vadhhāunāवधाउणा
ਕ੍ਰਿ- ਵ੍ਰਿੱਧਿ ਸਹਿਤ ਕਰਨਾ. ਵਰ੍ਧਨ ਕਰਨਾ. "ਕਨਿਕ ਕਾਮਿਨੀ ਸਿਉ ਹੇਤੁ ਵਧਾਇਹਿ." (ਰਾਮ ਅਃ ਮਃ ੧) ੨. ਪੰਜਾਬੀ ਵਿੱਚ ਵਿਦਾ ਕਰਨ ਅਤੇ ਖ਼ਤਮ ਕਰਨ ਨੂੰ ਭੀ ਵਧਾਉਣਾ ਆਖਦੇ ਹਨ, ਜਿਵੇਂ ਬੁਝਾਉਣ ਨੂੰ ਵਡਾ ਕਰਨਾ.
क्रि- व्रिॱधि सहित करना. वर्धन करना. "कनिक कामिनी सिउ हेतु वधाइहि." (राम अः मः १) २. पंजाबी विॱच विदा करन अते ख़तम करन नूं भी वधाउणा आखदे हन, जिवें बुझाउण नूं वडा करना.
वृद्घि- ਸੰਗ੍ਯਾ- ਬਢਤੀ. ਤਰੱਕ਼ੀ। ੨. ਧਨ ਸੰਪਦਾ। ੩. ਵ੍ਯਾਕਰਣ ਦੇ ਸੰਕੇਤ ਅਨੁਸਾਰ ਆ, ਐ, ਔ, ਇਹ ਤਿੰਨ ਸ੍ਵਰ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੁਵਰਣ. ਭਾਵ- ਧਨ. ਦੇਖੋ, ਕਣਕ ਅਤੇ ਕਨਕ. "ਕਨਿਕ ਕਾਮਨੀ ਹੇਤ ਗਵਾਰਾ." (ਆਸਾ ਅਃ ਮਃ ੧)...
ਸੰ. ਸੁੰਦਰ ਇਸਤ੍ਰੀ। ੨. ਭਾਰਯਾ. ਜੋਰੂ. ਵਹੁਟੀ. "ਤਜਿ ਕਾਮ ਕਾਮਿਨੀ ਮੋਹ ਤਜੈ." (ਵਾਰ ਮਾਝ ਮਃ ੪)...
ਵ੍ਯ- ਸਹ. ਸਾਥ. ਸੰਗ, "ਐਸੀ ਪ੍ਰੀਤਿ ਗੋਬਿੰਦ ਸਿਉ ਲਾਗੀ." (ਗਉ ਮਃ ੫) ੨. ਸਮੇਤ. ਸਹਿਤ. "ਮੀਨ ਕੀ ਚਪਲ ਸਿਉ ਜੁਗਤਿ ਮਨ ਰਾਖੀਐ." (ਮਾਰੂ ਮਃ ੧) ਮੀਨ ਦੀ ਚਪਲਤਾ ਸਹਿਤ ਜੋ ਮਨ ਹੈ, ਉਸ ਨੂੰ ਜੁਗਤਿ ਨਾਲ ਇਸਥਿਤ ਰੱਖੀਏ। ੩. ਪ੍ਰਤਿ. ਤੋਂ. ਸੇ. ਕੋਲ. "ਕੈ ਸਿਉ ਕਰੀ ਪੁਕਾਰ?" (ਗਉ ਕਬੀਰ) "ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩) ਪਿਤਾ ਨੇ ਪ੍ਰਹਿਲਾਦ ਪ੍ਰਤਿ ਗੁਰਜ ਉਠਾਈ। ੪. ਸੰਗ੍ਯਾ- ਸ਼ਿਵ. ਦੇਖੋ, ਮੰਡਿਤ। ੫. ਸੰ. ਸ੍ਵ. ਸਰਵ. "ਕਰਨ ਸਿਉ ਇਛਾ ਚਾਰਹ." (ਸਵੈਯੇ ਮਃ ੨. ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ ਇੰਦ੍ਰੀਆਂ ਦੇ ਅਧੀਨ ਨਹੀਂ...
