trikūtaत्रिकूट
ਸੰ. ਸੰਗ੍ਯਾ- ਤਿੰਨ ਕੂਟ (ਚੋਟੀਆਂ) ਵਾਲਾ ਪਹਾੜ, ਜਿਸ ਪੁਰ ਲੰਕਾ ਨਗਰੀ ਵਸੀ ਹੈ। ੨. ਜੈਸਲਮੇਰ ਜਿਸ ਪਹਾੜੀ ਪੁਰ ਵਸਿਆ ਹੈ ਉਸ ਦਾ ਨਾਮ ਭੀ ਤ੍ਰਿਕੂਟ ਹੈ। ੩. ਵਾਮਨਪੁਰਾਣ ਅਨੁਸਾਰ ਸੁਮੇਰੁ ਦਾ ਪੁਤ੍ਰ ਇੱਕ ਪਰਵਤ। ੪. ਯੋਗਮਤ ਅਨੁਸਾਰ ਛੀ ਚਕ੍ਰਾਂ ਵਿੱਚੋਂ ਇੱਕ ਚਕ੍ਰ, ਜੋ ਭੌਹਾਂ ਦੇ ਮਧ੍ਯ ਹੈ। ੫. ਤਿਕੋਣਾ ਪਕਵਾਨ. ਸਮੋਸਾ.
सं. संग्या- तिंन कूट (चोटीआं) वाला पहाड़, जिस पुर लंका नगरी वसी है। २. जैसलमेर जिस पहाड़ी पुर वसिआ है उस दा नाम भी त्रिकूट है। ३. वामनपुराण अनुसार सुमेरु दा पुत्र इॱक परवत। ४. योगमत अनुसार छी चक्रां विॱचों इॱक चक्र, जो भौहां दे मध्य है। ५. तिकोणा पकवान. समोसा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਤੀਨ. ਤ੍ਰਯ (ਤ੍ਰੈ)....
ਸੰਗ੍ਯਾ- ਦਿਸ਼ਾ. ਤਰਫ। ੨. ਸੰ. ਪਹਾੜ ਦੀ ਚੋਟੀ. ਟਿੱਲਾ. "ਗਿਰ੍ਯੋ ਜਾਨੁ ਕੂਟਸ੍ਥਲੀ ਵ੍ਰਿੱਛ ਮੂਲੰ." (ਰੁਦ੍ਰਾਵ) ੩. ਪਹਾੜ. "ਜਮਨਾ ਤਟ ਕੂਟ ਪਰ੍ਯੋਂ ਕਿਹ ਭਾਂਤ?" (ਨਾਪ੍ਰ) ੪. ਅੰਨ ਦਾ ਢੇਰ। ੫. ਹਥੌੜਾ। ੬. ਸੋਟੀ ਆਦਿਕ ਵਿੱਚ ਲੁਕਿਆ ਹੋਇਆ ਸ਼ਸਤ੍ਰ. ਗੁਪਤੀ। ੭. ਛਲ. ਕਪਟ। ੮. ਗੁਪਤ ਭੇਤ। ੯. ਪਹੇਲੀ. ਬੁਝਾਰਤ। ੧੦. ਵਿ- ਝੂਠਾ। ੧੧. ਛਲੀਆ। ੧੨. ਬਣਾਉਟੀ. ਨਕ਼ਲੀ। ੧੩. ਧਰਮ ਤੋਂ ਪਤਿਤ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ....
ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ....
ਆਬਾਦ ਹੋਈ. ਵਸਦੀ ਰਹੀ. "ਜਿਚਰੁ ਵਸੀ ਪਿਤਾ ਕੈ ਸਾਥਿ." (ਆਸਾ ਮਃ ੫) ੨. ਵਸਦਾ ਹੈ. "ਵਸੀ ਰਬੁ ਹਿਆਲੀਐ." (ਸ. ਫਰੀਦ) ੩. ਸੰ. वशिन्. ਕਾਬੂ ਰੱਖਣ ਵਾਲਾ. ਜਿਤੇਂਦ੍ਰਿਯ। ੪. ਸ੍ਵਾਧੀਨ. ਸ੍ਵਤੰਤ੍ਰ....
