ਵਿੱਚ ਮਿੱਠੇ ਹੁੰਦੇ ਹਨ ਅਤੇ ਛਟੀਆਂ ਦੇ ਟੋਕਰੇ ਆਦਿ ਬਣਦੇ ਹਨ. ਮਾਘ ਫੱਗੁਣ ਵਿੱਚ ਇਸ ਦੇ ਸਭ ਪੱਤੇ ਡਿਗ ਪੈਂਦੇ ਹਨ. Morus alba. ਪਿਉਂਦੀ ਤੂਤ ਦੀ ਸ਼ਹਤੂਤ ਸੰਗ੍ਯਾ ਹੈ....
ਫ਼ਾ. [نفیری] ਸੰਗ੍ਯਾ- ਸ਼ਹਨਾਈ. ਫੂਕ ਨਾਲ ਵਜਾਉਣ ਦਾ ਇੱਕ ਵਾਜਾ. ਜੋ ਭੇਰੀ (ਛੋਟੀ ਨੌਬਤ) ਨਾਲ ਮਿਲਾਕੇ ਵਜਾਈਦਾ ਹੈ. ਮਹਾਰਾਜਿਆਂ ਅਤੇ ਬਾਦਸ਼ਾਹਾਂ ਦੇ ਦਰ ਤੇ ਨੌਬਤ ਨਫੀਰੀ ਬੱਜਣ ਦੀ ਬਹੁਤ ਪੁਰਾਣੀ ਰੀਤਿ ਹੈ....
ਵ੍ਯ- ਯਾ. ਵਾ. ਕਿੰਵਾ. ਜਾਂ....
ਫ਼ਾ. [طوطی] ਤ਼ੂਤ਼ੀ. ਸੰਗ੍ਯਾ- ਸ਼ੁਕ. ਕੀਰ. ਹਰੇ ਰੰਗ ਦਾ ਇੱਕ ਪ੍ਰਸਿੱਧ ਪੰਛੀ, ਜਿਸ ਦੀ ਚੁੰਜ ਲਾਲ ਹੁੰਦੀ ਹੈ. ਤੋਤੇ ਅਨੇਕ ਆਕਾਰ ਅਤੇ ਰੰਗ ਦੇ ਭੀ ਦੇਸ਼ਭੇਦ ਕਰਕੇ ਹੋਇਆ ਕਰਦੇ ਹਨ. "ਦੁਰਮਤਿ ਦੇਖ ਦਿਆਲੁ ਹੁਇ ਹੱਥਹੁ ਉਸ ਨੋ ਦਿੱਤੁਸ ਤੋਤਾ." (ਭਾਗੁ) ੨. ਤੋੜੇਦਾਰ ਬੰਦੂਕ ਦਾ ਘੋੜਾ. ਤੋੜੇ ਨੂੰ ਪਲੀਤੇ ਵਿੱਚ ਲਾਉਣ ਦੀ ਚਿਮਟੀ. "ਤੋਰਾ ਉਭਾਰ ਤੋਤੇ ਜੜੰਤ." (ਗੁਪ੍ਰਸੂ) ੩. ਮਹਿਤਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਗੁਰੂ ਸਾਹਿਬ ਨੇ ਇਸ ਨੂੰ ਗੁਰਬਾਣੀ ਦੇ ਵਿਚਾਰ ਦਾ ਉਪਦੇਸ਼ ਦਿੱਤਾ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦਾ ਪ੍ਰਧਾਨ ਯੋਧਾ ਸੀ ਅਤੇ ਵਡੀ ਵੀਰਤਾ ਦਿਖਾਉਂਦਾ ਹੋਇਆ ਅਮ੍ਰਿਤਸਰ ਜੀ ਦੇ ਜੰਗ ਵਿੱਚ ਸ਼ਹੀਦ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [گردن] ਸੰਗ੍ਯਾ- ਗ੍ਰੀਵਾ....
ਸੰਗ੍ਯਾ- ਜੋ ਖ (ਆਕਾਸ਼) ਵਿੱਚ ਅਭਿ (ਸ਼ਬਦ) ਕਰੇ. ਪੰਖ. ਪਰ. "ਖੰਭ ਵਿਕਾਂਦੜੇ ਜੇ ਲਹਾਂ." (ਸਵਾ ਮਃ ੫. "ਜਿਨਿ ਤਨੁ ਸਾਜਿ ਦੀਏ ਨਾਲਿ ਖੰਭ." (ਮਲਾ ਮਃ ੧) ੨. ਸ੍ਤੰਭ. ਥਮਲਾ. ਸਤੂਨ. ਥੰਮ੍ਹ....
ਵਿ- ਹਰਿਤ. ਸ਼ਬਜ। ੨. ਹਰਣ ਕੀਤੇ. ਮਿਟਾਏ. "ਆਪਿ ਕਰੇ ਆਪੇ ਹਰੇ." (ਆਸਾ ਅਃ ਮਃ ੧) ੩. ਹ੍ਰਿਤ. ਲੈ ਕੀਤੇ. ਮਿਲਾਏ. "ਜੋ ਹਰਿ ਹਰੇ ਸੁ ਹੋਹਿ ਨ ਆਨਾ." (ਗਉ ਕਬੀਰ) ੪. ਕ੍ਰਿ. ਵਿ- ਧੀਰੇ. ਹੌਲੀ. "ਹਰੇ ਬੋਲ ਬਲ ਯੋਂ ਕਹ੍ਯੋ." (ਕ੍ਰਿਸਨਾਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਚੁੰਚ....
