trasarēnuत्रसरेणु
ਸੰ. ਸੰਗ੍ਯਾ- ਚੰਚਲ ਹੋਇਆ ਰੇਣੁ. ਮਹਾ ਸੂਕ੍ਸ਼੍ਮ ਕਣ, ਜੋ ਮਕਾਨ ਆਦਿ ਦੇ ਛੇਦ ਵਿੱਚਦੀਂ ਸੂਰਯ ਦੀ ਚਮਕ ਵਿੱਚ ਫਿਰਦਾ ਨਜਰ ਆਉਂਦਾ ਹੈ. ਛੀ ਪਰਮਾਣੁ, ਅਥਵਾ ਤਿੰਨ ਦ੍ਵ੍ਯਣੁਕ ਦਾ ਤ੍ਰਸਰੋਣੁ ਹੁੰਦਾ ਹੈ.
सं. संग्या- चंचल होइआ रेणु. महा सूक्श्म कण, जो मकान आदि दे छेद विॱचदीं सूरय दी चमक विॱच फिरदा नजर आउंदा है. छी परमाणु, अथवा तिंन द्व्यणुक दा त्रसरोणु हुंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਚਲਾਇਮਾਨ. ਜੋ ਸ੍ਥਿਰ ਨਹੀਂ. ਦੇਖੋ, ਚੰਚ ਧਾ. "ਚੰਚਲ ਸੁਪਨੈ ਹੀ ਉਰਝਾਇਓ." (ਦੇਵ ਮਃ ੫) ੨. ਕੁਮਾਤੁਰ. "ਚੰਚਲ ਚੀਤ ਨ ਰਹਿਈ ਠਾਇ." (ਓਅੰਕਾਰ) ੩. ਸੰਗ੍ਯਾ- ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ-#ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ....
ਸੰ. ਸੰਗ੍ਯਾ- ਰੇਣੁ. ਰਜ. ਧੂਲਿ. ਧੂੜ. "ਸਗਲ ਕੀ ਰੇਣ ਜਾਕਾ ਮਨ ਹੋਇ." (ਸੁਖਮਨੀ) "ਨਾਨਕੁ ਜਾਚੈ ਸੰਤ ਰੇਣਾਰੁ." (ਧਨਾ ਮਃ ੫) ੨. ਫੁੱਲਾਂ ਦੀ ਮਕਰੰਦ. Pollen। ੩. ਡਿੰਗ- ਰੇਣਕਾ. ਪ੍ਰਿਥਿਵੀ. ਜ਼ਮੀਨ. ਰੇਣਾ ਸ਼ਬਦ ਭੀ ਡਿੰਗਲ ਭਾਸਾ ਵਿੱਚ ਪ੍ਰਿਥਿਵੀ ਬੋਧਕ ਹੈ....
ਸੰ. ਮਹਤ੍. ਵਿ- ਵਡਾ. ਮਹਾਨ. ਇਹ ਕਿਸੇ ਸ਼ਬਦ ਦੇ ਮੁੱਢ ਆਉਂਦਾ ਹੈ. "ਮਹਾਅਨੰਦ ਭਏ ਸੁਖ ਪਾਇਆ." (ਸੋਰ ਮਃ ੫)...
ਸੰ. ਵਿ- ਪਤਲਾ. ਬਾਰੀਕ। ੨. ਛੋਟਾ। ੩. ਤੁੱਛ। ੪. ਇੱਕ ਅਲੰਕਾਰ. ਇਸ਼ਾਰੇ ਦਾ ਉੱਤਰ ਇਸ਼ਾਰੇ ਨਾਲ ਦੇਣਾ ਅਥਵਾ ਸ਼ਰੀਰ ਦੀ ਚੇਸ੍ਟਾ (ਹਰਕਤ) ਤੋਂ ਕਿਸੇ ਸੂਖਮ ਭਾਵ ਦਾ ਪ੍ਰਗਟ ਕਰਨਾ, ਜਾਂ ਜਾਣਨਾ ਸੂਕ੍ਸ਼੍ਮ ਅਲੰਕਾਰ ਦਾ ਰੂਪ ਹੈ.