ਸੰ. ਸੰਗ੍ਯਾ- ਫਲ. ਨਤੀਜਾ। ੨. ਕਾਰਣ. ਸਬਬ. "ਸਰਬ ਕਲੇਸ਼ਨ ਹੇਤੁ ਅਵਿਦ੍ਯਾ." (ਗੁਪ੍ਰਸੂ) ੩. ਹਿਤੂ ਦੀ ਥਾਂ ਭੀ ਹੇਤੁ ਸ਼ਬਦ ਆਇਆ ਹੈ. "ਸੰਪੈ ਹੇਤੁ ਕਲਤ ਧਨ ਤੇਰੈ." (ਭੈਰ ਕਬੀਰ) "ਨਾਨਕ ਸਚੇ ਨਾਮ ਵਿਣ ਸਭੋ ਦੁਸਮਨ ਹੇਤੁ." (ਵਾਰ ਸੂਹੀ ਮਃ ੧) ੪. ਇੱਕ ਸ਼ਬਦਾਲੰਕਾਰ. ਕਾਰਜ ਅਰ ਕਾਰਣ ਦਾ ਇੱਕ ਸਾਥ ਵਰਣਨ ਕਰਨਾ "ਹੇਤੁ" ਅਲੰਕਾਰ ਹੈ.#ਉਦਾਹਰਣ-#ਜਿਨਿ ਸੇਵਿਆ ਤਿਨਿ ਪਾਇਆ ਮਾਨੁ. (ਜਪੁ)#ਸੇਵਨ ਕਾਰਣ ਹੈ, ਮਾਨ ਦੀ ਪ੍ਰਾਪਤੀ ਕਾਰਜ ਹੈ.#ਸਾਧ ਕੈ ਸੰਗਿ ਨਹੀ ਕਿਛੁ ਘਾਲ,#ਦਰਸਨ ਭੇਟਤ ਹੋਤ ਨਿਹਾਲ. (ਸੁਖਮਨੀ)#ਦਰਸਨ ਦੇਖਤ ਹੀ ਸੁਧ ਕੀ ਨ ਸੁਧ ਰਹੀ#ਬੁਧਿ ਕੀ ਨ ਬੁਧਿ ਰਹੀ ਮਤਿ ਮੇ ਨ ਮਤਿ ਹੈ.#(ਭਾਗੁ ਕ)#ਦਰਸਨ ਕਾਰਣ ਹੈ, ਸੁਧ ਬੁਧਿ ਦਾ ਲੋਪ ਹੋਣਾ ਕਾਰਜ ਹੈ.#(ਅ) ਕਾਰਜ ਨਾਲ ਕਾਰਣ ਦੀ ਅਭੇਦਤਾ ਵਰਣਨ ਕਰਨੀ ਹੇਤੁ ਦਾ ਦੂਜਾ ਰੂਪ ਹੈ.#ਉਦਾਹਰਣ-#ਕਹਿ ਕਬੀਰ ਅਬ ਕਹੀਐ ਕਾਹਿ,#ਸਾਧਿ ਸੰਗਤਿ ਬੈਕੁੰਠੈ ਆਹਿ.#(ਭੈਰ ਕਬੀਰ)#ਸਾਧਸੰਗ ਵੈਕੁੰਠ ਪ੍ਰਾਪਤੀ ਦਾ ਕਾਰਣ ਹੈ, ਪਰ ਇੱਥੇ ਦਿਖਾਇਆ ਹੈ ਕਿ ਸਾਧਸੰਗ ਹੀ ਵੈਕੁੰਠ ਹੈ, ਉਸ ਤੋਂ ਭਿੰਨ ਵੈਕੁੰਠ ਨਹੀਂ। ੫. ਹਿਤ (ਮੋਹ) ਵਾਸਤੇ ਭੀ ਹੇਤੁ ਸ਼ਬਦ ਆਇਆ ਹੈ. "ਹੰਸੁ ਹੇਤੁ ਲੋਭ ਕੋਪ." (ਵਾਰ ਮਾਝ ਮਃ ੧) ਹਿੰਸਾ ਮੋਹ ਲੋਭ ਅਤੇ ਕ੍ਰੋਧ। ੬. ਹਿਤ (ਪਿਆਰ) ਵਾਸਤੇ ਭੀ ਹੇਤੁ ਹੈ. "ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ." (ਧਨਾ ਮਃ ੫)...
