dhrishaद्रिश
ਸੰ. दृश्. ਧਾ- ਦੇਖਣਾ, ਭਵਿਸ਼੍ਯਤ ਦਾ ਵਿਚਾਰ ਕਰਨਾ, ਸੰਸ਼੍ਯ (ਸੰਸਾ) ਕਰਨਾ। ੨. ਸੰਗ੍ਯਾ- ਦੇਖਣ ਦੀ ਕ੍ਰਿਯਾ। ੩. ਨੇਤ੍ਰ. "ਜਿਸ ਕੇ ਨਹੀ ਅਨਿਕਤਾ ਦ੍ਰਿਸ ਮੇ." (ਗੁਪ੍ਰਸੂ) "ਨਮੋ ਸਰਬਦ੍ਰਿਸੰ." (ਜਾਪੁ)
सं. दृश्. धा- देखणा, भविश्यत दा विचार करना, संश्य (संसा) करना। २. संग्या- देखण दी क्रिया। ३. नेत्र. "जिस के नही अनिकता द्रिस मे." (गुप्रसू) "नमो सरबद्रिसं." (जापु)
ਕ੍ਰਿ- ਦ੍ਰਿਸ਼ਿ (ਨਜਰ) ਵਿੱਚ ਲਿਆਉਣਾ. ਵੀਕ੍ਸ਼੍ਣ ਕਰਨਾ. ਅਵਲੋਕਨ ਕਰਨਾ. ਦੇਖੋ, ਵੇਖਣਾ। ੨. ਜਾਂਚਨਾ. ਪੜਤਾਲਣਾ. ਪਰਖਣਾ. "ਸਤਿਗੁਰੁ ਦੇਖਿਆ ਦੀਖਿਆ ਲੀਨੀ." (ਗਉ ਅਃ ਮਃ ੧)...
ਸੰ. ਭਵਿਸ਼੍ਯਤ. ਸੰਗ੍ਯਾ- ਹੋਣ ਵਾਲਾ ਸਮਾਂ. ਆਉਣ ਵਾਲਾ ਕਾਲ....
ਦੇਖੋ, ਬਿਚਾਰ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਸੰਸ਼ਯ. ਸੰਗ੍ਯਾ- (ਸੰ- ਸ਼ੀ) ਚੰਗੀ ਤਰਾਂ ਸੌਣ ਦੀ ਕ੍ਰਿਯਾ। ੨. ਸ਼ੱਕ. ਸੰਦੇਹ. "ਪਾਤਕਹਰਣੰ ਸਾਧਸੰਗਮ ਨ ਸੰਸਯਹ." (ਸਹਸ ਮਃ ੫)...
ਸੰਗ੍ਯਾ- ਸ ਅੱਖਰ। ੨. ਸੱਸੇ ਦਾ ਉੱਚਾਰਣ. ਸਕਾਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. दृश्. ਧਾ- ਦੇਖਣਾ, ਭਵਿਸ਼੍ਯਤ ਦਾ ਵਿਚਾਰ ਕਰਨਾ, ਸੰਸ਼੍ਯ (ਸੰਸਾ) ਕਰਨਾ। ੨. ਸੰਗ੍ਯਾ- ਦੇਖਣ ਦੀ ਕ੍ਰਿਯਾ। ੩. ਨੇਤ੍ਰ. "ਜਿਸ ਕੇ ਨਹੀ ਅਨਿਕਤਾ ਦ੍ਰਿਸ ਮੇ." (ਗੁਪ੍ਰਸੂ) "ਨਮੋ ਸਰਬਦ੍ਰਿਸੰ." (ਜਾਪੁ)...
ਨਮਸਕਾਰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...