#ਉਦਾਹਰਣ-#ਮੇਲਿਓਂ. ਬਾਬਾ ਉੱਠਿਆ ਮੁਲਤਾਨੇ ਦੀ ਜ੍ਯਾਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧਕਟੋਰਾ ਭਰ ਲੈਆਈ, ਬਾਬਾ ਕਢ ਕਰ ਬਗਲ ਤੇ ਚੰਬੇਲੀ ਦੁਧ ਵਿੱਚ ਮਿਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ. (ਭਾਗੁ)#ਮੁਲਤਾਨ ਦੇ ਪੀਰਾਂ ਨੇ ਦੁੱਧ ਦੇ ਭਰੇ ਪਿਆਲੇ ਤੋਂ ਭਾਵ ਪ੍ਰਗਟ ਕੀਤਾ ਕਿ ਮੁਲਤਾਨ ਪਹਿਲਾਂ ਹੀ ਪੀਰਾਂ ਨਾਲ ਭਰਪੂਰ ਹੈ, ਆਪ ਨੂੰ ਇੱਥੇ ਥਾਉਂ ਨਹੀਂ. ਸਤਿਗੁਰੂ ਨਾਨਕ ਦੇਵ ਜੀ ਨੇ ਦੁੱਧ ਉੱਪਰ ਚੰਬੇਲੀ ਦਾ ਫੁੱਲ ਰੱਖਕੇ ਭਾਵ ਪ੍ਰਗਟ ਕੀਤਾ ਕਿ ਅਸੀਂ ਇਸ ਤਰਾਂ ਬਿਨਾ ਕਿਸੇ ਨੂੰ ਕਲੇਸ਼ ਦਿੱਤੇ ਹਰ ਥਾਂ ਸਮਾ ਸਕਦੇ ਹਾਂ.#ਦੇਹ ਕੰਚੁਕੀ ਤਾਂਹਿ ਸਵਾਰੀ,#ਏਕ ਹਾਥ ਮੇ ਜਿਹਵਾ ਧਾਰੀ,#ਗਹ੍ਯੋ ਲਿੰਗ ਕੋ ਦੂਸਰ ਹਾਥਾ,#ਆਵਾ ਸਨਮੁਖ ਜਹਿਂ ਜਗਨਾਥਾ (ਨਾਪ੍ਰ)#ਕਲਿਯੁਗ ਨੇ ਇਸ ਚੇਸ੍ਟਾ ਤੋਂ ਸੂਖਮ ਭਾਵ ਪ੍ਰਗਟ ਕੀਤਾ ਕਿ ਜੋ ਰਸਨਾ ਅਤੇ ਇੰਦ੍ਰੀ ਦੇ ਦਾਸ ਹਨ, ਉਹੀ ਕਲਿਯੁਗੀ ਜੀਵ ਹਨ ਅਰ ਵਿਸੈ ਪਰਾਇਣ ਹੋਣਾ ਹੀ ਕਲਿਯੁਗ ਦਾ ਰੂਪ ਹੈ.#(ਅ) ਜੇ ਇਸ਼ਾਰੇ ਅਥਵਾ ਆਕਾਰ ਤੋਂ ਵਿਰੁੱਧ ਭਾਵ ਸਮਝਿਆ ਜਾਵੇ ਤਦ "ਵਿਖਮ ਸੂਕ੍ਸ਼੍ਮ" ਹੁੰਦਾ ਹੈ.#ਉਦਾਹਰਣ-#ਹੈ ਹੈ ਕਰਿਕੈ ਓਹਿ ਕਰੇਨਿ,#ਗਲ੍ਹਾਂ ਪਿਟਨਿ ਸਿਰੁ ਖੋਹੇਨਿ,#ਨਾਉ ਲੈਨਿ ਅਰੁ ਕਰਨਿ ਸਮਾਇ,#ਨਾਨਕ ਤਿਨ ਬਲਿਹਾਰੈ ਜਾਇ.#(ਸਵਾ ਮਃ ੧)#ਇਸਤ੍ਰੀਆਂ ਸਿਆਪੇ ਸਮੇਂ ਗਲ੍ਹਾਂ ਸਿਰ ਪੱਟਾਂ ਉੱਪਰ ਹੱਥ ਮਾਰਕੇ ਆਖਦੀਆਂ ਹਨ ਹੈ! ਹੈ! ਓਹ! ਓਹ! ਸਤਿਗੁਰੂ ਨਾਨਕ ਦੇਵ ਇਸ ਦਾ ਸੂਖਮ ਭਾਵ ਕਥਨ ਕਰਦੇ ਹਨ ਕਿ ਇਸਤ੍ਰੀਆਂ ਆਪਣੇ ਅੰਗਾਂ ਨੂੰ ਸਪਰਸ਼ ਕਰਕੇ ਦਸਦੀਆਂ ਹਨ ਕਿ ਓਹ (ਕਰਤਾਰ) ਅੰਗ ਅੰਗ ਵਿੱਚ ਵਿਆਪਕ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. छिद् ਧਾ- ਕਤਰਨਾ, ਟੁਕੜੇ ਕਰਨਾ। ੨. ਸੰਗ੍ਯਾ- ਖੰਡ. ਟੁਕੜਾ। ੩. ਛੇਦਨ ਦਾ ਭਾਵ. ਖੰਡਨ. "ਛੇਦ ਦਿਯੇ ਜਿਨ ਸਤ੍ਰੁ ਸਭੈ." (ਗੁਪ੍ਰਸੂ) ੪. ਨਾਸ਼। ੫. ਅਕਰਨ ਦਾ ਨਿਸ਼ਾਨ। ੬. ਛਿਦ੍ਰ. ਸ਼ੂਰਾਖ਼....
