dhosuदोसु
ਦੇਖੋ, ਦੋਸ. "ਦੋਸੁ ਨਹੀਂ ਕਾਹੂ ਕਉ ਮੀਤਾ." (ਬਾਵਨ) ੨. ਦੇਖੋ, ਦਿਵਸ. ਦ੍ਯੋਸ. ਦਿਨ. "ਚੁਖ ਬਿੰਦ ਉਪਰਿ ਆਖਣੁ ਦੋਸੁ." (ਵਾਰ ਮਾਰ ਮਃ ੧) ਖਿਨ (ਕ੍ਸ਼੍ਣ) ਪਲ ਪ੍ਰਤਿਦਿਨ ਨਾਮ ਆਖਣਾ.
देखो, दोस. "दोसु नहीं काहू कउ मीता." (बावन) २. देखो, दिवस.द्योस. दिन. "चुख बिंद उपरि आखणु दोसु." (वार मार मः १) खिन (क्श्ण) पल प्रतिदिन नाम आखणा.
ਸੰ. (दुष्. ਧਾ- ਕਲੰਕਿਤ ਹੋਣਾ, ਅਪਵਿਤ੍ਰ ਹੋਣਾ, ਅਪਰਾਧ ਕਰਨਾ). ਦੋਸ. ਸੰਗ੍ਯਾ- ਪਾਪ। ੨. ਅਵਗੁਣ. ਐ਼ਬ। ੩. ਕਲੰਕ. "ਦੋਸ ਨ ਕ਼ਾਹੂ ਦੀਜੀਐ." (ਬਿਲਾ ਮਃ ੫) ੪. ਵੈਦ੍ਯਕ ਅਨੁਸਾਰ ਸ਼ਰੀਰ ਦੇ ਖ਼ਿਲਤ਼- ਵਾਤ, ਪਿੱਤ ਅਤੇ ਕਫ। ੫. ਸੰ. दोस्. ਭੁਜਾ. ਬਾਹੁ। ੬. ਦੇਖੋ, ਦੋਸੁ। ੭. ਫ਼ਾ. [دوش] ਦੋਸ਼. ਮੋਢਾ. ਕੰਧਾ। ੮. ਵੀਤਿਆ ਹੋਇਆ ਦਿਨ. ਕਲ੍ਹ....
ਦੇਖੋ, ਦੋਸ. "ਦੋਸੁ ਨਹੀਂ ਕਾਹੂ ਕਉ ਮੀਤਾ." (ਬਾਵਨ) ੨. ਦੇਖੋ, ਦਿਵਸ. ਦ੍ਯੋਸ. ਦਿਨ. "ਚੁਖ ਬਿੰਦ ਉਪਰਿ ਆਖਣੁ ਦੋਸੁ." (ਵਾਰ ਮਾਰ ਮਃ ੧) ਖਿਨ (ਕ੍ਸ਼੍ਣ) ਪਲ ਪ੍ਰਤਿਦਿਨ ਨਾਮ ਆਖਣਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸਰਵ- ਕਿਸੇ ਨੂੰ. "ਭੈ ਕਾਹੂ ਕਉ ਦੇਤ ਨਹਿ." (ਸ. ਮਃ ੯) ੨. ਕ੍ਰਿ. ਵਿ- ਕਿਤੇ. ਕਿਸੇ ਥਾਂ. "ਮੇਰਾ ਮਨੁ ਅਨਤ ਨ ਕਾਹੂ ਜਾਇ." (ਸੂਹੀ ਮਃ ੫. ਗੁਣਵੰਤੀ) ੩. ਕਿਆ. ਕੀ. "ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖਸਾਗਰ ਮੈ ਪਾਇਆ." (ਸਾਰ ਮਃ ੫) ੪. ਫ਼ਾ. [کاہوُ] ਇੱਕ ਔਖਧ, ਜੋ ਨਜ਼ਲੇ ਲਈ ਵਿਸ਼ੇਸ ਵਰਤੀਦੀ ਹੈ. ਇਸ ਦੀ ਤਾਸੀਰ ਸਰਦ ਤਰ ਹੈ. Lactuca Stiva. ਕਾਹੂ ਪਿੱਤ (ਸਫਰਾ) ਦੀ ਤੇਜੀ ਨੂੰ ਸ਼ਾਂਤ, ਅਤੇ ਲਹੂ ਸਾਫ ਕਰਦਾ ਹੈ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਸੰ. ਸੰਗ੍ਯਾ- ਰੋਜ਼. ਦਿਨ. "ਦਿਵਸ ਚਾਰ ਕੀ ਕਰਹੁ ਸਾਹਿਬੀ." (ਸਾਰ ਕਬੀਰ)...