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸੰਗ੍ਯਾ- ਤਿੰਨ ਕੂਟ (ਚੋਟੀਆਂ) ਵਾਲਾ ਪਹਾੜ, ਜਿਸ ਪੁਰ ਲੰਕਾ ਨਗਰੀ ਵਸੀ ਹੈ। ੨. ਜੈਸਲਮੇਰ ਜਿਸ ਪਹਾੜੀ ਪੁਰ ਵਸਿਆ ਹੈ ਉਸ ਦਾ ਨਾਮ ਭੀ ਤ੍ਰਿਕੂਟ ਹੈ। ੩. ਵਾਮਨਪੁਰਾਣ ਅਨੁਸਾਰ ਸੁਮੇਰੁ ਦਾ ਪੁਤ੍ਰ ਇੱਕ ਪਰਵਤ। ੪. ਯੋਗਮਤ ਅਨੁਸਾਰ ਛੀ ਚਕ੍ਰਾਂ ਵਿੱਚੋਂ ਇੱਕ ਚਕ੍ਰ, ਜੋ ਭੌਹਾਂ ਦੇ ਮਧ੍ਯ ਹੈ। ੫. ਤਿਕੋਣਾ ਪਕਵਾਨ. ਸਮੋਸਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਸੰਗ੍ਯਾ- ਇੱਕ ਖਾਸ ਪਹਾੜ, ਜੋ ਭਾਗਵਤ ਅਤੇ ਵਿਸਨੁ ਪੁਰਾਣ ਅਨੁਸਾਰ ਸੁਵਰ੍ਣ ਦਾ ਹੈ, ਅਰ ਜਿਸ ਉੱਤੇ ਦੇਵਤਿਆਂ ਦੀਆਂ ਪੁਰੀਆਂ ਹਨ. ਸੁਮੇਰੁ ਦੀ ਬਲੰਦੀ ਚੌਰਾਸੀ ਹਜ਼ਾਰ ਯੋਜਨ ਲਿਖੀ ਹੈ, ਅਰ ਸੋਲਾਂ ਹਜ਼ਾਰ ਯੋਜਨ ਜ਼ਮੀਨ ਵਿੱਚ ਗਡਿਆ ਹੋਇਆ ਦੱਸਿਆ ਹੈ. ਇਸ ਦੀ ਚੋਟੀ ਉੱਪਰ ਬੱਤੀਹ ਹਜਾਰ ਯੋਜਨ ਦਾ ਮੈਦਾਨ ਹੈ.¹ ਜੁਗਰਾਫੀਏ ਦੀ ਡਿਕਸ਼ਨਰੀ (Geographical Dictionary) ਅਨੁਸਾਰ ਰੁਦ੍ਰਹਿਮਾਲਯ ਦਾ ਨਾਉਂ ਸੁਮੇਰੁ ਹੈ, ਜਿਸ ਵਿੱਚੋਂ ਗੰਗਾ ਨਿਕਲਦੀ ਹੈ. ਇਸ ਨੂੰ ਪੰਚਪਰਬਤ ਭੀ ਆਖਦੇ ਹਨ, ਕਿਉਂਕਿ ਇਸ ਦੀਆਂ ਪੰਜ ਚੋਟੀਆਂ- ਰੁਦ੍ਰਹਿਮਾਲਯ, ਵਿਸ਼ਨੁਪੁਰੀ, ਬ੍ਰਹਮਪੁਰੀ, ਉਦਗਾਰੀਕੰਠ ਅਤੇ ਸ੍ਵਰਗਾਰੋਹਣ ਹਨ। ੨. ਮਾਲਾ ਦਾ ਸ਼ਿਰੋਮਣਿ ਮਣਕਾ। ੩. ਗਣਿਤਵਿਦ੍ਯਾ ਅਨੁਸਾਰ ਉੱਤਰਧ੍ਰੁਵ ਦਾ ਨਾਮ ਸੁਮੇਰੁ ਹੈ, ਜਿਸ ਦੇ ਮੁਕਾਬਲੇ ਦਕ੍ਸ਼ਿਣਧ੍ਰੁਵ ਨੂੰ ਕੁਮੇਰੁ ਆਖਦੇ ਹਨ। ੪. ਯੋਗਮਤ ਅਨੁਸਾਰ ਦਸ਼ਮਦ੍ਵਾਰ। ੫. ਦੇਖੋ, ਮਸਨਵੀ ਦਾ ਰੂਪ ੨....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਪਰਬਤ....