ਦੇਖੋ, ਸੂਰਜ। ੨. ਬਾਰਾਂ ਗਿਣਤੀ ਦਾ ਬੋਧਕ, ਕਿਉਂਕਿ ਸੂਰਜ ਬਾਰਾਂ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰਗ੍ਯਾ- ਚਮਤਕਾਰ. ਪ੍ਰਕਾਸ਼. ਰੌਸ਼ਨੀ....
ਸੰ. ਸੰਗ੍ਯਾ- ਪਰਮ- ਅਣੁ. ਸਿੰਧੀ. ਪਰਮਾਣੋ. ਬਹੁਤ ਛੋਟਾ ਭਾਗ. ਪ੍ਰਿਥਿਵੀ ਜਲ ਆਦਿ ਪਦਾਰਥਾਂ ਦਾ ਉਹ ਬਾਰੀਕ ਜ਼ਰਰਾ, ਜਿਸ ਦਾ ਹਿੱਸਾ ਨਹੀਂ ਹੋ ਸਕਦਾ ਅਰ ਜੋ ਖਾਲੀ ਨੇਤ੍ਰਾਂ ਨਾਲ ਦੇਖਿਆ ਨਹੀਂ ਜਾ ਸਕਦਾ. Atom. ਵੈਸ਼ੇਸਿਕ ਮਤ ਅਨੁਸਾਰ ਪ੍ਰਿਥਿਵੀ ਜਲ ਅਗਨਿ ਅਤੇ ਪਵਨ ਦੇ ਪਰਮਾਣੁ ਜਦ ਇਕੱਠੇ ਹੁੰਦੇ ਹਨ, ਤਦ ਪਹਿਲਾਂ ਦੋ ਪਰਮਾਣੁ ਤੋਂ ਦ੍ਵ੍ਯਣੁਕ ਅਤੇ ਤਿੰਨ ਦ੍ਵ੍ਯਣੁਕ ਤੋਂ ਤ੍ਰਸਰੇਣੁ ਹੁੰਦਾ ਹੈ. ਇਸੇ ਤਰਾਂ ਪਰਮਾਣੂਆਂ ਦੇ ਸੰਘੱਟ ਤੋਂ ਜਗਤਰਚਨਾ ਹੋਇਆ ਕਰਦੀ ਹੈ. ਜਦ ਪਰਮਾਣੁ ਬਿਖਰ ਜਾਂਦੇ ਹਨ, ਤਦ ਸੰਸਾਰ ਦੀ ਪ੍ਰਲਯ ਹੁੰਦੀ ਹੈ. "ਪਰਮਾਣੋ ਪਰਜੰਤ ਆਕਾਸਹ." (ਗਾਥਾ)#ਵੈਸ਼ੇਸਿਕ ਅਰ ਨ੍ਯਾਯ ਵਾਲੇ ਜੋ ਉੱਪਰ ਲਿਖੀ ਰੀਤੀ ਅਨੁਸਾਰ ਪਰਮਾਣੂਆਂ ਤੋਂ ਜਗਤਰਚਨਾ ਮੰਨਦੇ ਹਨ, ਉਨ੍ਹਾਂ ਦੇ ਸਿੱਧਾਂਤ ਦਾ ਨਾਮ "ਪਰਮਾਣੁਵਾਦ" ਹੈ....
ਵ੍ਯ- ਯਾ. ਵਾ. ਕਿੰਵਾ. ਜਾਂ....
ਵਿ- ਤੀਨ. ਤ੍ਰਯ (ਤ੍ਰੈ)....
ਸੰ. ਸੰਗ੍ਯਾ- ਦੋ ਅਣੁ ਦਾ ਇਕੱਠ. ਦੇਖੋ, ਅਣੁ....
ਹੁਤੋ. ਹੋਤਾ. ਹੋਣ ਦਾ ਭੂਤਕਾਲ....