ਸੰਗ੍ਯਾ- ਦਿਵਸ. ਦਿਨ. "ਦ੍ਯੋਸ ਨਿਸਾ ਸਸਿ ਸੂਰ ਕੈ ਦੀਪ." (ਚੰਡੀ ੧)...
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਵਿ- ਤਨਿਕ. ਥੋੜਾ. ਅਲਪ. "ਜੇ ਗਲ ਕਪਹਿ ਚੁਖ." (ਸ. ਫਰੀਦ) ੨. ਜ਼ਰਾ ਜ਼ਰਾ. ਥੋੜਾ ਥੋੜਾ. "ਮ੍ਰਿਗ ਪਕਰੇ ਘਰਿ ਆਣੇ ਹਾਟਿ। ਚੁਖ ਚੁਖ ਲੇ ਗਏ ਬਾਂਢੇ ਬਾਟਿ." (ਭੈਰ ਮਃ ੫) ੩. ਸੰਗ੍ਯਾ- ਟੂਕ. ਖੰਡ. "ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖੁ ਚੁਖ ਹੋਇ." (ਧਨਾ ਮਃ ੧) ੪. ਚਸਾ ਦੀ ਤੀਹਵਾਂ ਹਿੱਸਾ ਸਮਾਂ....
ਸੰ. ਵਿੰਦ. ਵਿ- ਜਾਣਿਆ. "ਜਾਵਤ ਬ੍ਰਹਮ ਨ ਬਿੰਦਤੇ." (ਸਹਸ ਮਃ ੧) ਜਦ ਤਕ ਬ੍ਰਹਮ ਨੂੰ ਨਹੀਂ ਜਾਣਦਾ। ੨. ਸੰ. ਵਿੰਦੁ. ਸੰਗ੍ਯਾ- ਤੁਬਕਾ. ਬੂੰਦ. "ਭੋ ਕੀ ਨਾਹੀ ਬਿੰਦ." (ਮਃ ੩. ਵਾਰ ਰਾਮ ੧) ਕਰਤਾਰ ਦੇ ਭੈ ਦਾ ਕਤਰਾ ਭੀ ਨਹੀਂ। ੩. ਭਾਵ- ਤਨਿਕ ਥੋੜਾ। ੪. ਅਲਪਕਾਲ. ਪਲ. ਕ੍ਸ਼੍ਣ. "ਮਿਟਹਿ ਪਾਪ ਜਪੀਐ ਹਰਿ ਬਿੰਦ." (ਸੁਖਮਨੀ) "ਵਿਸਰੇ ਸਰੈ ਨ ਬਿੰਦ." (ਮਃ ੫. ਵਾਰ ਮਾਰੂ ੨) ੫. ਸੰ. ਵੇਦ੍ਯ ਜਾਣਨ ਯੋਗ੍ਯ. "ਬਿੰਦਹਿ ਬਿੰਦ ਨ ਬਿਛੁਰਨ ਪਾਵਾ." (ਗਉ ਬਾਵਨ ਕਬੀਰ) ਜਾਣਨ ਯੋਗ੍ਯ (ਕਰਤਾਰ) ਨੂੰ ਜਾਣ ਕੇ ਨ ਵਿਛੁੜਨ ਪਾਵਾ। ੬. ਬਿੰਦ੍ਰ (ਵ੍ਰਿੰਦ) ਦੀ ਥਾਂ ਭੀ ਲਿਖਾਰੀ ਨੇ ਬਿੰਦ ਸ਼ਬਦ ਲਿਖਿਆ ਹੈ- "ਅਰਿ ਬਿੰਦ ਨਰਿੰਦ ਇਨ੍ਹੀ ਹਨ ਮਾਰ੍ਯੋ. (ਕ੍ਰਿਸਨਾਵ) ੭. ਦੇਖੋ, ਨਾਦ ਬਿੰਦੁ....
ਕ. ਵਿ- ਉੱਤੇ. ਦੇਖੋ, ਉਪਰ. "ਉਪਰਿ ਆਇ ਬੈਠੇ ਕੂੜਿਆਰੁ." (ਵਾਰ ਆਸਾ)#੨. ਅਨੁਸਾਰ. ਮੁਤਾਬਿਕ. "ਕਰਮਾ ਉਪਰਿ ਨਿਬੜੈ." (ਗਉ ਮਃ ੧) ੩. ਪ੍ਰਬਲ. ਗਾਲਿਬ. "ਪੂਰੇ ਗੁਰੁ ਕਾ ਬਚਨ ਉਪਰਿ ਆਇਆ." (ਗਉ ਵਾਰ ੧. ਮਃ ੪)...
ਕ੍ਰਿ- ਕਹਿਣਾ. ਕਥਨ ਕਰਨਾ. "ਆਖਣੁ ਸੁਣਨਾ ਤੇਰੀ ਬਾਣੀ." (ਭੈਰ ਮਃ ੧) ੨. ਸੰਗ੍ਯਾ- ਕਥਨ. ਬਿਆਂਨ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਸੰਗ੍ਯਾ- ਮੋਤ. ਮ੍ਰਿਤ੍ਯੁ. ਦੇਖੋ, ਮਾਰਿ ੨। ੨. ਜੋ ਲੋਕਾਂ ਨੂੰ ਮਾਰ ਸਿਟਦਾ ਹੈ, ਕਾਮਦੇਵ. ਅਨੰਗ. "ਰਦ੍ਰ ਜਿਮ ਮਾਰ ਪਰ." (ਗੁਪ੍ਰਸੂ) ੩. ਸ਼ਿਕਾਰ. "ਮਾਰ ਪਰ ਸਿੰਘ ਹੈ." (ਗੁਪ੍ਰਸੂ) ੪. ਪ੍ਰਹਾਰ. ਆਘਾਤ. ਤਾੜਨ ਦੀ ਕ੍ਰਿਯਾ. "ਏਤੀ ਮਾਰ ਪਈ ਕੁਰਲਾਣੇ." (ਆਸਾ ਮਃ ੧) "ਸਿਮਰਤ ਰਾਮ ਨਾਹੀ ਜਮਮਾਰ." (ਗਉ ਮਃ ੫) ੫. ਵਿਘਨ। ੬. ਜ਼ਹਿਰ. ਵਿਸ. "ਇਸ ਕੋ ਮਾਰ ਗਾਢ ਬਹੁ ਹੋਈ." (ਨਾਪ੍ਰ) ੭. ਲਾਟਾ. ਅਗਨਿ ਦੀ ਸ਼ਿਖਾ. "ਪੌਨ ਦੀਪਮਾਰ ਪਰ." (ਗੁਪ੍ਰਸੂ) ੮. ਬੌੱਧਮਤ ਅਨੁਸਾਰ ਵਾਸਨਾ ਦਾ ਨਾਮ ਮਾਰ ਹੈ। ੯. ਫ਼ਾ. [مار] ਸਰਪ. "ਵੈਨਤੇਯ ਮਾਰ ਪਰ." (ਗੁਪ੍ਰਸੂ) ੧੦. ਬੀਮਾਰੀ. ਰੋਗ। ੧੧. ਦੇਖੋ, ਮਾਰਗਣ....
ਕ੍ਸ਼ਣ. ਦੇਖੋ, ਖਿਣ. "ਖਿਨ ਪਲ ਨਾਮ ਰਿਦੇ ਵਸੈ ਭਾਈ." (ਸੋਰ ਅਃ ਮਃ ੧)...
ਕ੍ਰਿ. ਵਿ- ਹਰ ਰੋਜ. ਨਿਤ੍ਯ. ਸੰ. ਸੰਗ੍ਯਾ- ਪ੍ਰਤਿਧ੍ਵਨਿ. ਕਿਸੇ ਧਨਨਿ (ਆਵਾਜ) ਤੋਂ ਪੈਦਾ ਹੋਈ ਗੂੰਜ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਕ੍ਰਿ- ਆਖ੍ਯਾਨ ਕਰਨਾ. ਕਥਨ ਕਰਨਾ. ਬੋਲਣਾ. ਕਹਿਣਾ. "ਆਖਣ ਵਾਲਾ ਕਿਆ ਵੇਚਾਰਾ"? (ਆਸਾ ਮਃ ੧)...