ਸੰ. ਸੰਗ੍ਯਾ- ਚਕਵਾ. ਚਕ੍ਰਵਾਕ. ਸੁਰਖ਼ਾਬ। ੨. ਸਮੁਦਾਯ. ਗਰੋਹ। ੩. ਦੇਸ਼. ਮੰਡਲ. "ਚਕ੍ਰਪਤਿ ਆਗ੍ਯਾਵਰਤੀ." (ਸਲੋਹ) ੪. ਦਿਸ਼ਾ. ਤਰਫ. "ਚਤੁਰ ਚਕ੍ਰ ਵਰਤੀ." (ਜਾਪੁ) ੫. ਸੈਨਾ. ਫ਼ੌਜ. "ਭੇਦਕੈ ਅਰਿਚਕ੍ਰ." (ਸਲੋਹ) ੬. ਰਥ ਦਾ ਪਹੀਆ. "ਸ੍ਯੰਦਨ ਚਕ੍ਰ ਸਬਦ ਦਿਸਿ ਠੌਰ." (ਗੁਪ੍ਰਸੂ) ੭. ਦੰਦੇਦਾਰ ਗੋਲ ਸ਼ਸਤ੍ਰ, ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ. "ਚਕ੍ਰ ਚਲਾਇ ਗਿਰਾਇ ਦਯੋ ਅਰਿ." (ਚੰਡੀ ੧) ੮. ਘੁਮਿਆਰ (ਕੁੰਭਕਾਰ) ਦਾ ਚੱਕ। ੯. ਆਗ੍ਯਾ. ਹੁਕੂਮਤ. "ਚਤੁਰ ਦਿਸ ਚਕ੍ਰ ਫਿਰੰ." (ਅਕਾਲ) ੧੦. ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ। ੧੧. ਦੇਹ ਦੇ ਛੀ ਚਕ੍ਰ. ਦੇਖੋ, ਖਟਚਕ੍ਰ। ੧੨. ਜਲ ਦੀ ਭੌਰੀ. ਘੁੰਮਣਵਾਣੀ. "ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ." (ਚੰਡੀ ੧) ੧੩. ਸਾਮਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. "ਚਕ੍ਰ ਚਿਹਨ ਅਰੁ ਬਰਣ ਜਾਤਿ." (ਜਾਪੁ) ੧੪. ਵਾਮਮਾਰਗੀਆਂ ਦਾ ਭੈਰਵਚਕ੍ਰ, ਕਾਲੀਚਕ੍ਰ ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ (ਦਾਇਰਾ). "ਚਕ੍ਰ ਬਣਾਇ ਕਰੈ ਪਾਖੰਡ." (ਭੈਰ ਮਃ ੫) ੧੫. ਪਾਖੰਡ. ਦੰਭ। ੧੬. ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿਸਨੁ ਦੇ ਚਕ੍ਰ ਦਾ ਚਿੰਨ੍ਹ. "ਕਰਿ ਇਸਨਾਨ ਤਨਿ ਚਕ੍ਰ ਬਣਾਏ." (ਪ੍ਰਭਾ ਅਃ ਮਃ ੫) "ਦੇਹੀ ਧੋਵੈ ਚਕ੍ਰ ਬਣਾਏ." (ਵਾਰ ਰਾਮ ੨. ਮਃ ੫) ੧੭. ਗ੍ਰਹਾਂ ਦੀ ਗਤਿ (ਗਰਦਿਸ਼). ਗ੍ਰਹਚਕ੍ਰ. ੧੮. ਵਲਗਣ. ਘੇਰਾ. Circle....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਸੰਗ੍ਯਾ- ਪਕ੍ਵਾੱਨ. ਪਕ੍ਵ (ਪੱਕਾ) ਅੰਨ. ਰਿੱਝਿਆ ਹੋਇਆ ਅੰਨ। ੨. ਘੀ ਵਿੱਚ ਤਲੀ ਹੋਈ ਖਾਣ ਯੋਗ੍ਯ ਵਸਤੁ. ਦੇਖੋ, ਸਤ ਪਕਵਾਨੀ ਅਤੇ ਪੱਕੀ ਰਸੋਈ....