traibhangīत्रैभंगी
ਦੇਖੋ, ਤ੍ਰਿਭੰਗੀ। ੨. ਤਿੰਨ ਦੇਵਤਿਆਂ ਦੀ ਮਿਲਾਕੇ ਬਣਾਈ ਹੋਈ ਇੱਕ ਮੂਰਤਿ. ਤ੍ਰਿਮੂਰਤਿ ਦੇਵ. "ਸੇਤਾਂਬਰ ਪੀਤਾਂਬਰ ਕਾਛੇ ਬਾਘੰਬਰ ਕਟਿ ਸਾਜੈ। ਤ੍ਰਯਲੋਚਨ ਦ੍ਰਿਗ ਅਸ੍ਟ ਦੁ ਨੇਤਰ ਤ੍ਰੈਭੰਗੀ ਬਪੁ ਛਾਜੈ." (ਸਲੋਹ) ਬ੍ਰਹਮਾ ਦੇ ਚਿੱਟੇ ਵਸਤ੍ਰ, ਵਿਸਨੁ ਦੇ ਪੀਲੇ, ਸ਼ਿਵ ਦੇ ਸ਼ੇਰ ਦੀ ਖੱਲ. ਸ਼ਿਵ ਦੇ ਤਿੰਨ ਨੇਤ੍ਰ, ਬ੍ਰਹਮਾ ਦੇ ਅੱਠ ਅਤੇ ਵਿਸਨੁ ਦੇ ਦੋ.
देखो, त्रिभंगी। २. तिंन देवतिआं दी मिलाके बणाई होई इॱक मूरति. त्रिमूरति देव. "सेतांबर पीतांबर काछे बाघंबर कटि साजै। त्रयलोचन द्रिग अस्ट दु नेतर त्रैभंगी बपु छाजै." (सलोह) ब्रहमा दे चिॱटे वसत्र,विसनु दे पीले, शिव दे शेर दी खॱल. शिव दे तिंन नेत्र, ब्रहमा दे अॱठ अते विसनु दे दो.
ਤਿੰਨ ਭੰਗ (ਬਲ) ਹੋਣ ਜਿਸ ਵਿੱਚ ਤਿੰਨ ਥਾਂ ਤੋਂ ਟੇਢਾ. ਇਹ ਖ਼ਾਸ ਕਰਕੇ ਕ੍ਰਿਸਨ ਜੀ ਦਾ ਵਿਸ਼ੇਸਣ ਹੈ, ਕਿਉਂਕਿ ਉਹ ਮੁਰਲੀ ਵਜਾਉਣ ਵੇਲੇ ਬਾਂਕੀ ਮੂਰਤਿ ਬਣਾਉਣ ਲਈ ਪੇਟ, ਕਮਰ ਅਤੇ ਗਰਦਨ ਵਿੱਚ ਖ਼ਮ ਪਾਕੇ ਖੜੇ ਹੁੰਦੇ ਸਨ ੨. ਤ੍ਰਿਗੁਣਾਤਮਕ. ਤਿੰਨ ਗੁਣਾਂ ਦੇ ਪੇਚਾਂ ਵਾਲਾ. ਸਤ ਰਜ ਤਮ ਰੂਪ. "ਤ੍ਰਿਭੰਗੀ ਅਨੰਗੇ." (ਜਾਪੁ) ੩. ਤਿੰਨ ਦੇਵ ਰੂਪ ਇੱਕ ਖ਼ਾਸ ਮੂਰਤਿ. ਦੇਖੋ, ਤ੍ਰੈਭੰਗੀ। ੪. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੩੨ ਮਾਤ੍ਰਾ. ਪਹਿਲਾ ਵਿਸ਼੍ਰਾਮ ਦਸ ਪੁਰ, ਦੂਜਾ ਅਤੇ ਤੀਜਾ ਅਠ ਅਠ ਪੁਰ, ਚੌਥਾ ਛੀ ਮਾਤ੍ਰਾ ਪੁਰ. ਹਰੇਕ ਚਰਣ ਵਿੱਚ ਤਿੰਨ ਭੰਗ (ਅਨੁਪ੍ਰਾਸ) ਹੋਣ ਜ਼ਰੂਰੀ ਹਨ, ਜੇ ਤੁਕਾਂਤ ਵਿੱਚ ਚੌਥਾ ਅਨੁਪ੍ਰਾਸ ਭੀ ਹੋਵੇ ਤਦ ਹੋਰ ਭੀ ਸੁੰਦਰਤਾ ਹੈ. ਉਦਾਹਰਣ-#ਖਗਖੰਡ ਬਿਹੰਡੰ, ਖਲਦਲ ਖੰਡੰ,#ਅਤਿਰਣ ਮੰਡੰ, ਬਰਬੰਡੰ,#ਭੁਜਦੰਡ ਅਖੰਡੰ, ਤੇਜ ਪ੍ਰਚੰਡੰ,#ਜੋਤਿ ਅਮੰਡੰ, ਭਾਨੁਪ੍ਰਭੰ,#ਸੁਖ ਸੰਤਾਂ ਕਰਣੰ, ਦੁਰਮਤਿ ਦਰਣੰ,#ਕਿਲਵਿਖ ਹਰਣੰ, ਅਸਿ ਸਰਣੰ।#ਜੈ ਜੈ ਜਗਕਾਰਣ, ਸ੍ਰਿਸ੍ਟਿ ਉਬਾਰਣ,#ਮਮ ਪ੍ਰਤਿਪਾਰਣ, ਜੈ ਤੇਗੰ. (ਵਿਚਿਤ੍ਰ)#ਕਵੀਆਂ ਨੇ ਤ੍ਰਿਭੰਗੀ ਦੇ ਅੰਤ ਸਗਣ ਅਤੇ ਯਗਣ ਦਾ ਹੋਣਾ ਬਹੁਤ ਰੋਚਕ ਵਰਣਨ ਕੀਤਾ ਹੈ. ਦੇਖੋ, ਹੇਠ ਲਿਖੇ ਦੋਵੇਂ ਰੂਪ-#(ਅ) ਸਗਣਾਂਤ ਤ੍ਰਿਭੰਗੀ:-#ਅਤਿ ਮੁਦਿਤ ਕਪਾਲੀ, ਕਿਲਕਤ ਕਾਲੀ,#ਅਰਿ ਦਿਸ ਹਾਲੀ, ਚਮਕ ਚਲੀ,#ਬਹੁ ਖਲਭਲਿ ਮਾਚੈ, ਪਲਚਰ ਨਾਚੈ,#ਰਣਛਿਤਿ ਜਾਚੈ, ਰਕਤ ਰਲੀ,#ਡਗਮਗ ਭੂ ਕੰਪੈ, ਰਜ ਨਭ ਝੰਪੈ,#ਰਿਪੁ ਕਰ ਸੰਪੈ, ਰੁਦਿਤ ਖਲੀ,#ਨਿਰਖਤ ਸੁਰ ਲਾਜੈਂ, ਦਿੱਗਜ ਭਾਜੈਂ,#ਜਬ ਦਲ ਸਾਜੈਂ, ਸਿੰਘ ਬਲੀ. (ਸਿੱਖੀਪ੍ਰਭਾਕਰ)#(ੲ) ਯਗਣਾਂਤ ਤ੍ਰਿਭੰਗੀ:-#ਪਿਠ ਕਮਠ ਕੜੱਕੈ, ਬ੍ਰਿਖਭ ਭੜੱਕੈ,#ਭੁਜਗ ਮੜੱਕੈ ਜਿਂਹ ਨੰਗੀ,#ਨਦਿ ਨੱਦ ਉਛੱਲੈਂ, ਉਦਧਿ ਦਹੱਲੈਂ,#ਪੱਬ ਸੁਹੱਲੈਂ, ਬਹੁ ਰੰਗੀ,#ਮਦ ਯੋਗਨਿ ਬੱਢੈ, ਭੈਰਵ ਚੱਢੈ,#ਨਿਜ ਗਨ ਕੱਢੈ, ਸ਼ਿਵ ਭੰਗੀ,#ਰਣ ਦੁੰਦਭਿ ਬੱਜੈਂ, ਰਿਪੁਦਲ ਦੱਝੈਂ,#ਸਿੰਘ ਸੁ ਗੱਜੈਂ, ਜਬ ਜੰਗੀ. (ਸਿੱਖੀਪ੍ਰਭਾਕਰ)#(ਸ) ਜੇ ਚਾਰੇ ਵਿਸ਼੍ਰਾਮ ਅਠ ਅਠ ਮਾਤ੍ਰਾ ਤੇ ਹੋਣ ਤਦ "ਸੁੰਦਰ" ਸੰਗ੍ਯਾ ਹੈ.#ਉਦਾਹਰਣ-#ਵੀਰ ਵਿਸਾਲਾ, ਗਹਿ ਅਸਿ ਢਾਲਾ,#ਰੂਪ ਕਰਾਲਾ, ਰਣ ਕੋ ਚਾਲਾ,#ਰਿਪੁ ਮਨ ਹਾਲਾ, ਹਨਐ ਭੀਹਾਲਾ,#ਜਨ ਪੀ ਹਾਲਾ, ਗਿਰ ਦਰਹਾਲਾ. ×××...