ਸੰ. राम. ਸੰਗ੍ਯਾ- ਜਿਸ ਵਿੱਚ ਯੋਗੀਜਨ ਰਮਣ ਕਰਦੇ ਹਨ. ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ.¹ "ਸਾਧੋ, ਇਹੁ ਤਨੁ ਮਿਥਿਆ ਜਾਨਉ। ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ." (ਬਸੰ ਮਃ ੯) "ਰਮਤ ਰਾਮੁ ਸਭ ਰਹਿਓ ਸਮਾਇ." (ਗੌਂਡ ਮਃ ੫)#੨. ਪਰਸ਼ੁਰਾਮ. "ਮਾਰਕੈ ਛਤ੍ਰਿਨ ਕੁੰਡਕੈ ਛੇਤ੍ਰ ਮੇ ਮਾਨਹੁ ਪੈਠਕੈ ਰਾਮ ਜੂ ਨ੍ਹਾਯੋ." (ਚੰਡੀ ੧)#੩. ਸੂਰਯਵੰਸ਼ੀ ਅਯੋਧ੍ਯਾਪਤਿ ਰਾਜਾ ਦਸ਼ਰਥ ਦੇ ਸੁਪੁਤ੍ਰ, ਜੋ ਰਾਣੀ ਕੌਸ਼ਲ੍ਯਾ ਦੇ ਉਦਰ ਤੋਂ ਚੇਤ ਸੁਦੀ ੯. ਨੂੰ ਜਨਮੇ. ਆਪ ਨੇ ਵਸ਼ਿਸ੍ਟ ਅਤੇ ਵਾਮਦੇਵ ਤੋਂ ਵੇਦ ਵੇਦਾਂਗ ਪੜ੍ਹੇ ਅਰ ਵਿਸ਼੍ਵਾਮਿਤ੍ਰ ਤੋਂ ਸ਼ਸਤ੍ਰਵਿਦ੍ਯਾ ਸਿੱਖੀ. ਵਿਸ਼੍ਵਾਮਿਤ੍ਰ ਦੇ ਜੱਗ ਵਿੱਚ ਵਿਘਨ ਕਰਨ ਵਾਲੇ ਸੁਬਾਹੁ ਮਰੀਚ ਆਦਿਕਾਂ ਨੂੰ ਦੰਡ ਦੇਕੇ ਜਨਕਪੁਰੀ ਜਾਕੇ ਸ਼ਿਵ ਦੇ ਧਨੁਖ ਨੂੰ ਤੋੜਕੇ ਸੀਤਾ ਨੂੰ ਵਰਿਆ. ਪਿਤਾ ਦੀ ਆਗ੍ਯਾ ਨਾਲ ੧੪. ਵਰ੍ਹੇ ਬਨ ਵਿੱਚ ਰਹੇ ਅਰ ਰਿਖੀਆਂ ਨੂੰ ਦੁੱਖ ਦੇਣ ਵਾਲੇ ਦੁਰਾਚਾਰੀਆਂ ਨੂੰ ਦੰਡ ਦੇਕੇ ਸ਼ਾਂਤਿ ਅਸਥਾਪਨ ਕੀਤੀ. ਸੀਤਾ ਹਰਣ ਵਾਲੇ ਰਾਵਣ ਨੂੰ ਦੱਖਣ ਦੇ ਜੰਗਲੀ ਲੋਕਾਂ (ਵਾਨਰ ਵਨਨਰਾਂ) ਦੀ ਸਹਾਇਤਾ ਨਾਲ ਮਾਰਕੇ ਸੀਤਾ ਸਹਿਤ ਅਯੋਧ੍ਯਾ ਆਕੇ ਰਾਜਸਿੰਘਸਨ ਤੇ ਵਿਰਾਜੇ.