dhhūtāधूता
ਦੇਖੋ, ਧੂਤ। ੨. ਸੰ. ਵਹੁਟੀ. ਭਾਰਯਾ.
देखो, धूत। २. सं. वहुटी. भारया.
ਸੰ. ਵਿ- ਕੰਬਿਆ ਹੋਇਆ। ੨. ਤ੍ਯਾਗਿਆ। ੩. ਝਿੜਕਿਆ. ਅਪਮਾਨਿਤ. "ਤਿਮ ਭਾਗੇ ਗੁਰੁ ਢਿਗ ਅਘ ਧੂਤਾ." (ਗੁਪ੍ਰਸੂ)...
ਸੰਗ੍ਯਾ- ਵਧੂਟੀ. ਬਹੂ. ਲਾੜੀ. "ਜਿੰਦੁ ਵਹੁਟੀ, ਮਰਣੁ ਵਰੁ." (ਸ. ਫਰੀਦ)...
ਸੰ. ਭਾਰ੍ਯਾ. ਸੰਗ੍ਯਾ- ਉਹ ਇਸਤ੍ਰੀ, ਜੋ ਪਤਿ ਦ੍ਵਾਰਾ ਭਰਣ (ਪਾਲਨ) ਯੋਗ੍ਯ ਹੈ. ਵਿਧਿ ਨਾਲ ਵਿਆਹੀ ਹੋਈ ਇਸਤ੍ਰੀ. ਵਹੁਟੀ. ਪਤਨੀ. ਮਹਾਭਾਰਤ ਵਿੱਚ ਲਿਖਿਆ ਹੈ- ਜੋ ਘਰ ਦੇ ਕੰਮ ਵਿੱਚ ਨਿਪੁਣ ਹੈ, ਜੋ ਸੰਤਾਨ ਵਾਲੀ ਹੈ, ਜੋ ਪਤੀ ਨੂੰ ਆਪਣੀ ਜਾਨ ਸਮਝਦੀ ਹੈ, ਜੋ ਪਤਿਵ੍ਰਤ ਧਰਮ ਵਿੱਚ ਪੱਕੀ ਹੈ, ਉਹ "ਭਾਰ੍ਯ" ਹੈ.¹...