ਵਿ- ਤੀਨ. ਤ੍ਰਯ (ਤ੍ਰੈ)....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. मूर्ति. ਮੂਰ੍ਤਿ. ਸੰਗ੍ਯਾ- ਦੇਹ. ਸ਼ਰੀਰ. "ਮੂਰਤਿ ਪੰਚ ਪ੍ਰਮਾਣ ਪੁਰਖ." (ਸਵੈਯੇ ਮਃ ੫. ਕੇ) ੨. ਆਕਾਰ. ਸ਼ਕਲ। ੩. ਪ੍ਰਤਿਮਾ. ਤਸਵੀਰ. "ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ." (ਸਃ ਮਃ ੯) ੪. ਸਖ਼ਤੀ. ਕਠੋਰਤਾ। ੫. ਨਮੂਨਾ. ਉਦਾਹਰਣ. ਮਿਸਾਲ. "ਤਾਂ ਨਾਨਕ ਕਹੀਐ. ਮੂਰਤਿ." (ਮਃ ੨. ਵਾਰ ਸਾਰ) ੬. ਹਸ੍ਤਿ. ਹੋਂਦ. ਭਾਵ. ਸੱਤਾ. "ਅਕਾਲਮੂਰਤਿ" (ਜਪੁ) "ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ." (ਸਾਰ ਕਬੀਰ)...
ਸੰ. त्रिमृर्त्ति्. ਸੰਗ੍ਯਾ- ਤਿੰਨ ਰੂਪ. ਵੇਦਾਂ ਅਨੁਸਾਰ ਅਗਨਿ, ਵਾਯੁ ਅਤੇ ਸੂਰਯ। ੨. ਪੁਰਾਣਾਂ ਅਨੁਸਾਰ ਬ੍ਰਹ੍ਮਾ, ਵਿਸਨੁ ਅਤੇ ਸ਼ਿਵ। ੩. ਬਾਈਬਲ ਅਨੁਸਾਰ ਖ਼ੁਦਾ, ਰੂਹ਼ਉਲਕ਼ੁਦਸ ਅਤੇ ਹ਼ਜਰਤ ਈਸਾ।¹ ੪. ਸਿੱਖਮਤ ਅਨੁਸਾਰ ਤ੍ਰਿਗਣਾਤਮਕ ਕਰਤਾਰ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਸੰਗ੍ਯਾ ਪੀਲੇ ਰੰਗ ਦਾ ਵਸਤ੍ਰ। ੨. ਕ੍ਰਿਸਨ ਜੀ, ਜੋ ਪੀਲੇ ਵਸਤ੍ਰ ਪਹਿਨਦੇ ਸਨ। ੩. ਕਰਤਾਰ। ੪. ਵਿ- ਪੀਲੇ ਵਸਤ੍ਰ ਵਾਲਾ....
ਦੇਖੋ, ਕਾਛਨਾ। ੨. ਸਜੇ ਹੋਏ. ਸੁੰਦਰ ਲਿਬਾਸ ਵਾਲੇ....
ਸੰਗ੍ਯਾ- ਬਾਘ (ਵ੍ਯਾਘ੍ਰ) ਦਾ ਅੰਬਰ (ਵਸਤ੍ਰ). ਸ਼ੇਰ ਦੀ ਖੱਲ. ਵ੍ਯਾਘ੍ਰਾਂਬਰ....