#ਆਪ ਦੀ ਮਹਿਮਾ ਭਰੇ ਰਾਮਾਯਣ, ਅਨੇਕ ਕਵੀਆਂ ਨੇ ਲਿਖੇ ਹਨ, ਪਰ ਸਭ ਤੋਂ ਪੁਰਾਣਾ ਵਾਲਮੀਕਿ ਕ੍ਰਿਤ ਰਾਮਾਯਣ ਹੈ, ਜਿਸ ਵਿੱਚ ਲਿਖਿਆ ਹੈ ਕਿ ਰਾਮ ਸ਼ੁਭਗੁਣਾਂ ਦਾ ਪੁੰਜ, ਅਰ ਉਦਾਹਰਣਰੂਪ ਜੀਵਨ ਰਖਦੇ ਸਨ. ਇਸ ਕਵੀ ਦੇ ਲੇਖ ਅਨੁਸਾਰ ਰਾਮਚੰਦ੍ਰ ਜੀ ਨੇ ੧੦੦੦੦ ਵਰ੍ਹੇ ਰਾਜ ਕਰਕੇ ਆਪਣੇ ਪੁਤ੍ਰਾਂ ਨੂੰ ਕੋਸ਼ਲ ਦੇ ਰਾਜ ਤੇ ਥਾਪਕੇ ਸਰਯੂ ਨਦੀ ਦੇ ਕਿਨਾਰੇ "ਗੋਪਤਾਰ" ਘਾਟ ਉੱਤੇ ਪ੍ਰਾਣ ਤਿਆਗੇ. "ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰ." (ਸਃ ਮਃ ੯)#ਸ਼੍ਰੀ ਰਾਮਚੰਦ੍ਰ ਜੀ ਦੀ ਵੰਸ਼ਾਵਲੀ ਵਾਲਮੀਕ ਰਾਮਾਯਣ ਵਿੱਚ ਇਉਂ ਲਿਖੀ ਹੈ- ਸੂਰਜ ਦਾ ਪੁਤ੍ਰ. ਮਨੁ, ਮਨੁ ਦਾ ਪੁਤ੍ਰ ਇਕ੍ਸ਼੍ਵਾਕੁ (ਜਿਸਨੇ ਅ਼ਯੋਧਯਾ ਪੁਰੀ ਵਸਾਈ), ਇਕ੍ਵਾਕੁ ਦਾ ਕੁਕ੍ਸ਼ਿ, ਉਸ ਦਾ ਵਿਕੁਕਿ, ਉਸ ਦਾ ਵਾਣ, ਉਸ ਦਾ ਅਨਰਣ੍ਯ, ਉਸ਼ ਦਾ ਪ੍ਰਿਥੁ, ਉਸ ਦਾ ਤ੍ਰਿਸ਼ੰਕੁ, ਉਸ ਦਾ ਧੁੰਧੁਮਾਰ, ਉਸ ਦਾ ਯੁਵਨਾਸ਼੍ਤ, ਉਸ ਦਾ ਮਾਂਧਾਤਾ, ਉਸ ਦਾ ਸੁਸੰਧਿ, ਉਸ ਦਾ ਧ੍ਰੁਵਸੰਧਿ, ਉਸ ਦਾ ਭਰਤ, ਉਸ ਦਾ ਅਸਿਤ, ਉਸ ਦਾ ਸਗਰ, ਉਸ ਦਾ ਅਸਮੰਜਸ, ਉਸ ਦਾ ਅੰਸ਼ੁਮਾਨ, ਉਸ ਦਾ ਦਿਲੀਪ, ਉਸ ਦਾ ਭਗੀਰਥ, ਉਸ ਦਾ ਕਕੁਤਸ੍ਥ, ਉਸ ਦਾ ਰਘੁ (ਜਿਸ ਤੋਂ ਰਘੁਵੰਸ਼ ਪ੍ਰਸਿੱਧ ਹੋਇਆ), ਰਘੁ ਦਾ ਪੁਤ੍ਰ ਪ੍ਰਵ੍ਰਿੱਧ (ਜਿਸ ਦੇ ਪੁਰਸਾਦ ਅਤੇ ਕਲਾਮਾਸਪਾਦ ਨਾਮ ਭੀ ਹੋਏ), ਪ੍ਰਵ੍ਰਿੱਧ ਦਾ ਸ਼ੰਖਣ, ਉਸ ਦਾ ਸੁਦਰਸ਼ਨ, ਉਸ ਦਾ ਅਗਨਿਵਰਣ, ਉਸ ਦਾ ਸ਼ੀਘ੍ਰਗ, ਉਸ ਦਾ ਮਰੁ, ਉਸ ਦਾ ਪ੍ਰਸ਼ੁਸ਼੍ਰੁਕ, ਉਸ ਦਾ ਅੰਥਰੀਸ, ਉਸ ਦਾ ਨਹੁਸ, ਉਸ ਦਾ ਯਯਾਤਿ, ਉਸ ਦਾ ਨਾਭਾਗ, ਉਸ ਦਾ ਅਜ, ਉਸ ਦਾ ਪੁਤ੍ਰ ਦਸ਼ਰਥ, ਦਸ਼ਰਥ ਦੇ ਸੁਪੁਤ੍ਰ ਰਾਮ, ਭਰਤ, ਲਕ੍ਸ਼੍ਮਣ ਅਤੇ ਸਤ੍ਰੁਘਨ.#ਟਾਡ ਰਾਜਸ੍ਥਾਨ ਦਾ ਹਿੰਦੀ ਅਨੁਵਾਦਕ ਪੰਡਿਤ ਬਲਦੇਵਪ੍ਰਸਾਦ ਮੁਰਾਦਾਬਾਦ ਨਿਵਾਸੀ, ਰਾਮਚੰਦ੍ਰ ਜੀ ਦੀ ਵੰਸ਼ਾਵਲੀ ਇਉਂ ਲਿਖਦਾ ਹੈ:-:#੧. ਸ਼੍ਰੀ ਨਾਰਾਯਣ#।#੨. ਬ੍ਰਹਮਾ#।#੩. ਮਰੀਚਿ#।#੪. ਕਸ਼੍ਯਪ#।#੫. ਵਿਵਸ੍ਟਤ੍ਰ (ਸੂਰ੍ਯ)#।#੬. ਵੈਲਸ੍ਵਤ ਮਨੁ#।#੭. ਇਕ੍ਸ਼੍ਵਾਕੁ#।#੮. ਕੁਕ੍ਸ਼ਿ#।#੯. ਵਿਕੁਕ੍ਸ਼ਿ (ਸ਼ਸ਼ਾਦ)#।#੧੦. ਪੁਰੰਜਯ (ਕਕੁਤਸ੍ਥ)#।#੧੧. ਅਨੇਨਾ#।#੧੨. ਪ੍ਰਿਥੁ#।#੧੩. ਵਿਸ਼੍ਵਗੰਧਿ#।#੧੪. ਆਰ੍ਦ੍ਰ (ਚੰਦ੍ਰਭਾਗ)#।#੧੫. ਯਵਨ (ਯੁਵਨਾਸ਼੍ਵ)#।#੧੬ ਸ਼੍ਰਾਵਸ਼੍ਤ#।#੧੭. ਵ੍ਰਿਹਦਸ਼੍ਵ#।#੧੮. ਕੁਵਲਯਾਸ਼੍ਵ (ਧੁੰਧੁਮਾਰ)#।#੧੯. ਦ੍ਰਿਢਾਸ਼੍ਵ#।#੨੦. ਹਰ੍ਯਸ਼੍ਵ#।#੨੧. ਨਿਕੁੰਭ#।#੨੨. ਵਰ੍ਹਣਾਸ਼੍ਵ (ਬਹੁਲਾਸ਼੍ਵ)#।#੨੩. ਕ੍ਰਿਸ਼ਾਸ਼੍ਵ#।#੨੪. ਸੇਨਜਿਤ#।#੨੫. ਯੁਵਨਾਸ਼੍ਵ (੨)#।#੨੬. ਮਾਂਧਾਤਾ#।#੨੭. ਪੁਰੁਕੁਤ੍ਸ#।#੨੮. ਤ੍ਰਿਸਦਸ੍ਯੁ#।#੨੯. ਅਨਰਣ੍ਯ#।#੩੦. ਹਰ੍ਯਸ਼੍ਵ (੨)#।#੩੧. ਤ੍ਰਿਬੰਧਨ (ਅਤ੍ਰਾਰੁਣ)#।#੩੨. ਸਤ੍ਯਵ੍ਰਤ#।#੩੩. ਤ੍ਰਿਸ਼ੰਕੁ#।#੩੪. ਹਰਿਸ਼੍ਚੰਦ੍ਰ#।#੩੫. ਰੋਹਿਤ#।#੩੬. ਹਰਿਤ#।#੩੭. ਚੰਪ#।#੩੮. ਵਸੁਦੇਵ#।#੩੯. ਵਿਜਯ#।