natūāनटूआ
ਦੋਖੋ, ਨਟ ੨. "ਨਟੂਆ ਭੇਖ ਦਿਖਾਵੈ ਬਹੁ ਬਿਧਿ." (ਆਸਾ ਮਃ ੫)
दोखो, नट २. "नटूआ भेख दिखावै बहु बिधि." (आसा मः ५)
ਦੋਖੋ, ਨਟ ੨. "ਨਟੂਆ ਭੇਖ ਦਿਖਾਵੈ ਬਹੁ ਬਿਧਿ." (ਆਸਾ ਮਃ ੫)...
ਦੇਖੋ, ਭੇਸ. "ਭੇਖ ਅਨੇਕ ਅਗਨਿ ਨਹੀ ਬੂਝੈ." (ਸੁਖਮਨੀ) ੨. ਭੇਖੀ ਦੀ ਥਾਂ ਭੀ ਭੇਖ ਸ਼ਬਦ ਆਇਆ ਹੈ. "ਪੰਡਿਤ ਮੋਨੀ ਪੜਿ ਪੜਿ ਥਕੇ, ਭੇਖ ਤਕੇ ਦਨੁ ਧੋਇ." (ਮਃ ੩. ਵਾਰ ਸਾਰ) ੩. ਭਿਕ੍ਸ਼ੁ ਭਿਖਾਰੀ. ਦੇਖੋ, ਜੰਤਭੇਖ ੨....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...