dhēharhīथेहड़ी
ਦੇਖੋ, ਥੜੀ। ੨. ਛੋਟਾ ਥੇਹ. ਦੇਖੋ, ਥੇਹੁ। ੩. ਮੁਕਤਸਰ ਤੋਂ ੧੨. ਕੋਹ ਦੱਖਣ ਇੱਕ ਪਿੰਡ. ਦੇਖੋ, ਜੰਡ ਸਾਹਿਬ ੪.
देखो, थड़ी। २. छोटा थेह. देखो, थेहु। ३. मुकतसर तों १२. कोह दॱखण इॱक पिंड. देखो, जंड साहिब ४.
ਸੰਗ੍ਯਾ- ਛੋਟਾ ਸ੍ਥੰਡਿਲ. ਚੌਤਰੀ. "ਥੜੀ ਬਨਾਵੋ ਰੁਚਿਰ ਪ੍ਰਕਾਰੇ." (ਗੁਪ੍ਰਸੂ)...
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਦੇਖੋ, ਥੇਹੁ....
ਸੰਗ੍ਯਾ- ਉਜੜੇ ਹੋਏ ਪਿੰਡ ਦਾ ਥਾਂ. ਵੈਰਾਨ ਹੋਇਆ ਨਗਰ। ੨. ਨਗਰ. ਪਿੰਡ. ਇਸ ਦਾ ਮੂਲ ਫ਼ਾਰਸੀ ਦੇਹ ਹੈ. "ਉਜੜ ਥੇਹੁ ਵਸਾਇਓ." (ਸ੍ਰੀ ਮਃ ੫. ਪੈਪਾਇ) ਵਿਕਾਰਾਂ ਦਾ ਤਬਾਹ ਕੀਤਾ ਸ਼ਰੀਰ ਨਗਰ, ਸ਼ੁਭਗੁਣਾਂ ਨਾਲ ਆਬਾਦ ਕੀਤਾ ਹੈ. "ਗੁਰਿ ਸਚੈ ਬਧਾ ਥੇਹੁ." (ਵਾਰ ਸੋਰ ਮਃ ੪) "ਮਾਲੁ ਖਜਾਨਾ ਥੇਹੁ ਘਰੁ." (ਗਉ ਮਃ ੫) ੩. ਅਸਥਾਨ. ਠਿਕਾਣਾ. "ਨਿਹਚਲੁ ਤੁਧ ਥੇਹੁ." (ਵਾਰ ਜੈਤ) ੪. ਸ੍ਥਿਤਿ. ਕ਼ਾਇਮੀ. "ਚਾਰ ਦਿਹਾੜੈ ਥੇਹੁ." (ਭਾਗੁ)...
ਜਿਲਾ ਫ਼ਿਰੋਜ਼ਪੁਰ ਵਿੱਚ ਪ੍ਰਸਿੱਧ ਨਗਰ, ਜਿਸ ਵਿੱਚ ਸਿੱਖਾਂ ਦਾ ਪਵਿਤ੍ਰ "ਮੁਕਤਸਰ" ਸਰੋਵਰ ਹੈ. ਇਸ ਤਾਲ ਦਾ ਨਾਮ ਪਹਿਲਾਂ "ਖਿਦਰਾਣਾ" ਸੀ. ਵਰਖਾ ਦਾ ਚਾਰੇ ਪਾਸਿਓਂ ਪਾਣੀ ਆਕੇ ਇੱਥੇ ਇਤਨਾ ਜਮਾਂ ਹੁੰਦਾ ਸੀ ਕਿ ਸਾਲ ਭਰ ਦੂਰ ਦੂਰ ਦੇ ਪਿੰਡਾਂ ਦੇ ਆਦਮੀ ਅਤੇ ਪਸ਼ੂ ਜਲ ਪੀਣ ਲਈ ਇਸ ਥਾਂ ਆਉਂਦੇ. ਵੈਸਾਖ ਸੰਮਤ ੧੭੬੨ ਵਿੱਚ ਸਰਹਿੰਦ ਦਾ ਸੂਬਾ ਵਜ਼ੀਰ ਖ਼ਾਂ ਜਦ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਤਾਕੁਬ ਕਰਦਾ ਮਾਲਵੇ ਆਇਆ, ਤਦ ਸਿੰਘਾਂ ਨੇ ਇਸ ਤਾਲ ਨੂੰ ਕਬਜੇ ਕਰਕੇ ਵੈਰੀ ਦਾ ਮੁਕਾਬਲਾ ਕੀਤਾ. ਸਭ ਤੋਂ ਪਹਿਲਾਂ ਮਾਈ ਭਾਗੋ ਅਰ ਉਸ ਦੇ ਸਾਥੀ ਸਿੰਘਾਂ ਦਾ ਸ਼ਾਹੀ ਫੌਜ ਨਾਲ ਟਾਕਰਾ ਹੋਇਆ ਅਰ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ. ਭਾਈ ਮਹਾਸਿੰਘ ਨੇ ਦਸ਼ਮੇਸ਼ ਤੋਂ ਬੇਦਾਵਾਪਤ੍ਰ ਚਾਕ ਕਰਵਾਕੇ ਇੱਥੇ ਟੁੱਟੀ ਸਿੱਖੀ ਗੰਢੀ ਹੈ. ਕਲਗੀਧਰ ਨੇ ਸ਼ਹੀਦਸਿੰਘਾਂ ਨੂੰ ਮੁਕਤ ਪਦਵੀ ਬਖਸ਼ਕੇ ਤਾਲ ਦਾ ਨਾਮ "ਮੁਕਤਸਰ" ਰੱਖਿਆ ਅਰ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ. ਸ਼ਹੀਦਗੰਜ ਤਾਲ ਦੇ ਕਿਨਾਰੇ ਵਿਦ੍ਯਮਾਨ ਹੈ. ਇਸ ਥਾਂ ਇਤਨੇ ਗੁਰਦ੍ਵਾਰੇ ਹਨ-#(ੳ) ਸ਼ਹੀਦਗੰਜ. ਇੱਥੇ ਕਲਗੀਧਰ ਜੀ ਨੇ ਚਾਲੀ ਮੁਕਤੇ ਅਤੇ ਹੋਰ ਸਿੰਘ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਹੈ.#(ਅ) ਟਿੱਬੀਸਾਹਿਬ. ਸ਼ਹਿਰ ਤੋਂ ਅੱਧ ਮੀਲ ਉੱਤਰ ਪੱਛਮ ਉਹ ਟਿੱਬੀ, ਜਿੱਥੋਂ ਕਲਗੀਧਰ ਤੁਰਕੀ ਸੈਨਾ ਪੁਰ ਬਾਣ ਵਰਖਾ ਕਰਦੇ ਰਹੇ.#(ੲ) ਤੰਬੂ ਸਾਹਿਬ. ਜਿੱਥੇ ਸਿੰਘਾਂ ਦਾ ਕੈਂਪ ਸੀ.#(ਸ) ਵਡਾ ਦਰਬਾਰ, ਜਿੱਥੇ ਗੁਰੂ ਸਾਹਿਬ ਵਿਰਾਜੇ ਸਨ. ਗੁਰਦ੍ਵਾਰਾ ਸਰੋਵਰ ਦੇ ਕਿਨਾਰੇ ਸੁੰਦਰ ਬਣਿਆ ਹੋਇਆ ਹੈ. ੪੩੦੦ ਰੁਪਯੇ ਦੀ ਸਾਲਾਨਾ ਜਾਗੀਰ ਸਿੱਖਰਾਜ ਦੇ ਸਮੇਂ ਤੋਂ ਹੈ.#ਇਸ ਗੁਰਧਾਮ ਪੁਰ ਹਰ ਸਾਲ ਮਾਘੀ ਨੂੰ ਭਾਰੀ ਮੇਲਾ ਭਰਦਾ ਹੈ. ਮੁਕਤਸਰ ਬੀ. ਬੀ. ਐਂਡ ਸੀ. ਆਈ. ਰੇਲਵੇ ਦਾ ਸਟੇਸ਼ਨ ਹੈ, ਜੋ ਕੋਟਕਪੂਰਾ ਜਁਕਸ਼ਨ ਤੋਂ ਵੀਹ ਮੀਲ ਹੈ....
ਦੇਖੋ, ਕੋਸ ੧. "ਕੋਹ ਕਰੋੜੀ ਚਲਤ ਨ ਅੰਤ." (ਵਾਰ ਆਸਾ) ੨. ਕ੍ਰੋਧ. ਗੁੱਸਾ. ਕੋਪ। ੩. ਫ਼ਾ. [کوہقاف] ਪਰਬਤ. ਪਹਾੜ....
ਦੇਖੋ, ਦਕ੍ਸ਼ਿਣ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰਗ੍ਯਾ- ਇੱਕ ਜੰਗਲੀ ਬਿਰਛ, ਜਿਸ ਦੀਆਂ ਫਲੀਆਂ ਦਾ ਅਚਾਰ ਪੈਂਦਾ ਹੈ, ਅਤੇ ਪੱਕੀਆਂ ਹੋਈਆਂ ਮਿੱਠੀਆਂ ਹੁੰਦੀਆਂ ਹਨ. ਮਾਲਵੇ ਵਿੱਚ ਇਸ ਦੀਆਂ ਕੱਚੀਆਂ ਫਲੀਆਂ ਦਾ ਰਾਇਤਾ ਪੇਚਿਸ਼ (ਮਰੋੜੇ) ਲਈ ਬਹੁਤ ਗੁਣਕਾਰੀ ਮੰਨਿਆ ਗਿਆ ਹੈ. ਸੰ. ਸ਼ਮੀ. L. Prosopis Spicigera....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....