#੪੦. ਭਰੁਕ#।#੪੧. ਵ੍ਰਿਕ#।#੪੨. ਵਾਹੁਕ (ਅਸਿਤ)#।#੪੩. ਸਗਰ#।#੪੪. ਅਸਮੰਜਸ#।#੪੫. ਅੰਸ਼ੁਮਾਨ#।#੪੬. ਦਿਲੀਪ#।#੪੭. ਭਗੀਰਥ#।#੪੮. ਸ਼੍ਰੂਤਸੇਨ#।#੪੯. ਨਾਭਾਗ (ਨਾਭ)#।#੫੦. ਸਿੰਧੁਦ੍ਵੀਪ#।#੫੧. ਅੰਬਰੀਸ#।#੫੨. ਅਯੁਤਾਯੁ#।#੫੩. ਰਿਤੁਪਰ੍ਣ#।#੫੪. ਸਰ੍ਵਕਾਮ#।#੫੫. ਸੁਦਾਸ#।#੫੬. ਸੌਦਾਸ#।#੫੭. ਅਸ਼ਮ੍ਕ#।#੫੮. ਮੂਲਕ (ਵਲਿਕ)#।#੫੯. ਸਤ੍ਯਵ੍ਰਤ (੨)#।#੬੦. ਐਡਵਿਡ#।#੬੧. ਵਿਸ਼੍ਵਸਹ#।#੬੨. ਖਟ੍ਵੰਗ#।#੬੩. ਦੀਰ੍ਘਬਾਹੁ#।#੬੪. ਦਿਲੀਪ (੨)#।#੬੫. ਰਘੁ#।#੬੬. ਅਜ#।#੬੭. ਦਸ਼ਰਥ#।#੬੮. ਰਾਮਚੰਦ੍ਰ ਜੀ#।#।...
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਅ਼. [وِدع] ਵਿਦਾਅ਼. ਸੰਗ੍ਯਾ- ਰਵਾਨਗੀ. ਪ੍ਰਸਥਾਨ। ੨. ਵਿਦਾਇਗੀ. "ਆਪੇ ਵਿਦਾ ਕਰਾਵੈ." (ਮਃ ੪. ਵਾਰ ਬਿਹਾ) ੩. ਸੰ. ਵਿਦਾ. ਬੁੱਧਿ. ਅਕਲ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [ختم] ਪੂਰਣ ਕਰਨ ਦਾ ਭਾਵ। ੨. ਮੁਹਰ ਲਾਉਣ ਦੀ ਕ੍ਰਿਯਾ....
ਕ੍ਰਿ- ਵ੍ਰਿੱਧਿ ਸਹਿਤ ਕਰਨਾ. ਵਰ੍ਧਨ ਕਰਨਾ. "ਕਨਿਕ ਕਾਮਿਨੀ ਸਿਉ ਹੇਤੁ ਵਧਾਇਹਿ." (ਰਾਮ ਅਃ ਮਃ ੧) ੨. ਪੰਜਾਬੀ ਵਿੱਚ ਵਿਦਾ ਕਰਨ ਅਤੇ ਖ਼ਤਮ ਕਰਨ ਨੂੰ ਭੀ ਵਧਾਉਣਾ ਆਖਦੇ ਹਨ, ਜਿਵੇਂ ਬੁਝਾਉਣ ਨੂੰ ਵਡਾ ਕਰਨਾ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...