sansya, sansyaसंस्य, संस्य
ਸੰ. ਸੰਸ਼ਯ. ਸੰਗ੍ਯਾ- (ਸੰ- ਸ਼ੀ) ਚੰਗੀ ਤਰਾਂ ਸੌਣ ਦੀ ਕ੍ਰਿਯਾ। ੨. ਸ਼ੱਕ. ਸੰਦੇਹ. "ਪਾਤਕਹਰਣੰ ਸਾਧਸੰਗਮ ਨ ਸੰਸਯਹ." (ਸਹਸ ਮਃ ੫)
सं. संशय. संग्या- (सं- शी) चंगी तरां सौण दी क्रिया। २. शॱक. संदेह. "पातकहरणं साधसंगम न संसयह." (सहस मः ५)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਉਣ। ੨. ਸ਼ਕੁਨ. ਦੇਖੋ, ਅਪਸਗਨ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਦੇਖੋ, ਸਕ ਅਤੇ ਸ਼ਕ੍ਯ। ੨. ਸੰਗ੍ਯਾ- ਲੱਕੜ ਦਾ ਛਿਲਕਾ (ਤ੍ਵਕ)....
ਸ੍ਵਦੇਹ. ਆਪਣਾ ਸ਼ਰੀਰ. "ਜੇ ਜੇ ਸਹਿ ਜਾਤਨ ਸੰਦੇਹ." (ਵਿਚਿਤ੍ਰ) ਜੋ ਜੋ ਆਪਣੇ ਸ਼ਰੀਰ ਤੇ ਤਾੜਨਾ ਸਹਾਰਦੇ ਹਨ। ੨. ਸੰ. ਸੰਗ੍ਯਾ- (ਸੰ- ਦਿਹ੍) ਸੰਸਾ. ਸ਼ੱਕ। ੩. ਇੱਕ ਅਰਥਾਲੰਕਾਰ. ਕਿਸੇ ਪਦਾਰਥ ਨੂੰ ਦੇਖਕੇ ਉਸ ਦੀ ਅਸਲੀਅਤ ਨਾ ਜਾਣੀ ਜਾਵੇ, ਕਿੰਤੂ ਸ਼ੱਕ ਬਣਿਆ ਰਹੇ. ਇਹ "ਸੰਦੇਹ" ਅਲੰਕਾਰ ਹੈ. ਇਸ ਵਿੱਚ ਇੱਕ ਕਿਧੌਂ ਕੈਧੌਂ ਅਥਵਾ ਜਾਂ ਆਦਿਕ ਪਦਾਂ ਦਾ ਪ੍ਰਯੋਗ ਹੋਇਆ ਕਰਦਾ ਹੈ.#ਉਦਾਹਰਣ-#ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ?#ਕਿ ਇਹੁ ਮਨੁ ਅਵਰਨ ਸਦਾ ਅਵਿਨਾਸੀ?#ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ?#ਇਸੁ ਮਨ ਕਉ ਮਮਤਾ ਕਿਥਹੁ ਲਾਗੀ?#(ਮਲਾ ਮਃ ੩)#ਕਿਧੌਂ ਦੇਵਕੰਨ੍ਯਾ ਕਿਧੌਂ ਵਾਸਵੀ ਹੈ,#ਕਿਧੌਂ ਜੱਛਨੀ ਕਿੰਨਰੀ ਨਾਗਨੀ ਹੈ,#ਕਿਧੌਂ ਗੰਧ੍ਰਵੀ ਦੈਤਜਾ ਦੇਵਤਾ ਸੀ,#ਕਿਧੌਂ ਸੂਰਜਾ ਸੁੱਧ ਸੋਧੀ ਸੁਧਾ ਸੀ,#ਕਿਧੌਂ ਚਿਤ੍ਰ ਕੀ ਪੁਤ੍ਰਿਕਾ ਸੀ ਬਨੀ ਹੈ,#ਕਿਧੌਂ ਸੰਖਿਨੀ ਚਿਤ੍ਰਿਨੀ ਪਦਮਿਨੀ ਹੈ,#ਕਿਧੌਂ ਰਾਗ ਪੂਰੇ ਭਰੀ ਰਾਗਮਾਲਾ,#ਬਰੀ ਰਾਮ ਤੈਸੇ ਸਿਯਾ ਆਜ ਬਾਲਾ.#(ਰਾਮਾਵ)...
ਦੇਖੋ, ਸਾਧਸਮਾਗਮ. "ਸਾਧਸੰਗਤਿ ਉਪਜੈ ਬਿਸ੍ਵਾਸ." (ਗਉ ਥਿਤੀ ਕਬੀਰ) "ਸਾਧਸੰਗਤਿ ਕੈ ਅੰਚਲਿ ਲਾਵਹੁ." (ਜੈਤ ਮਃ ੫) ੨. ਭਾਈ ਨੰਦ ਲਾਲ ਜੀ ਨੇ ਸਿੱਖ ਧਰਮ ਦਾ ਨਾਉਂ "ਸਾਧਸੰਗ" ਲਿਖਿਆ ਹੈ. "ਹਮਚੁਨਾ ਦਰ ਮਜ਼ਹਬੇ ਈਂ ਸਾਧਸੰਗ." (ਜਿੰਦਗੀ)...
ਸ਼ਤ. ਸੌ. "ਸੰਮਤ ਸਤ੍ਰਹਿ ਸਹਸ ਪਚਾਵਨ." (ਰਾਮਾਵ) ਵਿਕ੍ਰਮੀ ੧੭੫੫.¹ "ਸੰਮਤ ਸਤ੍ਰਹ ਸਹਸ ਭਣਿੱਜੈ। ਅਰਧ ਸਹਸ ਫੁਨ ਤੀਨ ਕਹਿੱਜੈ." (ਚਰਿਤ੍ਰ ੪੦੫) ੨. ਸੰ. सहस्त्र ਸਹਸ੍ਰ. ਹਜ਼ਾਰ. ਦਸ ਸੌ। ੩. ਭਾਵ- ਅਨੰਤ. ਬੇਸ਼ੁਮਾਰ. ਦੇਖੋ, ਸਹਸ੍ਰ. "ਸਹਸ ਸਿਆਣਪਾ ਲਖ ਹੋਹਿ." (ਜਪੁ) "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ." (ਸੋਹਿਲਾ) ੪. ਸੰ. सहस् ਬਲਵਾਨ। ੫. ਵਿਜਈ. ਜਿੱਤਣ ਵਾਲਾ. ੬. ਸੰਗ੍ਯਾ- ਜਿੱਤ. ਫਤੇ। ੭. ਬਲ। ੮. ਸੰ. सहर्ष ਸਹਰ੍ਸ. ਵਿ- ਆਨੰਦ ਸਹਿਤ. ਆਨੰਦੀ. ਖ਼ੁਸ਼। ੯. ਫ਼ਾ. [ثہش] ਉਸ ਦਾ ਬਾਦਸ਼ਾਹ....