triphala, triphalāत्रिफल, त्रिफला
ਸੰਗ੍ਯਾ- ਤਿੰਨ ਫਲ. ਤਿੰਨ ਫਲਾਂ ਦਾ ਇਕੱਠ- ਹਰੜ, ਬਹੇੜਾ ਅਤੇ ਆਉਲਾ. ਵੈਦ੍ਯਕ ਵਿੱਚ ਇਸ ਦੇ ਗੁਣ ਭੁੱਖ ਵਧਾਉਣਾ, ਲਹੂ ਸਾਫ ਕਰਨਾ, ਨੇਤ੍ਰਾਂ ਦੀ ਜੋਤਿ ਅਧਿਕ ਕਰਨੀ, ਜ੍ਵਰ ਦੂਰ ਕਰਨਾ ਆਦਿ ਲਿਖੇ ਹਨ.
संग्या- तिंन फल. तिंन फलां दा इकॱठ- हरड़, बहेड़ा अते आउला. वैद्यक विॱच इस दे गुण भुॱख वधाउणा, लहू साफ करना, नेत्रां दी जोति अधिक करनी, ज्वर दूर करना आदि लिखे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਤੀਨ. ਤ੍ਰਯ (ਤ੍ਰੈ)....
ਅ਼. [فلان] ਫ਼ੁਲਾਂ. ਵਿ- ਅਮੁਕ. ਕੋਈ ਇੱਕ। ੨. ਸਰਵ- ਕੋਈ....
ਸੰਗ੍ਯਾ- ਇੱਕ ਥਾਂ ਸ੍ਥਿਤ ਹੋਏ ਲੋਕ. ਹਜੂਮ. ਜੋੜ ਮੇਲ. ਮੇਲਾ....
ਦੇਖੋ, ਹਰੀਤਕੀ। ੨. ਹਰੜ ਦੇ ਆਕਾਰ ਦੀ ਰੇਸ਼ਮ ਅਤੇ ਜ਼ਰੀ ਦੀ ਬਣਾਈ ਡੋਡੀ, ਸੇਜਬੰਦ ਨਾਲੇ ਆਦਿਕ ਦੀ ਡੋਡੀ। ੩. ਹਾਥੀ ਦੇ ਚਿੰਘਾਰਣ ਦੀ ਧੁਨਿ. ਦੇਖੋ, ਹਰੜੰਤ....
ਸੰ. ਬਹੇਟਕ ਅਤੇ ਵਿਭੀਤਕ. ਅ਼. [بلیلہ] ਬਲੇਲਾ. L. Terminalia Bellerica ਸੰਗ੍ਯਾ- ਇੱਕ ਵੱਡੇ ਉੱਚੇ ਕੱਦ ਦਾ ਬਿਰਛ, ਜਿਸ ਨੂੰ ਬੇਰ ਜੇਹੇ ਫਲਾਂ ਦੇ ਗੁੱਛੇ ਲਗਦੇ ਹਨ. ਬਹੇੜਾ ਤ੍ਰਿਫਲੇ ਵਿੱਚ ਪੈਂਦਾ ਹੈ, ਵੈਦ੍ਯਕ ਵਿੱਚ ਬਹੇੜਾ ਕਫ ਪਿੱਤ ਨਾਸ਼ਕ ਅਤੇ ਨੇਤ੍ਰਾਂ ਲਈ ਹਿਤਕਾਰੀ ਮੰਨਿਆ ਹੈ. ਇਸ ਦੇ ਫਲਾਂ ਦਾ ਛਿਲਕਾ ਚਮੜੇ ਦੀ ਰੰਗਾਈ ਲਈ ਭੀ ਵਰਤੀਦਾ ਹੈ. ਬਹੁਤ ਲੋਕਾਂ ਦਾ ਵਿਸ਼੍ਵਾਸ ਹੈ ਕਿ ਬਹੇੜੇ ਵਿੱਚ ਭੂਤ ਨਿਵਾਸ ਕਰਦੇ ਹਨ. ਇਸੇ ਲਈ ਸੰਸਕ੍ਰਿਤ ਵਿੱਚ ਇਸ ਦਾ ਨਾਮ ਭੂਤਵਾਸ ਹੈ. ਦੇਖੋ, ਬਹੇਰਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਆਮਲਕ. ਸੰਗ੍ਯਾ- ਇੱਕ ਬਿਰਛ ਅਤੇ ਉਸ ਦਾ ਫਲ, ਜੋ ਖੱਟਾ ਹੁੰਦਾ ਹੈ. ਆਉਲੇ ਦਾ ਅਚਾਰ ਅਤੇ ਮੁਰੱਬਾ ਭੀ ਪਾਈਦਾ ਹੈ. ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਬਜ ਕਰਦਾ ਹੈ. ਮੇਦੇ ਅਤੇ ਜਿਗਰ ਦੇ ਰੋਗਾਂ ਨੂੰ ਦੂਰ ਕਰਦਾ ਹੈ. ਦਿਲ ਨੇਤ੍ਰ ਦਿਮਾਗ਼ ਅਤੇ ਪੱਠਿਆਂ ਨੂੰ ਤਾਕਤ ਦਿੰਦਾ ਹੈ. ਨਕਸੀਰ ਬੰਦ ਕਰਦਾ ਹੈ. ਇਸ ਦਾ ਮੁਰੱਬਾ ਦਿਲ ਅਤੇ ਦਿਮਾਗ ਨੂੰ ਖਾਸ ਕਰਕੇ ਪੁਸ੍ਟ ਕਰਦਾ ਹੈ. ਇਹ ਤ੍ਰਿਫਲੇ ਦਾ ਇੱਕ ਜੁਜ਼ ਹੈ. ਦਾਹ, ਪਿੱਤ, ਪ੍ਰਮੇਹ ਆਦਿ ਰੋਗਾਂ ਨੂੰ ਦੂਰ ਕਰਦਾ ਹੈ. L. Emblic Myrobalan....
ਵੈਦ੍ਯ ਲਈ ਰਚਿਆ ਗ੍ਰੰਥ. ਆਯੁਰਵੇਦ. ਹਕੀਮੀ ਵਿਦ੍ਯਾ ਅਤੇ ਉਸ ਦਾ ਗ੍ਰੰਤ. ਤ਼ਿੱਬ....
ਸੰ. गुण ਸੰਗ੍ਯਾ- ਵਿਸ਼ੇਸਣ. ਸਿਫ਼ਤ. "ਗੁਣ ਏਹੋ ਹੋਰੁ ਨਾਹੀ ਕੋਇ." (ਆਸਾ ਮਃ ੧) ਕਰਤਾਰ ਦੀ ਇਹੀ ਸਿਫ਼ਤ ਹੈ ਕਿ ਉਸ ਤੁੱਲ ਹੋਰ ਨਹੀਂ। ੨. ਸ਼ੀਲ. ਸਦਵ੍ਰਿੱਤਿ ਨੇਕ. ਐ਼ਮਾਲ. "ਵਿਣੁ ਗੁਣ ਕੀਤੇ ਭਗਤਿ ਨ ਹੋਇ." (ਜਪੁ) "ਬਿਨੁ ਗੁਣ ਜਨਮੁ ਵਿਣਾਸੁ." (ਸ੍ਰੀ ਅਃ ਮਃ ੧)#੩. ਮਾਇਆ ਦੇ ਸਤ ਰਜ ਤਮ ਗੁਣ. "ਰਜ ਗੁਣ ਤਮ ਗੁਣ ਸਤ ਗੁਣ ਕਹੀਐ ਏਹ ਤੇਰੀ ਸਭ ਮਾਇਆ." (ਕੇਦਾ ਕਬੀਰ) ੪. ਸੁਭਾਉ. ਪ੍ਰਕ੍ਰਿਤਿ. "ਐਸੋ ਗੁਣ ਮੇਰੋ ਪ੍ਰਭੁ ਜੀ ਕੀਨ." (ਟੋਡੀ ਮਃ ੫) ੫. ਰੱਸੀ. ਤਾਗਾ. ਡੋਰਾ. "ਗੁਣ ਕੈ ਹਾਰ ੫. ਪਰੋਵੈ. (ਤੁਖਾ ਛੰਤ ਮਃ ੧) ਗੁਣਰੂਪ ਗੁਣ (ਤਾਗੇ) ਨਾਲ ਹਾਰ ਪਰੋਵੈ. "ਕਵਣੁ ਸੁ ਅਖਰੁ ਕਵਣ ਗੁਣ?" (ਸ. ਫਰੀਦ) ੬. ਕਮਾਣ ਦਾ ਚਿੱਲਾ. "ਕੋਟਿ ਦੋਇ ਧਾਰੀ ਧਨੁਖ ਗੁਣ ਬਿਨ ਗਹਿਤ ਨ ਕੋਇ." (ਵ੍ਰਿੰਦ) ੭. ਦੀਵੇ ਦੀ ਬੱਤੀ। ੮. ਨੀਤਿ ਦੇ ਛੀ ਅੰਗ. ਦੇਖੋ, ਖਟ ਅੰਗ। ੯. ਨ੍ਯਾਯਮਤ ਦੇ ਚੌਬੀਸ ਗੁਣ. ਦੇਖੋ, ਖਟਸ਼ਾਸਤ੍ਰ। ੧੦. ਕਾਵ੍ਯ ਦੇ- ਓਜ, ਪ੍ਰਤਾਪ, ਮਾਧੁਰਯ, ਤਿੰਨ ਗੁਣ। ੧੧. ਵਿਦ੍ਯਾ. ਹੁਨਰ ਆਦਿ ਔਸਾਫ਼. "ਤੇ ਨਰ ਅਸਲਿ ਖਰ, ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੧੨. ਤਾਸੀਰ. ਅਸਰ। ੧੩. ਇੰਦ੍ਰੀਆਂ ਦੇ ਵਿਸੇਸ਼ਬਦ, ਸਪਰਸ਼, ਰੂਪ, ਰਸ, ਗੰਧ। ੧੪. ਰਤਨ. "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੧੫. ਫਲ. ਲਾਭ. "ਜਿਨੀ ਕੰਮੀ ਨਾਹ ਗੁਣ, ਤੇ ਕੰਮੜੇ ਵਿਸਾਰ." (ਸ. ਫਰੀਦ) ੧੬. ਤਿੰਨ ਸੰਖ੍ਯਾ ਬੋਧਕ, ਕਿਉਂਕਿ ਮਾਇਆ ਦੇ ਗੁਣ ਤਿੰਨ ਹਨ। ੧੭. ਕਰਮ. ਕ੍ਰਿਯਾ। ੧੮. ਇਨਸਾਫ਼. ਨਿਆਉਂ. ਨ੍ਯਾਯ. "ਅਦਲੁ ਕਰੇ ਗੁਣਕਾਰੀ." (ਰਾਮ ਅਃ ਮਃ ੧) ਦੇਖੋ, ਗੁਨ। ੧੯. ਦੇਖੋ, ਗੁਣਨ. "ਉਨ ਤੇ ਦੁਗੁਣ ਦਿੜੀ ਉਨ ਮਾਏ." (ਗਉ ਮਃ ੫) ੨੦. ਫੁੱਲ. ਪੁਸ੍ਪ. "ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ." (ਕਲਿ ਅਃ ਮਃ ੪) ਬ੍ਰਹਮ੍ਬਿਰਛ ਦੀ ਸ਼ਾਖਾ ਨਾਮ ਹੈ, ਸ਼ੁਭਗੁਣ ਗੁਣ (ਫੁੱਲ) ਹਨ, ਉਨ੍ਹਾਂ ਨੂੰ ਚੁਣਕੇ ਪੂਜਾ ਕਰੋ। ੨੧. ਵ੍ਯਾਕਰਣ ਤਿੰਨ ਅਨੁਸਾਰ ਗੁਣ- ਅ, ਏ, ਓ....
ਕ੍ਰਿ- ਵ੍ਰਿੱਧਿ ਸਹਿਤ ਕਰਨਾ. ਵਰ੍ਧਨ ਕਰਨਾ. "ਕਨਿਕ ਕਾਮਿਨੀ ਸਿਉ ਹੇਤੁ ਵਧਾਇਹਿ." (ਰਾਮ ਅਃ ਮਃ ੧) ੨. ਪੰਜਾਬੀ ਵਿੱਚ ਵਿਦਾ ਕਰਨ ਅਤੇ ਖ਼ਤਮ ਕਰਨ ਨੂੰ ਭੀ ਵਧਾਉਣਾ ਆਖਦੇ ਹਨ, ਜਿਵੇਂ ਬੁਝਾਉਣ ਨੂੰ ਵਡਾ ਕਰਨਾ....