ਕੱਟਕੇ. "ਕਟਿ ਦੇਵਉ ਹੀਅਰਾ ਤੇਨ." (ਕਾਨ ਮਃ ੪) ੨. ਟੂਕ ਟੂਕ ਹੋਕੇ. ਕੱਟਿਆ ਜਾਕੇ. "ਪੁਰਜਾ ਪੁਰਜਾ ਕਟਿ ਮਰੈ." (ਮਾਰੂ ਕਬੀਰ) ੩. ਸੰ. ਸੰਗ੍ਯਾ- ਕਮਰ. ਲੱਕ. "ਕਸਕੈ ਕਟਿ ਆਯੋ." (ਗੁਪ੍ਰਸੂ) ੪. ਭਾਰਯਾ. ਬੀਵੀ। ੫. ਰੱਤਕ. ਘੁੰਘਚੀ. ਲਾਲੜੀ....
ਸੰ. दृक. ਸੰਗ੍ਯਾ- ਨੇਤ੍ਰ. ਅੱਖ। ੨. ਦੋ ਦੀ ਗਿਣਤੀ ਦਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹਨ। "ਸੰਮਤ ਸੋਮ ਔ ਤੱਤ ਮਿਲੇ ਦ੍ਰਿਗ ਰੁੱਤ ਸਭੈ ਜਗ ਮੰਗਲ ਛਾਯਾ." (ਗੁਵਿ ੬)¹ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਜਨਮ ਸਾਲ ੧੫੨੬....
ਦੇਖੋ, ਅਸਟ, ਅਠ ਅਤੇ ਆਠ....
ਦੇਖੋ, ਨੇਤ੍ਰ। ੨. ਨ- ਇਤਰ. ਹੋਰ (ਅਨ੍ਯ) ਨਹੀਂ....
ਦੇਖੋ, ਤ੍ਰਿਭੰਗੀ। ੨. ਤਿੰਨ ਦੇਵਤਿਆਂ ਦੀ ਮਿਲਾਕੇ ਬਣਾਈ ਹੋਈ ਇੱਕ ਮੂਰਤਿ. ਤ੍ਰਿਮੂਰਤਿ ਦੇਵ. "ਸੇਤਾਂਬਰ ਪੀਤਾਂਬਰ ਕਾਛੇ ਬਾਘੰਬਰ ਕਟਿ ਸਾਜੈ। ਤ੍ਰਯਲੋਚਨ ਦ੍ਰਿਗ ਅਸ੍ਟ ਦੁ ਨੇਤਰ ਤ੍ਰੈਭੰਗੀ ਬਪੁ ਛਾਜੈ." (ਸਲੋਹ) ਬ੍ਰਹਮਾ ਦੇ ਚਿੱਟੇ ਵਸਤ੍ਰ, ਵਿਸਨੁ ਦੇ ਪੀਲੇ, ਸ਼ਿਵ ਦੇ ਸ਼ੇਰ ਦੀ ਖੱਲ. ਸ਼ਿਵ ਦੇ ਤਿੰਨ ਨੇਤ੍ਰ, ਬ੍ਰਹਮਾ ਦੇ ਅੱਠ ਅਤੇ ਵਿਸਨੁ ਦੇ ਦੋ....
ਸੰ. ਵਪੁ (वपुस). ਸੰਗ੍ਯਾ- ਸ਼ਰੀਰ. ਦੇਹ. "ਕਾਲ ਪਾਇ ਬ੍ਰਹਮਾ ਬਪੁ ਧਰਾ." (ਚੋਪਈ) ੨. ਰੂਪ. ਸੁੰਦਰ ਰੂਪ. "ਵਸਤ੍ਰ ਵਿਭੂਖਨ ਬਪੁਖ ਸੁਹਾਇ." (ਗੁਪ੍ਰਸੂ)...
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰ. खल्ल ਸੰਗ੍ਯਾ- ਟੋਆ। ੨. ਚਾਤਕ. ਪਪੀਹਾ। ੩. ਮਸ਼ਕ. ਚਮੜੇ ਦਾ ਥੈਲਾ. "ਭਉ ਖਲਾ ਅਗਨਿ ਤਪ ਤਾਉ." (ਜਪੁ) ੪. ਚੰਮ. ਚਮੜਾ। ੫. ਸੰ. ਖਲ੍ਵ. ਦਵਾਈ ਪੀਹਣ ਅਤੇ ਕੁੱਟਣ ਦੀ ਧਾਤੁ ਅਥਵਾ ਪੱਥਰ ਦੀ ਉਖਲੀ. ਹਾਵਨ. ਖਰਲ....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਦੇਖੋ, ਅਠ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....