ਸੰ. ਸ਼ੁਸ੍ਕ. ਵਿ- ਖੁਸ਼ਕ. "ਸਾਇਰ ਭਰੇ ਕਿ ਸੁਕ?" (ਵਾਰ ਮਾਝ ਮਃ ੧) ੨. ਸੰ. ਸ਼ੁਕ. ਸੰਗ੍ਯਾ- ਤੋਤਾ. ਕੀਰ. . ੩ ਰਾਵਣ ਦਾ ਇੱਕ ਮੰਤ੍ਰੀ. "ਜਬ ਸੁਕ ਕੇ ਵਚਨਨ ਹਸ੍ਯੋ ਦਈ ਵਡਾਈ ਤਾਹਿ." (ਹਨੂ) ੪. ਵ੍ਯਾਸ ਮੁਨੀ ਦਾ ਪੁਤ੍ਰ ਇੱਕ ਰਿਖੀ, ਜਿਸ ਦਾ ਪ੍ਰਸਿੱਧ ਨਾਉਂ ਸ਼ੁਕਦੇਵ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਵ੍ਯਾਸ ਹਵਨ ਕਰਨ ਲਈ ਅਰਣੀ ਲੱਕੜ ਘਸਾਕੇ ਅੱਗ ਕੱਢਣ ਦਾ ਯਤਨ ਕਰ ਰਿਹਾ ਸੀ, ਇਤਨੇ ਵਿੱਚ ਘ੍ਰਿਤਾਚੀ ਅਪਸਰਾ ਆਈ, ਜਿਸ ਨੂੰ ਦੇਖਕੇ ਰਿਖੀ ਦਾ ਵੀਰਯ ਅਰਣੀ ਵਿੱਚ ਡਿਗ ਪਿਆ, ਘ੍ਰਿਤਾਚੀ ਰਿਖੀ ਤੋਂ ਡਰਦੀ ਕਿ ਕਿਤੇ ਸ੍ਰਾਪ ਨਾ ਦੇ ਦੇਵੇ, ਤੋਤੀ ਦਾ ਰੂਪ ਧਾਰਕੇ ਉਥੋਂ ਉਡ ਗਈ. ਵ੍ਯਾਸ ਦੇ ਵੀਰਯ ਤੋਂ ਸੁਕ ਅਰਣੀ ਵਿਚੋਂ ਹੀ ਪੈਦਾ ਹੋ ਗਿਆ. ਪਿਤਾ ਨੇ ਨਾਉਂ ਸ਼ੁਕ ਇਸ ਲਈ ਰੱਖਿਆ ਕਿ ਘ੍ਰਿਤਾਚੀ ਨੇ ਤੋਤੀ ਦੀ ਸ਼ਕਲ ਬਣਾ ਲਈ ਸੀ.¹ ਸੁਕਦੇਵ ਨੂੰ ਵਯਾਸ ਨੇ ਬ੍ਰਹਮਵਿਦ੍ਯਾ ਪ੍ਰਾਪਤ ਕਰਨ ਲਈ ਰਾਜਾ ਜਨਕ ਪਾਸ ਭੇਜਿਆ. ਸ਼ੁਕ ਵਡਾ ਪ੍ਰਸਿੱਧ ਗ੍ਯਾਨੀ ਹੋਇਆ ਹੈ. "ਸੁਕ ਜਨਕ ਪਗੀ ਲਗਿ ਧਿਆਵੈਗੋ." (ਕਾਨ ਅਃ ਮਃ ੪) ੫. ਵਸਤ੍ਰ। ੬. ਪਗੜੀ. ਸਾਫਾ....
ਸੰ. सारिका¹ ਸੰਗ੍ਯਾ- ਮੈਨਾ. "ਚੋਂਚ ਪਸਾਰ ਰਹੇ ਸਿਸੁ ਸਾਰਿਕ ਜੈਸੇ." (ਚੰਡੀ ੧) "ਇਹ ਵਤਸ ਸਾਰਿਕਾ ਮੁਖ ਪਸਾਰ." (ਗੁਪ੍ਰਸੂ) ੨. ਦੂਤੀ. ਵਿਚੋਲਨ....
ਸੰਗ੍ਯਾ- ਤੂਤ ਦਾ ਫਲ। ੨. ਨਫੀਰੀ। ੩. ਫ਼ਾ. [توُتی] ਅਥਵਾ [طوُطی] ਇੱਕ ਛੋਟੇ ਕ਼ੱਦ ਦਾ ਤੋਤਾ, ਜਿਸ ਦੀ ਗਰਦਨ ਬੈਂਗਣੀ, ਖੰਭ ਹਰੇ ਅਤੇ ਚੁੰਜ ਪੀਲੀ ਹੁੰਦੀ ਹੈ. "ਸੁਕ ਸਾਰਿਕਾ ਤੂਤੀ." (ਸਲੋਹ)...