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ਜ੍ਯੋਤਿ (ज्योतिस्) ਸੰਗ੍ਯਾ- ਚਮਕ. ਪ੍ਰਕਾਸ਼. ਰੌਸ਼ਨੀ. "ਨਾ ਸੂਰਜ ਚੰਦ ਨ ਜੋਤਿ ਅਪਾਰ." (ਗੂਜ ਅਃ ਮਃ ੧) ੨. ਚਮਤਕਾਰੀ ਬੁੱਧਿ. "ਜਾਣਹੁ ਜੋਤਿ, ਨ ਪੁਛਹੁ ਜਾਤੀ." (ਆਸਾ ਮਃ ੧) ੩. ਅਗਨਿ. "ਜੋਤਿ ਸ਼ਾਂਤ ਜਿਮਿ ਵਾਰਿ ਕਰ." (ਸਲੋਹ) ੪. ਸੂਰਜ, ਚੰਦ੍ਰਮਾ ਅਤੇ ਨਛਤ੍ਰ। ੫. ਪਰਮਾਤਮਾ. ਵਾਹਗੁਰੂ. "ਸਭ ਮਹਿ ਜੋਤਿ ਜੋਤਿ ਹੈ ਸੋਇ." (ਸੋਹਿਲਾ) ੬. ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ. (ਪ੍ਰਭਾ ਕਬੀਰ) "ਪੂਰਨ ਜੋਤਿ ਜਗੈ ਘਟ ਮੇ." (੩੩ ਸਵੈਯੇ) ੭. ਚਾਂਦਨੀ. ਚੰਦ੍ਰਿਕਾ। ੮. ਨੇਤ੍ਰਾਂ ਦੀ ਰੌਸ਼ਨੀ. "ਨੈਨਨ ਜੋਤਿ ਗਈ ਘਟਕੈ." (ਗੁਪ੍ਰਸੂ)...
ਵਿ- ਬਹੁਤ "ਅਧਿਕ ਸੁਆਦ ਰੋਗ ਅਧਿਕਾਈ." (ਮਲਾ ਮਃ ੧) ੨. ਸ਼ੇਸ. ਬਾਕੀ। ੩. ਸੰਗ੍ਯਾ- ਪੰਜਾਬੀ ਵਿੱਚ ਇਕ ਮਾਤ੍ਰਾ, ਜੋ ਦੂਜ ਦੇ ਚੰਦ ਜੇਹੀ ਹੁੰਦੀ ਹੈ, ਅਤੇ ਦੁੱਤ (ਦ੍ਵਿਤ੍ਵ) ਦਾ ਕੰਮ ਦਿੰਦੀ ਹੈ. ਜਿਵੇਂ "ਅੱਲਾ" ਅਧਿਕ ਨਾਲ "ਲ" ਦੋ ਹੋ ਗਏ। ੪. ਇੱਕ ਅਰਥਾਲੰਕਾਰ, ਜਿਸ ਦਾ ਲੱਛਣ ਇਹ ਹੈ ਕਿ ਆਧੇਯ ਦੇ ਮੁਕਾਬਲੇ ਆਧਾਰ ਦੀ ਅਧਿਕਤਾ ਵਰਣਨ ਕਰਨੀ. "ਜਹਿਂ ਅਧੇਯ ਤੇ ਅਧਿਕ ਅਧਾਰ." (ਗਰਬਗੰਜਨੀ)#"ਰੋਮ ਰੋਮ ਵਿੱਚ ਰੱਖਿਓਨ#ਕਰ ਬ੍ਰਹਮੰਡ ਕਰੋੜ ਸੁਮਾਰਾ." (ਭਾਗੁ)#ਇਸ ਥਾਂ ਆਧੇਯ ਬ੍ਰਹਮੰਡ ਨਾਲੋਂ ਰੋਮ ਆਧਾਰ ਦੀ ਅਧਿਕਤਾ ਕਹੀ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਸੰ. ज्वर ਧਾ- ਬੁਖ਼ਾਰ ਹੋਣਾ, ਤਾਪ ਹੋਣਾ, ਤਪਣਾ। ੨. ਸੰਗ੍ਯਾ- ਬੁਖ਼ਾਰ. ਤਾਪ. ਦੇਖੋ, ਤਾਪ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...